Publicidade

2 Coríntios 6

1 ਪਰਮੇਸ਼ਵਰ ਦੇ ਸਹਿ-ਕਰਮੀ ਹੋਣ ਦੇ ਕਾਰਨ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਵਰ ਦੀ ਕਿਰਪਾ ਨੂੰ ਵਿਅਰਥ ਨਾ ਜਾਣੋ। 2 ਕਿਉਂਕਿ ਪਰਮੇਸ਼ਵਰ ਆਖਦੇ ਹਨ,

"ਮਨਭਾਉਂਦੇ ਸਮੇਂ ਵਿੱਚ ਮੈਂ ਤੇਰੀ ਪੁਕਾਰ ਸੁਣੀ,

ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਮਦਦ ਕੀਤੀ।"

ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਹੀ ਕਿਰਪਾ ਦਾ ਸਮਾਂ ਹੈ, ਹੁਣ ਹੀ ਮੁਕਤੀ ਦਾ ਦਿਨ ਹੈ।

ਪੌਲੁਸ ਦੀ ਮਿਹਨਤ

3 ਅਸੀਂ ਕਿਸੇ ਰਾਹ ਵਿੱਚ ਰੁਕਾਵਟ ਨਹੀਂ ਬਣਦੇ, ਤਾਂ ਕਿ ਕਿਤੇ ਸਾਡੀ ਸੇਵਕਾਈ ਉੱਤੇ ਕੋਈ ਦੋਸ਼ ਨਾ ਆਵੇ। 4 ਇਸ ਦੀ ਬਜਾਏ, ਪਰਮੇਸ਼ਵਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਹਰ ਤਰੀਕੇ ਨਾਲ ਪ੍ਰਮਾਣ ਦਿੰਦੇ ਹਾਂ: ਅਰਥਾਤ ਵੱਡੇ ਸਹਾਰੇ ਤੋਂ; ਮੁਸ਼ਕਲਾਂ ਮੁਸੀਬਤਾਂ ਤੋਂ; ਜ਼ਰੂਰਤਾਂ ਤੋਂ; ਅਤੇ ਤੰਗੀਆਂ ਤੋਂ, 5 ਕੋਰੜੇ ਖਾਣ ਤੋਂ, ਕੈਦ ਤੋਂ, ਦੰਗੇ ਫਸਾਦਾ ਤੋਂ; ਅਣਥੱਕ ਮਿਹਨਤ ਤੋਂ, ਉਨੀਂਦਰੀ ਰਾਤਾ ਤੋਂ, ਅਤੇ ਵਰਤ ਤੋਂ; 6 ਸ਼ੁੱਧਤਾ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ; 7 ਸੱਚਿਆਈ ਦੇ ਬਚਨ ਤੋਂ, ਪਰਮੇਸ਼ਵਰ ਦੀ ਸਮਰੱਥਾ ਤੋਂ, ਧਾਰਮਿਕਤਾ ਦੇ ਹਥਿਆਰਾਂ ਨਾਲ ਜੋ ਸੱਜੇ ਅਤੇ ਖੱਬੇ ਹੱਥ ਵਿੱਚ ਹਨ; 8 ਆਦਰ ਅਤੇ ਨਿਰਾਦਰ ਨਾਲ, ਪ੍ਰਸ਼ੰਸਾ ਅਤੇ ਨਿੰਦਾ ਨਾਲ, ਛਲ ਕਰਨ ਵਾਲੇ ਜਿਹੇ ਸਮਝੇ ਜਾਂਦੇ, ਫਿਰ ਵੀ ਸੱਚੇ ਹਾਂ; 9 ਅਸੀਂ ਤੁੱਛ ਸਮਝੇ ਜਾਂਦੇ ਹਾਂ ਫਿਰ ਵੀ ਉਜਾਗਰ ਹਾਂ; ਮਰੇ ਹੋਏ ਸਮਝੇ ਜਾਂਦੇ ਹਾਂ ਵੇਖੋ ਫਿਰ ਵੀ ਜਿਉਂਦੇ ਹਾਂ; ਸਜ਼ਾ ਦਿੱਤੀ ਜਾਂਦੀ ਹੈ ਪਰ ਜਾਨੋਂ ਨਹੀਂ ਮਾਰੇ ਜਾਂਦੇ; 10 ਦੁਖੀ ਜਿਹੇ ਹਾਂ, ਪਰ ਫਿਰ ਵੀ ਆਨੰਦ ਕਰਦੇ ਹਾਂ; ਗਰੀਬ ਹਾਂ, ਪਰ ਦੂਸਰਿਆ ਨੂੰ ਧਨੀ ਬਣਾਉਂਦੇ ਹਾਂ; ਕੰਗਾਲਾਂ ਵਰਗੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ।

11 ਹੇ ਕੁਰਿੰਥੁਸ ਵਾਸੀਓ, ਅਸੀਂ ਖੁੱਲ ਕੇ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ, ਅਤੇ ਆਪਣੇ ਦਿਲਾਂ ਨੂੰ ਖੋਲ੍ਹ ਕੇ ਰੱਖ ਦਿੱਤਾ। 12 ਸਾਡੇ ਵਿੱਚ ਤੁਹਾਡੇ ਲਈ ਕੋਈ ਰੁਕਾਵਟ ਨਹੀਂ ਪਰ ਤੁਹਾਡੇ ਹੀ ਦਿਲਾਂ ਵਿੱਚ ਰੁਕਾਵਟ ਹੈ। 13 ਜਿਵੇਂ ਮੈ ਬੱਚਿਆਂ ਵਾਂਗ ਕਹਿ ਰਿਹਾ ਹਾਂ ਇਸ ਦੇ ਬਦਲੇ ਤੁਸੀਂ ਵੀ ਆਪਣੇ ਦਿਲ ਸਾਡੇ ਲਈ ਖੋਲ੍ਹ ਦਿਓ।

ਮੂਰਤੀ ਪੂਜਾ ਦੇ ਵਿਰੁੱਧ ਚੇਤਾਵਨੀ

14 ਤੁਸੀਂ ਅਵਿਸ਼ਵਾਸੀਆਂ ਨਾਲ ਬਰਾਬਰ ਦੇ ਸੰਬੰਧ ਵਿੱਚ ਨਾ ਜੁੜੋ। ਕਿਉਂ ਜੋ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ, ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ? 15 ਅਤੇ ਮਸੀਹ ਦਾ ਬਲਿਆਲ ਨਾਲ ਕੀ ਮਿਲਾਪ ਹੈ? ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ? 16 ਅਤੇ ਪਰਮੇਸ਼ਵਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਜਿਉਂਦੇ ਪਰਮੇਸ਼ਵਰ ਦੀ ਹੈਕਲ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ:

"ਮੈਂ ਉਹਨਾਂ ਦੇ ਨਾਲ ਰਹਾਂਗਾ

ਅਤੇ ਉਹਨਾਂ ਵਿੱਚ ਤੁਰਿਆ ਫਿਰਿਆ ਕਰਾਂਗਾ,

ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ,

ਅਤੇ ਉਹ ਮੇਰੇ ਲੋਕ ਹੋਣਗੇ।"

17 ਇਸ ਲਈ,

"ਉਹਨਾਂ ਵਿੱਚੋਂ ਬਾਹਰ ਨਿੱਕਲ ਆਓ,

ਅਤੇ ਵੱਖਰੇ ਹੋ ਜਾਓ,

ਪ੍ਰਭੂ ਆਖਦੇ ਹਨ।

ਕਿਸੇ ਵੀ ਅਸ਼ੁੱਧ ਵਸਤੂ ਨੂੰ ਹੱਥ ਨਾ ਲਾਓ,

ਅਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।"

18 ਅਤੇ,

"ਮੈਂ ਤੁਹਾਡਾ ਪਿਤਾ ਬਣਾਗਾ,

ਅਤੇ ਤੁਸੀਂ ਮੇਰੇ ਧੀਆਂ ਅਤੇ ਪੁੱਤਰ ਹੋਵੇਗੇ,

ਇਹ ਬਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ।"

Veja também

Publicidade
2 Coríntios
Ver todos os capítulos de 2 Coríntios
Bíblia Online Bíblia Online

Bíblia Online • Versão: 2026-06-15_21-32-39-