Vida nova
Em Cristo, toda pessoa é transformada em uma nova criação. O velho passa e tudo se faz novo. A vida nova é o resultado da obra redentora de Jesus em nosso coração.
Morte e ressurreição com Cristo
O batismo simboliza nossa morte para o pecado e ressurreição para uma nova vida. Fomos sepultados com Cristo e ressuscitamos com Ele.
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰੇ ਜਿਨਾਂ ਨੇ ਮਸੀਹ ਯਿਸ਼ੂ ਵਿੱਚ ਬਪਤਿਸਮਾ ਲਿਆ ਸੀ, ਉਹਨਾਂ ਦੀ ਮੌਤ ਵਿੱਚ ਬਪਤਿਸਮਾ ਲਿਆ ਸੀ? ਇਸ ਲਈ ਸਾਨੂੰ ਉਹਨਾਂ ਦੇ ਨਾਲ ਬਪਤਿਸਮੇ ਰਾਹੀਂ ਮੌਤ ਦੇ ਵਿੱਚ ਦਫ਼ਨਾਇਆ ਗਿਆ ਤਾਂ ਜੋ ਜਿਵੇਂ ਪਿਤਾ ਨੇ ਆਪਣੀ ਮਹਿਮਾ ਦੁਆਰਾ ਮਸੀਹ ਨੂੰ ਮੌਤ ਤੋਂ ਜੀ ਉਠਾ ਲਿਆ, ਤਾਂ ਕਿ ਅਸੀਂ ਵੀ ਇੱਕ ਨਵਾਂ ਜੀਵਨ ਜੀ ਸਕੀਏ।
ਜੇ ਅਸੀਂ ਮਸੀਹ ਯਿਸ਼ੂ ਦੇ ਨਾਲ ਮੌਤ ਵਿੱਚ ਜੁੜ ਗਏ ਹਾਂ, ਤਾਂ ਅਸੀਂ ਵੀ ਉਸ ਦੇ ਨਾਲ ਇੱਕ ਪੁਨਰ-ਉਥਾਨ ਵਿੱਚ ਉਸ ਦੇ ਨਾਲ ਇੱਕ ਜੁੱਟ ਹੋਵਾਂਗੇ। ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਯਿਸ਼ੂ ਦੇ ਨਾਲ ਸਲੀਬ ਤੇ ਚੜ੍ਹਾਈ ਗਈ ਹੈ ਤਾਂ ਜੋ ਪਾਪ ਦਾ ਸਰੀਰ ਖ਼ਤਮ ਹੋ ਸਕੇ, ਅਤੇ ਇਸ ਤੋਂ ਅੱਗੇ ਅਸੀਂ ਪਾਪ ਦੇ ਗੁਲਾਮ ਨਾ ਰਹੀਏ। ਕਿਉਂਕਿ ਜਦੋਂ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਅਸੀਂ ਪਾਪ ਦੀ ਸ਼ਕਤੀ ਤੋਂ ਮੁਕਤ ਹੋ ਗਏ।
ਇਸੇ ਤਰ੍ਹਾਂ, ਤੁਸੀਂ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਸਮਝੋ ਪਰ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਲਈ ਜਿਉਂਦੇ ਹੋਏ।
Nova criação
Quando aceitamos Jesus, nascemos de novo. A velha natureza dá lugar a uma identidade renovada pelo Espírito Santo.
ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।
ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਅਤੇ ਮੈਂ ਹੁਣ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ। ਜੋ ਜੀਵਨ ਮੈਂ ਹੁਣ ਸਰੀਰ ਵਿੱਚ ਜੀ ਰਿਹਾ ਹਾਂ, ਮੈਂ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜੀਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਬਲੀਦਾਨ ਦੇ ਦਿੱਤਾ।
ਇੱਥੇ ਕੋਈ ਗ਼ੈਰ-ਯਹੂਦੀ, ਯਹੂਦੀ, ਸੁੰਨਤ ਕੀਤੇ ਜਾਂ ਅਸੁੰਨਤੇ, ਵਹਿਸ਼ੀ, ਸਿਥੀਅਨ, ਗੁਲਾਮ ਜਾਂ ਅਜ਼ਾਦ ਨਹੀਂ ਹਨ, ਪਰ ਮਸੀਹ ਸਭ ਕੁਝ ਹੈ, ਅਤੇ ਸਭ ਵਿੱਚ ਹੈ।
Despir o velho, vestir o novo
A vida nova se manifesta em abandonar os velhos hábitos e revestir-se do novo homem, criado segundo a vontade de Deus.
ਇਸ ਲਈ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ, ਜੋ ਧੋਖੇ ਦੀ ਲਾਲਸਾ ਦੁਆਰਾ ਭ੍ਰਿਸ਼ਟ ਹੋ ਰਿਹਾ ਹੈ। ਆਪਣੇ ਮਨਾਂ ਦੇ ਵਰਤਾਓ ਵਿੱਚ ਨਵੇਂ ਬਣੋ; ਅਤੇ ਨਵੇਂ ਸੁਭਾਓ ਨੂੰ ਪਹਿਨ ਲਵੋ, ਜੋ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ।
ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੋ, ਅਰਥਾਤ: ਗੁੱਸਾ, ਕ੍ਰੋਧ, ਬਦਨੀਤੀ, ਬਦਨਾਮੀ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਵੀ ਛੱਡ ਦਿਓ। ਇੱਕ-ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਉਸ ਦੀਆਂ ਕਰਨੀਆਂ ਸਮੇਤ ਛੱਡ ਦਿੱਤਾ ਹੈ। ਅਤੇ ਨਵੇਂ ਸੁਭਾਅ ਨੂੰ ਪਹਿਨ ਲਵੋ, ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਨੀਕਰਣ ਕੀਤੀ ਜਾ ਰਹੀ ਹੈ।
ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।
Renovação interior
Deus promete dar um coração novo e um espírito novo. A transformação nasce do arrependimento e da purificação divina.
ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ,
ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।
ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।
ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ,
ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।
ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ, ਅਤੇ ਤੁਸੀਂ ਸ਼ੁੱਧ ਹੋ ਜਾਵੋਗੇ; ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧੀਆਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਸ਼ੁੱਧ ਕਰਾਂਗਾ। ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਤੁਹਾਡੇ ਵਿੱਚ ਇੱਕ ਨਵਾਂ ਆਤਮਾ ਪਾਵਾਂਗਾ; ਮੈਂ ਤੇਰੇ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਮਾਸ ਦਾ ਦਿਲ ਦਿਆਂਗਾ। ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।
ਅਸੀਂ ਸਾਰੇ ਇੱਕ ਸਮੇਂ ਉਨ੍ਹਾਂ ਦੇ ਵਿੱਚ ਰਹਿੰਦੇ ਸੀ, ਆਪਣੇ ਸਰੀਰ ਦੀ ਲਾਲਸਾ ਨੂੰ ਸੰਤੁਸ਼ਟ ਕਰਦੇ ਸੀ ਅਤੇ ਮਨ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਦੀ ਪਾਲਣ ਕਰਦੇ ਸੀ। ਬਾਕੀ ਲੋਕਾਂ ਵਾਂਗ, ਅਸੀਂ ਸੁਭਾਅ ਦੁਆਰਾ ਪਰਮੇਸ਼ਵਰ ਦੇ ਕ੍ਰੋਧ ਦੇ ਹੱਕਦਾਰ ਸੀ। ਪਰ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ, ਉਸ ਦੇ ਮਹਾਨ ਪਿਆਰ ਦੇ ਕਾਰਨ ਸਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਭਾਵੇਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ। ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਤੁਸੀਂ ਬਚਾਏ ਗਏ ਹੋ।