Verdade
A verdade é um dos atributos centrais de Deus e um pilar da vida cristã. Jesus se declarou o caminho, a verdade e a vida. Viver na verdade é viver em liberdade e integridade.
Deus é a fonte da verdade
O Senhor é fiel e verdadeiro em todas as suas palavras. Sua Palavra é a verdade absoluta que ilumina nosso caminho e nos sustenta.
ਯਿਸ਼ੂ ਨੇ ਉੱਤਰ ਦਿੱਤਾ, "ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ।
ਸ਼ਬਦ ਨੇ ਸਰੀਰ ਧਾਰਨ ਕਰਕੇ ਸਾਡੇ ਵਿੱਚਕਾਰ ਤੰਬੂ ਦੇ ਸਮਾਨ ਵਾਸ ਕੀਤਾ ਅਤੇ ਅਸੀਂ ਉਸ ਦੇ ਪ੍ਰਤਾਪ ਨੂੰ ਵੇਖਿਆ, ਅਜਿਹਾ ਪ੍ਰਤਾਪ, ਜੋ ਪਿਤਾ ਦੇ ਇੱਕਲੌਤੇ ਪੁੱਤਰ ਦਾ ਹੈ, ਜੋ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ।
ਕਿਉਂਕਿ ਯਾਹਵੇਹ ਦਾ ਬਚਨ ਸਹੀ ਅਤੇ ਸੱਚਾ ਹੈ;
ਉਹ ਹਰ ਕੰਮ ਵਿੱਚ ਵਫ਼ਾਦਾਰ ਹੈ।
ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ,
ਉਹ ਉਨ੍ਹਾਂ ਲਈ ਇੱਕ ਢਾਲ਼ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।
ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ, ਤਾਂ ਜੋ ਅਸੀਂ ਉਸ ਨੂੰ ਜਾਣ ਸਕੀਏ ਜੋ ਸੱਚਾ ਹੈ। ਅਤੇ ਅਸੀਂ ਉਸ ਵਿੱਚ ਹਾਂ ਜੋ ਉਸ ਦੇ ਪੁੱਤਰ ਯਿਸ਼ੂ ਮਸੀਹ ਵਿੱਚ ਹੋਣ ਦੁਆਰਾ ਸੱਚਾ ਹੈ। ਉਹ ਸੱਚਾ ਪਰਮੇਸ਼ਵਰ ਅਤੇ ਸਦੀਪਕ ਜੀਵਨ ਹੈ।
O Espírito da verdade
Jesus prometeu enviar o Espírito Santo, o Espírito da verdade, que nos guia, ensina e nos faz lembrar de tudo o que Cristo disse.
ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਤੁਹਾਡੇ ਭਲੇ ਲਈ ਹੈ ਜੋ ਮੈਂ ਤੁਹਾਡੇ ਤੋਂ ਦੂਰ ਜਾ ਰਿਹਾ ਹਾਂ। ਜਦ ਤੱਕ ਮੈਂ ਨਹੀਂ ਜਾਂਦਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇ ਮੈਂ ਜਾਂਦਾ ਹਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ।
ਯਿਸ਼ੂ ਨੇ ਕਿਹਾ, "ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੁਆਰਾ ਤੁਹਾਡੇ ਕੋਲ ਭੇਜਾਂਗਾ। ਉਹ ਸੱਚ ਦਾ ਆਤਮਾ ਜੋ ਪਿਤਾ ਤੋਂ ਆਵੇਗਾ ਉਹ ਮੇਰੇ ਬਾਰੇ ਗਵਾਹੀ ਦੇਵੇਗਾ।
ਜਿਵੇਂ ਕਿ ਤੁਹਾਡੇ ਲਈ, ਉਹ ਮਸਹ ਜਿਹੜਾ ਤੁਸੀਂ ਉਸ ਕੋਲੋ ਪਾਇਆ ਤੁਹਾਡੇ ਵਿੱਚ ਰਹਿੰਦਾ ਹੈ, ਅਤੇ ਤੁਹਾਨੂੰ ਸਿਖਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ ਹੈ। ਪਰ ਜਿਵੇਂ ਕਿ ਉਸ ਦਾ ਮਸਹ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਸਿਖਾਉਂਦਾ ਹੈ ਅਤੇ ਜਿਵੇਂ ਕਿ ਇਹ ਮਸਹ ਅਸਲੀ ਹੈ, ਨਕਲੀ ਨਹੀਂ। ਜਿਵੇਂ ਕਿ ਇਸ ਨੇ ਤੁਹਾਨੂੰ ਸਿਖਾਇਆ ਹੈ, ਉਸੇ ਵਿੱਚ ਰਹੋ।
ਪਰਮੇਸ਼ਵਰ ਆਤਮਾ ਹੈ, ਅਤੇ ਉਸ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।"
A verdade liberta
Jesus prometeu que conhecer a verdade nos torna livres. A mentira aprisiona, mas a verdade de Deus nos conduz à plenitude.
ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਕਿਹਾ ਜਿਨ੍ਹਾਂ ਨੇ ਉਸ ਤੇ ਵਿਸ਼ਵਾਸ ਕੀਤਾ ਸੀ, "ਜੇ ਤੁਸੀਂ ਮੇਰੀ ਸਿੱਖਿਆ ਨੂੰ ਮੰਨੋਂਗੇ, ਤਾਂ ਤੁਸੀਂ ਸੱਚ-ਮੁੱਚ ਮੇਰੇ ਚੇਲੇ ਹੋ। ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰ ਦੇਵੇਗਾ।"
ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ।
ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।
ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਓ,
ਕਿਉਂ ਜੋ ਤੂੰ ਪਰਮੇਸ਼ਵਰ ਮੇਰਾ ਮੁਕਤੀਦਾਤਾ ਹੈ,
ਅਤੇ ਮੇਰੀ ਆਸ ਸਾਰਾ ਦਿਨ ਤੁਹਾਡੇ ਵਿੱਚ ਹੈ।
ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਵਾਨ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ, ਇੱਕ ਅਜਿਹਾ ਕਰਮਚਾਰੀ ਜਿਸ ਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਅਤੇ ਜੋ ਸੱਚ ਦੇ ਬਚਨ ਨੂੰ ਸਹੀ ਤਰ੍ਹਾਂ ਸੰਭਾਲਦਾ ਹੈ।
ਪਰਮੇਸ਼ਵਰ ਨੇ ਸਾਨੂੰ ਸੱਚ ਦੇ ਬਚਨ ਦੁਆਰਾ ਜਨਮ ਦੇਣ ਦੀ ਚੋਣ ਕੀਤੀ, ਤਾਂ ਜੋ ਅਸੀਂ ਉਸ ਦੁਆਰਾ ਬਣਾਏ ਗਏ ਸਭ ਤੋਂ ਪਹਿਲੇ ਫ਼ਲ ਦੇ ਰੂਪ ਅਜਿਹੇ ਹੋ ਸਕੀਏ।
Vivendo e falando a verdade
Somos chamados a falar a verdade em amor e a rejeitar toda forma de engano. A integridade nas palavras é marca do cristão.
ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ।
ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੋ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ।
ਉਹ ਜਿਸ ਦੀ ਚਾਲ ਨਿਰਦੋਸ਼ ਹੈ,
ਜੋ ਧਰਮੀ ਹੈ,
ਜੋ ਆਪਣੇ ਦਿਲੋਂ ਸੱਚ ਬੋਲਦਾ ਹੈ;
ਜਿਸ ਦੀ ਜੀਭ ਕੋਈ ਨਿੰਦਿਆ ਨਹੀਂ ਕਰਦੀ,
ਜੋ ਕਿਸੇ ਗੁਆਂਢੀ ਨਾਲ ਕੋਈ ਬੁਰਾਈ ਨਹੀਂ ਕਰਦਾ,
ਅਤੇ ਨਾ ਹੀ ਦੂਸਰਿਆ ਨੂੰ ਗਾਲਾਂ ਕੱਢਦਾ;
ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਝੂਠ ਬੋਲਣ ਤੋਂ ਰੋਕ ਰੱਖੇ।
ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ,
ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।
ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ,
ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।
ਹੇ ਮੇਰੇ ਭਰਾਵੋ ਅਤੇ ਭੈਣੋ, ਸਭ ਤੋਂ ਪਹਿਲਾਂ ਇਹ ਹੈ, ਕਿ ਸਹੁੰ ਨਾ ਖਾਓ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਹੀ ਕਿਸੇ ਹੋਰ ਚੀਜ਼ ਦੀ ਸਹੁੰ ਖਾਓ। ਤੁਹਾਡੀ "ਹਾਂ ਦੀ ਹਾਂ" ਅਤੇ "ਨਾਂਹ ਦੀ ਨਾਂਹ" ਹੋਵੇ। ਨਹੀਂ ਤਾਂ ਤੁਸੀਂ ਦੋਸ਼ੀ ਠਹਿਰਾਏ ਜਾਓਗੇ।
ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
ਜੇ ਅਸੀਂ ਉਸ ਨਾਲ ਸੰਗਤੀ ਰੱਖਣ ਦਾ ਦਾਅਵਾ ਕਰੀਏ ਅਤੇ ਫਿਰ ਵੀ ਹਨੇਰੇ ਵਿੱਚ ਚੱਲਦੇ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚਾਈ ਉੱਤੇ ਨਹੀਂ ਚੱਲਦੇ।
ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਤੇ ਚੱਲ ਰਹੇ ਹਨ।
ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਨਾ ਦਿਸਣ ਵਾਲੀਆਂ ਵਸਤੂਆਂ ਦਾ ਸਬੂਤ ਹੈ।