Pular para o conteúdo
Publicidade

2 ਕੁਰਿੰਥੀਆਂ 5

ਸਾਡਾ ਸਵਰਗੀ ਘਰ

1 ਕਿਉਂ ਜੋ ਅਸੀਂ ਜਾਣਦੇ ਹਾਂ ਜੇ ਸਾਡਾ ਤੰਬੂ ਜਿਹਾ ਘਰ5:1 ਤੰਬੂ ਜਿਹਾ ਘਰ ਸਾਡਾ ਸਰੀਰ ਜਿਹੜਾ ਧਰਤੀ ਉੱਤੇ ਤੰਬੂ ਵਰਗਾ ਹੈ ਜਿਹੜਾ ਧਰਤੀ ਤੇ ਹੈ ਡਿੱਗ ਜਾਵੇਂ, ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਹੈ ਅਤੇ ਸਵਰਗ ਵਿੱਚ ਬਣਿਆ ਹੋਇਆ ਹੈ।5:1 ਇਬ 9:11; ਅੱਯੋ 4:19 2 ਕਿਉਂਕਿ ਇਸ ਵਿੱਚ ਅਸੀਂ ਹਾਉਂਕੇ ਭਰਦੇ ਹਾਂ ਅਤੇ ਤਰਸਦੇ ਹਾਂ, ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋ ਹੈ ਪਹਿਨ ਲਈਏ, 3 ਤਾਂ ਜੋ ਉਸ ਨੂੰ ਪਹਿਨਣ ਤੋਂ ਬਾਅਦ, ਅਸੀਂ ਨੰਗੇ ਨਾ ਪਾਏ ਜਾਈਏ5:3 ਅਸੀਂ ਨੰਗੇ ਨਾ ਪਾਏ ਜਾਈਏ ਅਸੀਂ ਬੇਘਰ ਨਹੀਂ ਹੋਵਾਂਗੇ। 4 ਕਿਉਂਕਿ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ, ਅਸੀਂ ਹਾਉਂਕੇ ਭਰਦੇ ਅਤੇ ਭਾਰ ਹੇਠ ਦੱਬੇ ਹੋਏ ਹਾਂ, ਕਿਉਂਕਿ ਅਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਅਸੀਂ ਬਿਨ੍ਹਾਂ ਕੱਪੜਿਆਂ ਤੋਂ ਰਹੀਏ, ਪਰ ਆਪਣੇ ਸਵਰਗੀ ਨਿਵਾਸ ਦੇ ਕੱਪੜੇ ਪਾਉਣਾ ਚਾਹੁੰਦੇ ਹਾਂ, ਤਾਂ ਜੋ ਮਰਨਹਾਰ ਹੈ ਉਹ ਜੀਵਨ ਰਾਹੀ ਨਿਗਲ ਲਿਆ ਜਾਵੇਂ। 5 ਅਤੇ ਜਿਸ ਨੇ ਸਾਨੂੰ ਇਸ ਉਦੇਸ਼ ਲਈ ਤਿਆਰ ਕੀਤਾ ਉਹ ਪਰਮੇਸ਼ਵਰ ਹੈ, ਜਿਸ ਨੇ ਸਾਨੂੰ ਆਤਮਾ ਬਿਆਨੇ ਦੇ ਰੂਪ ਵਿੱਚ ਦਿੱਤਾ ਹੈ।

6 ਇਸ ਲਈ ਅਸੀਂ ਹੌਸਲਾ ਰੱਖਦੇ ਅਤੇ ਜਾਣਦੇ ਹਾਂ, ਕਿ ਜਦੋਂ ਤੱਕ ਅਸੀਂ ਸਰੀਰ ਦੇ ਘਰ ਵਿੱਚ ਹਾਂ, ਉਦੋਂ ਤੱਕ ਅਸੀਂ ਪ੍ਰਭੂ ਤੋਂ ਵਿੱਛੜੇ ਹੋਏ ਹਾਂ। 7 ਕਿਉ ਜੋ ਅਸੀਂ ਵੇਖਣ ਨਾਲ ਨਹੀਂ, ਪਰ ਵਿਸ਼ਵਾਸ ਨਾਲ ਜਿਉਂਦੇ ਹਾਂ। 8 ਅਸੀਂ ਹੌਸਲਾ ਰੱਖਦੇ ਅਤੇ ਇਹ ਇੱਛਾ ਰੱਖਦੇ ਹਾਂ, ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ। 9 ਇਸ ਲਈ ਸਾਡਾ ਉਪਦੇਸ਼ ਇਹ ਹੈ ਕਿ ਭਾਂਵੇ ਅਸੀਂ ਦੇਸ਼ ਹੋਈਏ ਭਾਵੇਂ ਪ੍ਰਦੇਸ਼, ਪਰ ਉਸਨੂੰ ਭਾਉਂਦੇ ਰਹੀਏ। 10 ਕਿਉਂਕਿ ਅਸੀਂ ਸਾਰਿਆ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ, ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਚਾਹੇ ਚੰਗਾ ਚਾਹੇ ਬੁਰਾ ਅਸੀਂ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫ਼ਲ ਪ੍ਰਾਪਤ ਕਰਾਂਗੇ।5:10 ਅਫ਼ 6:8; ਮੱਤੀ 16:27

ਪਰਮੇਸ਼ਵਰ ਨਾਲ ਮੇਲ-ਮਿਲਾਪ

11 ਕਿਉਂ ਜੋ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਡਰ ਕੀ ਹੈ, ਇਸ ਲਈ ਅਸੀਂ ਦੂਸਰਿਆ ਨੂੰ ਸਮਝਾਉਣ ਦਾ ਜਤਨ ਕਰਦੇ ਹਾਂ। ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪ੍ਰਗਟ ਹੋਏ ਹਾਂ। 12 ਅਸੀਂ ਫਿਰ ਆਪਣੀ ਪ੍ਰਸ਼ੰਸਾ ਤੁਹਾਡੇ ਸਾਹਮਣੇ ਨਹੀਂ ਕਰਦੇ, ਪਰ ਤੁਹਾਨੂੰ ਸਾਡੇ ਉੱਤੇ ਮਾਣ ਕਰਨ ਦਾ ਮੌਕਾ ਦਿੰਦੇ ਹਾਂ, ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ ਜਵਾਬ ਦੇ ਸਕੋ ਜੋ ਦਿਲ ਦੀਆਂ ਤੇ ਨਹੀਂ ਸਗੋਂ ਬਾਹਰ ਦੀਆਂ ਤੇ ਮਾਣ ਕਰਦੇ ਹਨ। 13 ਜੇ, "ਅਸੀਂ ਬੇਸੁਰਤ ਹਾਂ," ਤਾਂ ਪਰਮੇਸ਼ਵਰ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ। 14 ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ, ਕਿਉਂਕਿ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ। 15 ਅਤੇ ਉਹ ਸਭਨਾਂ ਦੇ ਲਈ ਮਰਿਆ, ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਪਰ ਉਸ ਦੇ ਲਈ ਜੀਉਣ, ਜਿਹੜਾ ਉਹਨਾਂ ਦੇ ਲਈ ਮਰਿਆ ਅਤੇ ਫਿਰ ਜੀ ਉੱਠਿਆ।

16 ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਤੋਂ ਨਹੀਂ ਪਛਾਣਦੇ ਹਾਂ। ਭਾਵੇਂ ਅਸੀਂ ਮਸੀਹ ਨੂੰ ਸਰੀਰ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਸ ਨੂੰ ਫਿਰ ਨਹੀਂ ਜਾਣਦੇ। 17 ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।5:17 ਯਸ਼ਾ 43:18-19 18 ਸਭ ਗੱਲਾਂ ਪਰਮੇਸ਼ਵਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਦਿੱਤੀ। 19 ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ, ਅਤੇ ਮਨੁੱਖਾਂ ਦੇ ਪਾਪਾਂ ਦੀ ਗਿਣਤੀ ਨਹੀਂ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ। 20 ਅਸੀਂ ਮਸੀਹ ਦੇ ਰਾਜਦੂਤ ਹਾਂ ਅਤੇ ਤੁਸੀਂ ਸਮਝੋ ਪਰਮੇਸ਼ਵਰ ਸਾਡੇ ਰਾਹੀ ਬੇਨਤੀ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ: ਜੋ ਤੁਸੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਕਰ ਲਓ। 21 ਪਰਮੇਸ਼ਵਰ ਨੇ ਯਿਸ਼ੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ, ਸਾਡੀ ਖਾਤਰ ਪਾਪੀ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣੀਏ।

Estes versículos te tocaram? Ore agora!

+581 estão orando agora.

Junte-se à corrente de oração.