Publicidade

1 Samuel 7

1 ਤਾਂ ਕਿਰਯਥ-ਯਾਰੀਮ ਦੇ ਮਨੁੱਖ ਆਏ ਅਤੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। ਉਹਨਾਂ ਨੇ ਇਸਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ, ਅਤੇ ਉਸਦੇ ਪੁੱਤਰ ਅਲਆਜ਼ਾਰ ਨੂੰ ਯਾਹਵੇਹ ਦੇ ਸੰਦੂਕ ਦੀ ਦੇਖ ਭਾਲ ਕਰਨ ਲਈ ਪਵਿੱਤਰ ਕੀਤਾ। 2 ਕਿਰਯਥ-ਯਾਰੀਮ ਵਿੱਚ ਸੰਦੂਕ ਲੰਬਾ ਸਮਾਂ ਰਿਹਾ, ਕੁੱਲ ਮਿਲਾ ਕੇ ਵੀਹ ਸਾਲ।

ਸਮੂਏਲ ਨੇ ਮਿਸਪਾਹ ਵਿੱਚ ਫ਼ਲਿਸਤੀਆਂ ਨੂੰ ਕਾਬੂ ਕੀਤਾ

ਤਦ ਇਸਰਾਏਲ ਦੇ ਸਾਰੇ ਲੋਕ ਯਾਹਵੇਹ ਵੱਲ ਮੁੜੇ। 3 ਇਸ ਲਈ ਸਮੂਏਲ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕਿਹਾ, "ਜੇਕਰ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਾਹਵੇਹ ਵੱਲ ਮੁੜੋ, ਤਾਂ ਆਪਣੇ ਆਪ ਨੂੰ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿੱਚੋਂ ਕੱਢ ਦਿਓ ਅਤੇ ਯਾਹਵੇਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।" 4 ਇਸ ਲਈ ਇਸਰਾਏਲੀਆਂ ਨੇ ਬਆਲ ਅਤੇ ਅਸ਼ਤਾਰੋਥ ਨੂੰ ਕੱਢ ਦਿੱਤਾ ਅਤੇ ਕੇਵਲ ਯਾਹਵੇਹ ਦੀ ਹੀ ਸੇਵਾ ਕੀਤੀ।

5 ਤਦ ਸਮੂਏਲ ਨੇ ਆਖਿਆ, "ਸਾਰੇ ਇਸਰਾਏਲ ਨੂੰ ਮਿਸਪਾਹ ਵਿੱਚ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਾਹਵੇਹ ਅੱਗੇ ਬੇਨਤੀ ਕਰਾਂਗਾ।" 6 ਜਦੋਂ ਉਹ ਮਿਸਪਾਹ ਵਿੱਚ ਇਕੱਠੇ ਹੋਏ ਤਾਂ ਪਾਣੀ ਭਰ ਕੇ ਯਾਹਵੇਹ ਦੇ ਅੱਗੇ ਡੋਲ੍ਹ ਦਿੱਤਾ। ਉਸ ਦਿਨ ਉਹਨਾਂ ਨੇ ਵਰਤ ਰੱਖਿਆ ਅਤੇ ਉੱਥੇ ਉਹਨਾਂ ਨੇ ਮੰਨਿਆ, "ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।" ਸਮੂਏਲ ਮਿਸਪਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ।

7 ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲ ਮਿਸਪਾਹ ਵਿੱਚ ਇਕੱਠੇ ਹੋਏ ਹਨ ਤਾਂ ਫ਼ਲਿਸਤੀਆਂ ਦੇ ਹਾਕਮ ਉਹਨਾਂ ਉੱਤੇ ਹਮਲਾ ਕਰਨ ਲਈ ਆਏ। ਜਦੋਂ ਇਸਰਾਏਲੀਆਂ ਨੇ ਇਹ ਸੁਣਿਆ, ਤਾਂ ਉਹ ਫ਼ਲਿਸਤੀਆਂ ਦੇ ਕਾਰਨ ਡਰ ਗਏ। 8 ਉਹਨਾਂ ਨੇ ਸਮੂਏਲ ਨੂੰ ਆਖਿਆ, "ਚੁੱਪ ਨਾ ਰਹਿ ਸਾਡੇ ਲਈ ਯਾਹਵੇਹ ਪਰਮੇਸ਼ਵਰ ਅੱਗੇ ਦੁਹਾਈ ਦੇ, ਤਾਂ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ।" 9 ਤਦ ਸਮੂਏਲ ਨੇ ਇੱਕ ਦੁੱਧ ਚੁੰਘਦਾ ਲੇਲਾ ਲਿਆ ਅਤੇ ਉਸ ਨੂੰ ਯਾਹਵੇਹ ਦੇ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਇਆ ਤਾਂ ਉਸਨੇ ਇਸਰਾਏਲ ਦੇ ਕਾਰਨ ਯਾਹਵੇਹ ਦੇ ਅੱਗੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਉੱਤਰ ਦਿੱਤਾ।

10 ਜਦੋਂ ਸਮੂਏਲ ਹੋਮ ਦੀ ਭੇਟ ਚੜ੍ਹਾ ਰਿਹਾ ਸੀ, ਫ਼ਲਿਸਤੀ ਇਸਰਾਏਲ ਨਾਲ ਲੜਾਈ ਕਰਨ ਲਈ ਨੇੜੇ ਆਏ। ਪਰ ਉਸ ਦਿਨ ਯਾਹਵੇਹ ਨੇ ਫ਼ਲਿਸਤੀਆਂ ਦੇ ਵਿਰੁੱਧ ਉੱਚੀ ਗਰਜ ਨਾਲ ਗਰਜਿਆ ਅਤੇ ਉਹਨਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਕਿ ਉਹ ਇਸਰਾਏਲੀਆਂ ਦੇ ਸਾਹਮਣੇ ਹਾਰ ਗਏ। 11 ਇਸਰਾਏਲ ਦੇ ਮਨੁੱਖ ਮਿਸਪਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕਰਦੇ ਹੋਏ ਬੈਤ-ਕਰ ਦੇ ਹੇਠਾਂ ਤੱਕ ਉਹਨਾਂ ਨੂੰ ਮਾਰਦੇ ਗਏ।

12 ਤਦ ਸਮੂਏਲ ਨੇ ਇੱਕ ਪੱਥਰ ਲਿਆ ਅਤੇ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ। ਉਸਨੇ ਇਸਦਾ ਨਾਮ ਅਬੇਨੇਜ਼ਰ ਰੱਖਿਆ, ਅਤੇ ਬੋਲਿਆ "ਇੱਥੋ ਤੱਕ ਯਾਹਵੇਹ ਨੇ ਸਾਡੀ ਮਦਦ ਕੀਤੀ ਹੈ।"

13 ਤਾਂ ਫ਼ਲਿਸਤੀ ਹਾਰ ਗਏ ਅਤੇ ਉਹ ਇਸਰਾਏਲ ਦੀਆਂ ਹੱਦਾਂ ਵਿੱਚ ਫਿਰ ਕਦੇ ਨਾ ਆਏ। ਸਮੂਏਲ ਦੇ ਜੀਵਨ ਕਾਲ ਦੌਰਾਨ, ਯਾਹਵੇਹ ਦਾ ਹੱਥ ਫ਼ਲਿਸਤੀਆਂ ਦੇ ਵਿਰੁੱਧ ਰਿਹਾ। 14 ਏਕਰੋਨ ਤੋਂ ਲੈ ਕੇ ਗਾਥ ਤੱਕ ਜਿਹੜੇ ਕਸਬੇ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ, ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਇਸਰਾਏਲ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਫ਼ਲਿਸਤੀਆਂ ਦੇ ਹੱਥੋਂ ਛੁਡਾ ਲਿਆ ਅਤੇ ਇਸਰਾਏਲ ਅਤੇ ਅਮੋਰੀਆਂ ਵਿਚਕਾਰ ਮੇਲ ਹੋਇਆ।

15 ਸਮੂਏਲ ਸਾਰੀ ਉਮਰ ਇਸਰਾਏਲ ਦਾ ਨਿਆਂ ਕਰਦਾ ਰਿਹਾ। 16 ਹਰ ਸਾਲ ਉਹ ਬੈਤਏਲ ਅਤੇ ਗਿਲਗਾਲ ਅਤੇ ਮਿਸਪਾਹ ਵਿੱਚ ਚੱਕਰ ਲਗਾ ਕੇ ਉਹਨਾਂ ਸਾਰੀਆਂ ਥਾਵਾਂ ਉੱਤੇ ਇਸਰਾਏਲ ਦਾ ਨਿਆਂ ਕਰਦਾ ਸੀ। 17 ਪਰ ਉਹ ਹਮੇਸ਼ਾ ਰਾਮਾਹ ਨੂੰ ਮੁੜ ਜਾਂਦਾ ਸੀ ਜਿੱਥੇ ਉਸ ਦਾ ਘਰ ਸੀ ਅਤੇ ਉੱਥੇ ਉਹ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉਸਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

Veja também

Publicidade
Bíblia Online Bíblia Online

Bíblia Online • Versão: 2026-06-18_09-43-29-