Consolador
O Espírito Santo é o Consolador prometido por Jesus. Ele consola os aflitos, fortalece os fracos e nos assegura que nunca estaremos sós.
O Consolador prometido
Jesus prometeu: Eu rogarei ao Pai e Ele vos dará outro Consolador para que fique convosco para sempre.
ਅਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ ਤਾਂ ਜੋ ਉਹ ਤੁਹਾਡੀ ਸਹਾਇਤਾ ਕਰੇ ਅਤੇ ਹਮੇਸ਼ਾ ਤੁਹਾਡੇ ਨਾਲ ਰਹੇ।
ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ।
ਪਰ ਫਿਰ ਮਦਦਗਾਰ ਜੋ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਦਾ ਹੈ, ਉਹ ਤੁਹਾਨੂੰ ਸਭ ਕੁਝ ਸਿਖਾਏਗਾ ਅਤੇ ਉਹ ਸਭ ਕੁਝ ਚੇਤੇ ਕਰਾਵੇਗਾ ਜੋ ਮੈਂ ਤੁਹਾਨੂੰ ਕਿਹਾ ਹੈ।
ਪਵਿੱਤਰ ਆਤਮਾ ਦੇ ਕੰਮ
ਯਿਸ਼ੂ ਨੇ ਕਿਹਾ, "ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੁਆਰਾ ਤੁਹਾਡੇ ਕੋਲ ਭੇਜਾਂਗਾ। ਉਹ ਸੱਚ ਦਾ ਆਤਮਾ ਜੋ ਪਿਤਾ ਤੋਂ ਆਵੇਗਾ ਉਹ ਮੇਰੇ ਬਾਰੇ ਗਵਾਹੀ ਦੇਵੇਗਾ।
ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਤੁਹਾਡੇ ਭਲੇ ਲਈ ਹੈ ਜੋ ਮੈਂ ਤੁਹਾਡੇ ਤੋਂ ਦੂਰ ਜਾ ਰਿਹਾ ਹਾਂ। ਜਦ ਤੱਕ ਮੈਂ ਨਹੀਂ ਜਾਂਦਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇ ਮੈਂ ਜਾਂਦਾ ਹਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ।
Consolo divino
Bendito seja o Deus de toda consolação. Ele nos consola em toda tribulação e enxuga toda lágrima de nossos olhos.
ਪਰਮੇਸ਼ਵਰ ਦਾ ਧੰਨਵਾਦ ਕਰਨਾ
ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਦੀ ਉਸਤਤ ਹੋਵੇ, ਜਿਹੜਾ ਕਿਰਪਾ ਦਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ਵਰ ਹੈ। ਪਰਮੇਸ਼ਵਰ ਸਾਡੀਆ ਸਾਰੀਆਂ ਮੁਸ਼ਕਲਾਂ ਵਿੱਚ ਸਾਨੂੰ ਸ਼ਾਂਤੀ ਦਿੰਦਾ ਹੈ, ਤਾਂ ਜੋ ਅਸੀਂ ਉਸੇ ਸ਼ਾਂਤੀ ਨਾਲ ਦੂਸਰਿਆ ਨੂੰ ਦਿਲਾਸਾ ਦੇ ਸਕੀਏ ਜਿਹੜੀ ਅਸੀਂ ਪਰਮੇਸ਼ਵਰ ਤੋਂ ਪਾਈ ਹੈ।
ਜਿਸ ਤਰ੍ਹਾਂ ਮਸੀਹ ਦੇ ਦੁੱਖਾਂ ਵਿੱਚ ਸਾਡਾ ਹਿੱਸਾ ਹੈ, ਉਸੇ ਤਰ੍ਹਾਂ ਮਸੀਹ ਦੇ ਦੁਆਰਾ ਸਾਡਾ ਦਿਲਾਸਾ ਵੀ ਬਹੁਤ ਹੈ।
ਪਰਮੇਸ਼ਵਰ ਜੋ ਧੀਰਜ ਅਤੇ ਦਿਲਾਸਾ ਦਿੰਦਾ ਹੈ, ਤੁਹਾਨੂੰ ਇੱਕ-ਦੂਜੇ ਪ੍ਰਤੀ ਉਹੋ ਜਿਹਾ ਰਵੱਈਆ ਦੇਵੇ ਜੋ ਮਸੀਹ ਯਿਸ਼ੂ ਦਾ ਸੀ,
ਜਦੋਂ ਮੇਰੇ ਅੰਦਰ ਚਿੰਤਾ ਬਹੁਤ ਸੀ,
ਤਾਂ ਤੇਰੀ ਤਸੱਲੀ ਨੇ ਮੈਨੂੰ ਖੁਸ਼ੀ ਦਿੱਤੀ।
ਜਦੋਂ ਮੈਂ ਦੁਖੀ ਹੋਇਆ, ਮੈਂ ਯਾਹਵੇਹ ਨੂੰ ਪੁਕਾਰਿਆ;
ਉਹ ਮੈਨੂੰ ਇੱਕ ਵਿਸ਼ਾਲ ਥਾਂ ਵਿੱਚ ਲੈ ਆਇਆ।
‘ਉਹ ਫਿਰ ਕਦੇ ਭੁੱਖੇ ਨਹੀਂ ਰਹਿਣਗੇ;
ਉਹ ਫਿਰ ਕਦੇ ਵੀ ਪਿਆਸੇ ਨਹੀਂ ਹੋਣਗੇ।
ਅਤੇ ਨਾ ਹੀ ਸੂਰਜ ਦੀ ਧੁੱਪ,’
ਅਤੇ ਨਾ ਹੀ ਤਪਦੀ ਗਰਮੀ ਦੀ ਕੋਈ ਲੂ ਉਨ੍ਹਾਂ ਉੱਤੇ ਪਵੇਗੀ।
ਕਿਉਂਕਿ ਸਿੰਘਾਸਣ ਦੇ ਵਿਚਕਾਰ ਲੇਲਾ
ਉਹਨਾਂ ਦਾ ਚਰਵਾਹਾ ਹੋਵੇਗਾ;
‘ਉਹ ਉਹਨਾਂ ਨੂੰ ਜੀਉਂਦੇ ਪਾਣੀ ਦੇ ਚਸ਼ਮੇ ਵੱਲ ਲੈ ਜਾਵੇਗਾ।’
‘ਅਤੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਨੂੰ ਪੂੰਝੇਗਾ।’ "
"ਮੈਂ, ਹਾਂ! ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ,
ਤੂੰ ਕੌਣ ਹੈ ਜੋ ਸਿਰਫ ਮਰਨਹਾਰ ਮਨੁੱਖਾਂ ਤੋਂ ਡਰੇਂ,
ਮਨੁੱਖਾਂ ਤੋਂ, ਜੋ ਸਿਰਫ ਘਾਹ ਵਾਂਗੂੰ ਹਨ,
ਮੁਬਾਰਕ ਹਨ ਉਹ ਜਿਹੜੇ ਸੋਗ ਕਰਦੇ ਹਨ,
ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।
Este artigo te tocou? Faça uma oração!
+581 estão orando agora.
Junte-se à corrente de oração.