14 ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਹਰ ਜਗ੍ਹਾ ਆਪਣੇ ਗਿਆਨ ਦੀ ਖੁਸ਼ਬੂ ਫੈਲਾਉਣ ਲਈ ਸਾਡੀ ਵਰਤੋਂ ਕਰਦਾ ਹੈ। 15 ਕਿਉਂਕਿ ਅਸੀਂ ਪਰਮੇਸ਼ਵਰ ਦੇ ਲਈ ਉਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਖੁਸ਼ਬੂ ਹਾਂ। 16 ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ? 17 ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਅਸੀਂ ਫਾਇਦੇ ਲਈ ਪਰਮੇਸ਼ਵਰ ਦੇ ਬਚਨ ਨੂੰ ਅੱਗੇ ਨਹੀਂ ਵਧਾਉਂਦੇ। ਪਰ ਮਸੀਹ ਵਿੱਚ ਅਸੀਂ ਪਰਮੇਸ਼ਵਰ ਦੇ ਅੱਗੇ ਨਿਸ਼ਕਪਟਤਾ ਦੇ ਨਾਲ ਬੋਲਦੇ ਹਾਂ, ਜਿਵੇਂ ਪਰਮੇਸ਼ਵਰ ਦੁਆਰਾ ਭੇਜੇ ਗਏ।
Publicidade
2 ਕੁਰਿੰਥੀਆਂ 2:14-17
OPCV Punjabi Contemporary Version
Em outras traduções
- IRVPUN Indian Revised Version (IRV) - Punjabi
14 ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ। 15 ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ। 16 ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ? 17 ਅਸੀਂ ਤਾਂ ਬਹੁਤਿਆਂ ਦੀ ਤਰ੍ਹਾਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.