Pular para o conteúdo
Publicidade

1 ਸ਼ਮੂਏਲ 27

ਦਾਵੀਦ ਦਾ ਫ਼ਲਿਸਤੀਆਂ ਵਿੱਚ ਪਨਾਹ ਲੈਣਾ

1 ਪਰ ਦਾਵੀਦ ਨੇ ਆਪਣੇ ਮਨ ਵਿੱਚ ਸੋਚਿਆ, "ਇਨ੍ਹਾਂ ਦਿਨਾਂ ਵਿੱਚੋਂ ਇੱਕ ਦਿਨ ਮੈਂ ਸ਼ਾਊਲ ਦੇ ਹੱਥੋਂ ਤਬਾਹ ਹੋ ਜਾਵਾਂਗਾ। ਸਭ ਤੋਂ ਵਧੀਆ ਕੰਮ ਜੋ ਮੈਂ ਕਰ ਸਕਦਾ ਹਾਂ ਉਹ ਇਹੋ ਹੀ ਹੋਵੇਗਾ ਕਿ ਮੈਂ ਫ਼ਲਿਸਤੀਆਂ ਦੇ ਦੇਸ਼ ਵਿੱਚ ਵੱਸ ਜਾਂਵਾ। ਤਦ ਸ਼ਾਊਲ ਇਸਰਾਏਲ ਵਿੱਚੋਂ ਮੈਨੂੰ ਲੱਭਣਾ ਛੱਡ ਦੇਵੇਗਾ ਅਤੇ ਮੈਂ ਉਸਦੇ ਹੱਥੋਂ ਛੁੱਟ ਜਾਵਾਂਗਾ।"

2 ਤਾਂ ਦਾਵੀਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਤੁਰ ਗਏ ਅਤੇ ਗਾਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਕੋਲ ਗਏ। 3 ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਗਾਥ ਵਿੱਚ ਰਹਿਣ ਲੱਗੇ। ਹਰੇਕ ਆਦਮੀ ਦਾ ਪਰਿਵਾਰ ਉਸਦੇ ਨਾਲ ਸੀ ਅਤੇ ਦਾਵੀਦ ਦੀਆਂ ਦੋ ਪਤਨੀਆਂ ਸਨ: ਅਹੀਨੋਅਮ ਯਿਜ਼ਰਏਲ ਅਤੇ ਕਰਮਲ ਦੀ ਅਬੀਗੈਲ, ਜੋ ਨਾਬਾਲ ਦੀ ਪਤਨੀ ਸੀ। 4 ਜਦੋਂ ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਗਾਥ ਨੂੰ ਭੱਜ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਨਾ ਨਿੱਕਲਿਆ।

5 ਤਦ ਦਾਵੀਦ ਨੇ ਆਕੀਸ਼ ਨੂੰ ਆਖਿਆ, "ਜੇ ਤੇਰੀ ਨਿਗਾਹ ਵਿੱਚ ਮੇਰੇ ਉੱਤੇ ਕਿਰਪਾ ਹੋਈ ਹੈ ਤਾਂ ਮੈਨੂੰ ਦੇਸ਼ ਵਿੱਚ ਵੱਸਣ ਲਈ ਕਿਸੇ ਸ਼ਹਿਰ ਵਿੱਚ ਜਗ੍ਹਾ ਦੇ। ਤੇਰਾ ਸੇਵਕ ਤੇਰੇ ਨਾਲ ਰਾਜਧਾਨੀ ਵਿੱਚ ਕਿਉਂ ਰਹੇ?"

6 ਸੋ ਉਸ ਦਿਨ ਆਕੀਸ਼ ਨੇ ਉਸ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਅਤੇ ਸਿਕਲਗ ਉਦੋਂ ਤੋਂ ਯਹੂਦਾਹ ਦੇ ਰਾਜਿਆਂ ਦਾ ਸ਼ਹਿਰ ਹੈ। 7 ਦਾਵੀਦ ਇੱਕ ਸਾਲ ਅਤੇ ਚਾਰ ਮਹੀਨੇ ਫ਼ਲਿਸਤੀਆਂ ਦੇ ਸ਼ਹਿਰ ਵਿੱਚ ਰਿਹਾ।

8 ਤਦ ਦਾਵੀਦ ਅਤੇ ਉਹ ਦੇ ਬੰਦਿਆਂ ਨੇ ਚੜ੍ਹ ਕੇ ਗੇਸ਼ੂਰੀਆਂ, ਗਰਜ਼ੀਆਂ ਅਤੇ ਅਮਾਲੇਕੀਆਂ ਉੱਤੇ ਚੜ੍ਹਾਈ ਕੀਤੀ। (ਪੁਰਾਣੇ ਸਮੇਂ ਤੋਂ ਇਹ ਲੋਕ ਸ਼ੂਰ ਅਤੇ ਮਿਸਰ ਦੇਸ਼ ਤੱਕ ਫੈਲੇ ਹੋਏ ਸਨ।) 9 ਜਦੋਂ ਵੀ ਦਾਵੀਦ ਨੇ ਉਸ ਇਲਾਕੇ ਉੱਤੇ ਹਮਲਾ ਕੀਤਾ ਤਾਂ ਉਸ ਨੇ ਕਿਸੇ ਆਦਮੀ ਜਾਂ ਔਰਤ ਨੂੰ ਜਿਉਂਦਾ ਨਹੀਂ ਛੱਡਿਆ ਸਗੋਂ ਭੇਡਾਂ ਅਤੇ ਡੰਗਰ, ਗਧੇ, ਊਠ ਅਤੇ ਕੱਪੜੇ ਲੈ ਲਏ। ਫਿਰ ਉਹ ਆਕੀਸ਼ ਕੋਲ ਵਾਪਸ ਆ ਗਿਆ।

10 ਜਦੋਂ ਆਕੀਸ਼ ਨੇ ਪੁੱਛਿਆ, "ਅੱਜ ਤੁਹਾਡਾ ਰਾਹ ਕਿੱਥੇ ਸੀ?" ਦਾਵੀਦ ਨੇ ਆਖਿਆ, "ਯਹੂਦਾਹ ਦੇ ਨੇਗੇਵ ਦੇ ਵਿਰੁੱਧ" ਅਤੇ "ਯਰਹਮਿਏਲੀਆਂ ਦੇ ਨੇਗੇਵ ਦੇ ਵਿਰੁੱਧ" ਅਤੇ "ਕੇਨੀਆਂ ਦੇ ਨੇਗੇਵ ਦੇ ਵਿਰੁੱਧ।" 11 ਉਸ ਨੇ ਗਾਥ ਵਿੱਚ ਲਿਆਉਣ ਲਈ ਕਿਸੇ ਮਰਦ ਜਾਂ ਔਰਤ ਨੂੰ ਜੀਉਂਦਾ ਨਾ ਛੱਡਿਆ ਕਿਉਂ ਜੋ ਉਸ ਨੇ ਸੋਚਿਆ, "ਇਹ ਕਿਤੇ ਸਾਡੇ ਵਿਰੁੱਧ ਖ਼ਬਰ ਨਾ ਦੇਣ, ‘ਕਿ ਦਾਵੀਦ ਨੇ ਇਹ ਕੰਮ ਕੀਤਾ ਹੈ।’ " ਜਦੋਂ ਤੱਕ ਉਹ ਫ਼ਲਿਸਤੀਆਂ ਦੇ ਖੇਤਰ ਵਿੱਚ ਰਿਹਾ ਉਸਦੀ ਇਹੋ ਹੀ ਰੀਤ ਸੀ। 12 ਆਕੀਸ਼ ਨੇ ਦਾਵੀਦ ਉੱਤੇ ਭਰੋਸਾ ਕੀਤਾ ਅਤੇ ਆਪਣੇ ਮਨ ਵਿੱਚ ਕਿਹਾ, "ਉਹ ਆਪਣੇ ਲੋਕਾਂ ਅਰਥਾਤ ਇਸਰਾਏਲੀਆਂ ਲਈ ਕਿੰਨਾ ਘਿਣਾਉਣਾ ਹੈ ਉਹ ਉਸ ਤੋਂ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਜੀਵਨ ਭਰ ਮੇਰਾ ਸੇਵਕ ਬਣੇਗਾ।"

Estes versículos te tocaram? Ore agora!

+581 estão orando agora.

Junte-se à corrente de oração.