Pular para o conteúdo
Publicidade

ਲੂਕਸ 5

ਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ

1 ਇੱਕ ਦਿਨ ਯਿਸ਼ੂ ਗੰਨਨੇਸਰਤ ਝੀਲ5:1 ਗੰਨਨੇਸਰਤ ਝੀਲ ਅਰਥਾਤ ਗਲੀਲ ਦੀ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ ਤੇ ਉੱਥੇ ਇੱਕ ਵੱਡੀ ਭੀੜ ਨੇ ਉਹਨਾਂ ਨੂੰ ਪਰਮੇਸ਼ਵਰ ਦਾ ਵਚਨ ਸੁਣਨ ਲਈ ਘੇਰ ਲਿਆ। 2 ਯਿਸ਼ੂ ਨੇ ਕੰਢੇ ਤੇ ਦੋ ਕਿਸ਼ਤੀਆਂ ਵੇਖੀਆਂ, ਮਛੇਰੇ ਉਹਨਾਂ ਨੂੰ ਛੱਡ ਕੇ ਚਲੇ ਗਏ ਕਿਉਂਕਿ ਉਹ ਆਪਣੇ ਜਾਲ ਧੋ ਰਹੇ ਸਨ। 3 ਯਿਸ਼ੂ ਇੱਕ ਕਿਸ਼ਤੀ ਉੱਤੇ ਬੈਠ ਗਏ ਜੋ ਸ਼ਿਮਓਨ ਦੀ ਸੀ। ਉਸ ਨੇ ਸ਼ਿਮਓਨ ਨੂੰ ਕਿਹਾ, ਕਿਸ਼ਤੀ ਨੂੰ ਕੰਢੇ ਤੋਂ ਥੋੜ੍ਹੀ ਦੂਰ ਲੈ ਚੱਲ, ਅਤੇ ਉਹ ਕਿਸ਼ਤੀ ਉੱਤੇ ਬੈਠ ਗਏ ਫਿਰ ਉਹ ਕਿਸ਼ਤੀ ਉੱਤੇ ਬੈਠ ਕੇ ਲੋਕਾਂ ਨੂੰ ਵਚਨ ਸਿਖਾਉਣਾ ਲੱਗਾ।

4 ਜਦੋਂ ਉਹ ਲੋਕਾਂ ਨੂੰ ਸਿਖਾ ਚੁੱਕਿਆ ਤਾਂ ਉਹ ਨੇ ਸ਼ਿਮਓਨ ਨੂੰ ਕਿਹਾ, "ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਜਾ ਅਤੇ ਫਿਰ ਜਾਲ ਸੁੱਟੀ।"

5 ਸ਼ਿਮਓਨ ਨੇ ਉੱਤਰ ਦਿੱਤਾ, "ਗੁਰੂ ਜੀ! ਅਸੀਂ ਸਾਰੀ ਰਾਤ ਸਖ਼ਤ ਮਿਹਨਤ ਕੀਤੀ ਹੈ, ਪਰ ਕੁਝ ਨਾ ਫੜਿਆ, ਪਰ ਫਿਰ ਵੀ ਤੁਹਾਡੇ ਕਹਿਣ ਤੇ ਮੈਂ ਜਾਲ ਪਾਉਂਦਾ ਹਾਂ।"

6 ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਜਾਲ ਵਿੱਚ ਇਨ੍ਹੀ ਵੱਡੀ ਗਿਣਤੀ ਵਿੱਚ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਫੱਟਣ ਲੱਗੇ। 7 ਫਿਰ ਉਹਨਾਂ ਨੇ ਆਪਣੇ ਸਾਥੀਆਂ ਨੂੰ ਜੋ ਕਿ ਦੂਜੀ ਕਿਸ਼ਤੀ ਵਿੱਚ ਸਨ ਇਸ਼ਾਰੇ ਨਾਲ ਸਹਾਇਤਾ ਵਾਸਤੇ ਬੁਲਾਇਆ। ਉਹ ਆਏ ਅਤੇ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ ਸਨ ਕਿ ਭਾਰ ਦੇ ਕਾਰਨ ਕਿਸ਼ਤੀਆਂ ਡੁੱਬਣ ਲੱਗੀਆਂ।

8 ਸ਼ਿਮਓਨ ਪਤਰਸ ਇਹ ਵੇਖ ਕੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਕਹਿਣ ਲੱਗਾ, "ਹੇ ਪ੍ਰਭੂ, ਮੇਰੇ ਤੋਂ ਦੂਰ ਰਹੋ, ਮੈਂ ਇੱਕ ਪਾਪੀ ਮਨੁੱਖ ਹਾਂ।" 9 ਕਿਉਂਕਿ ਸ਼ਿਮਓਨ ਅਤੇ ਉਸ ਦੇ ਸਾਥੀ ਫੜੀਆਂ ਗਈਆਂ ਮੱਛੀਆਂ ਨੂੰ ਵੇਖ ਕੇ ਬਹੁਤ ਹੈਰਾਨ ਸਨ। 10 ਸ਼ਿਮਓਨ ਦੇ ਦੂਜੇ ਸਾਥੀ, ਯਾਕੋਬ ਅਤੇ ਯੋਹਨ, ਜ਼ਬਦੀ ਦੇ ਦੋਵੇਂ ਪੁੱਤਰ ਵੀ ਇਹ ਦੇਖ ਕੇ ਹੈਰਾਨ ਰਹਿ ਗਏ।

ਤਦ ਯਿਸ਼ੂ ਨੇ ਸ਼ਿਮਓਨ ਨੂੰ ਕਿਹਾ, "ਨਾ ਡਰ; ਹੁਣ ਤੋਂ ਤੂੰ ਮੱਛੀਆਂ ਨਹੀਂ ਪਰ ਮਨੁੱਖਾਂ ਦਾ ਮਛੇਰਾ ਹੋਵੇਗਾ।" 11 ਫਿਰ ਉਹ ਆਪਣੀਆਂ ਕਿਸ਼ਤੀਆਂ ਕੰਢੇ ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਹ ਦੇ ਪਿੱਛੇ ਤੁਰ ਪਏ।

ਯਿਸ਼ੂ ਦਾ ਇੱਕ ਕੋੜ੍ਹੀ ਆਦਮੀ ਨੂੰ ਚੰਗਾ ਕਰਨਾ

12 ਜਦੋਂ ਯਿਸ਼ੂ ਕਿਸੇ ਨਗਰ ਵਿੱਚ ਸਨ ਤਾਂ ਉੱਥੇ ਇੱਕ ਆਦਮੀ ਆਇਆ ਜਿਸ ਦੇ ਸਾਰੇ ਸਰੀਰ ਵਿੱਚ ਕੋੜ੍ਹ5:12 ਕੋੜ੍ਹ ਅਰਥਾਤ ਚਮੜੀ ਦਾ ਰੋਗ ਦਾ ਰੋਗ ਸੀ। ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਧਰਤੀ ਤੇ ਡਿੱਗ ਕੇ ਉਸ ਦੇ ਅੱਗੇ ਬੇਨਤੀ ਕੀਤੀ, "ਹੇ ਪ੍ਰਭੂ! ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।"

13 ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, "ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ!" ਅਤੇ ਉਸੇ ਸਮੇਂ ਉਸ ਦੇ ਕੋੜ੍ਹ ਦਾ ਰੋਗ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।

14 ਫਿਰ ਯਿਸ਼ੂ ਨੇ ਉਸ ਨੂੰ ਆਗਿਆ ਦਿੱਤੀ, "ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ, ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।5:14 ਲੇਵਿ 14:2-32"

15 ਫਿਰ ਵੀ ਯਿਸ਼ੂ ਬਾਰੇ ਖ਼ਬਰਾਂ ਹੋਰ ਵੀ ਫੈਲਦੀਆਂ ਗਈਆਂ। ਲੋਕ ਭਾਰੀ ਗਿਣਤੀ ਵਿੱਚ ਉਹਨਾਂ ਦੀਆਂ ਗੱਲਾਂ ਸੁਣਨ ਅਤੇ ਬੀਮਾਰੀਆਂ ਤੋਂ ਚੰਗਾ ਹੋਣ ਦੀ ਇੱਛਾ ਨਾਲ ਉਹਨਾਂ ਕੋਲ ਆਉਣ ਲੱਗੇ। 16 ਪਰ ਯਿਸ਼ੂ ਅਕਸਰ ਭੀੜ ਤੋਂ ਅਲੱਗ, ਇਕੱਲੇ ਜਾ ਕੇ ਪ੍ਰਾਰਥਨਾ ਕਰਦੇ ਸੀ।

ਯਿਸ਼ੂ ਦਾ ਅਧਰੰਗੀ ਆਦਮੀ ਨੂੰ ਮਾਫ਼ ਅਤੇ ਚੰਗਾ ਕਰਨਾ

17 ਇੱਕ ਦਿਨ, ਜਦੋਂ ਯਿਸ਼ੂ ਸਿੱਖਿਆ ਦੇ ਰਹੇ ਸਨ, ਫ਼ਰੀਸੀ ਅਤੇ ਸ਼ਾਸਤਰੀ ਉੱਥੇ ਬੈਠੇ ਸਨ, ਜੋ ਗਲੀਲ, ਯਹੂਦਿਯਾ ਅਤੇ ਯੇਰੂਸ਼ਲੇਮ ਦੇ ਨਗਰਾਂ ਤੋਂ ਆਏ ਸਨ। ਬਿਮਾਰਾਂ ਨੂੰ ਠੀਕ ਕਰਨ ਦੀ ਪਰਮੇਸ਼ਵਰ ਦੀ ਸ਼ਕਤੀ ਪ੍ਰਭੂ ਯਿਸ਼ੂ ਦੇ ਨਾਲ ਸੀ। 18 ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉੱਥੇ ਲਿਆਏ। ਇਹ ਲੋਕ ਰੋਗੀ ਨੂੰ ਯਿਸ਼ੂ ਦੇ ਸਾਹਮਣੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। 19 ਜਦੋਂ ਉਹ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਕੇ ਜਾ ਨਾ ਸਕੇ, ਤਾਂ ਉਹ ਛੱਤ ਉੱਤੇ ਚੜ੍ਹ ਗਏ ਅਤੇ ਉਹਨਾਂ ਨੇ ਉਸ ਰੋਗੀ ਨੂੰ ਮੰਜੀ ਸਮੇਤ ਛੱਤ ਦੇ ਵਿੱਚੋਂ ਦੀ ਭੀੜ ਦੇ ਅੱਗੇ ਯਿਸ਼ੂ ਦੇ ਸਾਹਮਣੇ ਉਤਾਰ ਦਿੱਤਾ।

20 ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ ਯਿਸ਼ੂ ਨੇ ਕਿਹਾ, "ਮਿੱਤਰ! ਤੇਰੇ ਪਾਪ ਮਾਫ਼ ਹੋ ਚੁੱਕੇ ਹਨ।"

21 ਫ਼ਰੀਸੀ ਅਤੇ ਉਪਦੇਸ਼ਕ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ, "ਇਹ ਵਿਅਕਤੀ ਕੌਣ ਹੈ, ਜੋ ਪਰਮੇਸ਼ਵਰ ਦੀ ਨਿੰਦਿਆ ਕਰ ਰਿਹਾ ਹੈ? ਕੀ ਪਰਮੇਸ਼ਵਰ ਤੋਂ ਇਲਾਵਾ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?"

22 ਯਿਸ਼ੂ ਨੇ ਉਹਨਾਂ ਦੇ ਮਨਾਂ ਦੇ ਵਿਚਾਰਾਂ ਨੂੰ ਜਾਣ ਕੇ ਉਹਨਾਂ ਨੂੰ ਪੁੱਛਿਆ, "ਤੁਸੀਂ ਆਪਣੇ ਮਨਾਂ ਵਿੱਚ ਇਸ ਪ੍ਰਕਾਰ ਕਿਉਂ ਸੋਚ-ਵਿਚਾਰ ਕਰ ਰਹੇ ਹੋ? 23 ਕਿਹੜੀ ਗੱਲ ਕਹਿਣੀ ਸੌਖੀ ਹੈ: ਇਹ ਆਖਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਆਖਣਾ ‘ਉੱਠ ਅਤੇ ਤੁਰ?’ 24 ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।" ਫਿਰ ਯਿਸ਼ੂ ਨੇ ਅਧਰੰਗੀ ਨੂੰ ਕਿਹਾ, "ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।" 25 ਉਸੇ ਵੇਲੇ ਉਹ ਰੋਗੀ ਉਹਨਾਂ ਦੇ ਸਾਹਮਣੇ ਖੜ੍ਹਾ ਹੋ ਗਿਆ, ਆਪਣਾ ਵਿਛੋਣਾ ਚੁੱਕਿਆ, ਜਿਸ ਉੱਤੇ ਉਹ ਲੇਟਿਆ ਹੋਇਆ ਸੀ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਿਆਂ ਉਹ ਘਰ ਵੱਲ ਨੂੰ ਚੱਲਿਆ ਗਿਆ। 26 ਇਹ ਵੇਖ ਕੇ ਸਭ ਹੈਰਾਨ ਰਹਿ ਗਏ ਅਤੇ ਪਰਮੇਸ਼ਵਰ ਦੀ ਪ੍ਰਸੰਸਾ ਕਰਨ ਲੱਗ ਪਏ। ਉਹ ਸ਼ਰਧਾ ਨਾਲ ਭਰ ਕੇ ਇਹ ਕਹਿਣ ਲੱਗੇ, "ਅਸੀਂ ਅੱਜ ਅਨੋਖੇ ਕੰਮ ਹੁੰਦੇ ਵੇਖੇ ਹਨ।"

ਯਿਸ਼ੂ ਵੱਲੋਂ ਲੇਵੀ ਦਾ ਬੁਲਾਇਆ ਜਾਣਾ

27 ਜਦੋਂ ਯਿਸ਼ੂ ਉੱਥੋਂ ਬਾਹਰ ਗਏ, ਅਤੇ ਉਸ ਨੇ ਲੇਵੀ ਨਾਮ ਦੇ ਇੱਕ ਚੁੰਗੀ ਲੈਣ ਵਾਲੇ ਨੂੰ ਵੇਖਿਆ। ਉਹ ਆਪਣੀ ਚੌਕੀ ਉੱਤੇ ਬੈਠਾ ਸੀ। ਯਿਸ਼ੂ ਨੇ ਉਸ ਨੂੰ ਆਦੇਸ਼ ਦਿੱਤਾ, "ਆ! ਮੇਰੇ ਪਿੱਛੇ ਹੋ ਤੁਰ!" 28 ਲੇਵੀ ਉੱਠਿਆ ਅਤੇ ਆਪਣਾ ਸੱਭ ਕੁਝ ਉੱਥੇ ਹੀ ਛੱਡ ਕੇ ਯਿਸ਼ੂ ਦੇ ਮਗਰ ਹੋ ਤੁਰਿਆ।

29 ਯਿਸ਼ੂ ਦੇ ਸਨਮਾਨ ਵਿੱਚ ਲੇਵੀ ਨੇ ਆਪਣੇ ਘਰ ਇੱਕ ਵੱਡੀ ਦਾਅਵਤ ਰੱਖੀ। ਵੱਡੀ ਗਿਣਤੀ ਵਿੱਚ ਚੁੰਗੀ ਲੈਣ ਵਾਲਿਆਂ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਵੀ ਉੱਥੇ ਇਕੱਠੇ ਹੋਏ ਸਨ। 30 ਪਰ ਇਹ ਵੇਖ ਕੇ, ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਯਿਸ਼ੂ ਦੇ ਚੇਲਿਆਂ ਨੂੰ ਸ਼ਿਕਾਇਤ ਕਰਨ ਲੱਗੇ, "ਕਿ ਤੁਸੀਂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦੇ ਅਤੇ ਪੀਂਦੇ ਹੋ?"

31 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ ਦੀ ਜ਼ਰੂਰਤ ਹੁੰਦੀ ਹੈ; 32 ਮੈਂ ਧਰਤੀ ਉੱਤੇ ਧਰਮੀਆਂ ਨੂੰ ਨਹੀਂ, ਪਰ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ।"

ਵਰਤ ਬਾਰੇ ਵਿਚਾਰ-ਵਟਾਂਦਰਾ

33 ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯਿਸ਼ੂ ਨੂੰ ਕਿਹਾ, "ਯੋਹਨ ਦੇ ਚੇਲੇ ਅਕਸਰ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ। ਫ਼ਰੀਸੀਆਂ ਦੇ ਚੇਲੇ ਵੀ ਇਸੇ ਤਰ੍ਹਾਂ ਕਰਦੇ ਹਨ, ਪਰ ਤੁਹਾਡੇ ਚੇਲੇ ਖਾਂਦੇ-ਪੀਂਦੇ ਰਹਿੰਦੇ ਹਨ।"

34 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਕੀ ਬਰਾਤੀਆਂ ਨੂੰ ਲਾੜੇ ਦੀ ਮੌਜੂਦਗੀ ਵਿੱਚ ਵਰਤ ਰੱਖਣ ਦੀ ਲੋੜ ਹੈ? 35 ਪਰ ਉਹ ਸਮਾਂ ਆਵੇਗਾ ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਉਨ੍ਹੀਂ ਦਿਨੀਂ ਉਹ ਵਰਤ ਰੱਖਣਗੇ।"

36 ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ, "ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਈ ਜਾਂਦੀ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਕੱਪੜਾ ਤਾਂ ਖਰਾਬ ਹੁੰਦਾ ਹੀ ਹੈ, ਅਤੇ ਨਾਲ ਹੀ ਪੁਰਾਣੇ ਕੱਪੜੇ ਤੇ ਲੱਗੀ ਨਵੇਂ ਕੱਪੜੇ ਦੀ ਟਾਕੀ ਸੋਹਣੀ ਵੀ ਨਹੀਂ ਲੱਗਦੀ। 37 ਉਸੇ ਤਰ੍ਹਾਂ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਨਹੀਂ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। 38 ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ। 39 ਪੁਰਾਣੇ ਦਾਖਰਸ ਨੂੰ ਪੀਣ ਤੋਂ ਬਾਅਦ ਕੋਈ ਵੀ ਨਵਾਂ ਦਾਖਰਸ ਨਹੀਂ ਪੀਣਾ ਚਾਹੁੰਦਾ ਕਿਉਂਕਿ ਉਹ ਕਹਿੰਦੇ ਹਨ, ‘ਪੁਰਾਣਾ ਦਾਖਰਸ ਹੀ ਸੱਭ ਤੋਂ ਵਧੀਆ ਹੈ।’ "

Estes versículos te tocaram? Ore agora!

+581 estão orando agora.

Junte-se à corrente de oração.