Publicidade

1 Samuel 2

ਹੰਨਾਹ ਦੀ ਪ੍ਰਾਰਥਨਾ

1 ਤਦ ਹੰਨਾਹ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ:

"ਮੇਰਾ ਮਨ ਯਾਹਵੇਹ ਵਿੱਚ ਖੁਸ਼ ਹੈ;

ਯਾਹਵੇਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ।

ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਸ਼ੇਖੀ ਮਾਰਦਾ ਹੈ।

ਕਿਉਂ ਜੋ ਮੈਂ ਤੇਰੇ ਛੁਟਕਾਰੇ ਤੋਂ ਖੁਸ਼ ਹਾਂ।

2 "ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ;

ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ;

ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।

3 "ਹੰਕਾਰ ਦੀਆਂ ਗੱਲਾਂ ਹੋਰ ਨਾ ਆਖ

ਨਾ ਆਕੜ ਦੀ ਗੱਲ ਤੇਰੇ ਮੂੰਹੋਂ ਨਿਕਲੇ,

ਕਿਉਂਕਿ ਯਾਹਵੇਹ ਇੱਕ ਪਰਮੇਸ਼ਵਰ ਹੈ ਜੋ ਜਾਣਦਾ ਹੈ,

ਅਤੇ ਉਸ ਦੀਆਂ ਕਰਨੀਆਂ ਦੇ ਅਨੁਸਾਰ ਕੰਮ ਕਰਦਾ ਹੈ।

4 "ਯੋਧਿਆਂ ਦੇ ਕਮਾਨ ਟੁੱਟ ਗਏ ਹਨ,

ਪਰ ਠੋਕਰ ਖਾਣ ਵਾਲਿਆ ਦੇ ਲੱਕ ਤਾਕਤ ਨਾਲ ਕੱਸੇ ਗਏ।

5 ਜਿਹੜੇ ਰੱਜੇ ਹੋਏ ਸਨ, ਆਪ ਹੀ ਰੋਟੀ ਲਈ ਮਜ਼ਦੂਰ ਹੋ ਗਏ,

ਪਰ ਜਿਹੜੇ ਭੁੱਖੇ ਸਨ, ਉਹ ਹੁਣ ਭੁੱਖੇ ਨਹੀਂ ਹਨ।

ਉਹ ਜੋ ਬਾਂਝ ਸਨ ਉਹਨਾਂ ਨੇ ਸੱਤ ਬੱਚੇ ਜਣੇ,

ਪਰ ਜਿਸ ਦੇ ਬਹੁਤ ਸਾਰੇ ਪੁੱਤਰ ਸਨ ਉਹ ਕਮਜ਼ੋਰ ਪੈ ਗਈ।

6 "ਯਾਹਵੇਹ ਹੀ ਜੋ ਮਾਰਦਾ ਵੀ ਹੈ ਅਤੇ ਜੀਵਨਦਾਨ ਵੀ ਦਿੰਦਾ ਹੈ;

ਉਹ ਪਤਾਲ ਵਿੱਚ ਉਤਾਰਦਾ ਹੈ ਅਤੇ ਉਹ ਹੀ ਉੱਪਰ ਚੁੱਕਦਾ ਹੈ।

7 ਯਾਹਵੇਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ;

ਉਹ ਹੀ ਨੀਵਾ ਕਰਦਾ ਹੈ ਅਤੇ ਉੱਚਾ ਕਰਦਾ ਹੈ।

8 ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ,

ਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ,

ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ ਬਿਠਾਵੇ,

ਅਤੇ ਮਹਿਮਾ ਦੀ ਗੱਦੀ ਦਾ ਵਾਰਸ ਬਣਾਵੇ।

"ਧਰਤੀ ਦੇ ਥੰਮ੍ਹ ਯਾਹਵੇਹ ਦੇ ਹੀ ਹਨ;

ਉਹਨਾਂ ਉੱਤੇ ਉਸ ਨੇ ਸੰਸਾਰ ਨੂੰ ਸਥਾਪਿਤ ਕੀਤਾ ਹੈ।

9 ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਪੈਰਾਂ ਦੀ ਰਾਖੀ ਕਰੇਗਾ,

ਪਰ ਦੁਸ਼ਟ ਹਨੇਰੇ ਵਿੱਚ ਚੁੱਪ-ਚੁਪੀਤੇ ਪਏ ਰਹਿਣਗੇ।

"ਕਿਉਂ ਜੋ ਕੋਈ ਵੀ ਮਨੁੱਖ ਆਪਣੀ ਤਾਕਤ ਨਾਲ ਨਹੀਂ ਜਿੱਤਦਾ;

10 ਯਾਹਵੇਹ ਦੇ ਵਿਰੋਧੀ ਮਿਟਾਏ ਜਾਣਗੇ।

ਅੱਤ ਮਹਾਨ ਅਕਾਸ਼ ਤੋਂ ਉਹਨਾਂ ਉੱਤੇ ਗਰਜੇਗਾ।

ਯਾਹਵੇਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ।

"ਉਹ ਆਪਣੇ ਰਾਜੇ ਨੂੰ ਬਲ ਦੇਵੇਗਾ,

ਅਤੇ ਆਪਣੇ ਮਸਹ ਕੀਤੇ ਹੋਏ ਦੇ ਸਿੰਗ ਨੂੰ ਉੱਚਾ ਕਰੇਗਾ।"

11 ਤਦ ਅਲਕਾਨਾਹ ਰਾਮਾਹ ਨੂੰ ਆਪਣੇ ਘਰ ਚਲਾ ਗਿਆ, ਪਰ ਮੁੰਡਾ ਏਲੀ ਜਾਜਕ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ।

ਏਲੀ ਦੇ ਦੁਸ਼ਟ ਪੁੱਤਰ

12 ਏਲੀ ਦੇ ਪੁੱਤਰ ਦੁਸ਼ਟ ਸਨ। ਉਹਨਾਂ ਨੂੰ ਯਾਹਵੇਹ ਦੀ ਕੋਈ ਪਰਵਾਹ ਨਹੀਂ ਸੀ। 13 ਹੁਣ ਜਾਜਕਾਂ ਦੀ ਇਹ ਰੀਤ ਸੀ ਕਿ ਜਦੋਂ ਵੀ ਲੋਕਾਂ ਵਿੱਚੋਂ ਕੋਈ ਬਲੀ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਨੂੰ ਉਬਾਲਦੇ ਸਮੇਂ ਆਪਣੇ ਹੱਥ ਵਿੱਚ ਇੱਕ ਤ੍ਰਿਸੂਲ ਲੈ ਆਉਂਦਾ ਸੀ। 14 ਅਤੇ ਉਹ ਨੂੰ ਮਾਸ ਵਿੱਚੋਂ ਜੋ ਕੜਾਹੇ, ਦੇਕਚੇ, ਵਲਟੋਹੇ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿੰਨਾ ਵੀ ਤ੍ਰਿਸੂਲ ਨਾਲ ਨਿਕਲਦਾ ਸੀ ਉਹ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ। 15 ਪਰ ਚਰਬੀ ਦੇ ਸਾੜਨ ਤੋਂ ਪਹਿਲਾਂ ਹੀ, ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆ ਕੇ ਆਖਦਾ ਸੀ, "ਜਾਜਕ ਨੂੰ ਭੁੰਨਣ ਲਈ ਕੁਝ ਮਾਸ ਦਿਓ ਕਿਉਂ ਜੋ ਉਹ ਤੁਹਾਡੇ ਤੋਂ ਉਬਲੇ ਹੋਏ ਮਾਸ ਨੂੰ ਸਵੀਕਾਰ ਨਹੀਂ ਕਰੇਗਾ, ਪਰ ਸਿਰਫ ਕੱਚਾ ਹੀ ਲਵੇਗਾ।"

16 ਜੇ ਉਹ ਮਨੁੱਖ ਉਸ ਨੂੰ ਕਹੇ, "ਪਹਿਲਾਂ ਚਰਬੀ ਨੂੰ ਸਾੜ ਲੈਣ ਦੇ ਅਤੇ ਫਿਰ ਜਿੰਨਾ ਚਾਹੇ ਲੈ ਜਾਵੀ," ਤਾਂ ਸੇਵਕ ਅੱਗੋਂ ਆਖਦਾ ਸੀ, "ਨਹੀਂ, ਹੁਣ ਇਸਨੂੰ ਦੇਹ ਅਤੇ ਜੇ ਤੂੰ ਨਹੀਂ ਦਿੰਦਾ, ਤਾਂ ਮੈਂ ਇਸਨੂੰ ਖੋਹ ਲਵਾਂਗਾ।"

17 ਇਨ੍ਹਾਂ ਨੌਜਵਾਨਾਂ ਦਾ ਇਹ ਪਾਪ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਵੱਡਾ ਸੀ, ਕਿਉਂਕਿ ਉਹ ਯਾਹਵੇਹ ਦੀ ਭੇਟ ਨੂੰ ਤੁੱਛ ਸਮਝਦੇ ਸਨ।

18 ਪਰ ਸਮੂਏਲ ਇੱਕ ਸੂਤੀ ਏਫ਼ੋਦ ਪਹਿਨੇ ਹੋਏ ਯਾਹਵੇਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ। 19 ਹਰ ਸਾਲ ਉਸ ਦੀ ਮਾਤਾ ਉਸ ਨੂੰ ਇੱਕ ਛੋਟਾ ਜਿਹਾ ਚੋਗਾ ਬਣਾ ਕੇ ਉਸ ਲਈ ਲਿਆਉਂਦੀ ਸੀ ਜਦੋਂ ਉਹ ਆਪਣੇ ਪਤੀ ਨਾਲ ਸਾਲਾਨਾ ਭੇਟ ਚੜ੍ਹਾਉਣ ਆਉਂਦੀ ਸੀ। 20 ਏਲੀ ਨੇ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਅਸੀਸ ਦਿੰਦੇ ਹੋਏ ਕਿਹਾ, "ਯਾਹਵੇਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਾਹਵੇਹ ਤੋਂ ਮੰਗੀ ਸੀ ਅੰਸ ਦੇਵੇ।" ਸੋ ਉਹ ਆਪਣੇ ਘਰ ਗਏ। 21 ਅਤੇ ਯਾਹਵੇਹ ਨੇ ਹੰਨਾਹ ਉੱਤੇ ਕਿਰਪਾ ਕੀਤੀ ਅਤੇ ਉਸਨੇ ਤਿੰਨ ਪੁੱਤਰਾਂ ਅਤੇ ਦੋ ਧੀਆਂ ਨੂੰ ਜਨਮ ਦਿੱਤਾ। ਇਸ ਦੌਰਾਨ, ਲੜਕਾ ਸਮੂਏਲ ਯਾਹਵੇਹ ਦੀ ਮੌਜੂਦਗੀ ਵਿੱਚ ਵੱਡਾ ਹੁੰਦਾ ਗਿਆ।

22 ਹੁਣ ਏਲੀ ਜੋ ਬਹੁਤ ਬੁੱਢਾ ਸੀ, ਉਸ ਨੇ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਸਾਰੇ ਇਸਰਾਏਲ ਨਾਲ ਕਰਦੇ ਸਨ ਅਤੇ ਕਿਵੇਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਸੇਵਾ ਕਰਨ ਵਾਲੀਆਂ ਔਰਤਾਂ ਨਾਲ ਸੌਂਦੇ ਸਨ। 23 ਤਾਂ ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰਦੇ ਹੋ? ਮੈਂ ਸਾਰੇ ਲੋਕਾਂ ਕੋਲੋਂ ਤੁਹਾਡੀ ਇਸ ਬਦੀ ਨੂੰ ਸੁਣਦਾ ਹਾਂ। 24 ਮੇਰੇ ਪੁੱਤਰੋ, ਇਹ ਗਲਤ ਹੈ ਕਿਉਂ ਜੋ ਇਹ ਖ਼ਬਰ ਚੰਗੀ ਨਹੀਂ ਹੈ, ਜੋ ਮੈਂ ਸੁਣਦਾ ਹਾਂ ਕਿ ਤੁਸੀਂ ਯਾਹਵੇਹ ਦੀ ਪਰਜਾ ਦੇ ਪਾਪ ਦਾ ਕਾਰਨ ਬਣਦੇ ਹੋ। 25 ਜੇ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਵਿਰੁੱਧ ਪਾਪ ਕਰੇ ਤਾਂ ਨਿਆਈਂ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਾਹਵੇਹ ਦਾ ਪਾਪ ਕਰੇ ਤਾਂ ਉਹ ਦੀ ਸਿਫ਼ਾਰਸ਼ ਕੌਣ ਕਰੇਗਾ? ਫਿਰ ਵੀ ਉਹਨਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਾਹਵੇਹ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ।

26 ਅਤੇ ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਾਹਵੇਹ ਅਤੇ ਲੋਕਾਂ ਦੇ ਅੱਗੇ ਉਸਦੀ ਚੰਗੀ ਪਹਿਚਾਣ ਸੀ।

ਏਲੀ ਦੇ ਘਰਾਣੇ ਦੇ ਵਿਰੁੱਧ ਭਵਿੱਖਬਾਣੀ

27 ਹੁਣ ਪਰਮੇਸ਼ਵਰ ਦਾ ਇੱਕ ਮਨੁੱਖ ਏਲੀ ਕੋਲ ਆਇਆ ਅਤੇ ਉਸ ਨੂੰ ਕਿਹਾ, "ਯਾਹਵੇਹ ਇਹ ਆਖਦਾ ਹੈ, ‘ਕੀ ਮੈਂ ਤੁਹਾਡੇ ਪੁਰਖੇ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਸਪਸ਼ਟ ਤੌਰ ਉੱਤੇ ਪ੍ਰਗਟ ਨਹੀਂ ਕੀਤਾ? ਜਦੋਂ ਉਹ ਫ਼ਿਰਾਊਨ ਦੇ ਅਧੀਨ ਮਿਸਰ ਵਿੱਚ ਸਨ? 28 ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਤੇਰੇ ਪੂਰਵਜ ਨੂੰ ਚੁਣਿਆ ਕਿ ਉਹ ਮੇਰਾ ਜਾਜਕ ਹੋਵੇ, ਮੇਰੀ ਜਗਵੇਦੀ ਉੱਤੇ ਭੇਟ ਚੜ੍ਹਾਵੇ, ਧੂਪ ਧੁਖਾਵੇ ਅਤੇ ਮੇਰੀ ਹਜ਼ੂਰੀ ਵਿੱਚ ਏਫ਼ੋਦ ਪਾਵੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ। 29 ਫਿਰ ਤੁਸੀਂ ਕਿਉਂ ਮੇਰੇ ਬਲੀਦਾਨ ਅਤੇ ਚੜ੍ਹਾਵੇ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਲਾਲਚ ਕਰਦੇ ਹੋ? ਅਤੇ ਤੂੰ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਿਉਂ ਕਰਦਾ ਹੈ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਹੁੰਦੇ ਜਾ ਰਿਹੇ ਹੋ?’

30 "ਇਸ ਲਈ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਘੋਸ਼ਣਾ ਕਰਦਾ ਹੈ ਕਿ ਮੈਂ ਆਖਿਆ ਸੀ, ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਾਹਵੇਹ ਦਾ ਵਾਕ ਹੈ ਕਿ ਇਹ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਹਨਾਂ ਦਾ ਆਦਰ ਕਰਾਂਗਾ ਪਰ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ। 31 ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੀ ਤਾਕਤ ਅਤੇ ਤੇਰੇ ਜਾਜਕ ਘਰਾਣੇ ਦੀ ਤਾਕਤ ਘਟਾ ਦਿਆਂਗਾ ਤਾਂ ਜੋ ਕੋਈ ਵੀ ਤੇਰੇ ਘਰਾਣੇ ਵਿੱਚੋਂ ਬੁਢਾਪੇ ਤੱਕ ਨਹੀਂ ਪਹੁੰਚੇਗਾ। 32 ਅਤੇ ਉਸ ਸਾਰੀ ਭਲਿਆਈ ਦੇ ਵਿੱਚ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਗਾ ਪਰ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਬੁਢਾਪੇ ਤੱਕ ਨਹੀਂ ਪਹੁੰਚੇਗਾ। 33 ਵੇਖ, ਮੈਂ ਤੇਰੇ ਘਰਾਣੇ ਵਿੱਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਜਾਵੇਗਾ।

34 " ‘ਅਤੇ ਤੇਰੇ ਦੋ ਪੁੱਤਰਾਂ, ਹਾਫ਼ਨੀ ਅਤੇ ਫੀਨਹਾਸ ਨਾਲ ਕੀ ਵਾਪਰੇਗਾ, ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗਾ, ਕਿ ਉਹ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ। 35 ਮੈਂ ਆਪਣੇ ਲਈ ਇੱਕ ਵਫ਼ਾਦਾਰ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਦਿਲ ਅਤੇ ਦਿਮਾਗ ਦੇ ਅਨੁਸਾਰ ਕਰੇਗਾ। ਮੈਂ ਉਸਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਵੇ ਦੇ ਅੱਗੇ-ਅੱਗੇ ਤੁਰੇਗਾ। 36 ਤਦ ਤੁਹਾਡੇ ਘਰਾਣੇ ਵਿੱਚ ਬਚੇ ਹੋਏ ਸਾਰੇ ਲੋਕ ਆ ਕੇ ਇੱਕ ਚਾਂਦੀ ਦੇ ਟੁਕੜੇ ਅਤੇ ਇੱਕ ਰੋਟੀ ਲਈ ਉਸ ਦੇ ਅੱਗੇ ਮੱਥਾ ਟੇਕਣਗੇ ਅਤੇ ਬੇਨਤੀ ਕਰਨਗੇ, "ਮੈਨੂੰ ਕਿਸੇ ਜਾਜਕਾਈ ਦੇ ਅਹੁਦੇ ਉੱਤੇ ਨਿਯੁਕਤ ਕਰੋ ਤਾਂ ਜੋ ਮੇਰੇ ਕੋਲ ਖਾਣ ਲਈ ਭੋਜਨ ਹੋਵੇ।" ’ "

Veja também

Publicidade
Bíblia Online Bíblia Online

Bíblia Online • Versão: 2026-06-16_18-40-07-