amor de Deus
O amor de Deus é a maior realidade do universo. Ele nos amou com amor eterno, incondicional e sacrificial — e nada no mundo pode nos separar desse amor.
Amor eterno
Deus amou o mundo de tal maneira que deu o seu Filho. Seu amor é de eternidade a eternidade — nunca falha.
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।
ਯਾਹਵੇਹ ਸਾਨੂੰ ਪਿਛਲੇ ਦਿਨਾਂ ਵਿੱਚ ਪ੍ਰਗਟ ਹੋਇਆ, ਅਤੇ ਕਹਿੰਦਾ:
"ਮੈਂ ਤੁਹਾਨੂੰ ਇੱਕ ਸਦੀਵੀ ਪਿਆਰ ਨਾਲ ਪਿਆਰ ਕੀਤਾ ਹੈ;
ਮੈਂ ਤੈਨੂੰ ਅਟੱਲ ਦਯਾ ਨਾਲ ਖਿੱਚਿਆ ਹੈ।
ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ,
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਯਾਹਵੇਹ ਮਿਹਰਬਾਨ ਅਤੇ ਦਯਾਵਾਨ ਹੈ,
ਗੁੱਸੇ ਵਿੱਚ ਧੀਰਜ ਹੈ, ਪਿਆਰ ਨਾਲ ਭਰਭੂਰ ਹੈ।
ਪਰ ਹੇ ਯਾਹਵੇਹ, ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ,
ਕ੍ਰੋਧ ਵਿੱਚ ਧੀਮਾ, ਪ੍ਰੇਮ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈ।
ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ,
ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।
Natureza do amor divino
Deus é amor. O amor é paciente, benigno. O amor do Pai nos adota como filhos e nos transforma à sua imagem.
ਪਰਮੇਸ਼ਵਰ ਦਾ ਸੱਚਾ ਪਿਆਰ
ਹੇ ਪਿਆਰੇ ਦੋਸਤੋ, ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਕਿਉਂਕਿ ਪਿਆਰ ਪਰਮੇਸ਼ਵਰ ਤੋਂ ਆਉਂਦਾ ਹੈ। ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਵਰ ਪਿਆਰ ਹੈ।
ਇਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਵਿੱਚ ਆਪਣਾ ਪਿਆਰ ਦਿਖਾਇਆ: ਉਸ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਜੋ ਅਸੀਂ ਉਸ ਦੇ ਦੁਆਰਾ ਜੀ ਸਕੀਏ। ਇਹ ਪਿਆਰ ਹੈ: ਇਹ ਨਹੀਂ ਕਿ ਅਸੀਂ ਪਰਮੇਸ਼ਵਰ ਨੂੰ ਪਿਆਰ ਕੀਤਾ, ਪਰ ਇਹ ਕਿ ਉਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਲਈ ਪ੍ਰਾਸਚਿਤ ਦੀ ਬਲੀ ਵਜੋਂ ਭੇਜਿਆ। ਹੇ ਪਿਆਰੇ ਦੋਸਤੋ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਪਿਆਰ ਕੀਤਾ ਹੈ, ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਅਤੇ ਅਸੀਂ ਪਰਮੇਸ਼ਵਰ ਦੇ ਉਸ ਪਿਆਰ ਨੂੰ ਜਾਣਿਆ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
ਪਰਮੇਸ਼ਵਰ ਪਿਆਰ ਹੈ। ਜੋ ਕੋਈ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ।
ਅਸੀਂ ਪਿਆਰ ਕਰਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਉਸ ਨੇ ਪਿਆਰ ਕੀਤਾ ਸੀ।
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
ਹੇ ਪਿਆਰੇ ਦੋਸਤੋ, ਮੈਂ ਤੁਹਾਨੂੰ ਕੋਈ ਨਵਾਂ ਆਦੇਸ਼ ਨਹੀਂ ਲਿਖ ਰਿਹਾ ਸਗੋਂ ਇੱਕ ਪੁਰਾਣੀ ਆਗਿਆ ਲਿਖ ਰਿਹਾ ਹਾਂ, ਜੋ ਤੁਹਾਨੂੰ ਸ਼ੁਰੂ ਤੋਂ ਹੀ ਮਿਲਿਆ ਸੀ। ਇਹ ਪੁਰਾਣੀ ਆਗਿਆ ਉਹੀ ਸੁਨੇਹਾ ਹੈ ਜੋ ਤੁਸੀਂ ਸੁਣਿਆ। ਫਿਰ ਵੀ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਲਿਖ ਰਿਹਾ ਹਾਂ; ਇਸ ਦੀ ਸੱਚਾਈ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਦਿਖਾਈ ਦਿੰਦੀ ਹੈ, ਕਿਉਂਕਿ ਹਨੇਰਾ ਲੰਘ ਰਿਹਾ ਹੈ ਅਤੇ ਸੱਚੀ ਰੌਸ਼ਨੀ ਪਹਿਲਾਂ ਹੀ ਚਮਕ ਰਹੀ ਹੈ।
ਦਰਅਸਲ, ਉਸ ਦੇ ਆਦੇਸ਼ਾਂ ਨੂੰ ਮੰਨਣਾ ਹੀ ਪਰਮੇਸ਼ਵਰ ਲਈ ਪਿਆਰ ਹੈ। ਅਤੇ ਉਸ ਦੇ ਆਦੇਸ਼ ਬੋਝ ਨਹੀਂ ਹਨ,
ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ।
Expressões do amor de Deus
O Senhor nos ama com alegria e canta sobre nós. Queni a mim vem, amará; e quem me ama, o Pai o amará.
ਯਾਹਵੇਹ ਤੇਰਾ ਪਰਮੇਸ਼ਵਰ ਤੇਰੇ ਨਾਲ ਹੈ,
ਸ਼ਕਤੀਸ਼ਾਲੀ ਯੋਧਾ ਜੋ ਬਚਾਉਂਣ ਵਾਲਾ ਹੈ।
ਉਹ ਤੇਰੇ ਵਿੱਚ ਬਹੁਤ ਪ੍ਰਸੰਨ ਹੋਵੇਗਾ।
ਆਪਣੇ ਪਿਆਰ ਵਿੱਚ ਉਹ ਤੈਨੂੰ ਨਹੀਂ ਝਿੜਕੇਗਾ,
ਪਰ ਗੀਤ ਗਾ ਕੇ ਤੇਰੇ ਉੱਤੇ ਖੁਸ਼ੀ ਮਨਾਏਗਾ।"
ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ,
ਅਤੇ ਜਿਹੜੇ ਮੈਨੂੰ ਮਨੋਂ ਭਾਲਦੇ ਹਨ ਉਹ ਮੈਨੂੰ ਲੱਭ ਲੈਂਦੇ ਹਨ।
ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ,
ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ,
ਮੈਂ ਤੇਰੇ ਬਦਲੇ ਮਨੁੱਖ
ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।
ਹੇ ਪਰਮੇਸ਼ਵਰ, ਤੇਰੀ ਹੈਕਲ ਵਿੱਚ,
ਅਸੀਂ ਤੇਰੇ ਅਟੱਲ ਪਿਆਰ ਦਾ ਸਿਮਰਨ ਕਰਦੇ ਹਾਂ।
ਜਿਹੜੇ ਤੈਨੂੰ ਜਾਣਦੇ ਹਨ ਉਹਨਾਂ ਨਾਲ ਆਪਣਾ ਪਿਆਰ ਜਾਰੀ ਰੱਖ,
ਆਪਣੀ ਧਾਰਮਿਕਤਾ ਸੱਚੇ ਦਿਲ ਵਾਲੇ ਲੋਕਾਂ ਉੱਤੇ ਵਧਾਈ ਜਾ।
ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਅਤੇ ਮੈਂ ਹੁਣ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ। ਜੋ ਜੀਵਨ ਮੈਂ ਹੁਣ ਸਰੀਰ ਵਿੱਚ ਜੀ ਰਿਹਾ ਹਾਂ, ਮੈਂ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜੀਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਬਲੀਦਾਨ ਦੇ ਦਿੱਤਾ।
ਪਰ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ, ਉਸ ਦੇ ਮਹਾਨ ਪਿਆਰ ਦੇ ਕਾਰਨ ਸਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਭਾਵੇਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ। ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਤੁਸੀਂ ਬਚਾਏ ਗਏ ਹੋ।
ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪਿਆਰ, ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ਵਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਅਗਵਾਈ ਕਰੇ।