Temor dos homens
O temor dos homens é uma armadilha que paralisa a fé. A Bíblia nos convida a trocar o medo humano pela confiança em Deus, que é nosso refúgio e escudo.
Não temas os homens
Deus é a nossa luz e salvação — de quem teremos medo? A Escritura nos encoraja a não temer aqueles que podem destruir o corpo, mas não a alma.
ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ;
ਮੈਂ ਕਿਸ ਤੋਂ ਡਰਾਂ?
ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ;
ਮੈਂ ਕਿਸ ਤੋਂ ਡਰਾਂ?
ਜਦੋਂ ਦੁਸ਼ਟ ਮੈਨੂੰ ਨਿਗਲਣ ਲਈ
ਮੇਰੇ ਵਿਰੁੱਧ ਅੱਗੇ ਵਧਦੇ ਹਨ,
ਇਹ ਮੇਰੇ ਦੁਸ਼ਮਣ ਅਤੇ ਮੇਰੇ ਵੈਰੀ ਹਨ
ਜੋ ਠੋਕਰ ਖਾਣਗੇ ਅਤੇ ਡਿੱਗਣਗੇ।
ਭਾਵੇਂ ਫ਼ੌਜ ਮੈਨੂੰ ਘੇਰ ਲਵੇ,
ਮੇਰਾ ਦਿਲ ਨਹੀਂ ਡਰੇਗਾ;
ਭਾਵੇਂ ਮੇਰੇ ਵਿਰੁੱਧ ਯੁੱਧ ਹੋਵੇ,
ਤਦ ਵੀ ਮੈਂ ਭਰੋਸਾ ਰੱਖਾਂਗਾ।
ਅਤੇ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਨਾਸ਼ ਕਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ, ਜਿਹੜਾ ਸਰੀਰ ਅਤੇ ਆਤਮਾ ਦੋਨਾਂ ਨੂੰ ਨਰਕ ਵਿੱਚ ਨਾਸ਼ ਕਰ ਸਕਦਾ ਹੈ।
"ਮੇਰੇ ਦੋਸਤੋਂ, ਮੈਂ ਤੁਹਾਨੂੰ ਕਹਿੰਦਾ ਹਾਂ ਉਹਨਾਂ ਤੋਂ ਨਾ ਡਰੋ ਜੋ ਸਰੀਰ ਨੂੰ ਨਾਸ਼ ਕਰਦੇ ਹਨ ਅਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਹਾਨੂੰ ਕਿਸ ਤੋਂ ਡਰਨਾ ਚਾਹੀਦਾ ਹੈ: ਉਸ ਪਰਮੇਸ਼ਵਰ ਤੋਂ ਡਰੋ ਜੋ ਤੁਹਾਡੇ ਸਰੀਰ ਦਾ ਨਾਸ਼ ਕਰਨ ਤੋਂ ਬਾਅਦ, ਤੁਹਾਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਤੋਂ ਡਰੋ।
Confiança em Deus acima do medo
Quando tememos a Deus, o medo dos homens perde o poder. O Senhor está conosco, e se Ele é por nós, quem será contra nós?
ਜਦੋਂ ਮੈਂ ਡਰਦਾ ਹਾਂ, ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।
ਪਰਮੇਸ਼ਵਰ ਵਿੱਚ, ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ,
ਪਰਮੇਸ਼ਵਰ ਵਿੱਚ ਮੈਂ ਭਰੋਸਾ ਕਰਦਾ ਹਾਂ ਅਤੇ ਡਰਦਾ ਨਹੀਂ ਹਾਂ।
ਨਿਰੇ ਮਨੁੱਖ ਮੇਰਾ ਕੀ ਕਰ ਸਕਦੇ ਹਨ?
ਯਾਹਵੇਹ ਮੇਰੇ ਨਾਲ ਹੈ, ਮੈਂ ਨਹੀਂ ਡਰਾਂਗਾਂ।
ਮਨੁੱਖ ਮੇਰਾ ਕੀ ਕਰ ਸਕਦਾ ਹੈ?
ਇਸ ਲਈ ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ,
"ਪ੍ਰਭੂ ਮੇਰਾ ਸਹਾਇਕ ਹੈ; ਮੈਂ ਨਹੀਂ ਡਰਾਂਗਾਂ।
ਮਨੁੱਖ ਮੇਰਾ ਕੀ ਕਰ ਸਕਦਾ ਹੈ?"
ਉਹਨਾਂ ਤੋਂ ਨਾ ਡਰੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਖੁਦ ਤੁਹਾਡੇ ਲਈ ਲੜੇਗਾ।"
ਅਤੇ ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਤੋਂ ਨਾ ਡਰੀ ਨਾ ਉਹਨਾਂ ਦੀਆਂ ਗੱਲਾਂ ਤੋਂ ਭੈਭੀਤ ਹੋਈ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈ। ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਬਰਾ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ।