O Senhor é o meu pastor
O Salmo 23 é a expressão máxima da confiança em Deus como Pastor. Jesus se declarou o Bom Pastor que conhece suas ovelhas, cuida delas e dá a própria vida por elas.
O Senhor é o meu Pastor
Davi declarou com confiança que o Senhor é seu pastor e nada lhe faltará. Ele nos guia, nos restaura e nos conduz em caminhos de justiça.
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।
ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ।
ਉਹ ਆਪਣੇ ਨਾਮ ਦੇ ਲਈ
ਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।
ਆਪਣੇ ਲੋਕਾਂ ਨੂੰ ਬਚਾਓ ਅਤੇ ਆਪਣੀ ਵਿਰਾਸਤ ਨੂੰ ਅਸੀਸ ਦਿਓ;
ਉਹਨਾਂ ਦਾ ਚਰਵਾਹਾ ਬਣੋ ਅਤੇ ਉਹਨਾਂ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖ।
O Bom Pastor
Jesus é o Bom Pastor que conhece suas ovelhas pelo nome. Ele dá a vida por elas, as protege e nenhuma pode ser arrebatada de sua mão.
"ਮੈਂ ਚੰਗਾ ਚਰਵਾਹਾ ਹਾਂ। ਇੱਕ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹੈ।
"ਮੈਂ ਚੰਗਾ ਚਰਵਾਹਾ ਹਾਂ; ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ। ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਅਤੇ ਮੈਂ ਪਿਤਾ ਨੂੰ ਜਾਣਦਾ ਹਾਂ, ਅਤੇ ਮੈਂ ਆਪਣੀਆਂ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹਾਂ। ਮੇਰੇ ਕੋਲ ਹੋਰ ਭੇਡਾਂ ਹਨ ਜੋ ਇਸ ਵਾੜੇ ਦੀਆਂ ਨਹੀਂ ਹਨ। ਮੇਰਾ ਉਹਨਾਂ ਨੂੰ ਲਿਆਉਣਾ ਜ਼ਰੂਰੀ ਹੈ। ਉਹ ਵੀ ਮੇਰੀ ਆਵਾਜ਼ ਸੁਣਨਗੇ ਅਤੇ ਇੱਕ ਹੀ ਇੱਜੜ ਅਤੇ ਇੱਕ ਹੀ ਚਰਵਾਹਾ ਹੋਵੇਗਾ।
ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਹੁੰਦਾ ਹੈ ਉਹ ਭੇਡਾਂ ਦਾ ਚਰਵਾਹਾ ਹੈ। ਦਰਬਾਨ ਉਸ ਲਈ ਦਰਵਾਜ਼ਾ ਖੋਲ੍ਹਦਾ ਹੈ, ਅਤੇ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ। ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਕੇ ਬੁਲਾਉਂਦਾ ਹੈ ਅਤੇ ਉਹਨਾਂ ਦੀ ਅਗਵਾਈ ਕਰਦਾ ਹੈ। ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਲੈ ਕੇ ਜਾਂਦਾ ਹੈ, ਤਾਂ ਉਹ ਭੇਡਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਉਸ ਦੀਆਂ ਭੇਡਾਂ ਉਸ ਦਾ ਪਿੱਛਾ ਕਰਦਿਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ।
ਕਿਉਂਕਿ "ਤੁਸੀਂ ਭੇਡਾਂ ਵਾਂਗ ਭਟਕਦੇ ਫਿਰਦੇ ਸੀ," ਪਰ ਹੁਣ ਤੁਸੀਂ ਆਪਣੀ ਜਾਨ ਦੇ ਚਰਵਾਹੇ ਅਤੇ ਨਿਗਾਹਬਾਨ ਕੋਲ ਵਾਪਸ ਆ ਗਏ ਹੋ।
ਅਤੇ ਜਦੋਂ ਮੁੱਖ ਚਰਵਾਹਾ ਮਸੀਹ ਪ੍ਰਗਟ ਹੋਵੇਗਾ, ਉਸ ਵੇਲੇ ਤੁਹਾਨੂੰ ਮਹਿਮਾ ਦਾ ਤਾਜ ਮਿਲੇਗਾ ਜੋ ਕਦੇ ਵੀ ਮੁਰਝਾਉਂਦਾ ਨਹੀਂ।
O cuidado pastoral de Deus
Como pastor terno e forte, Deus carrega os cordeiros nos braços e guia com cuidado as ovelhas que amamentam.
ਵੇਖੋ, ਸਰਬਸ਼ਕਤੀਮਾਨ ਯਾਹਵੇਹ ਸ਼ਕਤੀ ਨਾਲ ਆਉਂਦਾ ਹੈ,
ਅਤੇ ਉਹ ਇੱਕ ਸ਼ਕਤੀਸ਼ਾਲੀ ਬਾਂਹ ਨਾਲ ਰਾਜ ਕਰਦਾ ਹੈ।
ਵੇਖੋ, ਉਸ ਦਾ ਇਨਾਮ ਉਸ ਦੇ ਨਾਲ ਹੈ,
ਅਤੇ ਉਸ ਦਾ ਬਦਲਾ ਉਸ ਦੇ ਨਾਲ ਹੈ।
ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ,
ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈ
ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ;
ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।