Pai da mentira
A Bíblia revela que o diabo é o pai da mentira. Ele engana, acusa e tenta destruir. Mas Cristo veio para desfazer as obras do maligno e nos dar vitória.
O caráter do diabo
Jesus disse que o diabo é mentiroso e homicida desde o princípio. Não há verdade nele — a mentira é sua natureza.
ਤੁਸੀਂ ਆਪਣੇ ਪਿਤਾ ਦੁਸ਼ਟ ਦੇ ਹੋ, ਅਤੇ ਤੁਸੀਂ ਆਪਣੇ ਪਿਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਕਿਉਂਕਿ ਉਹ ਸ਼ੁਰੂ ਤੋਂ ਹੀ ਕਾਤਲ ਸੀ ਅਤੇ ਉਸ ਸੱਚਾਈ ਤੇ ਖੜ੍ਹਾ ਨਹੀਂ ਰਹਿੰਦਾ। ਕਿਉਂਕਿ ਉਸ ਵਿੱਚ ਸੱਚਾਈ ਨਹੀਂ ਹੈ। ਜਦੋਂ ਉਹ ਝੂਠ ਬੋਲਦਾ ਹੈ, ਤਾਂ ਉਹ ਆਪਣੇ ਸੁਭਾਉ ਦੇ ਕਾਰਨ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਤਾ ਹੈ।
ਯਿਸ਼ੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ, ਅਤੇ ਦੁਸ਼ਟ ਨੇ ਪਹਿਲਾਂ ਹੀ ਸ਼ਿਮਓਨ ਦੇ ਪੁੱਤਰ ਇਸਕਾਰਿਯੋਤ ਵਾਸੀ ਯਹੂਦਾਹ ਦੇ ਮਨ ਵਿੱਚ ਪਾ ਦਿੱਤਾ ਸੀ ਕਿ ਉਹ ਯਿਸ਼ੂ ਨੂੰ ਧੋਖਾ ਦੇਵੇ।
ਮਹਾਨ ਅਜਗਰ ਨੂੰ ਹੇਠਾਂ ਸੁੱਟ ਦਿੱਤਾ ਗਿਆ, ਉਹ ਪੁਰਾਣਾ ਸੱਪ ਜਿਸਨੂੰ ਦੁਸ਼ਟ ਕਿਹਾ ਜਾਂਦਾ ਹੈ, ਜਾਂ ਸ਼ੈਤਾਨ, ਜੋ ਸਾਰੀ ਦੁਨੀਆਂ ਨੂੰ ਕੁਰਾਹੇ ਪਾਉਂਦਾ ਹੈ। ਉਸਨੂੰ ਧਰਤੀ ਤੇ ਉਸਦੇ ਦੂਤਾਂ ਨਾਲ ਸੁੱਟਿਆ ਗਿਆ।
ਫਿਰ ਮੈਂ ਸਵਰਗ ਵਿੱਚ ਇੱਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:
"ਹੁਣ ਮੁਕਤੀ ਅਤੇ ਸ਼ਕਤੀ ਆ ਗਈ ਹੈ
ਅਤੇ ਸਾਡੇ ਪਰਮੇਸ਼ਵਰ ਦਾ ਰਾਜ,
ਅਤੇ ਉਸਦੇ ਮਸੀਹਾ ਦਾ ਅਧਿਕਾਰ।
ਸਾਡੇ ਭਰਾਵਾਂ ਅਤੇ ਭੈਣਾਂ ਦੇ ਦੋਸ਼ ਲਗਾਉਣ ਵਾਲੇ ਲਈ,
ਜੋ ਦਿਨ-ਰਾਤ ਸਾਡੇ ਪਰਮੇਸ਼ਵਰ ਅੱਗੇ ਉਹਨਾਂ ਉੱਤੇ ਦੋਸ਼ ਲਾਉਂਦੇ ਹਨ,
ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਗਿਆ ਹੈ।
ਅਤੇ ਇਹ ਕੋਈ ਵੱਡੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਚਾਨਣ ਦਾ ਦੂਤ ਹੋਣ ਦਾ ਨਾਟਕ ਕਰਦਾ ਹੈ।
ਇਸ ਯੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਹੈ, ਤਾਂ ਜੋ ਉਹ ਖੁਸ਼ਖ਼ਬਰੀ ਦੇ ਚਾਨਣ ਨੂੰ ਨਾ ਵੇਖ ਸਕਣ ਜੋ ਮਸੀਹ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ, ਅਤੇ ਜੋ ਪਰਮੇਸ਼ਵਰ ਦਾ ਸਰੂਪ ਹੈ।
As obras do inimigo
O diabo rouba a Palavra semeada, cega o entendimento dos incrédulos e anda em derredor como leão rugidor buscando a quem devorar.
ਜਦੋਂ ਕੋਈ ਵੀ ਰਾਜ ਦੇ ਵਚਨ ਬਾਰੇ ਸੁਣਦਾ ਹੈ ਪਰ ਨਹੀਂ ਸਮਝਦਾ, ਤਾਂ ਸ਼ੈਤਾਨ ਆ ਕੇ ਜੋ ਕੁਝ ਵੀ ਉਸਦੇ ਮਨ ਵਿੱਚ ਬੀਜਿਆ ਹੈ ਉਸ ਨੂੰ ਖੋਹ ਲੈਂਦਾ ਹੈ, ਇਹ ਉਹ ਬੀਜ ਹੈ ਜਿਹੜਾ ਰਾਹ ਦੇ ਕੰਢੇ ਵੱਲ ਡਿੱਗਿਆ ਸੀ।
ਖੇਤ ਸੰਸਾਰ ਹੈ ਅਤੇ ਚੰਗੇ ਬੀਜ ਰਾਜ ਦੇ ਲੋਕ ਹਨ। ਜੰਗਲੀ ਬੂਟੀ ਦੁਸ਼ਟ ਲੋਕ ਹਨ, ਅਤੇ ਉਹ ਜਿਸ ਦੁਸ਼ਮਣ ਨੇ ਉਸਨੂੰ ਬੀਜਿਆ, ਉਹ ਦੁਸ਼ਟ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗਦੂਤ ਹਨ।
ਚੌਕਸ ਹੋਵੋ ਅਤੇ ਸੁਚੇਤ ਦਿਮਾਗ ਦੇ ਰਹੋ। ਤੁਹਾਡਾ ਦੁਸ਼ਮਣ ਦੁਸ਼ਟ ਗਰਜਦੇ ਸ਼ੇਰ ਵਾਂਗ ਇਧਰ-ਉਧਰ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵੇ।
ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮ ਕਰਨ ਦੇ ਤਰੀਕੇ ਦੇ ਅਨੁਸਾਰ ਹੋਵੇਗਾ। ਉਹ ਝੂਠ ਦੀ ਪੂਰਤੀ ਕਰਨ ਵਾਲੇ ਚਿੰਨ੍ਹ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ,
ਮੈਂ ਤੁਹਾਨੂੰ ਹੋਰ ਕੁਝ ਨਹੀਂ ਕਹਾਂਗਾ, ਕਿਉਂਕਿ ਇਸ ਸੰਸਾਰ ਦਾ ਸਰਦਾਰ ਆ ਰਿਹਾ ਹੈ। ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ।
Vitória em Cristo
Cristo apareceu para destruir as obras do diabo. Quem está em Deus é protegido, e o maligno não o toca.
ਉਹ ਜੋ ਪਾਪ ਕਰਦਾ ਹੈ ਉਹ ਦੁਸ਼ਟ ਤੋਂ ਹੈ, ਕਿਉਂਕਿ ਦੁਸ਼ਟ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰੇ।
ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਉਹ ਪਾਪ ਨਹੀਂ ਕਰਦਾ; ਸਗੋਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਉਹਨਾਂ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਅਤੇ ਇਹ ਕਿ ਸਾਰਾ ਸੰਸਾਰ ਦੁਸ਼ਟ ਦੇ ਅਧੀਨ ਹੈ।
ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇ ਕਿ ਉਹ ਹਨੇਰੇ ਤੋਂ ਚਾਨਣ ਦੀ ਵੱਲ, ਅਤੇ ਸ਼ੈਤਾਨ ਤੋਂ ਪਰਮੇਸ਼ਵਰ ਦੀ ਵੱਲ ਮੁੜਨ, ਤਾਂ ਕਿ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਅਧਿਕਾਰ ਪਾਉਣ ਜੋ ਮੇਰੇ ਉੱਤੇ ਵਿਸ਼ਵਾਸ ਕਰਕੇ ਪਵਿੱਤਰ ਹੋਏ ਹਨ।’
ਅਤੇ ਦੁਸ਼ਟ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਅੱਗ ਵਿੱਚ ਸੁੱਟਿਆ ਗਿਆ, ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਸੁੱਟਿਆ ਗਿਆ ਸੀ। ਅਤੇ ਉਹ ਰਾਤ-ਦਿਨ ਅਤੇ ਯੁੱਗੋ-ਯੁੱਗ ਕਸ਼ਟ ਭੋਗਣਗੇ।
ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਅੱਗੋਂ ਭੱਜ ਜਾਵੇਗਾ।
ਯਿਸ਼ੂ ਨੇ ਉੱਤਰ ਦਿੱਤਾ, "ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ।