Reconhecer
Reconhecer a Jesus como Senhor é o fundamento da fé cristã. A confissão de fé é o ato de declarar publicamente quem Jesus é e a quem pertencemos.
Confissão e salvação
Se confessarmos com a boca que Jesus é Senhor e crermos no coração que Deus o ressuscitou, seremos salvos.
ਜੇ ਤੁਸੀਂ ਆਪਣੇ ਮੂੰਹ ਨਾਲ ਇਹ ਐਲਾਨ ਕਰਦੇ ਹੋ।" ਯਿਸ਼ੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੁਸੀਂ ਬਚਾਏ ਜਾਓਗੇ।
ਇਹ ਤੁਹਾਡੇ ਦਿਲ ਨਾਲ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਅਤੇ ਧਰਮੀ ਠਹਿਰਾਉਂਦੇ ਹੋ, ਅਤੇ ਇਹ ਤੁਹਾਡੇ ਮੂੰਹ ਨਾਲ ਹੈ ਕਿ ਤੁਸੀਂ ਆਪਣੀ ਨਿਹਚਾ ਦਾ ਦਾਅਵਾ ਕਰਦੇ ਹੋ ਅਤੇ ਬਚਾਏ ਜਾਂਦੇ ਹੋ।
ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ,
ਹਰ ਗੋਡਾ ਮੇਰੇ ਅੱਗੇ ਝੁਕੇਗਾ;
ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।"
ਅਤੇ ਹਰ ਜ਼ੁਬਾਨ ਮੰਨ ਲਵੇਗੀ ਕਿ ਯਿਸ਼ੂ ਮਸੀਹ ਹੀ ਪ੍ਰਭੂ ਹੈ,
ਪਰਮੇਸ਼ਵਰ ਪਿਤਾ ਦੀ ਮਹਿਮਾ ਲਈ।
Reconhecer a fé
Reconhecer a Jesus é um ato de coragem e compromisso. Quem o confessar diante dos homens, Ele confessará diante do Pai.
ਜੇ ਕੋਈ ਮੰਨਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ ਅਤੇ ਉਹ ਪਰਮੇਸ਼ਵਰ ਵਿੱਚ।
ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਉਹਨਾਂ ਵਾਂਗ ਚਿੱਟੇ ਕੱਪੜੇ ਦੇਵਾਂਗਾ। ਮੈਂ ਉਸ ਵਿਅਕਤੀ ਦਾ ਨਾਮ ਜੀਵਨ ਦੀ ਕਿਤਾਬ ਵਿੱਚੋਂ ਕਦੇ ਨਹੀਂ ਮਿਟਾਵਾਂਗਾ, ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦੇ ਨਾਮ ਦਾ ਐਲਾਨ ਕਰਾਂਗਾ ਕਿ ਉਹ ਮੇਰੇ ਹੈ।
ਵਿਸ਼ਵਾਸ ਦੀ ਚੰਗੀ ਲੜਾਈ ਲੜੋ। ਸਦੀਪਕ ਜੀਵਨ ਨੂੰ ਫੜ੍ਹੀ ਰੱਖੋ ਜਿਸ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ ਜਦੋਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਆਪਣਾ ਪੱਕਾ ਇਕਰਾਰ ਕੀਤਾ ਸੀ।
ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸ ਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ।
Reconhecer o pecado e a bondade de Deus
Reconhecer nossos pecados é o caminho para o perdão. E reconhecer que o Senhor é nossa porção nos dá esperança inabalável.
ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ
ਅਤੇ ਆਪਣੀ ਬਦੀ ਨਹੀਂ ਲੁਕਾਈ।
ਮੈਂ ਕਿਹਾ, "ਮੈਂ ਯਾਹਵੇਹ ਅੱਗੇ
ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।"
ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ
ਮਾਫ਼ ਕਰ ਦਿੱਤਾ।
ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, "ਯਾਹਵੇਹ ਮੇਰਾ ਹਿੱਸਾ ਹੈ;
ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।"
ਉਹ ਕੌਣ ਹੈ, ਇਹ ਮਹਿਮਾ ਦਾ ਰਾਜਾ?
ਯਾਹਵੇਹ ਸਰਬਸ਼ਕਤੀਮਾਨ!
ਉਹ ਹੀ ਮਹਿਮਾ ਦਾ ਰਾਜਾ ਹੈ।