Contentamento
O contentamento é a arte de estar satisfeito com o que Deus provê. Não é conformismo, mas confiança de que Deus supre toda necessidade segundo suas riquezas.
Aprender a estar contente
Aprendi a viver contente em toda situação. O contentamento com a piedade é grande fonte de lucro.
ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਕਿਉਂਕਿ ਮੈਂ ਕਿਸੇ ਵੀ ਸਥਿਤੀ ਵਿੱਚ ਸੰਤੁਸ਼ਟ ਰਹਿਣਾ ਸਿੱਖਿਆ ਹੈ।
ਮੈਂ ਘਟਣਾ ਜਾਣਦਾ ਹਾਂ, ਨਾਲੇ ਵੱਧਣਾ ਵੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ, ਕੀ ਭੁੱਖਾ ਰਹਿਣਾ, ਕੀ ਵੱਧਣਾ, ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।
ਪਰ ਸਬਰ ਨਾਲ ਭਗਤੀ ਕਰਨਾ ਬਹੁਤ ਵੱਡਾ ਲਾਭ ਹੈ।
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ।
Livre da avareza
Guardai-vos da ganância. Seja o viver sem cobiça, contentando-vos com o que tendes. Deus nunca nos desamparará.
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਵੇਖੋ! ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਦੂਰ ਰੱਖੋ। ਆਪਣੀ ਦੌਲਤ ਦੀ ਬਹੁਤਾਤ ਕਰਕੇ ਮਨੁੱਖ ਦੀ ਜ਼ਿੰਦਗੀ ਚੰਗੀ ਨਹੀਂ ਹੈ।"
ਇਸ ਦੌਰਾਨ ਜਦੋਂ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕ ਇੱਕ-ਦੂਜੇ ਉੱਤੇ ਡਿੱਗ ਰਹੇ ਸਨ, ਯਿਸ਼ੂ ਨੇ ਸਭ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ, "ਤੁਸੀਂ ਫ਼ਰੀਸੀਆਂ ਦੇ ਖ਼ਮੀਰ ਤੋਂ ਬਚ ਕੇ ਰਹੋ ਜੋ ਕਿ ਪਖੰਡ ਹੈ। ਕਿਉਂਕਿ ਇੱਥੇ ਕੁਝ ਵੀ ਛੁਪਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ ਜਾਂ ਲੁਕਿਆ ਹੋਇਆ ਕੋਈ ਭੇਤ ਨਹੀਂ ਜੋ ਖੋਲ੍ਹਿਆ ਨਾ ਜਾਵੇਗਾ। ਉਹ ਸ਼ਬਦ ਜੋ ਤੁਸੀਂ ਹਨ੍ਹੇਰੇ ਵਿੱਚ ਕਹਿੰਦੇ ਹੋ, ਚਾਨਣ ਵਿੱਚ ਸੁਣੇ ਜਾਣਗੇ, ਜੋ ਕੁਝ ਤੁਸੀਂ ਅੰਦਰਲੇ ਕਮਰੇ ਵਿੱਚ ਵੜ ਕੇ ਕੰਨਾਂ ਵਿੱਚ ਕਿਹਾ ਹੈ, ਉਸ ਦਾ ਪ੍ਰਚਾਰ ਕੋਠੇ ਉੱਤੇ ਕੀਤਾ ਜਾਵੇਗਾ।
"ਮੇਰੇ ਦੋਸਤੋਂ, ਮੈਂ ਤੁਹਾਨੂੰ ਕਹਿੰਦਾ ਹਾਂ ਉਹਨਾਂ ਤੋਂ ਨਾ ਡਰੋ ਜੋ ਸਰੀਰ ਨੂੰ ਨਾਸ਼ ਕਰਦੇ ਹਨ ਅਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਹਾਨੂੰ ਕਿਸ ਤੋਂ ਡਰਨਾ ਚਾਹੀਦਾ ਹੈ: ਉਸ ਪਰਮੇਸ਼ਵਰ ਤੋਂ ਡਰੋ ਜੋ ਤੁਹਾਡੇ ਸਰੀਰ ਦਾ ਨਾਸ਼ ਕਰਨ ਤੋਂ ਬਾਅਦ, ਤੁਹਾਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਰੱਖਦਾ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਤੋਂ ਡਰੋ। ਕੀ ਪੰਜ ਚਿੜੀਆਂ ਦੋ ਪੈਸਿਆਂ ਵਿੱਚ ਨਹੀਂ ਵੇਚੀਆਂ ਜਾਂਦੀਆਂ? ਫਿਰ ਵੀ ਪਰਮੇਸ਼ਵਰ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਭੁੱਲਦੇ। ਸੱਚ-ਮੁੱਚ, ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। ਇਸ ਲਈ ਨਾ ਡਰੋ, ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।
"ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜਾ ਵੀ ਵਿਅਕਤੀ ਦੂਜਿਆਂ ਸਾਹਮਣੇ ਮੈਨੂੰ ਸਵੀਕਾਰ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਵਰ ਦੇ ਦੂਤਾਂ ਦੇ ਸਾਹਮਣੇ ਉਸ ਨੂੰ ਸਵੀਕਾਰ ਕਰੇਂਗਾ। ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਂਗਾ, ਉਸ ਨੂੰ ਵੀ ਪਰਮੇਸ਼ਵਰ ਦੇ ਦੂਤਾਂ ਦੇ ਅੱਗੇ ਸਵੀਕਾਰ ਨਹੀਂ ਕੀਤਾ ਜਾਵੇਗਾ। ਅਤੇ ਜੋ ਵੀ ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਕੁਝ ਬੋਲਦਾ ਹੈ ਉਸ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਪਰ ਜੇ ਕੋਈ ਪਵਿੱਤਰ ਆਤਮਾ ਦੀ ਨਿੰਦਿਆ ਕਰਦਾ ਹੈ ਤਾਂ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।
"ਜਦੋਂ ਤੁਸੀਂ ਪ੍ਰਾਰਥਨਾ ਸਥਾਨਾਂ, ਹਾਕਮਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਲਿਆਏ ਜਾਂਦੇ ਹੋ, ਤਾਂ ਇਸ ਬਾਰੇ ਚਿੰਤਾ ਨਾ ਕਰੋ ਕਿ ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ ਜਾਂ ਤੁਸੀਂ ਕੀ ਬੋਲੋਗੇ, ਕਿਉਂਕਿ ਪਵਿੱਤਰ ਆਤਮਾ ਉਸ ਵੇਲੇ ਤੁਹਾਨੂੰ ਸਿਖਾਏਗਾ ਕਿ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ।"
ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, "ਗੁਰੂ ਜੀ, ਮੇਰੇ ਭਰਾ ਨੂੰ ਮੇਰੇ ਨਾਲ ਜਾਇਦਾਦ ਵੰਡਣ ਲਈ ਕਹੋ।"
ਯਿਸ਼ੂ ਨੇ ਉੱਤਰ ਦਿੱਤਾ, "ਹੇ ਆਦਮੀ, ਕਿਸ ਨੇ ਮੈਨੂੰ ਤੁਹਾਡੇ ਲਈ ਜੱਜ ਜਾਂ ਸਾਲਸੀ ਨਿਯੁਕਤ ਕੀਤਾ ਹੈ?" ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਵੇਖੋ! ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਦੂਰ ਰੱਖੋ। ਆਪਣੀ ਦੌਲਤ ਦੀ ਬਹੁਤਾਤ ਕਰਕੇ ਮਨੁੱਖ ਦੀ ਜ਼ਿੰਦਗੀ ਚੰਗੀ ਨਹੀਂ ਹੈ।"
ਅਤੇ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: "ਕਿਸੇ ਅਮੀਰ ਆਦਮੀ ਦੀ ਜ਼ਮੀਨ ਵਿੱਚ ਬਹੁਤ ਫ਼ਸਲ ਹੋਈ। ਉਸ ਨੇ ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾਂ? ਮੇਰੇ ਕੋਲ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ।’
"ਫਿਰ ਉਸ ਨੇ ਕਿਹਾ, ‘ਮੈਂ ਇਹ ਕਰਾਂਗਾ। ਮੈਂ ਆਪਣੇ ਭੜੋਲਿਆਂ ਨੂੰ ਢਾਹ ਦੇਵਾਂਗਾ ਅਤੇ ਵੱਡੇ ਭੰਡਾਰ ਬਣਾਵਾਂਗਾ, ਅਤੇ ਉੱਥੇ ਮੈਂ ਆਪਣੀ ਵਾਧੂ ਫ਼ਸਲ ਨੂੰ ਰੱਖਾਂਗਾ। ਅਤੇ ਮੈਂ ਆਪਣੇ ਆਪ ਨੂੰ ਕਹਾਂਗਾ, "ਤੇਰੇ ਕੋਲ ਬਹੁਤ ਸਾਲਾਂ ਤੋਂ ਬਹੁਤ ਸਾਰਾ ਅਨਾਜ ਰੱਖਿਆ ਹੋਇਆ ਹੈ। ਹੁਣ ਆਰਾਮ ਕਰ; ਖਾ, ਪੀ ਅਤੇ ਆਨੰਦ ਮਨਾ।" ’
"ਪਰ ਪਰਮੇਸ਼ਵਰ ਨੇ ਉਸ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੇਰੇ ਪ੍ਰਾਣ ਤੇਰੇ ਤੋਂ ਮੰਗੇ ਜਾਣਗੇ। ਫਿਰ ਜੋ ਤੂੰ ਇਹ ਸਭ ਆਪਣੇ ਲਈ ਇਕੱਠਾ ਕੀਤਾ ਹੈ, ਉਹ ਕਿਸ ਦਾ ਹੋਵੇਗਾ?’
"ਉਸ ਨਾਲ ਇਸੇ ਤਰ੍ਹਾਂ ਹੋਵੇਗਾ ਜੋ ਕੋਈ ਇਸ ਤਰ੍ਹਾਂ ਆਪਣੇ ਲਈ ਚੀਜ਼ਾਂ ਨੂੰ ਇਕੱਠਾ ਕਰਦਾ ਹੈ ਪਰ ਉਹ ਪਰਮੇਸ਼ਵਰ ਦੀ ਨਿਗਾਹ ਵਿੱਚ ਅਮੀਰ ਨਹੀਂ ਹੁੰਦਾ।"
ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: "ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪਹਿਨੋਗੇ। ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਹੈ। ਕਾਵਾਂ ਵੱਲ ਵੇਖੋ: ਉਹ ਨਾ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਹੀ ਉਹਨਾਂ ਕੋਲ ਕੋਈ ਇਕੱਠਾ ਕਰਕੇ ਰੱਖਣ ਦੀ ਜਗ੍ਹਾ ਹੈ ਅਤੇ ਨਾ ਹੀ ਭੜੋਲੇ ਹਨ; ਪਰ ਫਿਰ ਵੀ ਪਰਮੇਸ਼ਵਰ ਉਹਨਾਂ ਦੀ ਦੇਖਭਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਜ਼ਿਆਦਾ ਉੱਤਮ ਹੋ! ਕੌਣ ਤੁਹਾਡੇ ਵਿੱਚੋਂ ਅਜਿਹਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਸਕੇ? ਜਦੋਂ ਤੁਸੀਂ ਇਹ ਛੋਟੇ-ਛੋਟੇ ਕੰਮ ਹੀ ਨਹੀਂ ਕਰ ਸਕਦੇ ਤਾਂ ਤੁਸੀਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ?
"ਇਹ ਸੋਚੋ ਕਿ ਜੰਗਲੀ ਫੁੱਲ ਕਿਵੇਂ ਉੱਗਦੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ। ਜੇ ਪਰਮੇਸ਼ਵਰ ਘਾਹ ਨੂੰ ਜਿਹੜਾ ਅੱਜ ਹੈ ਅਤੇ ਕੱਲ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ, ਅਜਿਹਾ ਸ਼ਿੰਗਾਰਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ? ਅਤੇ ਆਪਣਾ ਮਨ ਇਨ੍ਹਾਂ ਗੱਲਾਂ ਤੇ ਨਾ ਲਗਾਓ ਕਿ ਤੁਸੀਂ ਕੀ ਖਾਵੋਂਗੇ ਜਾਂ ਕੀ ਪੀਵੋਂਗੇ ਇਸ ਦੇ ਬਾਰੇ ਚਿੰਤਾ ਨਾ ਕਰੋ। ਕਿਉਂਕਿ ਸੰਸਾਰਿਕ ਗ਼ੈਰ-ਯਹੂਦੀ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ ਅਤੇ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਚੀਜ਼ਾ ਦੀ ਲੋੜ ਹੈ। ਪਰ ਪਹਿਲਾਂ ਪਰਮੇਸ਼ਵਰ ਦੇ ਰਾਜ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ।
"ਹੇ ਛੋਟੇ ਝੁੰਡ, ਨਾ ਡਰ, ਕਿਉਂਕਿ ਤੇਰਾ ਪਿਤਾ ਤੈਨੂੰ ਰਾਜ ਦੇ ਕੇ ਖ਼ੁਸ਼ ਹੋਇਆ ਹੈ। ਆਪਣੀ ਜਾਇਦਾਦ ਵੇਚ ਕੇ ਉਹ ਪੈਸੇ ਗ਼ਰੀਬਾਂ ਨੂੰ ਵੰਡ ਦਿਓ। ਆਪਣੇ ਲਈ ਅਜਿਹਾ ਧਨ ਇਕੱਠਾ ਕਰੋ ਜਿਸ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਸਵਰਗ ਵਿੱਚ ਇੱਕ ਖਜ਼ਾਨਾ ਹੈ ਜੋ ਕਦੇ ਨਾਸ ਨਹੀਂ ਹੋਵੇਗਾ, ਜਿੱਥੇ ਕੋਈ ਚੋਰ ਨੇੜੇ ਨਹੀਂ ਆਵੇਗਾ ਅਤੇ ਨਾ ਹੀ ਕੋਈ ਕੀੜਾ ਉਸ ਨੂੰ ਵਿਗਾੜੇਗਾ। ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਵੀ ਹੋਵੇਗਾ।
"ਸੇਵਾ ਲਈ ਤਿਆਰ ਹੋਵੋ ਅਤੇ ਆਪਣੇ ਦੀਵੇ ਬਾਲ ਕੇ ਰੱਖੋ, ਉਹਨਾਂ ਨੌਕਰਾਂ ਵਾਂਗ ਜੋ ਆਪਣੇ ਮਾਲਕ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਵਿਆਹ ਤੋਂ ਵਾਪਸ ਪਰਤਦਾ ਹੈ ਤਾਂ ਜੋ ਜਦੋਂ ਉਹ ਆਵੇ ਅਤੇ ਦਰਵਾਜ਼ਾ ਖੜਕਾਵੇ ਤਾਂ ਉਹ ਤੁਰੰਤ ਉਸ ਲਈ ਦਰਵਾਜ਼ਾ ਖੋਲ੍ਹ ਸਕਣ। ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦੇ ਵੇਖਦਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਮਾਲਕ ਸੇਵਾ ਕਰਨ ਲਈ ਆਪ ਨੌਕਰ ਦੇ ਕੱਪੜੇ ਪਾਏਗਾ ਅਤੇ ਉਹਨਾਂ ਨੂੰ ਮੇਜ਼ ਤੇ ਬਿਠਾਵੇਗਾ ਅਤੇ ਉਹਨਾਂ ਦੀ ਉਡੀਕ ਕਰੇਂਗਾ। ਧੰਨ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਉਹਨਾਂ ਨੂੰ ਅੱਧੀ ਰਾਤ ਨੂੰ ਵੀ ਤੇ ਸਵੇਰੇ ਦਿਨ ਚੜ੍ਹਨ ਵੇਲੇ ਵੀ ਤਿਆਰ ਪਾਉਂਦਾ ਹੈ। ਪਰ ਇਸ ਨੂੰ ਸਮਝੋ: ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਵੇਲੇ ਆ ਰਿਹਾ ਹੈ, ਤਾਂ ਉਹ ਉਸ ਨੂੰ ਆਪਣੇ ਘਰ ਵਿੱਚ ਵੜਨ ਹੀ ਨਾ ਦੇਵੇ। ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ।"
ਪਤਰਸ ਨੇ ਪੁੱਛਿਆ, "ਪ੍ਰਭੂ ਜੀ, ਕੀ ਤੁਸੀਂ ਇਹ ਦ੍ਰਿਸ਼ਟਾਂਤ ਸਿਰਫ ਸਾਨੂੰ ਦੱਸ ਰਹੇ ਹੋ, ਜਾਂ ਇਹ ਸਭ ਲਈ ਹੈ?"
ਪ੍ਰਭੂ ਨੇ ਉੱਤਰ ਦਿੱਤਾ, "ਤਾਂ ਫਿਰ ਉਹ ਵਫ਼ਾਦਾਰ ਅਤੇ ਸਮਝਦਾਰ ਪ੍ਰਬੰਧਕ ਕੌਣ ਹੈ ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਨੂੰ ਸਹੀ ਸਮੇਂ ਤੇ ਉਹਨਾਂ ਦਾ ਭੋਜਨ ਭੱਤਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ? ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਵਾਪਸ ਆਉਣ ਤੇ ਅਜਿਹਾ ਕਰਦਿਆਂ ਵੇਖਦਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਉਸ ਨੂੰ ਆਪਣੀ ਸਾਰੀ ਜਾਇਦਾਦ ਦਾ ਅਧਿਕਾਰੀ ਠਹਿਰਾਵੇਗਾ। ਪਰ ਮੰਨ ਲਓ ਜੇ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲੈ ਰਿਹਾ ਹੈ,’ ਅਤੇ ਫਿਰ ਉਹ ਦੂਜੇ ਨੌਕਰਾਂ ਆਦਮੀਆਂ ਅਤੇ ਔਰਤਾਂ ਨੂੰ ਕੁੱਟਣ ਲੱਗੇ ਅਤੇ ਖਾ-ਪੀ ਕੇ ਅਤੇ ਸ਼ਰਾਬੀ ਹੋ ਜਾਵੇ। ਉਸ ਨੌਕਰ ਦਾ ਮਾਲਕ ਅਜਿਹੇ ਦਿਨ ਆਵੇਗਾ ਜਦੋਂ ਉਸ ਨੂੰ ਉਸ ਦੀ ਉਮੀਦ ਨਹੀਂ ਹੋਵੇਗੀ ਅਤੇ ਉਸ ਵੇਲੇ ਜਿਸ ਬਾਰੇ ਉਸ ਨੂੰ ਪਤਾ ਨਹੀਂ ਹੋਵੇਗਾ। ਮਾਲਕ ਉਸ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸ ਦੀ ਗਿਣਤੀ ਅਵਿਸ਼ਵਾਸੀਆਂ ਵਿੱਚ ਕਰ ਦੇਵੇਗਾ।
"ਜਿਹੜਾ ਨੌਕਰ ਮਾਲਕ ਦੀ ਇੱਛਾ ਨੂੰ ਜਾਣਦਾ ਹੈ ਪਰ ਉਸ ਲਈ ਤਿਆਰ ਨਹੀਂ ਹੈ ਜਾਂ ਮਾਲਕ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦਾ ਉਸ ਨੂੰ ਬਹੁਤ ਸਾਰੀਆਂ ਸੱਟਾਂ ਮਾਰੀਆ ਜਾਣਗੀਆਂ ਸਜ਼ਾ ਦਿੱਤੀ ਜਾਵੇਗੀ। ਪਰ ਜਿਸ ਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਸਜ਼ਾ ਦੇ ਯੋਗ ਅਪਰਾਧ ਕੀਤਾ ਹੈ, ਉਸ ਨੂੰ ਘੱਟ ਸਜ਼ਾ ਮਿਲੇਗੀ। ਹਰੇਕ ਤੋਂ ਜਿਸ ਨੂੰ ਜ਼ਿਆਦਾ ਦਿੱਤਾ ਗਿਆ ਹੈ ਉਸ ਤੋਂ ਜ਼ਿਆਦਾ ਮੰਗਿਆ ਜਾਵੇਗਾ ਅਤੇ ਜਿਸ ਕਿਸੇ ਨੂੰ ਬਹੁਤ ਸਾਰਾ ਸੌਂਪਿਆ ਗਿਆ ਹੈ ਉਸ ਤੋਂ ਹੋਰ ਵੀ ਜ਼ਿਆਦਾ ਮੰਗਿਆ ਜਾਵੇਗਾ।
"ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਿੰਨਾ ਚੰਗਾ ਹੁੰਦਾ ਜੇ ਇਹ ਇਸੇ ਵੇਲੇ ਹੁੰਦਾ! ਪਰ ਮੈਂ ਅਜੇ ਦੁੱਖ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਮੈਂ ਇੱਕ ਭਾਰੀ ਬੋਝ ਹੇਠ ਹਾਂ! ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਧਰਤੀ ਉੱਤੇ ਸ਼ਾਤੀ ਲੈ ਕੇ ਆਇਆ ਹਾਂ? ਨਹੀਂ, ਸ਼ਾਂਤੀ ਨਹੀਂ ਪਰ ਫੁੱਟ ਲੈ ਕੇ ਆਇਆ ਹਾਂ। ਹੁਣ ਤੋਂ, ਪਰਿਵਾਰ ਦੇ ਪੰਜਾਂ ਮੈਂਬਰਾਂ ਵਿੱਚ ਵੰਡ ਹੋਵੇਗੀ, ਤਿੰਨ ਦੋ ਦੇ ਵਿਰੁੱਧ ਅਤੇ ਦੋ ਤਿੰਨ ਦੇ ਵਿਰੁੱਧ ਹੋਣਗੇ। ਉਹ ਵੱਖਰੇ ਹੋਣਗੇ, ਪਿਤਾ ਨੂੰ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਨੂੰ ਪਿਤਾ ਦੇ ਵਿਰੁੱਧ, ਮਾਂ ਨੂੰ ਧੀ ਦੇ ਵਿਰੁੱਧ ਅਤੇ ਧੀ ਨੂੰ ਮਾਂ ਦੇ ਵਿਰੁੱਧ, ਸੱਸ ਨੂੰ ਨੂੰਹ ਦੇ ਵਿਰੁੱਧ ਅਤੇ ਨੂੰਹ ਨੂੰ ਸੱਸ ਦੇ ਵਿਰੁੱਧ।"
ਯਿਸ਼ੂ ਨੇ ਭੀੜ ਨੂੰ ਕਿਹਾ: "ਜਦੋਂ ਤੁਸੀਂ ਪੱਛਮ ਦਿਸ਼ਾ ਵਿੱਚ ਬੱਦਲ ਉੱਠਦਾ ਵੇਖਦੇ ਹੋ, ਤਾਂ ਤੁਰੰਤ ਤੁਸੀਂ ਕਹਿੰਦੇ ਹੋ, ‘ਮੀਂਹ ਆਉਣ ਵਾਲਾ ਹੈ,’ ਅਤੇ ਮੀਂਹ ਆਉਂਦਾ ਵੀ ਹੈ। ਅਤੇ ਜਦੋਂ ਦੱਖਣ ਦਿਸ਼ਾ ਵਿੱਚੋਂ ਹਵਾ ਚੱਲਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਹੁਣ ਗਰਮੀ ਹੋਵੇਗੀ,’ ਅਤੇ ਅਜਿਹਾ ਹੁੰਦਾ ਵੀ ਹੈ। ਹੇ ਪਖੰਡੀਓ! ਤੁਸੀਂ ਧਰਤੀ ਅਤੇ ਅਸਮਾਨ ਨੂੰ ਵੇਖ ਕੇ ਵਿਆਖਿਆ ਕਰਨੀ ਜਾਣਦੇ ਹੋ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਇਸ ਯੁੱਗ ਦੇ ਸਮੇਂ ਦੀ ਵਿਆਖਿਆ ਕਰਨੀ ਨਹੀਂ ਜਾਣਦੇ?
"ਤੁਸੀਂ ਆਪਣੇ ਆਪ ਲਈ ਸਹੀ ਫੈਸਲਾ ਕਿਉਂ ਨਹੀਂ ਲੈਂਦੇ? ਜਦੋਂ ਤੁਸੀਂ ਆਪਣੇ ਵਿਰੋਧੀ ਦੇ ਨਾਲ ਜੱਜ ਕੋਲ ਜਾ ਰਹੇ ਹੋ, ਤਾਂ ਰਸਤੇ ਵਿੱਚ ਹੀ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਨਹੀਂ ਤਾਂ ਤੁਹਾਡਾ ਵਿਰੋਧੀ ਤੁਹਾਨੂੰ ਜੱਜ ਕੋਲ ਖਿੱਚ ਕੇ ਲੈ ਜਾਵੇਗਾ ਅਤੇ ਜੱਜ ਤੁਹਾਨੂੰ ਅਧਿਕਾਰੀ ਦੇ ਹਵਾਲੇ ਕਰ ਦੇਵੇਗਾ ਅਤੇ ਅਧਿਕਾਰੀ ਤੁਹਾਨੂੰ ਜੇਲ੍ਹ ਵਿੱਚ ਸੁੱਟ ਦੇਵੇਗਾ। ਮੈਂ ਤੈਨੂੰ ਕਹਿੰਦਾ ਹਾਂ, ਕਿ ਜਦੋਂ ਤੱਕ ਤੂੰ ਇੱਕ-ਇੱਕ ਸਿੱਕਾ ਨਾ ਭਰ ਦੇਵੇ ਉਦੋਂ ਤੱਕ ਤੂੰ ਕਿਸੇ ਵੀ ਤਰ੍ਹਾਂ ਨਾਲ ਉੱਥੋਂ ਨਾ ਛੁੱਟੇਂਗਾ।"
ਆਪਣੀ ਜ਼ਿੰਦਗੀ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚ ਸੰਤੁਸ਼ਟ ਰਹੋ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ,
"ਮੈਂ ਤੈਨੂੰ ਕਦੇ ਨਹੀਂ ਛੱਡਾਂਗਾ;
ਅਤੇ ਮੈਂ ਤੈਨੂੰ ਕਦੇ ਨਹੀਂ ਤਿਆਗਾਂਗਾ।"
"ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਰੀਰ ਦੀ ਚਿੰਤਾ ਨਾ ਕਰੋ, ਕਿ ਤੁਸੀਂ ਕੀ ਖਾਵੋਂਗੇ ਜਾਂ ਪੀਵੋਗੇ; ਜਾਂ ਕੀ ਪਹਿਨੋਗੇ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਨਹੀਂ ਹੈ?
ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।
ਬੇਇਨਸਾਫ਼ੀ ਦੇ ਬਹੁਤੇ ਲਾਭ ਨਾਲੋਂ,
ਧਰਮ ਦਾ ਥੋੜਾ ਜਿਹਾ ਲਾਭ ਚੰਗਾ ਹੈ।
Paz e confiança
Quando sou fraco, sou forte. Na presença de Deus encontramos contentamento que o mundo não pode oferecer.
ਇਸ ਲਈ ਮੈਂ ਮਸੀਹ ਦੇ ਕਾਰਨ, ਕਮਜ਼ੋਰੀਆਂ ਵਿੱਚ, ਬੇਇਜ਼ਤੀ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਮੁਸ਼ਕਲਾਂ ਵਿੱਚ ਆਨੰਦ ਹਾਂ। ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ।
ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ ਅਤੇ ਕਿਹਾ:
"ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ,
ਅਤੇ ਨੰਗਾ ਹੀ ਮੁੜ ਜਾਵਾਂਗਾ।
ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ;
ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।"
ਫਿਲਿੱਪਾਸ ਨੇ ਕਿਹਾ, "ਹੇ ਪ੍ਰਭੂ, ਸਾਨੂੰ ਪਿਤਾ ਜੀ ਦੇ ਦਰਸ਼ਨ ਕਰਵਾਓ, ਉਹ ਸਾਡੇ ਲਈ ਕਾਫ਼ੀ ਹੋਵੇਗਾ।"