Namoro
O namoro cristão deve ser vivido com sabedoria, pureza e propósito. A Bíblia orienta sobre escolher um cônjuge, guardar o coração e honrar a Deus em todo relacionamento.
Guardar o coração
Sobre tudo o que se deve guardar, guarda o teu coração, porque dele procedem as fontes da vida. O namoro exige vigilância e sabedoria.
ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ,
ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।
ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ
ਤੁਸੀਂ ਅਵਿਸ਼ਵਾਸੀਆਂ ਨਾਲ ਬਰਾਬਰ ਦੇ ਸੰਬੰਧ ਵਿੱਚ ਨਾ ਜੁੜੋ। ਕਿਉਂ ਜੋ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ, ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ? ਅਤੇ ਮਸੀਹ ਦਾ ਬਲਿਆਲ ਨਾਲ ਕੀ ਮਿਲਾਪ ਹੈ? ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ?
ਕੀ ਦੋ ਵਿਅਕਤੀ ਇਕੱਠੇ ਚੱਲਦੇ ਹਨ
ਜਦ ਤੱਕ ਉਹ ਸਹਿਮਤ ਨਹੀਂ ਹੁੰਦੇ?
ਧੋਖਾ ਨਾ ਖਾਓ: "ਬੁਰੀ ਸੰਗਤ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ।"
Pureza e santidade
O corpo é templo do Espírito Santo. A Bíblia nos chama a fugir da imoralidade e esperar no amor com paciência e respeito mútuo.
ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦਾ ਹੀ ਪਾਪ ਕਰਦਾ ਹੈ। ਕੀ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਹੈਕਲ ਹੈ, ਜੋ ਤੁਹਾਨੂੰ ਪਰਮੇਸ਼ਵਰ ਵੱਲੋਂ ਮਿਲਿਆ ਹੈ? ਅਤੇ ਤੁਸੀਂ ਆਪਣੇ ਆਪ ਦੇ ਨਹੀਂ ਪਰ ਪਰਮੇਸ਼ਵਰ ਦੇ ਹੋ; ਤੁਸੀਂ ਕੀਮਤ ਦੇ ਕੇ ਖਰੀਦੇ ਗਏ ਹੋ, ਇਸ ਲਈ ਆਪਣੇ ਸਰੀਰ ਨਾਲ ਪਰਮੇਸ਼ਵਰ ਦਾ ਆਦਰ ਕਰੋ।
ਕੁਝ ਕਹਿੰਦੇ ਹਨ, "ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ, ਪਰ ਪਰਮੇਸ਼ਵਰ ਦੋਨਾਂ ਨੂੰ ਹੀ ਨਾਸ ਕਰੇਗਾ।" ਇਹ ਸਰੀਰ ਹਰਾਮਕਾਰੀ ਕਰਨ ਲਈ ਨਹੀਂ, ਪਰ ਪ੍ਰਭੂ ਦੇ ਲਈ ਅਰਥਾਤ ਪ੍ਰਭੂ ਦੇ ਸਰੀਰ ਦੇ ਲਈ ਹੈ।
ਪਰ ਅਗਰ ਉਹਨਾਂ ਵਿੱਚ ਸੰਜਮ ਨਹੀਂ ਹੈ, ਤਾਂ ਕਿਉਂ ਜੋ ਵਾਸਨਾ ਵਿੱਚ ਜਲਣ ਨਾਲੋਂ ਵਿਆਹ ਕਰਾਉਣਾ ਚੰਗਾ ਹੈ।
ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ,
ਪਿਆਰ ਨੂੰ ਨਾ ਜਗਾਓ ਅਤੇ ਨਾ ਹੀ ਉਕਸਾਓ,
ਜਦੋਂ ਤੱਕ ਉਸਦੀ ਆਪਣੀ ਇੱਛਾ ਨਾ ਹੋਵੇ।
ਮਿੱਤਰੋ
ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਮੰਨਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਪਵਿੱਤਰ ਰੱਖਿਆ ਜਾਵੇ, ਕਿਉਂਕਿ ਪਰਮੇਸ਼ਵਰ ਵਿਭਚਾਰ ਕਰਨ ਵਾਲੇ ਅਤੇ ਸਾਰੇ ਜਿਨਸੀ ਅਨੈਤਿਕਾਂ ਦਾ ਨਿਆਂ ਕਰੇਗਾ।
A esposa prudente vem do Senhor
Deus criou o homem e a mulher para completarem-se. A casa e os bens são herança dos pais, mas a esposa prudente vem do Senhor.
ਯਾਹਵੇਹ ਪਰਮੇਸ਼ਵਰ ਨੇ ਆਖਿਆ, "ਮਨੁੱਖ ਦਾ ਇਕੱਲਾ ਰਹਿਣਾ ਚੰਗਾ ਨਹੀਂ, ਇਸ ਲਈ ਮੈਂ ਉਸ ਲਈ ਉਸ ਵਰਗੀ ਯੋਗ ਸਹਾਇਕਣ ਬਣਾਵਾਂਗਾ।"
ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ,
ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।
ਅਤੇ ਇਨ੍ਹਾਂ ਸਾਰੇ ਗੁਣਾਂ ਉੱਤੇ ਪਿਆਰ ਪਾ ਦਿੱਤਾ ਹੈ, ਜੋ ਉਹਨਾਂ ਸਾਰਿਆਂ ਨੂੰ ਸੰਪੂਰਨ ਏਕਤਾ ਨਾਲ ਬੰਨ੍ਹਦਾ ਹੈ।