Amor
O amor é o maior mandamento e a essência de Deus. Deus é amor. Nós amamos porque Ele nos amou primeiro. O amor cristão é sacrificial, incondicional e eterno — refletindo o coração do Pai.
Deus é amor
Deus é amor. Quem permanece no amor permanece em Deus. Nós amamos porque Ele nos amou primeiro — com amor eterno.
ਪਰਮੇਸ਼ਵਰ ਦਾ ਸੱਚਾ ਪਿਆਰ
ਹੇ ਪਿਆਰੇ ਦੋਸਤੋ, ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਕਿਉਂਕਿ ਪਿਆਰ ਪਰਮੇਸ਼ਵਰ ਤੋਂ ਆਉਂਦਾ ਹੈ। ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਵਰ ਪਿਆਰ ਹੈ।
ਪਰਮੇਸ਼ਵਰ ਦਾ ਸੱਚਾ ਪਿਆਰ
ਹੇ ਪਿਆਰੇ ਦੋਸਤੋ, ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਕਿਉਂਕਿ ਪਿਆਰ ਪਰਮੇਸ਼ਵਰ ਤੋਂ ਆਉਂਦਾ ਹੈ। ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ।
ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਵਰ ਪਿਆਰ ਹੈ।
ਅਤੇ ਅਸੀਂ ਪਰਮੇਸ਼ਵਰ ਦੇ ਉਸ ਪਿਆਰ ਨੂੰ ਜਾਣਿਆ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
ਪਰਮੇਸ਼ਵਰ ਪਿਆਰ ਹੈ। ਜੋ ਕੋਈ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਵਿੱਚ ਪਿਆਰ ਨੂੰ ਸੰਪੂਰਨ ਬਣਾਇਆ ਜਾਂਦਾ ਹੈ ਤਾਂ ਜੋ ਸਾਨੂੰ ਨਿਆਂ ਦੇ ਦਿਨ ਵਿਸ਼ਵਾਸ ਹੋਵੇ: ਇਸ ਸੰਸਾਰ ਵਿੱਚ ਅਸੀਂ ਯਿਸ਼ੂ ਵਰਗੇ ਹਾਂ। ਪਿਆਰ ਵਿੱਚ ਕੋਈ ਡਰ ਨਹੀਂ ਹੁੰਦਾ। ਪਰ ਸੰਪੂਰਨ ਪਿਆਰ ਡਰ ਨੂੰ ਬਾਹਰ ਕੱਢਦਾ ਹੈ, ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੁੰਦਾ ਹੈ। ਜਿਹੜਾ ਡਰਦਾ ਹੈ ਉਹ ਪਿਆਰ ਵਿੱਚ ਸੰਪੂਰਨ ਨਹੀਂ ਹੁੰਦਾ।
ਅਤੇ ਅਸੀਂ ਪਰਮੇਸ਼ਵਰ ਦੇ ਉਸ ਪਿਆਰ ਨੂੰ ਜਾਣਿਆ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
ਪਰਮੇਸ਼ਵਰ ਪਿਆਰ ਹੈ। ਜੋ ਕੋਈ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ।
ਅਸੀਂ ਪਿਆਰ ਕਰਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਉਸ ਨੇ ਪਿਆਰ ਕੀਤਾ ਸੀ।
ਅਸੀਂ ਪਿਆਰ ਕਰਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਉਸ ਨੇ ਪਿਆਰ ਕੀਤਾ ਸੀ। ਜਿਹੜਾ ਵੀ ਪਰਮੇਸ਼ਵਰ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹੈ ਫਿਰ ਵੀ ਆਪਣੇ ਭਰਾ ਜਾਂ ਭੈਣ ਨਾਲ ਨਫ਼ਰਤ ਕਰੇ ਉਹ ਝੂਠਾ ਹੈ। ਕਿਉਂਕਿ ਜੋ ਕੋਈ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ, ਜਿਨ੍ਹਾਂ ਨੂੰ ਉਸ ਨੇ ਵੇਖਿਆ ਹੈ, ਤਾਂ ਉਹ ਪਰਮੇਸ਼ਵਰ ਨੂੰ ਜਿਸ ਨੂੰ ਉਸ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ।
ਹੇ ਪਿਆਰੇ ਦੋਸਤੋ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਪਿਆਰ ਕੀਤਾ ਹੈ, ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਪਰਮੇਸ਼ਵਰ ਨੂੰ ਕਿਸੇ ਨੇ ਕਦੇ ਨਹੀਂ ਵੇਖਿਆ; ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ, ਪਰਮੇਸ਼ਵਰ ਸਾਡੇ ਵਿੱਚ ਰਹਿੰਦੇ ਹਨ ਅਤੇ ਉਸ ਦਾ ਪਿਆਰ ਸਾਡੇ ਵਿੱਚ ਸੰਪੂਰਨ ਹੋਇਆ ਹੈ।
ਅਤੇ ਉਸ ਨੇ ਸਾਨੂੰ ਇਹ ਆਦੇਸ਼ ਦਿੱਤਾ ਹੈ: ਜੋ ਕੋਈ ਵੀ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾ ਅਤੇ ਭੈਣ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ। ਜੇ ਕਿਸੇ ਕੋਲ ਸੰਸਾਰਕ ਜਾਇਦਾਦ ਹੋਵੇ ਉਹ ਕਿਸੇ ਭਰਾ ਜਾਂ ਭੈਣ ਨੂੰ ਲੋੜਵੰਦ ਵੇਖ ਕੇ ਉਹਨਾਂ ਉੱਤੇ ਕੋਈ ਤਰਸ ਨਹੀਂ ਕਰਦਾ, ਤਾਂ ਉਸ ਵਿਅਕਤੀ ਵਿੱਚ ਪਰਮੇਸ਼ਵਰ ਦਾ ਪਿਆਰ ਕਿਵੇਂ ਹੋ ਸਕਦਾ ਹੈ? ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ। ਜੇ ਕਿਸੇ ਕੋਲ ਸੰਸਾਰਕ ਜਾਇਦਾਦ ਹੋਵੇ ਉਹ ਕਿਸੇ ਭਰਾ ਜਾਂ ਭੈਣ ਨੂੰ ਲੋੜਵੰਦ ਵੇਖ ਕੇ ਉਹਨਾਂ ਉੱਤੇ ਕੋਈ ਤਰਸ ਨਹੀਂ ਕਰਦਾ, ਤਾਂ ਉਸ ਵਿਅਕਤੀ ਵਿੱਚ ਪਰਮੇਸ਼ਵਰ ਦਾ ਪਿਆਰ ਕਿਵੇਂ ਹੋ ਸਕਦਾ ਹੈ? ਹੇ ਪਿਆਰੇ ਬੱਚਿਓ, ਆਓ ਅਸੀਂ ਸ਼ਬਦਾਂ ਜਾਂ ਬੋਲੀ ਨਾਲ ਨਹੀਂ ਬਲਕਿ ਕੰਮਾਂ ਅਤੇ ਸੱਚਾਈ ਨਾਲ ਪਿਆਰ ਕਰੀਏ।
ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ, ਕਿਉਂਕਿ ਅਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ। ਜੋ ਕੋਈ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ।
ਆਪਸ ਵਿੱਚ ਪ੍ਰੇਮ ਰੱਖੋ
ਕਿਉਂਕਿ ਇਹ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ: ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
ਦਰਅਸਲ, ਉਸ ਦੇ ਆਦੇਸ਼ਾਂ ਨੂੰ ਮੰਨਣਾ ਹੀ ਪਰਮੇਸ਼ਵਰ ਲਈ ਪਿਆਰ ਹੈ। ਅਤੇ ਉਸ ਦੇ ਆਦੇਸ਼ ਬੋਝ ਨਹੀਂ ਹਨ,
Amor de Deus
Deus prova o seu amor em que Cristo morreu por nós. Deus amou o mundo de tal maneira que deu o seu Filho unigênito.
ਪਰ ਪਰਮੇਸ਼ਵਰ ਨੇ ਆਪਣੇ ਪਿਆਰ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕਰਦੇ ਹਨ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ।
ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ।
"ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋ। ਜੇ ਤੁਸੀਂ ਮੇਰੇ ਹੁਕਮਾਂਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਵੇਂ ਕਿ ਮੈਂ ਆਪਣੇ ਪਿਤਾ ਦੇ ਹੁਕਮਾਂਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪਿਆਰ ਵਿੱਚ ਬਣਿਆ ਰਿਹਾ ਹਾਂ।
ਮੇਰਾ ਆਦੇਸ਼ ਇਹ ਹੈ: ਕਿ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ।
ਯਿਸ਼ੂ ਦਾ ਪਵਿੱਤਰ ਆਤਮਾ ਦਾ ਵਾਅਦਾ
ਯਿਸ਼ੂ ਨੇ ਕਿਹਾ, "ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂਂ ਦੀ ਪਾਲਣਾ ਕਰੋ।
ਜਿਸ ਕਿਸੇ ਕੋਲ ਮੇਰੀਆਂ ਆਗਿਆਵਾਂ ਹਨ ਅਤੇ ਉਹਨਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਮੈਨੂੰ ਪਿਆਰ ਕਰਦਾ ਹੈ। ਜੋ ਕੋਈ ਮੈਨੂੰ ਪਿਆਰ ਕਰਦਾ ਉਹ ਮੇਰੇ ਪਿਤਾ ਨੂੰ ਪਿਆਰ ਕਰਦਾ, ਅਤੇ ਮੈਂ ਵੀ ਉਹਨਾਂ ਨਾਲ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਤੇ ਪ੍ਰਗਟ ਕਰਾਂਗਾ।"
ਫਿਰ ਯਹੂਦਾਹ (ਯਹੂਦਾਹ ਇਸਕਾਰਿਯੋਤ ਵਾਸੀ ਨਹੀਂ) ਨੇ ਕਿਹਾ, "ਪਰ ਹੇ ਪ੍ਰਭੂ, ਤੁਸੀਂ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਨਾ ਚਾਹੁੰਦੇ ਹੋ ਅਤੇ ਫਿਰ ਸੰਸਾਰ ਤੇ ਕਿਉਂ ਨਹੀਂ?"
ਯਿਸ਼ੂ ਨੇ ਉੱਤਰ ਦਿੱਤਾ, "ਜਿਹੜਾ ਵੀ ਮਨੁੱਖ ਮੈਨੂੰ ਪਿਆਰ ਕਰਦਾ ਉਹ ਮੇਰੇ ਬਚਨ ਦਾ ਵੀ ਪਾਲਣ ਕਰੇਗਾ ਅਤੇ ਮੇਰਾ ਪਿਤਾ ਉਹਨਾਂ ਨਾਲ ਪਿਆਰ ਕਰੇਂਗਾ, ਅਤੇ ਅਸੀਂ ਉਹਨਾਂ ਕੋਲ ਆਵਾਂਗੇ ਅਤੇ ਉਹਨਾਂ ਵਿੱਚ ਆਪਣਾ ਘਰ ਬਣਾਵਾਂਗੇ। ਜਿਹੜਾ ਮਨੁੱਖ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੀ ਆਗਿਆ ਨੂੰ ਨਹੀਂ ਮੰਨਦਾ। ਇਹ ਸ਼ਬਦ ਜੋ ਤੁਸੀਂ ਸੁਣਦੇ ਹੋ ਮੇਰੇ ਆਪਣੇ ਨਹੀਂ ਹਨ ਪਰ ਉਹ ਪਿਤਾ ਦੇ ਹਨ ਜਿਸ ਨੇ ਮੈਨੂੰ ਭੇਜਿਆ ਹੈ।
"ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। ਜੇ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਇਹ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।"
O maior mandamento
Amarás ao Senhor de todo o coração e ao próximo como a ti mesmo. Estes são os maiores mandamentos — neles se resume toda a lei.
ਯਿਸ਼ੂ ਨੇ ਜਵਾਬ ਦਿੱਤਾ: " ‘ਤੂੰ ਪ੍ਰਭੂ, ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾਂ ਅਤੇ ਵੱਡਾ ਹੁਕਮ ਹੈ। ਦੂਸਰਾ ਹੁਕਮ ਇਹ ਹੈ: ‘ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’
ਯਿਸ਼ੂ ਨੇ ਜਵਾਬ ਦਿੱਤਾ: " ‘ਤੂੰ ਪ੍ਰਭੂ, ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾਂ ਅਤੇ ਵੱਡਾ ਹੁਕਮ ਹੈ। ਦੂਸਰਾ ਹੁਕਮ ਇਹ ਹੈ: ‘ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’ ਇਹਨਾਂ ਦੋਹਾਂ ਹੁਕਮਾਂ ਤੇ ਬਿਵਸਥਾ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਹਨ।"
"ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਮੇਰੇ ਇਹਨਾਂ ਸਭਨਾਂ ਭੈਣ-ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ।’
ਇਸ ਲਈ ਜਿਵੇਂ ਤੁਸੀਂ ਚਾਹੁੰਦੇ ਹੋ, ਕਿ ਦੂਸਰੇ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੋ, ਇਹ ਉਹਨਾਂ ਸਭਨਾਂ ਗੱਲਾਂ ਦਾ ਨਿਚੋੜ ਹੈ ਜੋ ਬਿਵਸਥਾ ਅਤੇ ਨਬੀਆਂ ਦੀਆਂਂ ਸਿੱਖਿਆਵਾਂ ਦੁਆਰਾ ਸਿਖਾਇਆ ਗਿਆ ਹੈ।
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ।
ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ।’ ਦੂਜੀ ਜ਼ਰੂਰੀ ਆਗਿਆ ਇਹ ਹੈ: ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’ ਇਨ੍ਹਾਂ ਨਾਲੋਂ ਵੱਡਾ ਕੋਈ ਹੁਕਮ ਨਹੀਂ ਹੈ।"
O amor que não falha
O amor é paciente, é benigno. Tudo sofre, tudo crê, tudo espera, tudo suporta. O amor jamais acaba.
ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ। ਇਹ ਦੂਸਰਿਆ ਦਾ ਨਿਰਾਦਰ ਨਹੀਂ ਕਰਦਾ, ਇਹ ਸੁਆਰਥੀ ਨਹੀਂ ਹੈ, ਇਹ ਜਲਦੀ ਗੁੱਸਾ ਨਹੀਂ ਕਰਦਾ, ਅਤੇ ਇਹ ਬੁਰਾ ਨਹੀਂ ਮੰਨਦਾ।
ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ। ਇਹ ਦੂਸਰਿਆ ਦਾ ਨਿਰਾਦਰ ਨਹੀਂ ਕਰਦਾ, ਇਹ ਸੁਆਰਥੀ ਨਹੀਂ ਹੈ, ਇਹ ਜਲਦੀ ਗੁੱਸਾ ਨਹੀਂ ਕਰਦਾ, ਅਤੇ ਇਹ ਬੁਰਾ ਨਹੀਂ ਮੰਨਦਾ। ਪਿਆਰ ਬੁਰਾਈ ਵਿੱਚ ਖੁਸ਼ ਨਹੀਂ ਹੁੰਦਾ ਪਰ ਸੱਚ ਨਾਲ ਆਨੰਦ ਹੁੰਦਾ ਹੈ। ਇਹ ਹਮੇਸ਼ਾ ਸੁਰੱਖਿਆ ਪ੍ਰਦਾਨ ਕਰਦਾ ਹੈ, ਭਰੋਸਾ ਰੱਖਦਾ ਹੈ, ਆਸ ਰੱਖਦਾ ਹਾਂ, ਅਤੇ ਸਬਰ ਕਰਦਾ ਹੈ।
ਇਸ ਦੌਰਾਨ ਹੁਣ ਵਿਸ਼ਵਾਸ, ਆਸ, ਪਿਆਰ, ਇਹ ਤਿੰਨ ਬਣੇ ਰਹਿੰਦੇ ਹਨ। ਪਰ ਇਹਨਾਂ ਵਿੱਚੋਂ ਪਿਆਰ ਉੱਤਮ ਹੈ।
ਇਸ ਦੌਰਾਨ ਹੁਣ ਵਿਸ਼ਵਾਸ, ਆਸ, ਪਿਆਰ, ਇਹ ਤਿੰਨ ਬਣੇ ਰਹਿੰਦੇ ਹਨ। ਪਰ ਇਹਨਾਂ ਵਿੱਚੋਂ ਪਿਆਰ ਉੱਤਮ ਹੈ।
ਇਸ ਦੌਰਾਨ ਹੁਣ ਵਿਸ਼ਵਾਸ, ਆਸ, ਪਿਆਰ, ਇਹ ਤਿੰਨ ਬਣੇ ਰਹਿੰਦੇ ਹਨ। ਪਰ ਇਹਨਾਂ ਵਿੱਚੋਂ ਪਿਆਰ ਉੱਤਮ ਹੈ।
ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਨੂੰ ਸਮਝਣ ਵਾਲਾ ਹੋਵਾ, ਅਤੇ ਮੇਰਾ ਵਿਸ਼ਵਾਸ ਅਜਿਹਾ ਹੋਵੇ ਜੋ ਪਹਾੜਾਂ ਨੂੰ ਹਟਾ ਦੇਵੇ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਕੁਝ ਵੀ ਨਹੀਂ ਹਾਂ।
ਪਰੰਤੂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਉਹ ਵਸਤਾਂ ਜਿਹੜੀਆਂ ਕਦੇ ਅੱਖਾਂ ਨਾਲ ਨਹੀਂ ਵੇਖੀਆਂ,
ਨਾ ਕਦੇ ਕੰਨਾ ਨਾਲ ਸੁਣੀਆਂ,
ਅਤੇ ਨਾ ਹੀ ਕਦੇ ਮਨੁੱਖ ਦੇ ਮਨ ਵਿੱਚ ਆਈਆਂ,"
ਜਿਹੜੀਆਂ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।
ਸਾਰੇ ਕੰਮ ਪਿਆਰ ਨਾਲ ਕਰੋ।
ਸਾਰੇ ਕੰਮ ਪਿਆਰ ਨਾਲ ਕਰੋ।
Amor inseparável
Nada poderá nos separar do amor de Deus. Nem morte, nem vida, nem anjos — absolutamente nada.
ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।
ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।
ਸੱਚੇ ਪ੍ਰੇਮ ਦਾ ਕੰਮ
ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ।
ਸੱਚੇ ਪ੍ਰੇਮ ਦਾ ਕੰਮ
ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ।
ਸੱਚੇ ਪ੍ਰੇਮ ਦਾ ਕੰਮ
ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ। ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ
ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।
Viver no amor
Revesti-vos de amor, que é vínculo da perfeição. O amor cobre multidão de pecados e edifica a comunidade.
ਅਤੇ ਇਨ੍ਹਾਂ ਸਾਰੇ ਗੁਣਾਂ ਉੱਤੇ ਪਿਆਰ ਪਾ ਦਿੱਤਾ ਹੈ, ਜੋ ਉਹਨਾਂ ਸਾਰਿਆਂ ਨੂੰ ਸੰਪੂਰਨ ਏਕਤਾ ਨਾਲ ਬੰਨ੍ਹਦਾ ਹੈ।
ਇੱਕ-ਦੂਜੇ ਨਾਲ ਸਹਿਣਸ਼ੀਲਤਾ ਰੱਖੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਨਾਲ ਸ਼ਿਕਾਇਤ ਹੈ। ਮਾਫ਼ ਕਰ ਦਿਓ ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਹੈ। ਅਤੇ ਇਨ੍ਹਾਂ ਸਾਰੇ ਗੁਣਾਂ ਉੱਤੇ ਪਿਆਰ ਪਾ ਦਿੱਤਾ ਹੈ, ਜੋ ਉਹਨਾਂ ਸਾਰਿਆਂ ਨੂੰ ਸੰਪੂਰਨ ਏਕਤਾ ਨਾਲ ਬੰਨ੍ਹਦਾ ਹੈ।
ਤਾਂ ਜੋ ਉਹ ਆਪਣੀ ਪਵਿੱਤਰ ਆਤਮਾ ਦੁਆਰਾ ਆਪਣੀ ਮਹਿਮਾ ਦੇ ਅਨੁਸਾਰ ਤੁਹਾਡੀ ਜ਼ਮੀਰ ਨੂੰ ਸ਼ਕਤੀ ਦੇ ਸਕੇ, ਤਾਂ ਜੋ ਮਸੀਹ ਵਿਸ਼ਵਾਸ ਦੁਆਰਾ ਤੁਹਾਡੇ ਦਿਲਾਂ ਵਿੱਚ ਸਥਾਪਤ ਹੋ ਸਕੇ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਪਿਆਰ ਵਿੱਚ ਮਜ਼ਬੂਤ ਅਤੇ ਸਥਿਰ ਹੋ ਸਕੋ,
ਪੂਰੀ ਤਰ੍ਹਾਂ ਨਿਮਰ ਅਤੇ ਕੋਮਲ ਬਣੋ; ਧੀਰਜ ਰੱਖੋ, ਪਿਆਰ ਵਿੱਚ ਇੱਕ-ਦੂਜੇ ਨਾਲ ਸਹਿਣ ਕਰੋ।
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਕਿ ਮਸੀਹ ਨੇ ਕਲੀਸਿਆ ਨਾਲ ਪਿਆਰ ਕੀਤਾ ਅਤੇ ਉਸ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ। ਤਾਂ ਜੋ ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ।
ਅਤੇ ਇਹ ਮੇਰੀ ਪ੍ਰਾਰਥਨਾ ਹੈ: ਕਿ ਤੁਹਾਡਾ ਪਿਆਰ ਗਿਆਨ ਅਤੇ ਸੂਝ ਦੀ ਡੂੰਘਾਈ ਵਿੱਚ ਵੱਧ ਤੋਂ ਵੱਧ ਹੋਵੇ, ਤਾਂ ਜੋ ਤੁਸੀਂ ਇਹ ਸਮਝ ਸਕੋ ਕਿ ਮਸੀਹ ਦੇ ਵਾਪਸ ਆਉਣ ਦੇ ਦਿਨ ਲਈ ਸਭ ਤੋਂ ਉੱਤਮ ਕੀ ਹੈ ਅਤੇ ਜੋ ਤੁਹਾਨੂੰ ਸ਼ੁੱਧ ਅਤੇ ਨਿਰਦੋਸ਼ ਕਰ ਸਕੇ। ਧਰਮ ਦੇ ਫ਼ਲ ਨਾਲ ਭਰਿਆ ਹੋਇਆ ਜੋ ਯਿਸ਼ੂ ਮਸੀਹ ਦੁਆਰਾ ਆਉਂਦਾ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਉਸਤਤ ਹੋਵੇ।
ਕਿਉਂਕਿ ਸਾਰੀ ਬਿਵਸਥਾ ਇਸ ਹੁਕਮ ਨੂੰ ਪੂਰਾ ਕਰਨ ਵਿੱਚ ਹੁੰਦੀ ਹੈ: "ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।"
ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ਵਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਅਗਵਾਈ ਕਰੇ।
ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ।
ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ।
ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ।
Expressões de amor
O amor há de ser eterno como o grande Rei. Como a esmeralda reluz, assim brilha o amor que vem de Deus.
ਨਫ਼ਰਤ ਝਗੜੇ ਨੂੰ ਭੜਕਾਉਂਦੀ ਹੈ,
ਪਰ ਪਿਆਰ ਸਾਰੀਆਂ ਗ਼ਲਤੀਆਂ ਨੂੰ ਢੱਕ ਲੈਂਦਾ ਹੈ।
ਪਿਆਰ ਅਤੇ ਵਫ਼ਾਦਾਰੀ ਤੈਨੂੰ ਕਦੇ ਨਾ ਛੱਡਣ
ਉਹਨਾਂ ਨੂੰ ਆਪਣੇ ਗਲੇ ਵਿੱਚ ਬੰਨ੍ਹ ਕੇ ਰੱਖਣਾ,
ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।
ਤਦ ਤੁਸੀਂ ਪਰਮੇਸ਼ਵਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪ੍ਰਾਪਤ ਕਰੋਗੇ।
ਬਹੁਤੇ ਪਾਣੀ ਪਿਆਰ ਨੂੰ ਬੁਝਾ ਨਹੀਂ ਸਕਦੇ,
ਨਾ ਹੀ ਹੜ੍ਹ ਇਸਨੂੰ ਦਬਾ ਸਕਦੇ ਹਨ,
ਜੇ ਕੋਈ ਆਪਣੇ ਘਰ ਦੀ ਸਾਰੀ ਦੌਲਤ ਪਿਆਰ ਲਈ ਦੇ ਦੇਵੇ,
ਤਾਂ ਉਹ ਦੌਲਤ ਤੁੱਛ ਸਮਝੀ ਜਾਵੇਗੀ ਹੈ।
ਦੋਸਤੋ
ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ,
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਸਵੇਰ ਮੇਰੇ ਲਈ ਤੇਰੇ ਅਟੱਲ ਪਿਆਰ ਦਾ ਬਚਨ ਲਿਆਵੇ,
ਕਿਉਂ ਜੋ ਮੈਂ ਤੇਰੇ ਉੱਤੇ ਆਪਣਾ ਭਰੋਸਾ ਰੱਖਿਆ ਹੈ।
ਮੈਨੂੰ ਉਹ ਰਾਹ ਵਿਖਾ ਜਿਸ ਤੇ ਮੈਂ ਚੱਲ ਸਕਾ,
ਕਿਉਂ ਜੋ ਮੈਂ ਆਪਣੀ ਜਾਨ ਤੈਨੂੰ ਸੌਂਪਦਾ ਹਾਂ।
ਯਾਹਵੇਹ ਦੇ ਸਾਰੇ ਵਫ਼ਾਦਾਰ ਲੋਕੋ, ਉਸਨੂੰ ਪਿਆਰ ਕਰੋ!
ਯਾਹਵੇਹ ਉਹਨਾਂ ਦੀ ਰੱਖਿਆ ਕਰਦਾ ਹੈ ਜੋ ਉਸ ਨਾਲ ਸੱਚੇ ਹਨ,
ਪਰ ਹੰਕਾਰ ਦਾ ਉਹ ਪੂਰਾ ਮੋੜ ਦਿੰਦਾ ਹੈ।
ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ,
ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ,
ਮੈਂ ਤੇਰੇ ਬਦਲੇ ਮਨੁੱਖ
ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।
ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਉਹਨਾਂ ਨਾਲ ਭਲਾ ਕਰੋ ਅਤੇ ਉਹਨਾਂ ਤੋਂ ਵਾਪਸ ਲੈਣ ਦੀ ਉਮੀਦ ਬਿਨਾਂ ਉਹਨਾਂ ਨੂੰ ਉਧਾਰ ਦਿਓ। ਫਿਰ ਤੁਹਾਡਾ ਇਨਾਮ ਬਹੁਤ ਵੱਡਾ ਹੋਵੇਗਾ ਅਤੇ ਤੁਸੀਂ ਉਸ ਅੱਤ ਮਹਾਨ ਪਰਮੇਸ਼ਵਰ ਦੀ ਸੰਤਾਨ ਠਹਿਰਾਏ ਜਾਓਗੇ ਕਿਉਂਕਿ ਉਹ ਉਹਨਾਂ ਲਈ ਵੀ ਦਿਆਲੂ ਹੈ, ਜੋ ਨਾਸ਼ੁਕਰੇ ਅਤੇ ਬੁਰੇ ਹਨ।