Comunhão com os irmãos
A comunhão com os irmãos é marca da igreja verdadeira. Os cristãos primevos perseveravam na comunhão — partindo pão, orando e encorajando-se mutuamente.
Comunhão verdadeira
Perseveravam na doutrina dos apóstolos e na comunhão. A comunhão autêntica envolve amor sacrificial e acolhimento mútuo.
ਜਿਨ੍ਹਾਂ ਲੋਕਾਂ ਨੇ ਉਹ ਦਾ ਬਚਨ ਖੁਸ਼ੀ ਨਾਲ ਸਵੀਕਾਰ ਕੀਤਾ ਉਨ੍ਹਾਂ ਨੇ ਬਪਤਿਸਮਾ ਲਿਆ, ਅਤੇ ਉਸੇ ਦਿਨ ਲਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿਸ਼ਵਾਸੀਆਂ ਦੇ ਨਾਲ ਮਿਲ ਗਏ।
ਵਿਸ਼ਵਾਸੀਆ ਦੀ ਸੰਗਤੀ
ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਲੈਣ ਵਿੱਚ, ਸੰਗਤੀ ਰੱਖਣ ਵਿੱਚ, ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਰਸੂਲਾਂ ਦੁਆਰਾ ਕੀਤੇ ਗਏ ਬਹੁਤ ਸਾਰੇ ਚਮਤਕਾਰਾਂ ਅਤੇ ਕਰਾਮਾਤਾਂ ਤੇ ਹਰ ਕੋਈ ਹੈਰਾਨ ਹੋ ਗਿਆ। ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਸਾਰਿਆਂ ਵਸਤਾਂ ਵਿੱਚ ਸਾਂਝੇ ਭਾਈਵਾਲ ਸਨ। ਅਤੇ ਆਪਣੀ ਜਾਇਦਾਦ ਅਤੇ ਸਮਾਨ ਵੇਚ ਕੇ, ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ। ਹਰ ਦਿਨ ਉਹ ਹੈਕਲ ਦੇ ਦਰਬਾਰਾਂ ਵਿੱਚ ਲਗਾਤਾਰ ਇਕੱਠੇ ਹੁੰਦੇ ਸਨ। ਉਹ ਘਰ-ਘਰ ਰੋਟੀ ਤੋੜਦੇ, ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਪਰਮੇਸ਼ਵਰ ਦੀ ਉਸਤਤ ਕਰਦੇ ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ। ਅਤੇ ਪ੍ਰਭੂ ਦੀ ਦਯਾ ਨਾਲ ਹਰੇਕ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਦੀ ਮੰਡਲੀ ਵਿੱਚ ਮਿਲਾ ਦਿੰਦਾ ਸੀ।
ਅਤੇ ਆਓ ਵਿਚਾਰ ਕਰੀਏ ਕਿ ਅਸੀਂ ਇੱਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮਾਂ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ, ਇਕੱਠੇ ਹੋਣਾ ਨਾ ਛੱਡੋ, ਜਿਵੇਂ ਕਿ ਕਈਆਂ ਦੀ ਆਦਤ ਹੈ, ਪਰ ਇੱਕ-ਦੂਜੇ ਨੂੰ ਉਤਸ਼ਾਹਿਤ ਕਰਦੇ ਰਹੋ ਅਤੇ ਹੋਰ ਵੀ ਜਿਵੇਂ ਤੁਸੀਂ ਪਰਮੇਸ਼ਵਰ ਦੇ ਦਿਨ ਨੇੜੇ ਆਉਂਦੇ ਵੇਖਦੇ ਹੋ।
ਇਹ ਕਿੰਨਾ ਚੰਗਾ ਅਤੇ ਸੋਹਣਾ ਹੈ!
ਜਦੋਂ ਪਰਮੇਸ਼ਵਰ ਦੇ ਲੋਕ ਏਕਤਾ ਵਿੱਚ ਇਕੱਠੇ ਰਹਿੰਦੇ ਹਨ।
ਇਹ ਸਿਰ ਉੱਤੇ ਡੋਲ੍ਹੇ ਹੋਏ ਕੀਮਤੀ ਤੇਲ ਵਰਗਾ ਹੈ,
ਜਿਹੜਾ ਸਿਰ ਤੋਂ ਚੋਂ ਕੇ ਦਾੜ੍ਹੀ ਉੱਤੇ,
ਹਾਰੋਨ ਦੀ ਦਾੜ੍ਹੀ ਉੱਤੇ ਚੋਂ ਕੇ,
ਉਸ ਦੇ ਚੋਲੇ ਦੇ ਪੁਸ਼ਾਕ ਤੱਕ ਜਾਂਦਾ ਹੈ।
ਇਹ ਇਸ ਤਰ੍ਹਾਂ ਹੈ ਜਿਵੇਂ ਹਰਮੋਨ ਦੀ ਤ੍ਰੇਲ ਸੀਯੋਨ ਪਰਬਤ ਉੱਤੇ ਡਿੱਗ ਰਹੀ ਹੋਵੇ।
ਕਿਉਂਕਿ ਉੱਥੇ ਯਾਹਵੇਹ ਆਪਣੀ ਅਸੀਸ ਦਿੰਦਾ ਹੈ,
ਜੋ ਸਦਾ ਦੇ ਜੀਵਨ ਲਈ ਹੈ।
ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰ
ਸੰਗਤ ਦੇ ਨਾਲ ਆਨੰਦ ਮਾਣਿਆ ਸੀ,
ਜਦੋਂ ਅਸੀਂ ਭਗਤਾਂ ਦੇ ਵਿਚਕਾਰ
ਘੁੰਮ ਰਹੇ ਸੀ।
ਇੱਕ ਨਾਲੋਂ ਦੋ ਚੰਗੇ ਹਨ
ਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।
ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈ
ਇੱਕ-ਦੂਜੇ ਦੀ ਮਦਦ ਕਰ ਸਕਦਾ ਹੈ,
ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ,
ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।
ਜੇਕਰ ਦੋਵੇਂ ਇਕੱਠੇ ਲੇਟਦੇ ਹਨ ਤਾਂ ਉਹ ਨਿੱਘੇ ਰਹਿਣਗੇ,
ਪਰ ਕੋਈ ਇਕੱਲਾ ਕਿਵੇਂ ਨਿੱਘਾ ਰਹਿ ਸਕਦਾ ਹੈ?
ਅਤੇ ਜੇ ਕੋਈ ਇੱਕ ਉੱਤੇ ਪਰਬਲ ਹੋ ਜਾਵੇ
ਤਾਂ ਦੋਵੇਂ ਆਪਣਾ ਬਚਾਅ ਕਰ ਸਕਦੇ ਹਨ,
ਤਿੰਨ੍ਹ ਡੋਰੀਆਂ ਨਾਲ ਬਣੀ ਹੋਈ ਰੱਸੀ ਜਲਦੀ ਨਹੀਂ ਟੁੱਟਦੀ।
Amor fraternal
Amai-vos com amor fraternal sincero. Encorajem-se mutuamente e carreguem os fardos uns dos outros.
ਹੁਣ ਤੁਸੀਂ ਸੱਚ ਨੂੰ ਮੰਨ ਕੇ ਆਪਣੇ ਆਪ ਨੂੰ ਸ਼ੁੱਧ ਕਰ ਚੁੱਕੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਦੂਸਰੇ ਲਈ ਖ਼ਰਾ ਪਿਆਰ ਹੋਵੇ, ਇੱਕ ਦੂਸਰੇ ਨਾਲ ਤਨੋਂ ਮਨੋਂ ਗੂੜ੍ਹਾ ਪਿਆਰ ਕਰੋ।
ਇੱਕ-ਦੂਜੇ ਨੂੰ ਬੁੜ-ਬੁੜ ਕੀਤੇ ਬਗੈਰ ਪ੍ਰਾਹੁਣਚਾਰੀ ਕਰੋ।
ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
ਮਸੀਹ ਦੀ ਨਿਮਰਤਾ ਦੀ ਰੀਸ ਕਰੋ
ਜੇ ਤੁਹਾਨੂੰ ਮਸੀਹ ਦੇ ਨਾਲ ਏਕਤਾ ਵਿੱਚ ਰਹਿਣ ਲਈ ਕੋਈ ਉਤਸ਼ਾਹ ਹੈ, ਜੇ ਉਸ ਦੇ ਪਿਆਰ ਤੋਂ ਕੋਈ ਦਿਲਾਸਾ, ਜੇ ਪਵਿੱਤਰ ਆਤਮਾ ਵਿੱਚ ਕੋਈ ਸਾਂਝੀ ਸਾਂਝ, ਜੇ ਕੋਈ ਕੋਮਲਤਾ ਅਤੇ ਹਮਦਰਦੀ ਹੈ, ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ।
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
ਇੱਕ-ਦੂਜੇ ਨਾਲ ਦਿਆਲੂ ਅਤੇ ਤਰਸਵਾਨ ਬਣੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਵਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ।
ਆਤਮਾ ਦੁਆਰਾ ਜੀਵਨ
ਹੇ ਮੇਰੇ ਭਰਾਵੋ ਅਤੇ ਭੈਣੋ, ਤੁਹਾਨੂੰ ਅਜ਼ਾਦ ਹੋਣ ਲਈ ਬੁਲਾਇਆ ਗਿਆ ਸੀ। ਪਰ ਆਪਣੀ ਸੁਤੰਤਰਤਾ ਦੀ ਵਰਤੋਂ ਸਰੀਰ ਨੂੰ ਭਰਮਾਉਣ ਲਈ ਨਾ ਕਰੋ; ਇਸ ਦੀ ਬਜਾਏ, ਪਿਆਰ ਨਾਲ ਇੱਕ-ਦੂਜੇ ਦੀ ਨਿਮਰਤਾ ਨਾਲ ਸੇਵਾ ਕਰੋ।
ਇਸ ਲਈ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ-ਦੂਜੇ ਨੂੰ ਮਜ਼ਬੂਤ ਕਰੋ, ਜਿਵੇਂ ਕਿ ਅਸਲ ਵਿੱਚ ਤੁਸੀਂ ਕਰ ਰਹੇ ਹੋ।
ਜੇ ਅਸੀਂ ਉਸ ਨਾਲ ਸੰਗਤੀ ਰੱਖਣ ਦਾ ਦਾਅਵਾ ਕਰੀਏ ਅਤੇ ਫਿਰ ਵੀ ਹਨੇਰੇ ਵਿੱਚ ਚੱਲਦੇ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚਾਈ ਉੱਤੇ ਨਹੀਂ ਚੱਲਦੇ। ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ, ਜਿਵੇਂ ਉਹ ਚਾਨਣ ਵਿੱਚ ਹੈ, ਸਾਡੀ ਇੱਕ-ਦੂਜੇ ਨਾਲ ਸੰਗਤੀ ਹੈ, ਅਤੇ ਯਿਸ਼ੂ, ਉਸ ਦੇ ਪੁੱਤਰ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ।
ਆਖਰੀ ਨਮਸਕਾਰ
ਅੰਤ ਵਿੱਚ, ਹੇ ਪਿਆਰੇ ਭਰਾਵੋ ਅਤੇ ਭੈਣੋ, ਖੁਸ਼ ਰਹੋ, ਆਪਣਾ ਸੁਭਾਅ ਸਾਫ਼ ਰੱਖੋ, ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ, ਇੱਕ ਮਨ ਹੋਵੋ, ਸ਼ਾਂਤੀ ਨਾਲ ਵੱਸੋ। ਪਰਮੇਸ਼ਵਰ ਦਾ ਪਿਆਰ ਅਤੇ ਸ਼ਾਤੀ ਤੁਹਾਡੇ ਨਾਲ ਹੋਵੇ।
"ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।