Pular para o conteúdo
Publicidade

1 ਸ਼ਮੂਏਲ 31

ਸ਼ਾਊਲ ਨੇ ਆਪਣੀ ਜਾਨ ਲੈ ਲਈ

1 ਹੁਣ ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜੇ; ਇਸਰਾਏਲੀ ਉਹਨਾਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਗਿਲਬੋਆ ਪਹਾੜ ਉੱਤੇ ਮਾਰੇ ਗਏ। 2 ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਉਸ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ ਨੂੰ ਮਾਰ ਦਿੱਤਾ। 3 ਸ਼ਾਊਲ ਦੇ ਆਲੇ-ਦੁਆਲੇ ਲੜਾਈ ਬਹੁਤ ਵਧ ਗਈ ਅਤੇ ਜਦੋਂ ਤੀਰ ਅੰਦਾਜ਼ਾਂ ਨੇ ਉਹ ਨੂੰ ਫੜ ਲਿਆ ਤਾਂ ਉਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

4 ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, "ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਨਹੀਂ ਤਾਂ ਇਹ ਅਸੁੰਨਤੀ ਲੋਕ ਆ ਕੇ ਮੈਨੂੰ ਮਾਰ ਦੇਣਗੇ ਅਤੇ ਮੈਨੂੰ ਗਾਲ੍ਹਾਂ ਕੱਢਣਗੇ।"

ਪਰ ਉਸਦਾ ਸ਼ਸਤਰ ਚੁੱਕਣ ਵਾਲਾ ਡਰ ਗਿਆ ਅਤੇ ਉਸਦੀ ਗੱਲ ਨਾ ਮੰਨੀ; ਇਸ ਲਈ ਸ਼ਾਊਲ ਨੇ ਆਪਣੀ ਤਲਵਾਰ ਚੁੱਕੀ ਅਤੇ ਉਸ ਉੱਤੇ ਡਿੱਗ ਪਿਆ। 5 ਜਦੋਂ ਹਥਿਆਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਕੇ ਮਰ ਗਿਆ। 6 ਸੋ ਸ਼ਾਊਲ ਅਤੇ ਉਹ ਦੇ ਤਿੰਨ ਪੁੱਤਰ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਅਤੇ ਉਹ ਦੇ ਸਾਰੇ ਮਨੁੱਖ ਉਸੇ ਦਿਨ ਇਕੱਠੇ ਮਰ ਗਏ।

7 ਜਦੋਂ ਇਸਰਾਏਲੀਆਂ ਨੇ ਘਾਟੀ ਵਿੱਚ ਅਤੇ ਯਰਦਨ ਦੇ ਪਾਰ ਦੇ ਲੋਕਾਂ ਨੇ ਵੇਖਿਆ ਕਿ ਇਸਰਾਏਲੀ ਫ਼ੌਜ ਭੱਜ ਗਈ ਹੈ ਅਤੇ ਸ਼ਾਊਲ ਅਤੇ ਉਸ ਦੇ ਪੁੱਤਰ ਮਰ ਗਏ ਹਨ ਤਾਂ ਉਹ ਆਪਣੇ ਨਗਰਾਂ ਨੂੰ ਛੱਡ ਕੇ ਭੱਜ ਗਏ। ਫ਼ਲਿਸਤੀਆਂ ਨੇ ਆ ਕੇ ਉਹਨਾਂ ਉੱਤੇ ਕਬਜ਼ਾ ਕਰ ਲਿਆ।

8 ਅਗਲੇ ਦਿਨ ਜਦੋਂ ਫ਼ਲਿਸਤੀ ਮੁਰਦਿਆਂ ਨੂੰ ਉਤਾਰਨ ਲਈ ਆਏ ਤਾਂ ਉਹਨਾਂ ਨੇ ਸ਼ਾਊਲ ਅਤੇ ਉਸ ਦੇ ਤਿੰਨ ਪੁੱਤਰਾਂ ਨੂੰ ਗਿਲਬੋਆ ਪਹਾੜ ਉੱਤੇ ਡਿੱਗੇ ਹੋਏ ਵੇਖਿਆ। 9 ਉਹਨਾਂ ਨੇ ਉਸ ਦਾ ਸਿਰ ਵੱਢ ਦਿੱਤਾ ਅਤੇ ਉਸ ਦੇ ਸ਼ਸਤਰ ਲਾਹ ਦਿੱਤੇ ਅਤੇ ਫ਼ਲਿਸਤੀਆਂ ਦੇ ਸਾਰੇ ਦੇਸ਼ ਵਿੱਚ ਸੰਦੇਸ਼ਵਾਹਕ ਘੱਲੇ ਜੋ ਉਹਨਾਂ ਦੇ ਮੰਦਰ ਵਿੱਚ ਉਹਨਾਂ ਦੀਆਂ ਮੂਰਤੀਆਂ ਅਤੇ ਲੋਕਾਂ ਵਿੱਚ ਖ਼ਬਰ ਸੁਣਾਉਣ। 10 ਉਹਨਾਂ ਨੇ ਉਹ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਸ ਦੀ ਲਾਸ਼ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ।

11 ਜਦੋਂ ਯਾਬੇਸ਼ ਗਿਲਆਦ ਦੇ ਲੋਕਾਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ। 12 ਤਾਂ ਉਹਨਾਂ ਦੇ ਸਾਰੇ ਸੂਰਮੇ ਰਾਤ ਭਰ ਬੈਤ-ਸ਼ਾਨ ਵੱਲ ਕੂਚ ਕਰ ਗਏ। ਉਹ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਬੈਤ-ਸ਼ਾਨ ਦੀ ਕੰਧ ਤੋਂ ਉਤਾਰ ਕੇ ਯਾਬੇਸ਼ ਨੂੰ ਗਏ, ਜਿੱਥੇ ਉਹਨਾਂ ਨੇ ਉਹਨਾਂ ਨੂੰ ਸਾੜ ਦਿੱਤਾ। 13 ਤਦ ਉਹਨਾਂ ਨੇ ਉਹਨਾਂ ਦੀਆਂ ਹੱਡੀਆਂ ਲੈ ਕੇ ਯਾਬੇਸ਼ ਵਿੱਚ ਇੱਕ ਝਾਊ ਦੇ ਰੁੱਖ ਹੇਠ ਦੱਬ ਦਿੱਤੀਆਂ ਅਤੇ ਸੱਤ ਦਿਨ ਵਰਤ ਰੱਖਿਆ।

Estes versículos te tocaram? Ore agora!

+581 estão orando agora.

Junte-se à corrente de oração.