Pular para o conteúdo
Publicidade

1 ਸ਼ਮੂਏਲ 29

ਆਕੀਸ਼ ਨੇ ਦਾਵੀਦ ਨੂੰ ਸਿਕਲਗ ਵਿੱਚ ਵਾਪਸ ਭੇਜਿਆ

1 ਫ਼ਲਿਸਤੀਆਂ ਨੇ ਅਫ਼ੇਕ ਵਿੱਚ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਨੇ ਇੱਕ ਪਾਣੀ ਦੇ ਸੋਤੇ ਦੇ ਕੋਲ ਜੋ ਯਿਜ਼ਰਏਲ ਵਿੱਚ ਡੇਰੇ ਲਾਏ। 2 ਜਦੋਂ ਫ਼ਲਿਸਤੀ ਅਤੇ ਹਾਕਮ ਆਪਣੀਆਂ ਸੈਂਕੜੇ ਅਤੇ ਹਜ਼ਾਰਾਂ ਦੇ ਨਾਲ ਜਾਂਦੇ ਸਨ, ਦਾਵੀਦ ਅਤੇ ਉਸਦੇ ਆਦਮੀ ਆਕੀਸ਼ ਦੇ ਨਾਲ ਪਿੱਛੇ-ਪਿੱਛੇ ਆਉਂਦੇ ਸਨ। 3 ਫ਼ਲਿਸਤੀਆਂ ਦੇ ਸਰਦਾਰਾਂ ਨੇ ਪੁੱਛਿਆ, "ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?"

ਆਕੀਸ਼ ਨੇ ਉੱਤਰ ਦਿੱਤਾ, "ਕੀ ਇਹ ਦਾਵੀਦ ਨਹੀਂ ਹੈ, ਜਿਹੜਾ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਅਫ਼ਸਰ ਸੀ? ਉਹ ਮੇਰੇ ਨਾਲ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਜਿਸ ਦਿਨ ਤੋਂ ਉਸਨੇ ਸ਼ਾਊਲ ਨੂੰ ਛੱਡਿਆ ਹੈ, ਹੁਣ ਤੱਕ, ਮੈਂ ਉਸ ਵਿੱਚ ਕੋਈ ਖੋਟ ਨਹੀਂ ਵੇਖੀ।"

4 ਪਰ ਫ਼ਲਿਸਤੀਆਂ ਦੇ ਹਾਕਮ ਆਕੀਸ਼ ਉੱਤੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, "ਉਸ ਮਨੁੱਖ ਨੂੰ ਵਾਪਸ ਭੇਜ ਦੇ ਤਾਂ ਜੋ ਉਹ ਉਸ ਥਾਂ ਤੇ ਵਾਪਸ ਚਲਾ ਜਾਵੇ ਜਿਹੜਾ ਤੂੰ ਉਸ ਲਈ ਠਹਿਰਾਇਆ ਹੈ। ਉਸਨੂੰ ਸਾਡੇ ਨਾਲ ਲੜਾਈ ਵਿੱਚ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਉਹ ਲੜਾਈ ਵਿੱਚ ਸਾਡੇ ਵਿਰੁੱਧ ਹੋ ਜਾਵੇਗਾ। ਸਾਡੇ ਆਪਣੇ ਬੰਦਿਆਂ ਦੇ ਸਿਰ ਲੈਣ ਨਾਲੋਂ ਉਹ ਆਪਣੇ ਮਾਲਕ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦਾ ਸੀ? 5 ਕੀ ਇਹ ਉਹ ਦਾਵੀਦ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ:

" ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ,

ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ’?"

6 ਤਾਂ ਆਕੀਸ਼ ਨੇ ਦਾਵੀਦ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, "ਜੀਉਂਦੇ ਯਾਹਵੇਹ ਦੀ ਸਹੁੰ, ਤੂੰ ਸੱਚ-ਮੁੱਚ ਭਰੋਸੇਯੋਗ ਹੈ ਅਤੇ ਮੈਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਮੇਰੇ ਨਾਲ ਫ਼ੌਜ ਵਿੱਚ ਸੇਵਾ ਕਰੋ। ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ, ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਪਾਇਆ, ਪਰ ਹਾਕਮ ਤੇਰੇ ਆਉਣ ਨਾਲ ਰਾਜੀ ਨਹੀਂ। 7 ਹੁਣ ਵਾਪਸ ਮੁੜ ਅਤੇ ਸ਼ਾਂਤੀ ਨਾਲ ਚਲਿਆ ਜਾ; ਤਾਂ ਜੋ ਫ਼ਲਿਸਤੀ ਹਾਕਮ ਤੇਰੇ ਨਾਲ ਨਾਰਾਜ਼ ਨਾ ਹੋਣ।"

8 ਦਾਵੀਦ ਨੇ ਆਕੀਸ਼ ਨੂੰ ਪੁੱਛਿਆ, "ਪਰ ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੁਹਾਡੇ ਕੋਲ ਆਇਆ ਹਾਂ, ਉਸ ਦਿਨ ਤੋਂ ਹੁਣ ਤੱਕ ਤੁਸੀਂ ਆਪਣੇ ਸੇਵਕ ਦੇ ਵਿਰੁੱਧ ਕੀ ਵੇਖਿਆ ਹੈ? ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾ?"

9 ਆਕੀਸ਼ ਨੇ ਦਾਵੀਦ ਨੂੰ ਉੱਤਰ ਦਿੱਤਾ, "ਮੈਂ ਜਾਣਦਾ ਹਾਂ ਕਿ ਤੂੰ ਮੇਰੀ ਨਿਗਾਹ ਵਿੱਚ ਪਰਮੇਸ਼ਵਰ ਦੇ ਦੂਤ ਵਾਂਗ ਭਲਾ ਹੈ। ਪਰ ਫ਼ਲਿਸਤੀ ਹਾਕਮਾਂ ਨੇ ਕਿਹਾ, ‘ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ।’ 10 ਹੁਣ ਤੂੰ ਆਪਣੇ ਮਾਲਕ ਦੇ ਨੌਕਰਾਂ ਸਮੇਤ ਜਿਹੜੇ ਤੇਰੇ ਨਾਲ ਆਏ ਹਨ, ਜਲਦੀ ਉੱਠ ਅਤੇ ਸਵੇਰ ਹੁੰਦੇ ਹੀ ਉੱਥੋਂ ਨਿਕਲ ਜਾ।"

11 ਤਾਂ ਦਾਵੀਦ ਅਤੇ ਉਹ ਦੇ ਆਦਮੀ ਫ਼ਲਿਸਤੀਆਂ ਦੇ ਦੇਸ ਨੂੰ ਮੁੜਨ ਲਈ ਤੜਕੇ ਉੱਠੇ ਅਤੇ ਫ਼ਲਿਸਤੀ ਯਿਜ਼ਰਏਲ ਨੂੰ ਚੜ੍ਹ ਗਏ।

Estes versículos te tocaram? Ore agora!

+581 estão orando agora.

Junte-se à corrente de oração.