Arrependimento
O arrependimento é a porta da graça. A Bíblia declara que Deus não deseja a morte do ímpio, mas que se converta e viva. Arrependei-vos, pois o Reino dos Céus está próximo.
Chamado ao arrependimento
Arrependei-vos, porque o Reino dos Céus está próximo. Quem se arrepende e confessa encontra restauração e perdão.
ਉਸੇ ਸਮੇਂ ਤੋਂ ਯਿਸ਼ੂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, "ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ।"
ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ।
ਪਰ ਜਾਓ ਅਤੇ ਇਸਦਾ ਅਰਥ ਸਿੱਖੋ: ‘ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ।’ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਹਾਂ।"
ਅਤੇ ਉਸ ਨੇ ਆਖਿਆ, "ਸਮਾਂ ਪੂਰਾ ਹੋਇਆ, ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ!"
ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਪਾਪਾਂ ਤੋਂ ਮਨ ਨਹੀਂ ਫਿਰੌਂਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ।
ਮੈਂ ਧਰਤੀ ਉੱਤੇ ਧਰਮੀਆਂ ਨੂੰ ਨਹੀਂ, ਪਰ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ।"
ਪਤਰਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, "ਤੁਹਾਡੇ ਵਿੱਚੋਂ ਹਰੇਕ ਜਨ, ਤੌਬਾ ਕਰੇ ਅਤੇ ਬਪਤਿਸਮਾ ਲਵੇ, ਯਿਸ਼ੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ। ਅਤੇ ਤੁਸੀਂ ਪਵਿੱਤਰ ਆਤਮਾ ਦਾ ਵਰਦਾਨ ਪਾਓਗੇ।
ਤੌਬਾ ਕਰੋ, ਅਤੇ ਪਰਮੇਸ਼ਵਰ ਦੇ ਵੱਲ ਮੁੜੋ, ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ,
ਪਰਮੇਸ਼ਵਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਾਰਿਆ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ।
A graça do arrependimento
Os que eu amo, eu repreendo e disciplino. Arrepende-te! Deus não quer que nenhum se perca — mas que todos cheguem ao arrependimento.
ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ ਉਹਨਾਂ ਨੂੰ ਮੈਂ ਝਿੜਕਦਾ ਹਾਂ ਅਤੇ ਤਾੜਦਾ ਹਾਂ। ਇਸ ਲਈ ਇਮਾਨਦਾਰ ਬਣੋ ਅਤੇ ਤੋਬਾ ਕਰੋ।
ਪ੍ਰਭੂ ਆਪਣੇ ਵਾਅਦੇ ਨੂੰ ਨਿਭਾਉਣ ਵਿੱਚ ਢਿੱਲਾ ਨਹੀਂ ਹੈ, ਜਿਵੇਂ ਕਿ ਕੁਝ ਲੋਕ ਉਸ ਦੇ ਢਿੱਲਾ ਹੋਣ ਦਾ ਭਰਮ ਕਰਦੇ ਹਨ। ਇਸ ਦੀ ਬਜਾਏ ਉਹ ਤੁਹਾਡੇ ਨਾਲ ਧੀਰਜ ਰੱਖਦਾ ਹੈ, ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਪਰ ਹਰ ਕੋਈ ਤੋਬਾ ਕਰੇ।
ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।
ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਨੂੰ ਵੀ ਚਿੱਠੀਆਂ ਲਿਖੀਆਂ, ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਲਈ ਪਸਾਹ ਮਨਾਉਣ ਦਾ ਸੱਦਾ ਦਿੱਤਾ। ਪਾਤਸ਼ਾਹ ਅਤੇ ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ। ਉਹ ਉਸ ਵੇਲੇ ਉਸ ਨੂੰ ਮਨਾ ਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯੇਰੂਸ਼ਲੇਮ ਵਿੱਚ ਇਕੱਠੇ ਨਹੀਂ ਹੋਏ ਸਨ। ਇਹ ਯੋਜਨਾ ਰਾਜੇ ਅਤੇ ਸਾਰੀ ਸਭਾ ਨੂੰ ਸਹੀ ਜਾਪਦੀ ਸੀ। ਸੋ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬੇਰਸ਼ੇਬਾ ਤੋਂ ਦਾਨ ਤੀਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯੇਰੂਸ਼ਲੇਮ ਵਿੱਚ ਆ ਕੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਹਨਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ।
ਰਾਜੇ ਦੇ ਹੁਕਮ ਤੇ, ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਚਿੱਠੀਆਂ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚ ਲਿਖਿਆ ਸੀ:
"ਇਸਰਾਏਲ ਦੇ ਲੋਕੋ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਵਾਪਸ ਜਾਓ, ਤਾਂ ਜੋ ਉਹ ਤੁਹਾਡੇ ਕੋਲ ਜਿਹੜੇ ਬਚੇ ਹੋਏ ਹਨ, ਜਿਹੜੇ ਅੱਸ਼ੂਰ ਦੇ ਰਾਜਿਆਂ ਦੇ ਹੱਥੋਂ ਬਚ ਗਏ ਹਨ ਵਾਪਸ ਆ ਜਾਵੇ। ਅਤੇ ਤੁਸੀਂ ਆਪਣੇ ਪਿਉ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ। ਹੱਠੀਏ ਨਾ ਬਣੋ, ਜਿਵੇਂ ਤੁਹਾਡੇ ਪੁਰਖੇ ਸਨ ਸਗੋਂ ਯਾਹਵੇਹ ਦੇ ਅਧੀਨ ਹੋ ਜਾਓ। ਉਸ ਦੀ ਸ਼ਰਨ ਵਿੱਚ ਆਓ, ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ। ਆਪਣੇ ਪਰਮੇਸ਼ਵਰ ਦੀ ਸੇਵਾ ਕਰੋ, ਤਾਂ ਜੋ ਉਸਦਾ ਭਿਆਨਕ ਕ੍ਰੋਧ ਤੁਹਾਡੇ ਤੋਂ ਹਟ ਜਾਵੇ। ਜੇ ਤੁਸੀਂ ਯਾਹਵੇਹ ਵੱਲ ਵਾਪਸ ਆਉਂਦੇ ਹੋ, ਤਾਂ ਤੁਹਾਡੇ ਸਾਥੀ ਇਸਰਾਏਲੀ ਅਤੇ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਗ਼ੁਲਾਮਾਂ ਦੁਆਰਾ ਤਰਸ ਕੀਤਾ ਜਾਵੇਗਾ ਅਤੇ ਉਹ ਇਸ ਧਰਤੀ ਉੱਤੇ ਵਾਪਸ ਆ ਜਾਣਗੇ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਮਿਹਰਬਾਨ ਅਤੇ ਦਿਆਲੂ ਹੈ। ਜੇਕਰ ਤੁਸੀਂ ਉਸ ਵੱਲ ਮੁੜਦੇ ਹੋ ਤਾਂ ਉਹ ਤੁਹਾਡੇ ਤੋਂ ਮੂੰਹ ਨਹੀਂ ਮੋੜੇਗਾ।"
ਸੰਦੇਸ਼ਵਾਹਕ ਇਫ਼ਰਾਈਮ ਅਤੇ ਮਨੱਸ਼ੇਹ ਵਿੱਚ ਜ਼ਬੂਲੁਨ ਤੱਕ ਕਸਬੇ-ਸ਼ਹਿਰ ਜਾਂਦੇ ਸਨ, ਪਰ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਫਿਰ ਵੀ, ਆਸ਼ੇਰ, ਮਨੱਸ਼ੇਹ ਅਤੇ ਜ਼ਬੂਲੁਨ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਅਤੇ ਯੇਰੂਸ਼ਲੇਮ ਨੂੰ ਚਲੇ ਗਏ। ਯਹੂਦਾਹ ਵਿੱਚ ਵੀ ਪਰਮੇਸ਼ਵਰ ਦਾ ਹੱਥ ਲੋਕਾਂ ਉੱਤੇ ਸੀ ਤਾਂ ਜੋ ਉਹਨਾਂ ਨੂੰ ਮਨ ਦੀ ਏਕਤਾ ਪ੍ਰਦਾਨ ਕੀਤੀ ਜਾ ਸਕੇ ਤਾਂ ਜੋ ਰਾਜੇ ਅਤੇ ਉਸਦੇ ਅਧਿਕਾਰੀਆਂ ਨੇ ਯਾਹਵੇਹ ਦੇ ਬਚਨ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੋਵੇ।
ਦੂਜੇ ਮਹੀਨੇ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਉਣ ਲਈ ਲੋਕਾਂ ਦੀ ਇੱਕ ਬਹੁਤ ਵੱਡੀ ਭੀੜ ਯੇਰੂਸ਼ਲੇਮ ਵਿੱਚ ਇਕੱਠੀ ਹੋਈ। ਉਹਨਾਂ ਨੇ ਯੇਰੂਸ਼ਲੇਮ ਦੀਆਂ ਜਗਵੇਦੀਆਂ ਨੂੰ ਹਟਾ ਦਿੱਤਾ ਅਤੇ ਧੂਪ ਦੀਆਂ ਜਗਵੇਦੀਆਂ ਨੂੰ ਸਾਫ਼ ਕਰਕੇ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ।
ਉਹਨਾਂ ਨੇ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਪਸਾਹ ਦੇ ਲੇਲੇ ਨੂੰ ਵੱਢਿਆ। ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਾ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਾਹਵੇਹ ਦੇ ਭਵਨ ਵਿੱਚ ਹੋਮ ਦੀਆਂ ਭੇਟਾਂ ਲੈ ਕੇ ਆਏ। ਫਿਰ ਉਹਨਾਂ ਨੇ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੀ ਬਿਵਸਥਾ ਵਿੱਚ ਦਰਸਾਏ ਅਨੁਸਾਰ ਆਪਣਾ ਨਿਯਮਿਤ ਅਹੁਦਾ ਸੰਭਾਲ ਲਿਆ। ਜਾਜਕਾਂ ਨੇ ਲੇਵੀਆਂ ਦੁਆਰਾ ਉਹਨਾਂ ਨੂੰ ਦਿੱਤਾ ਲਹੂ ਜਗਵੇਦੀ ਉੱਤੇ ਛਿੜਕਿਆ। ਕਿਉਂਕਿ ਭੀੜ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਉਹਨਾਂ ਸਾਰਿਆਂ ਲਈ ਪਸਾਹ ਦੇ ਲੇਲਿਆਂ ਨੂੰ ਮਾਰਨਾ ਪਿਆ ਜੋ ਰਸਮੀ ਤੌਰ ਤੇ ਸ਼ੁੱਧ ਨਹੀਂ ਸਨ ਅਤੇ ਆਪਣੇ ਲੇਲੇ ਨੂੰ ਯਾਹਵੇਹ ਲਈ ਪਵਿੱਤਰ ਨਹੀਂ ਕਰ ਸਕਦੇ ਸਨ। ਭਾਵੇਂ ਇਫ਼ਰਾਈਮ, ਮਨੱਸ਼ੇਹ, ਯਿੱਸਾਕਾਰ ਅਤੇ ਜ਼ਬੂਲੁਨ ਤੋਂ ਆਏ ਬਹੁਤਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਤਾਂ ਵੀ ਉਹਨਾਂ ਨੇ ਪਸਾਹ ਦਾ ਭੋਜਨ ਖਾਧਾ ਜੋ ਲਿਖਿਆ ਹੋਇਆ ਸੀ। ਪਰ ਹਿਜ਼ਕੀਯਾਹ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ, "ਯਾਹਵੇਹ, ਜੋ ਭਲਾ ਹੈ, ਹਰ ਉਸ ਵਿਅਕਤੀ ਨੂੰ ਮਾਫ਼ ਕਰੇ ਜੋ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਦਿਲ ਲਗਾਉਂਦੇ ਹਨ। ਭਾਵੇਂ ਉਹ ਪਵਿੱਤਰ ਅਸਥਾਨ ਦੇ ਨਿਯਮਾਂ ਅਨੁਸਾਰ ਸਾਫ਼ ਵੀ ਨਹੀਂ ਹਨ।" ਅਤੇ ਯਾਹਵੇਹ ਨੇ ਹਿਜ਼ਕੀਯਾਹ ਨੂੰ ਸੁਣਿਆ ਅਤੇ ਲੋਕਾਂ ਨੂੰ ਚੰਗਾ ਕੀਤਾ।
ਅਤੇ ਜਿਹੜੇ ਇਸਰਾਏਲੀ ਯੇਰੂਸ਼ਲੇਮ ਵਿੱਚ ਮੌਜੂਦ ਸਨ ਉਹਨਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਰ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਾਹਵੇਹ ਦੇ ਦਰਬਾਰ ਵਿੱਚ ਗਾ-ਗਾ ਕੇ ਹਮੇਸ਼ਾ ਯਾਹਵੇਹ ਦੀ ਉਸਤਤ ਕਰਦੇ ਰਹੇ।
ਹਿਜ਼ਕੀਯਾਹ ਨੇ ਸਾਰੇ ਲੇਵੀਆਂ ਨੂੰ ਹੌਸਲਾ ਦਿੱਤਾ, ਜਿਨ੍ਹਾਂ ਨੇ ਯਾਹਵੇਹ ਦੀ ਸੇਵਾ ਬਾਰੇ ਚੰਗੀ ਸਮਝ ਦਿਖਾਈ। ਸੱਤਾਂ ਦਿਨਾਂ ਤੱਕ ਉਹਨਾਂ ਨੇ ਆਪਣਾ ਦਿੱਤਾ ਹੋਇਆ ਹਿੱਸਾ ਖਾਧਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੀ ਉਸਤਤ ਕੀਤੀ।
ਸਾਰੀ ਸਭਾ ਫਿਰ ਸੱਤ ਦਿਨ ਹੋਰ ਤਿਉਹਾਰ ਮਨਾਉਣ ਲਈ ਸਹਿਮਤ ਹੋ ਗਈ ਅਤੇ ਇਸ ਲਈ ਉਹਨਾਂ ਨੇ ਹੋਰ ਸੱਤ ਦਿਨ ਖੁਸ਼ੀ ਨਾਲ ਮਨਾਇਆ। ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਸਭਾ ਲਈ ਇੱਕ ਹਜ਼ਾਰ ਬਲਦ ਅਤੇ ਸੱਤ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ ਅਤੇ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਹਜ਼ਾਰ ਬਲਦ ਅਤੇ ਦਸ ਹਜ਼ਾਰ ਭੇਡਾਂ ਅਤੇ ਬੱਕਰੀਆਂ ਦਿੱਤੀਆਂ। ਬਹੁਤ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ। ਯਹੂਦਾਹ ਦੀ ਸਾਰੀ ਸਭਾ, ਜਾਜਕਾਂ, ਲੇਵੀਆਂ ਅਤੇ ਇਸਰਾਏਲ ਤੋਂ ਆਏ ਸਾਰੇ ਲੋਕਾਂ ਸਮੇਤ, ਇਸਰਾਏਲ ਤੋਂ ਆਏ ਵਿਦੇਸ਼ੀ ਅਤੇ ਯਹੂਦਾਹ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਅਨੰਦ ਕੀਤਾ। ਯੇਰੂਸ਼ਲੇਮ ਵਿੱਚ ਬਹੁਤ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਦਿਨਾਂ ਤੋਂ ਯੇਰੂਸ਼ਲੇਮ ਵਿੱਚ ਅਜਿਹਾ ਕੁਝ ਨਹੀਂ ਸੀ ਹੋਇਆ। ਜਾਜਕ ਅਤੇ ਲੇਵੀ ਲੋਕਾਂ ਨੂੰ ਅਸੀਸ ਦੇਣ ਲਈ ਖੜ੍ਹੇ ਹੋਏ, ਅਤੇ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਸੁਣੀ, ਕਿਉਂਕਿ ਉਹਨਾਂ ਦੀਆਂ ਦੀ ਪ੍ਰਾਰਥਨਾ ਉਸਦੇ ਪਵਿੱਤਰ ਨਿਵਾਸ ਸਥਾਨ ਤੋਂ ਸਵਰਗ ਤੱਕ ਪਹੁੰਚ ਗਈ।
ਆਪਣੇ ਕੱਪੜਿਆ ਨੂੰ ਨਹੀਂ
ਸਗੋਂ ਦਿਲ ਨੂੰ ਪਾੜੋ।
ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ,
ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ,
ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ
ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।
ਦਾਰਾ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ, ਯਾਹਵੇਹ ਦਾ ਬਚਨ ਇੱਦੋ ਦੇ ਪੁੱਤਰ ਬੇਰੇਖਿਯਾਹ ਦੇ ਪੁੱਤਰ ਜ਼ਕਰਯਾਹ ਨਬੀ ਕੋਲ ਆਇਆ:
"ਯਾਹਵੇਹ ਤੁਹਾਡੇ ਪੁਰਖਿਆਂ ਨਾਲ ਬਹੁਤ ਗੁੱਸੇ ਸੀ। ਇਸ ਲਈ ਲੋਕਾਂ ਨੂੰ ਆਖ: ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੇਰੇ ਵੱਲ ਵਾਪਸ ਮੁੜੋ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ: ਤਾਂ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ।’ ਆਪਣੇ ਪੁਰਖਿਆਂ ਵਰਗੇ ਨਾ ਬਣੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਪੁਕਾਰ ਕੇ ਕਿਹਾ ਸੀ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਨਾ ਹੀ ਧਿਆਨ ਦਿੱਤਾ ਇਹ ਯਾਹਵੇਹ ਦਾ ਵਾਕ ਹੈ।’ ਤੁਹਾਡੇ ਪੁਰਖੇ ਹੁਣ ਕਿੱਥੇ ਹਨ? ਅਤੇ ਕੀ ਨਬੀ ਸਦਾ ਲਈ ਜੀਉਂਦੇ ਰਹਿਣਗੇ? ਪਰ ਕੀ ਮੇਰੇ ਵਚਨ ਅਤੇ ਮੇਰੇ ਨਿਯਮ ਜਿਨ੍ਹਾਂ ਦਾ ਮੈਂ ਆਪਣੇ ਸੇਵਕਾਂ ਨਬੀਆਂ ਦੁਆਰਾ ਹੁਕਮ ਦਿੱਤਾ ਸੀ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ?
"ਫਿਰ ਉਹਨਾਂ ਨੇ ਪਛਤਾਵਾ ਕੀਤਾ ਅਤੇ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਨੇ ਸਾਡੇ ਨਾਲ ਉਹੀ ਕੀਤਾ ਹੈ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।’ "
ਦਾਰਾ ਦੇ ਦੂਜੇ ਸਾਲ, ਗਿਆਰਵੇਂ ਮਹੀਨੇ ਦੇ ਚੌਵੀਵੇਂ ਦਿਨ, ਇੱਦੋ ਦੇ ਪੁੱਤਰ ਬੇਰੇਕੀਯਾਹ ਦੇ ਪੁੱਤਰ ਜ਼ਕਰਯਾਹ ਨਬੀ ਨੂੰ ਯਾਹਵੇਹ ਦਾ ਵਚਨ ਆਇਆ।
ਰਾਤ ਨੂੰ ਮੈਨੂੰ ਇੱਕ ਦਰਸ਼ਨ ਹੋਇਆ ਅਤੇ ਮੇਰੇ ਸਾਹਮਣੇ ਇੱਕ ਆਦਮੀ ਲਾਲ ਘੋੜੇ ਤੇ ਸਵਾਰ ਸੀ। ਉਹ ਇੱਕ ਖੱਡ ਵਿੱਚ ਮਹਿੰਦੀ ਦੇ ਰੁੱਖਾਂ ਵਿਚਕਾਰ ਖੜ੍ਹਾ ਸੀ। ਉਸਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।
ਮੈਂ ਪੁੱਛਿਆ, "ਇਹ ਕੀ ਹੈ ਪ੍ਰਭੂ?"
ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਨੇ ਜਵਾਬ ਦਿੱਤਾ, "ਮੈਂ ਤੈਨੂੰ ਦਿਖਾਵਾਂਗਾ ਕਿ ਇਹ ਕੀ ਹਨ।"
ਫਿਰ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹੇ ਆਦਮੀ ਨੇ ਕਿਹਾ, "ਇਹ ਉਹ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਸਾਰੀ ਧਰਤੀ ਉੱਤੇ ਜਾਣ ਲਈ ਭੇਜਿਆ ਹੈ।"
ਅਤੇ ਉਹਨਾਂ ਨੇ ਯਾਹਵੇਹ ਦੇ ਦੂਤ ਨੂੰ ਦੱਸਿਆ ਜੋ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹਾ ਸੀ, "ਅਸੀਂ ਸਾਰੀ ਧਰਤੀ ਵਿੱਚ ਘੁੰਮੇ ਹਾਂ ਅਤੇ ਸਾਰੇ ਸੰਸਾਰ ਨੂੰ ਅਰਾਮ ਅਤੇ ਸ਼ਾਂਤੀ ਵਿੱਚ ਪਾਇਆ ਹੈ।"
ਤਦ ਯਾਹਵੇਹ ਦੇ ਦੂਤ ਨੇ ਕਿਹਾ, "ਸਰਬਸ਼ਕਤੀਮਾਨ ਯਾਹਵੇਹ, ਤੂੰ ਕਦੋਂ ਤੱਕ ਯੇਰੂਸ਼ਲੇਮ ਅਤੇ ਯਹੂਦਾਹ ਦੇ ਨਗਰਾਂ ਤੋਂ ਰਹਿਮ ਨੂੰ ਰੋਕੇਂਗਾ, ਜਿਨ੍ਹਾਂ ਉੱਤੇ ਤੂੰ ਸੱਤਰ ਸਾਲਾਂ ਤੋਂ ਗੁੱਸੇ ਹੈਂ?" ਇਸ ਲਈ ਯਾਹਵੇਹ ਨੇ ਮੇਰੇ ਨਾਲ ਗੱਲ ਕਰਨ ਵਾਲੇ ਦੂਤ ਨੂੰ ਦਿਆਲੂ ਅਤੇ ਦਿਲਾਸਾ ਦੇਣ ਵਾਲੇ ਸ਼ਬਦ ਕਹੇ।
ਤਦ ਉਸ ਦੂਤ ਨੇ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, ਆਖਿਆ, "ਇਹ ਵਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਮੈਨੂੰ ਯੇਰੂਸ਼ਲੇਮ ਅਤੇ ਸੀਯੋਨ ਲਈ ਵੱਡੀ ਅਣਖ ਹੈ, ਅਤੇ ਮੈਂ ਉਹਨਾਂ ਕੌਮਾਂ ਨਾਲ ਬਹੁਤ ਗੁੱਸੇ ਹਾਂ ਜੋ ਸੁਰੱਖਿਅਤ ਮਹਿਸੂਸ ਕਰਦੇ ਹਨ। ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਨ੍ਹਾਂ ਨੇ ਆਪ ਹੀ ਆਪਣੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।’
"ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਦਇਆ ਨਾਲ ਯੇਰੂਸ਼ਲੇਮ ਨੂੰ ਵਾਪਸ ਆਵਾਂਗਾ ਅਤੇ ਉੱਥੇ ਮੇਰਾ ਘਰ ਦੁਬਾਰਾ ਬਣਾਇਆ ਜਾਵੇਗਾ। ਅਤੇ ਮਾਪਣ ਵਾਲੀ ਰੇਖਾ ਯੇਰੂਸ਼ਲੇਮ ਉੱਤੇ ਫੈਲਾਈ ਜਾਵੇਗੀ,’ ਸਰਬਸ਼ਕਤੀਮਾਨ ਯਾਹਵੇਹ ਦਾ ਇਹ ਐਲਾਨ ਹੈ।
"ਫਿਰ ਪੁਕਾਰ ਕੇ ਯਾਹਵੇਹ ਇਹ ਆਖਦਾ ਹੈ: ‘ਮੇਰੇ ਨਗਰ ਫਿਰ ਖੁਸ਼ਹਾਲੀ ਨਾਲ ਭਰ ਜਾਣਗੇ ਅਤੇ ਯਾਹਵੇਹ ਫਿਰ ਸੀਯੋਨ ਨੂੰ ਦਿਲਾਸਾ ਦੇਵੇਗਾ ਅਤੇ ਯੇਰੂਸ਼ਲੇਮ ਨੂੰ ਚੁਣੇਗਾ।’ "
ਫਿਰ ਮੈਂ ਉੱਪਰ ਦੇਖਿਆ, ਅਤੇ ਮੇਰੇ ਅੱਗੇ ਚਾਰ ਸਿੰਗ ਸਨ। ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, "ਇਹ ਕੀ ਹਨ?"
ਉਸਨੇ ਮੈਨੂੰ ਉੱਤਰ ਦਿੱਤਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯੇਰੂਸ਼ਲੇਮ ਨੂੰ ਖਿੰਡਾ ਦਿੱਤਾ ਸੀ।"
ਫਿਰ ਯਾਹਵੇਹ ਨੇ ਮੈਨੂੰ ਚਾਰ ਲੁਹਾਰ ਦਿਖਾਏ। ਮੈਂ ਪੁੱਛਿਆ, "ਇਹ ਕੀ ਕਰਨ ਆ ਰਹੇ ਹਨ?"
ਉਸ ਨੇ ਉੱਤਰ ਦਿੱਤਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖਿੰਡਾ ਦਿੱਤਾ ਤਾਂ ਜੋ ਕੋਈ ਆਪਣਾ ਸਿਰ ਨਾ ਚੁੱਕ ਸਕੇ, ਪਰ ਇਹ ਲੁਹਾਰ ਉਹਨਾਂ ਕੌਮਾਂ ਨੂੰ ਡਰਾਉਣ ਅਤੇ ਇਨ੍ਹਾਂ ਸਿੰਗਾਂ ਨੂੰ ਬਾਹਰ ਸੁੱਟਣ ਲਈ ਆਏ ਹਨ ਜਿਨ੍ਹਾਂ ਨੇ ਯਹੂਦਾਹ ਦੀ ਧਰਤੀ ਉੱਤੇ ਆਪਣੇ ਸਿੰਗਾਂ ਨੂੰ ਖਿੰਡਾਉਣ ਲਈ ਉੱਚਾ ਕੀਤਾ ਸੀ।"
ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ,
ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।
ਮੇਰੀ ਝਿੜਕ ਸੁਣ ਕੇ ਤੋਬਾ ਕਰੋ!
ਤਦ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ,
ਮੈਂ ਤੁਹਾਨੂੰ ਆਪਣੀਆਂ ਸਿੱਖਿਆਵਾਂ ਦੱਸਾਂਗੀ।
Confissão e restauração
Se confessarmos, Ele é fiel e justo. Há alegria no céu por um pecador que se arrepende — o arrependimento abre o caminho da vida.
ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।
ਮੈਂ ਤੁਹਾਨੂੰ ਆਖਦਾ ਹਾਂ ਉਹਨਾਂ ਨੜਿੰਨਵਿਆਂ ਧਰਮੀ ਲੋਕਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨ ਦੀ ਲੋੜ ਨਹੀਂ ਹੈ, ਇੱਕ ਪਾਪੀ ਮਨੁੱਖ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਉਸ ਲਈ ਸਵਰਗ ਵਿੱਚ ਜ਼ਿਆਦਾ ਖੁਸ਼ੀ ਮਨਾਈ ਜਾਵੇਗੀ।
ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਦੇ ਦੂਤਾਂ ਦੀ ਹਜ਼ੂਰੀ ਵਿੱਚ ਇੱਕ ਪਾਪੀ ਮਨੁੱਖ ਲਈ ਜੋ ਆਪਣੇ ਪਾਪਾਂ ਤੋਂ ਮਨ ਫਿਰੌਦਾ ਹੈ ਖੁਸ਼ੀ ਮਨਾਈ ਜਾਂਦੀ ਹੈ।"
ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ