Pular para o conteúdo
Publicidade

1 ਸ਼ਮੂਏਲ 21

ਦਾਵੀਦ ਨੋਬ ਨਗਰ ਵਿੱਚ

1 ਦਾਵੀਦ ਨੋਬ ਵਿੱਚ ਅਹੀਮਲੇਕ ਜਾਜਕ ਨੂੰ ਮਿਲਿਆ ਤਾਂ ਅਹੀਮਲੇਕ ਕੰਬ ਗਿਆ ਅਤੇ ਪੁੱਛਿਆ, "ਤੂੰ ਇਕੱਲਾ ਕਿਉਂ ਹੈ? ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ?"

2 ਦਾਵੀਦ ਨੇ ਅਹੀਮਲੇਕ ਜਾਜਕ ਨੂੰ ਉੱਤਰ ਦਿੱਤਾ, "ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਲਈ ਭੇਜਿਆ ਹੈ ਅਤੇ ਮੈਨੂੰ ਕਿਹਾ, ‘ਜਿਸ ਕੰਮ ਲਈ ਮੈਂ ਤੈਨੂੰ ਭੇਜ ਰਿਹਾ ਹਾਂ, ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ।’ ਮੈਂ ਆਪਣੇ ਆਦਮੀਆਂ ਨੂੰ ਦੱਸ ਦਿੱਤਾ ਹੈ। ਮੈਨੂੰ ਕਿਸੇ ਖਾਸ ਥਾਂ ਉੱਤੇ ਮਿਲਣ ਲਈ ਆਉਣਾ। 3 ਹੁਣ ਤੁਹਾਡੇ ਕੋਲ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਜੋ ਕੁਝ ਹੈ ਸੋ ਮੈਨੂੰ ਦੇ ਦਿਓ।"

4 ਪਰ ਜਾਜਕ ਨੇ ਦਾਵੀਦ ਨੂੰ ਉੱਤਰ ਦਿੱਤਾ, "ਮੇਰੇ ਕੋਲ ਕੋਈ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ, ਜੇਕਰ ਜੁਆਨਾਂ ਨੇ ਆਪਣੇ ਆਪ ਨੂੰ ਔਰਤਾਂ ਤੋਂ ਵੱਖਰਾ ਰੱਖਿਆ ਹੋਵੇ।"

5 ਦਾਵੀਦ ਨੇ ਜਾਜਕ ਨੂੰ ਉੱਤਰ ਦਿੱਤਾ, "ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਔਰਤਾਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀਂ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ।" 6 ਤਾਂ ਜਾਜਕ ਨੇ ਉਸ ਨੂੰ ਪਵਿੱਤਰ ਰੋਟੀ ਦਿੱਤੀ, ਕਿਉਂਕਿ ਉੱਥੇ ਹਜ਼ੂਰੀ ਦੀ ਰੋਟੀ ਤੋਂ ਬਿਨਾਂ ਹੋਰ ਕੋਈ ਰੋਟੀ ਨਹੀਂ ਸੀ ਜੋ ਯਾਹਵੇਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਸ ਦੇ ਥਾਂ ਬਦਲਣ ਦੇ ਦਿਨ ਵਿੱਚ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ।

7 ਉਸ ਦਿਨ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਉੱਥੇ ਸੀ, ਜੋ ਯਾਹਵੇਹ ਦੇ ਅੱਗੇ ਰੁਕਿਆ ਹੋਇਆ ਸੀ। ਉਹ ਦੋਏਗ ਅਦੋਮੀ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ।

8 ਦਾਵੀਦ ਨੇ ਅਹੀਮਲੇਕ ਨੂੰ ਪੁੱਛਿਆ, "ਕੀ ਤੇਰੇ ਕੋਲ ਇੱਥੇ ਬਰਛੀ ਜਾਂ ਕੋਈ ਤਲਵਾਰ ਨਹੀਂ ਹੈ? ਮੈਂ ਆਪਣੀ ਤਲਵਾਰ ਜਾਂ ਕੋਈ ਹੋਰ ਹਥਿਆਰ ਨਹੀਂ ਲਿਆਇਆ, ਕਿਉਂਕਿ ਰਾਜੇ ਦਾ ਕੰਮ ਜ਼ਰੂਰੀ ਸੀ।"

9 ਜਾਜਕ ਨੇ ਉੱਤਰ ਦਿੱਤਾ, "ਗੋਲਿਅਥ ਫ਼ਲਿਸਤੀ ਦੀ ਤਲਵਾਰ, ਜਿਸ ਨੂੰ ਤੂੰ ਏਲਾਹ ਦੀ ਵਾਦੀ ਵਿੱਚ ਮਾਰਿਆ ਸੀ, ਇੱਥੇ ਹੈ ਅਤੇ ਏਫ਼ੋਦ ਦੇ ਪਿੱਛੇ ਇੱਕ ਕੱਪੜੇ ਵਿੱਚ ਲਪੇਟੀ ਹੋਈ ਹੈ। ਜੇ ਤੈਨੂੰ ਉਸਦੀ ਲੋੜ ਹੈ ਤਾਂ ਲੈ ਕਿਉਂਕਿ ਉਸਦੇ ਬਿਨ੍ਹਾਂ ਇੱਥੇ ਹੋਰ ਕੋਈ ਤਲਵਾਰ ਨਹੀਂ ਹੈ।"

ਦਾਵੀਦ ਨੇ ਆਖਿਆ, "ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ, ਉਹ ਮੈਨੂੰ ਦੇ ਦਿਓ।"

ਦਾਵੀਦ ਗਾਥ ਵਿੱਚ

10 ਉਸ ਦਿਨ ਦਾਵੀਦ ਸ਼ਾਊਲ ਤੋਂ ਭੱਜ ਕੇ ਗਾਥ ਦੇ ਰਾਜਾ ਆਕੀਸ਼ ਕੋਲ ਗਿਆ। 11 ਪਰ ਆਕੀਸ਼ ਦੇ ਸੇਵਕਾਂ ਨੇ ਉਸ ਨੂੰ ਆਖਿਆ, ਕੀ ਇਹ ਉਸ ਦੇਸ਼ ਦਾ ਰਾਜਾ ਦਾਵੀਦ ਤਾਂ ਨਹੀਂ ਹੈ? ਕੀ ਉਹ ਨਹੀਂ ਹੈ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ:

" ‘ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ,

ਅਤੇ ਦਾਵੀਦ ਨੇ ਆਪਣੇ ਲੱਖਾਂ ਨੂੰ ਮਾਰਿਆ ਹੈ’?"

12 ਦਾਵੀਦ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਦਿਲ ਵਿੱਚ ਲਿਆ ਅਤੇ ਗਾਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ। 13 ਸੋ ਉਸ ਨੇ ਉਹਨਾਂ ਦੇ ਸਾਹਮਣੇ ਪਾਗਲ ਹੋਣ ਦਾ ਢੌਂਗ ਕੀਤਾ ਅਤੇ ਜਦੋਂ ਉਹ ਉਹਨਾਂ ਦੇ ਹੱਥਾਂ ਵਿੱਚ ਸੀ ਤਾਂ ਉਸਨੇ ਆਪਣੇ ਆਪ ਨੂੰ ਇੱਕ ਪਾਗਲ ਵਾਂਗ ਪਰਗਟ ਕੀਤਾ, ਡਿਉੜ੍ਹੀ ਦੇ ਦਰਵਾਜ਼ਿਆਂ ਉੱਤੇ ਨਿਸ਼ਾਨ ਬਣਾ ਕੇ ਅਤੇ ਆਪਣੀਆਂ ਲਾਰਾਂ ਦਾੜ੍ਹੀ ਉੱਤੇ ਵਗਾਉਣ ਲੱਗਾ।

14 ਇਹ ਦੇਖ ਆਕੀਸ਼ ਨੇ ਆਪਣੇ ਸੇਵਕਾਂ ਨੂੰ ਕਿਹਾ, "ਵੇਖੋ ਇਹ ਵਿਅਕਤੀ ਤਾਂ ਪਾਗਲ ਹੈ! ਇਸਨੂੰ ਕਿਉਂ ਇੱਥੇ ਲਿਆਏ ਹੋ? 15 ਕੀ ਮੈਨੂੰ ਪਾਗਲਾਂ ਦੀ ਕਮੀ ਹੈ, ਜੋ ਤੁਸੀਂ ਉਸਨੂੰ ਮੇਰੇ ਸਾਹਮਣੇ ਪਾਗਲਪੁਣਾ ਦਿਖਾਉਣ ਲਈ ਲੈ ਕੇ ਆਏ ਹੋ? ਕੀ ਅਜਿਹੇ ਮਨੁੱਖ ਨੂੰ ਮੈਂ ਆਪਣੇ ਘਰ ਦਾ ਮਹਿਮਾਨ ਬਣਾਵਾਂ?"

Estes versículos te tocaram? Ore agora!

+581 estão orando agora.

Junte-se à corrente de oração.