Pular para o conteúdo
Publicidade

ਲੂਕਸ 3

ਬਪਤਿਸਮਾ ਦੇਣ ਵਾਲੇ ਯੋਹਨ ਦਾ ਉਪਦੇਸ਼

1 ਰਾਜੇ ਕੈਸਰ ਤੀਬੇਰਿਯਾਸ ਦੇ ਰਾਜ ਦੇ ਪੰਦਰਵੇਂ ਸਾਲ ਸੀ। ਜਦੋਂ ਪੋਂਨਤੀਯਾਸ ਪਿਲਾਤੁਸ ਯਹੂਦਿਯਾ ਪ੍ਰਦੇਸ਼ ਦਾ ਰਾਜਪਾਲ ਅਤੇ ਹੇਰੋਦੇਸ ਗਲੀਲ ਪ੍ਰਦੇਸ਼ ਦਾ ਸ਼ਾਸਕ ਸੀ। ਉਸ ਦਾ ਵੱਡਾ ਭਰਾ ਫਿਲਿੱਪਾਸ ਇਤੂਰਿਆ ਅਤੇ ਤਰਖੋਨੀਤੀਸ ਪ੍ਰਦੇਸ਼ ਦਾ ਸ਼ਾਸਕ ਅਤੇ ਲਿਸਨਿਅਸ ਏਬਿਲੀਨ ਦਾ ਸ਼ਾਸਕ ਸੀ, 2 ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ। 3 ਯੋਹਨ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। 4 ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ:

"ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼

‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;

ਉਸ ਲਈ ਰਸਤਾ ਸਿੱਧਾ ਬਣਾਓ।

5 ਹਰ ਇੱਕ ਘਾਟੀ ਭਰ ਦਿੱਤੀ ਜਾਵੇਗੀ,

ਹਰ ਇੱਕ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ।

ਟੇਢੇ ਰਸਤੇ ਸਿੱਧੇ ਹੋ ਜਾਣਗੇ,

ਅਤੇ ਖੁਰਦਲੇ ਰਸਤੇ ਪੱਧਰੇ ਕੀਤੇ ਜਾਣਗੇ।

6 ਸਾਰੇ ਲੋਕ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।’ "3:6 ਯਸ਼ਾ 40:3-5

7 ਯੋਹਨ ਨੇ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਸਨ ਇਹ ਕਿਹਾ, "ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ? 8 ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ। ਅਤੇ ਆਪਣੇ ਮਨ ਵਿੱਚ ਅਜਿਹਾ ਸੋਚਣਾ ਸ਼ੁਰੂ ਨਾ ਕਰੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। 9 ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ ਜੋ ਚੰਗਾ ਫ਼ਲ ਨਹੀਂ ਦਿੰਦਾ ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।"

10 ਇਸ ਉੱਤੇ ਭੀੜ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, "ਫਿਰ ਅਸੀਂ ਕੀ ਕਰੀਏ?"

11 ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, "ਜਿਸ ਵਿਅਕਤੀ ਦੇ ਕੋਲ ਦੋ ਕੁੜਤੇ ਹਨ ਉਹ ਉਹਨਾਂ ਵਿੱਚੋਂ ਇੱਕ ਉਸ ਨੂੰ ਦੇਵੇ, ਜਿਸ ਦੇ ਕੋਲ ਇੱਕ ਵੀ ਨਹੀਂ ਹੈ। ਜਿਸ ਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ।"

12 ਚੁੰਗੀ ਲੈਣ ਵਾਲੇ ਵੀ ਬਪਤਿਸਮਾ ਲੈਣ ਲਈ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, "ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?"

13 ਯੋਹਨ ਨੇ ਉਹਨਾਂ ਨੂੰ ਕਿਹਾ, "ਠਹਿਰਾਈ ਹੋਈ ਰਕਮ ਤੋਂ ਜ਼ਿਆਦਾ ਕੁਝ ਨਾ ਲਵੋ।"

14 ਕੁਝ ਸਿਪਾਹੀਆਂ ਨੇ ਉਸ ਨੂੰ ਪ੍ਰਸ਼ਨ ਕੀਤਾ, "ਸਾਨੂੰ ਦੱਸੋ, ਅਸੀਂ ਕੀ ਕਰੀਏ?"

ਯੋਹਨ ਨੇ ਜਵਾਬ ਦਿੱਤਾ, "ਨਾ ਤਾਂ ਡਰਾ-ਧਮਕਾ ਕੇ ਲੋਕਾਂ ਕੋਲੋ ਪੈਸਾ ਲਓ ਅਤੇ ਨਾ ਹੀ ਕਿਸੇ ਉੱਤੇ ਝੂਠਾ ਦੋਸ਼ ਲਗਾਓ ਪਰ ਆਪਣੀ ਤਨਖਾਹ ਵਿੱਚ ਹੀ ਸੰਤੁਸ਼ਟ ਰਹੋ।"

15 ਵੱਡੀ ਉਮੀਦ ਦੇ ਨਾਲ ਭੀੜ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਰੇ ਆਪਣੇ-ਆਪਣੇ ਮਨਾਂ ਵਿੱਚ ਇਹੀ ਵਿਚਾਰ ਕਰ ਰਹੇ ਸਨ ਕਿ ਕਿਤੇ ਯੋਹਨ ਹੀ ਤਾਂ ਮਸੀਹ ਨਹੀਂ ਹੈ। 16 ਯੋਹਨ ਨੇ ਉਨ੍ਹਾਂ ਸਾਰਿਆਂ ਨੂੰ ਉੱਤਰ ਦਿੱਤਾ ਤੇ ਕਿਹਾ, "ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ। ਪਰ ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ। ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17 ਤੰਗਲੀ ਉਸਦੇ ਹੱਥ ਵਿੱਚ ਹੈ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਂਗਾ ਅਤੇ ਆਪਣੀ ਕਣਕ ਨੂੰ ਭੜੋਲਿਆਂ ਵਿੱਚ ਇਕੱਠਾ ਕਰੇਗਾ, ਪਰ ਉਹ ਤੂੜੀ ਨੂੰ ਨਾ ਬੁਝਨ ਵਾਲੀ ਅੱਗ ਵਿੱਚ ਸਾੜ ਦੇਵੇਗਾ।" 18 ਯੋਹਨ ਨੇ ਬਹੁਤ ਸਾਰੇ ਹੋਰ ਸ਼ਬਦਾਂ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।

19 ਜਦੋਂ ਯੋਹਨ ਨੇ ਰਾਜਪਾਲ ਹੇਰੋਦੇਸ ਨੂੰ ਉਸ ਦੇ ਭਰਾ ਦੀ ਪਤਨੀ ਹੇਰੋਦਿਅਸ ਦੇ ਵਿਸ਼ੇ ਵਿੱਚ ਅਤੇ ਆਪ ਉਸ ਦੇ ਦੁਆਰਾ ਕੀਤੇ ਗਏ ਹੋਰ ਕੁਕਰਮਾਂ ਦੇ ਕਾਰਨ ਫਟਕਾਰ ਲਗਾਈ, 20 ਹੇਰੋਦੇਸ ਨੇ ਇਹ ਸਭ ਗੱਲਾਂ ਨੂੰ ਉਹਨਾਂ ਨਾਲ ਜੋੜਿਆ: ਅਤੇ ਉਸ ਨੇ ਯੋਹਨ ਨੂੰ ਕੈਦੀ ਬਣਾ ਕੇ ਜੇਲ੍ਹ ਵਿੱਚ ਪਾ ਦਿੱਤਾ।

ਯਿਸ਼ੂ ਦਾ ਬਪਤਿਸਮਾ ਅਤੇ ਪੀੜ੍ਹੀ

21 ਜਦੋਂ ਲੋਕ ਯੋਹਨ ਤੋਂ ਬਪਤਿਸਮਾ ਲੈ ਹੀ ਰਹੇ ਸਨ, ਉਸ ਨੇ ਯਿਸ਼ੂ ਨੂੰ ਵੀ ਬਪਤਿਸਮਾ ਦਿੱਤਾ। ਜਦੋਂ ਯਿਸ਼ੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਸਵਰਗ ਖੁੱਲ੍ਹ ਗਿਆ 22 ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: "ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।"

23 ਜਦੋਂ ਯਿਸ਼ੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ ਤਾਂ ਉਹ ਲਗਭਗ ਤੀਹ ਸਾਲਾਂ ਦਾ ਸੀ। ਜਿਵੇਂ ਲੋਕ ਸਮਝਦੇ ਸਨ ਉਹ ਯੋਸੇਫ਼ ਦਾ ਪੁੱਤਰ ਸੀ।

ਯੋਸੇਫ਼ ਜਿਹੜਾ ਹੇਲੀ ਦਾ ਸੀ, 24 ਹੇਲੀ ਮੱਥਾਤ ਦਾ

ਮੱਥਾਤ ਲੇਵੀ ਦਾ, ਲੇਵੀ ਮੇਲਖ਼ੀ ਦਾ,

ਮੇਲਖ਼ੀ ਯੰਨਨਾਈ ਦਾ, ਯੰਨਨਾਈ ਯੋਸੇਫ਼ ਦਾ,

25 ਯੋਸੇਫ਼ ਮੱਤਾਥਿਆਹ ਦਾ, ਮੱਤਾਥਿਆਹ ਆਮੋਸ ਦਾ,

ਆਮੋਸ ਨਹੂਮ ਦਾ, ਨਹੂਮ ਏਸਲੀ ਦਾ,

ਏਸਲੀ ਨੱਗਾਈ ਦਾ, 26 ਨੱਗਾਈ ਮਾਹਥ ਦਾ,

ਮਾਹਥ ਮੱਤਾਥਿਆਹ ਦਾ, ਮੱਤਾਥਿਆਹ ਸੇਮੇਈ ਦਾ,

ਸੇਮੇਈ ਯੋਸੇਖ਼ ਦਾ, ਯੋਸੇਖ਼ ਯੋਦਾ ਦਾ,

27 ਯੋਦਾ ਯੋਅਨਾਨ ਦਾ, ਯੋਅਨਾਨ ਰੇਸਾ ਦਾ,

ਰੇਸਾ ਜ਼ੇਰੋਬਾਬੇਲ ਦਾ, ਜ਼ੇਰੋਬਾਬੇਲ ਸਲਾਥਿਏਲ ਦਾ,

ਸਲਾਥਿਏਲ ਨੇਰੀ ਦਾ, 28 ਨੇਰੀ ਮੇਲਖ਼ੀ ਦਾ,

ਮੇਲਖ਼ੀ ਅੱਦੀ ਦਾ, ਅੱਦੀ ਕੋਸਮ ਦਾ,

ਕੋਸਮ ਏਲਮੋਦਮ ਦਾ, ਏਲਮੋਦਮ ਏਰ ਦਾ,

29 ਏਰ ਯਹੋਸ਼ੂ ਦਾ, ਯਹੋਸ਼ੂ ਏਲਿਏਜ਼ਰ ਦਾ,

ਏਲਿਏਜ਼ਰ ਯੋਰੀਮ ਦਾ, ਯੋਰੀਮ ਮੱਥਾਤ ਦਾ,

ਮੱਥਾਤ ਲੇਵੀ ਦਾ, 30 ਲੇਵੀ ਸ਼ਿਮਓਨ ਦਾ,

ਸ਼ਿਮਓਨ ਯਹੂਦਾਹ ਦਾ, ਯਹੂਦਾਹ ਯੋਸੇਫ਼ ਦਾ,

ਯੋਸੇਫ਼ ਯੋਨਾਮ ਦਾ, ਯੋਨਾਮ ਏਲਿਆਕਿਮ ਦਾ,

31 ਏਲਿਆਕਿਮ ਮੇਲਿਯਾ ਦਾ, ਮੇਲਿਯਾ ਮੇਨਨਾ ਦਾ,

ਮੇਨਨਾ ਮੱਤਾਥਾ ਦਾ, ਮੱਤਾਥਾ ਨਾਥਾਨ ਦਾ,

ਨਾਥਾਨ ਦਾਵੀਦ ਦਾ, 32 ਦਾਵੀਦ ਯੱਸੀ ਦਾ,

ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ,

ਬੋਅਜ਼ ਸਲਮੋਨ3:32 ਕੁਝ ਪੁਰਾਣੀਆਂ ਲਿਖਤਾਂ ਵਿੱਚ ਸਲਾ ਦਾ, ਸਲਮੋਨ ਨਾਹੱਸ਼ੋਨ ਦਾ,

33 ਨਾਹੱਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਰਾਮ3:33 ਕੁਝ ਲਿਖਤਾਂ ਵਿੱਚ ਅੰਮੀਨਾਦਾਬ ਆਦਮੀਨ ਦਾ ਪੁੱਤਰ, ਆਰਨੀ ਦਾ ਪੁੱਤਰ ਅਤੇ ਕੁਝ ਹੋਰ ਲਿਖਤਾਂ ਵਿਆਪਕ ਤੌਰ ਤੇ ਭਿੰਨ ਹਨ ਦਾ,

ਰਾਮ ਆਰਨੀ ਦਾ, ਆਰਨੀ ਹੇਜ਼ਰੋਨ ਦਾ, ਹੇਜ਼ਰੋਨ ਫ਼ਾਰੇਸ ਦਾ,

ਫ਼ਾਰੇਸ ਯਹੂਦਾਹ ਦਾ, 34 ਯਹੂਦਾਹ ਯਾਕੋਬ ਦਾ,

ਯਾਕੋਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ,

ਅਬਰਾਹਾਮ ਤੇਰਾਹ ਦਾ, ਤੇਰਾਹ ਨਾਖੋਰ ਦਾ,

35 ਨਾਖੋਰ ਸੇਰੂਖ ਦਾ, ਸੇਰੂਖ ਰਾਗਾਉ ਦਾ,

ਰਾਗਾਉ ਫਾਲੇਕ ਦਾ, ਫਾਲੇਕ ਈਬਰ ਦਾ,

ਈਬਰ ਸ਼ੇਲਾਹ ਦਾ, 36 ਸ਼ੇਲਾਹ ਕੇਨਨ ਦਾ,

ਕੇਨਨ ਅਰਫਾਕਸਾਦ ਦਾ, ਅਰਫਾਕਸਾਦ ਸ਼ੇਮ ਦਾ,

ਸ਼ੇਮ ਨੋਹ ਦਾ, ਨੋਹ ਲਾਮੇਖ ਦਾ,

37 ਲਾਮੇਖ ਮੇਥੁਸੇਲਾਹ ਦਾ, ਮੇਥੁਸੇਲਾਹ ਹਨੋਖ ਦਾ,

ਹਨੋਖ ਯਾਰੇਤ ਦਾ, ਯਾਰੇਤ ਮਾਲੇਲੇਈਲ ਦਾ,

ਮਾਲੇਲੇਈਲ ਕਾਈਨਮ ਦਾ, 38 ਕਾਈਨਮ ਈਨਾਸ਼ ਦਾ,

ਈਨਾਸ਼ ਸੇਥ ਦਾ, ਸੇਥ ਆਦਮ ਦਾ ਅਤੇ

ਆਦਮ ਪਰਮੇਸ਼ਵਰ ਦਾ ਪੁੱਤਰ ਸੀ।

Estes versículos te tocaram? Ore agora!

+581 estão orando agora.

Junte-se à corrente de oração.