Pular para o conteúdo
Publicidade

1 ਸ਼ਮੂਏਲ 5

ਅਸ਼ਦੋਦ ਅਤੇ ਏਕਰੋਨ ਵਿੱਚ ਸੰਦੂਕ

1 ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅਤੇ ਉਹਨਾਂ ਨੇ ਇਸਨੂੰ ਅਬੇਨੇਜ਼ਰ ਤੋਂ ਅਸ਼ਦੋਦ ਵਿੱਚ ਪਹੁੰਚਾ ਦਿੱਤਾ। 2 ਜਦ ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸਨੂੰ ਦਾਗੋਨ ਦੇਵਤੇ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਦੀ ਮੂਰਤੀ ਕੋਲ ਰੱਖਿਆ। 3 ਜਦੋਂ ਅਸ਼ਦੋਦ ਦੇ ਲੋਕ ਅਗਲੇ ਦਿਨ ਤੜਕੇ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਸਾਹਮਣੇ ਜ਼ਮੀਨ ਉੱਤੇ ਮੂੰਹ ਦੇ ਭਾਰ ਪਿਆ ਹੋਇਆ ਸੀ! ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਸਦੀ ਥਾਂ ਉੱਤੇ ਰੱਖ ਦਿੱਤਾ। 4 ਪਰ ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ! ਉਸ ਦਾ ਸਿਰ ਅਤੇ ਹੱਥ ਟੁੱਟ ਚੁੱਕੇ ਸਨ ਅਤੇ ਡਿਉੜੀ ਉੱਤੇ ਪਏ ਸਨ; ਸਿਰਫ ਉਸਦਾ ਸਰੀਰ ਹੀ ਬਚਿਆ ਸੀ। 5 ਇਸ ਲਈ ਅੱਜ ਤੱਕ ਨਾ ਤਾਂ ਦਾਗੋਨ ਦੇ ਪੁਜਾਰੀ ਅਤੇ ਨਾ ਹੀ ਕੋਈ ਹੋਰ ਜਿਹੜੇ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ, ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ।

6 ਯਾਹਵੇਹ ਦਾ ਹੱਥ ਅਸ਼ਦੋਦ ਅਤੇ ਉਸ ਦੇ ਆਸ-ਪਾਸ ਦੇ ਲੋਕਾਂ ਉੱਤੇ ਭਾਰੀ ਸੀ। ਉਸਨੇ ਉਹਨਾਂ ਉੱਤੇ ਤਬਾਹੀ ਲਿਆਂਦੀ ਅਤੇ ਉਹਨਾਂ ਨੂੰ ਰਸੋਲੀਆਂ ਦੀ ਬਿਮਾਰੀ ਨਾਲ ਮਾਰਿਆ। 7 ਜਦੋਂ ਅਸ਼ਦੋਦ ਦੇ ਲੋਕਾਂ ਨੇ ਇਹ ਸਭ ਕੁਝ ਵੇਖਿਆ ਤਾਂ ਉਹਨਾਂ ਨੇ ਆਖਿਆ, "ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਇੱਥੇ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਹੈ।" 8 ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਪੁੱਛਿਆ, "ਅਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਦਾ ਕੀ ਕਰੀਏ?"

ਉਹਨਾਂ ਨੇ ਉੱਤਰ ਦਿੱਤਾ, "ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਗਾਥ ਵਿੱਚ ਲਿਜਾਇਆ ਜਾਵੇ।" ਇਸ ਲਈ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਉੱਥੇ ਲਿਆਂਦਾ।

9 ਜਦ ਉਹ ਉਸਨੂੰ ਉੱਥੇ ਲੈ ਗਏ, ਤਾਂ ਯਾਹਵੇਹ ਦਾ ਹੱਥ ਉਸ ਸ਼ਹਿਰ ਦੇ ਵਿਰੁੱਧ ਸੀ, ਅਤੇ ਉਸ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਹਨਾਂ ਦੇ ਸਰੀਰਾਂ ਵਿੱਚੋਂ ਰਸੋਲੀਆਂ ਨਿੱਕਲੀਆਂ। 10 ਸੋ ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਏਕਰੋਨ ਵਿੱਚ ਭੇਜਿਆ।

ਜਦੋਂ ਪਰਮੇਸ਼ਵਰ ਦਾ ਸੰਦੂਕ ਅਕਰੋਨ ਵਿੱਚ ਦਾਖਲ ਹੋ ਰਿਹਾ ਸੀ, ਤਾਂ ਅਕਰੋਨ ਦੇ ਲੋਕਾਂ ਨੇ ਉੱਚੀ-ਉੱਚੀ ਕਿਹਾ, "ਉਹ ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨ ਲਈ ਸਾਡੇ ਕੋਲ ਲਿਆਏ ਹਨ।" 11 ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਆਖਿਆ, "ਇਸਰਾਏਲ ਦੇ ਦੇਵਤੇ ਦੇ ਸੰਦੂਕ ਨੂੰ ਭੇਜ ਦਿਓ। ਇਸਨੂੰ ਆਪਣੀ ਥਾਂ ਤੇ ਵਾਪਸ ਜਾਣ ਦਿਓ, ਨਹੀਂ ਤਾਂ ਉਹ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰ ਦੇਵੇਗਾ।" ਕਿਉਂਕਿ ਮੌਤ ਨੇ ਸ਼ਹਿਰ ਨੂੰ ਦਹਿਸ਼ਤ ਨਾਲ ਭਰ ਦਿੱਤਾ ਸੀ ਅਤੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਬਹੁਤ ਭਾਰਾ ਸੀ। 12 ਜਿਹੜੇ ਲੋਕ ਨਾ ਮਰੇ ਸਨ, ਉਹ ਰਸੋਲੀਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੱਕ ਪਹੁੰਚ ਗਈ।

Estes versículos te tocaram? Ore agora!

+581 estão orando agora.

Junte-se à corrente de oração.