Pular para o conteúdo
Publicidade

ਏਸਤੇਰ 5

ਏਸਤੇਰ ਦੀ ਰਾਜੇ ਅੱਗੇ ਬੇਨਤੀ

1 ਤੀਜੇ ਦਿਨ ਏਸਤੇਰ ਆਪਣੇ ਸ਼ਾਹੀ ਬਸਤਰ ਪਾ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਰਾਜੇ ਦੇ ਹਾਲ ਦੇ ਸਾਹਮਣੇ ਖੜ੍ਹੀ ਹੋਈ। ਰਾਜਾ ਪ੍ਰਵੇਸ਼ ਦੁਆਰ ਵੱਲ ਮੂੰਹ ਕਰਕੇ ਹਾਲ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠਾ ਸੀ। 2 ਜਦੋਂ ਉਸ ਨੇ ਰਾਣੀ ਏਸਤੇਰ ਨੂੰ ਦਰਬਾਰ ਵਿੱਚ ਖੜ੍ਹੀ ਵੇਖਿਆ ਤਾਂ ਉਹ ਉਸ ਤੋਂ ਪ੍ਰਸੰਨ ਹੋਇਆ ਅਤੇ ਸੋਨੇ ਦਾ ਰਾਜਦੰਡ ਜਿਹੜਾ ਉਸਦੇ ਹੱਥ ਵਿੱਚ ਸੀ ਏਸਤੇਰ ਵੱਲ ਵਾਧਿਆ। ਇਸ ਲਈ ਏਸਤੇਰ ਨੇ ਨੇੜੇ ਆ ਕੇ ਰਾਜਦੰਡ ਦੀ ਨੋਕ ਨੂੰ ਛੂਹਿਆ।

3 ਤਦ ਰਾਜੇ ਨੇ ਪੁੱਛਿਆ, "ਰਾਣੀ ਏਸਤੇਰ, ਕੀ ਹੋਇਆ? ਤੇਰੀ ਕੀ ਮੰਗ ਹੈ? ਜੇ ਤੂੰ ਮੇਰੇ ਤੋਂ ਅੱਧਾ ਰਾਜ ਵੀ ਮੰਗੇ, ਤਾਂ ਉਹ ਵੀ ਮੈਂ ਤੁਹਾਨੂੰ ਦੇ ਦੇਵਾਂਗਾ।"

4 ਏਸਤੇਰ ਨੇ ਕਿਹਾ, "ਜੇਕਰ ਰਾਜਾ ਨੂੰ ਸਵੀਕਾਰ ਹੋਵੇ, ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।"

5 ਰਾਜੇ ਨੇ ਕਿਹਾ, "ਹਾਮਾਨ ਨੂੰ ਤੁਰੰਤ ਲਿਆਓ, ਤਾਂ ਜੋ ਏਸਤੇਰ ਜੋ ਕਹੇ ਅਸੀਂ ਉਹੀ ਕਰੀਏ।"

ਇਸ ਲਈ ਰਾਜਾ ਅਤੇ ਹਾਮਾਨ ਏਸਤੇਰ ਦੁਆਰਾ ਤਿਆਰ ਕੀਤੀ ਗਈ ਦਾਅਵਤ ਵਿੱਚ ਗਏ। 6 ਜਦੋਂ ਉਹ ਦਾਅਵਤ ਵਿੱਚ ਸ਼ਰਾਬ ਪੀਣ ਲਈ ਬੈਠ ਗਏ, ਤਾਂ ਰਾਜੇ ਨੇ ਏਸਤੇਰ ਨੂੰ ਪੁੱਛਿਆ, "ਤੇਰੀ ਕੀ ਮੰਗ ਹੈ, ਤਾਂ ਜੋ ਇਹ ਪੂਰੀ ਹੋ ਸਕੇ? ਤੇਰੀ ਕੀ ਇੱਛਾ ਹੈ? ਜੇਕਰ ਇਹ ਮੇਰੇ ਰਾਜ ਦੇ ਅੱਧੇ ਹਿੱਸੇ ਹੈ, ਤਾਂ ਇਹ ਦਿੱਤਾ ਜਾਵੇਗਾ।"

7 ਏਸਤੇਰ ਨੇ ਉੱਤਰ ਦੇ ਕੇ ਕਿਹਾ, "ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ: 8 ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜਨ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ।"

ਮਾਰਦਕਈ ਦੇ ਵਿਰੁੱਧ ਹਾਮਾਨ ਦਾ ਗੁੱਸਾ

9 ਹਾਮਾਨ ਉਸ ਦਿਨ ਖੁਸ਼ ਅਤੇ ਉੱਚੇ ਜੋਸ਼ ਨਾਲ ਬਾਹਰ ਗਿਆ। ਪਰ ਜਦੋਂ ਉਸ ਨੇ ਮਾਰਦਕਈ ਨੂੰ ਰਾਜੇ ਦੇ ਦਰਵਾਜ਼ੇ ਉੱਤੇ ਵੇਖਿਆ ਅਤੇ ਦੇਖਿਆ ਕਿ ਉਹ ਉਸ ਦੀ ਹਾਜ਼ਰੀ ਵਿੱਚ ਨਾ ਤਾਂ ਉੱਠਿਆ ਅਤੇ ਨਾ ਹੀ ਡਰਿਆ, ਤਾਂ ਉਹ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ। 10 ਫਿਰ ਵੀ, ਹਾਮਾਨ ਨੇ ਆਪਣੇ ਆਪ ਨੂੰ ਰੋਕ ਲਿਆ ਅਤੇ ਘਰ ਚਲਾ ਗਿਆ।

ਅਤੇ ਉਸ ਨੇ ਆਪਣੇ ਦੋਸਤਾਂ ਅਤੇ ਆਪਣੀ ਪਤਨੀ ਜ਼ਰੇਸ਼ ਨੂੰ ਆਪਣੇ ਕੋਲ ਬੁਲਾ ਲਿਆ। 11 ਤਦ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ। 12 "ਹਾਮਾਨ ਨੇ ਇਹ ਵੀ ਕਿਹਾ, ਰਾਣੀ ਏਸਤੇਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ। 13 ਪਰ ਜਦੋਂ ਤੱਕ ਮੈਂ ਉਸ ਯਹੂਦੀ ਮਾਰਦਕਈ ਨੂੰ ਰਾਜੇ ਦੇ ਦਰਵਾਜ਼ੇ ਉੱਤੇ ਬੈਠਾ ਵੇਖਦਾ ਹਾਂ, ਇਹ ਸਭ ਕੁਝ ਮੈਨੂੰ ਸੰਤੁਸ਼ਟੀ ਨਹੀਂ ਦਿੰਦਾ।"

14 ਉਸ ਦੀ ਪਤਨੀ ਜ਼ਰੇਸ਼ ਅਤੇ ਉਸ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਆਖਿਆ, "ਪੰਜਾਹ ਹੱਥ5:14 ਪੰਜਾਹ ਹੱਥ ਲਗਭਗ 75 ਫੁੱਟ ਦੀ ਉਚਾਈ ਤੱਕ ਇੱਕ ਖੰਭਾ ਲਗਾਓ ਅਤੇ ਸਵੇਰੇ ਪਾਤਸ਼ਾਹ ਨੂੰ ਮਾਰਦਕਈ ਨੂੰ ਸੂਲੀ ਉੱਤੇ ਚੜ੍ਹਾਉਣ ਲਈ ਕਹੋ। ਫ਼ੇਰ ਰਾਜੇ ਦੇ ਨਾਲ ਦਾਅਵਤ ਵਿੱਚ ਜਾਓ ਅਤੇ ਆਨੰਦ ਮਾਣੋ।" ਇਸ ਸੁਲਾਹ ਨੇ ਹਾਮਾਨ ਨੂੰ ਬਹੁਤ ਖ਼ੁਸ਼ ਕੀਤਾ ਅਤੇ ਉਸ ਨੇ ਖੰਭੇ ਨੂੰ ਖੜ੍ਹਾ ਕਰ ਦਿੱਤਾ।

Estes versículos te tocaram? Ore agora!

+581 estão orando agora.

Junte-se à corrente de oração.