Tomar uma decisão
Tomar decisões com sabedoria é um dos maiores desafios da vida. A Bíblia nos ensina a buscar a Deus em oração, na Palavra e no conselho, confiando que Ele dirige os nossos passos.
Buscar a Deus
Se algum de vós tem falta de sabedoria, peça a Deus. Ele dá generosamente e sem repreensão a todos os que pedem.
ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੈ, ਤਾਂ ਤੁਹਾਨੂੰ ਪਰਮੇਸ਼ਵਰ ਤੋਂ ਮੰਗਣਾ ਚਾਹੀਦੀ ਹੈ, ਜੋ ਬਿਨਾਂ ਕਿਸੇ ਉਲਾਂਭੇ ਦੇ ਸਭ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ, ਅਤੇ ਇਹ ਤੁਹਾਨੂੰ ਦਿੱਤੀ ਜਾਵੇਗੀ
ਇਹੀ ਭਰੋਸਾ ਹੈ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ: ਜੇ ਅਸੀਂ ਉਸ ਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ।
ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।
ਆਪਣੇ ਪੂਰੇ ਦਿਲ ਨਾਲ ਯਾਹਵੇਹ ਉੱਤੇ ਭਰੋਸਾ ਰੱਖੋ,
ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰੋ।
ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ,
ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।
ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ,
ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।
Conselho e direção
Onde não há conselho os planos se frustam. Toda Escritura é útil para nos guiar nas decisões da vida.
ਅਗਵਾਈ ਦੀ ਘਾਟ ਕਾਰਨ ਕੌਮ ਡਿੱਗਦੀ ਹੈ,
ਪਰ ਜਿੱਤ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤੀ ਜਾਂਦੀ ਹੈ।
ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ,
ਪਰ ਇਸਦਾ ਫੈਸਲਾ ਯਾਹਵੇਹ ਵੱਲੋਂ ਹੁੰਦਾ ਹੈ।
ਜਿਸਨੇ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਕਰ ਲਿਆ ਉਹ ਆਪਣੀ ਇੱਛਾ ਪੂਰੀ ਕਰਦਾ ਹੈ,
ਅਤੇ ਉਸ ਨੇ ਸਾਰੀ ਬੁੱਧੀ ਨੂੰ ਤਿਆਗ ਦਿੱਤਾ ਹੈ।
ਮੂਰਖ ਨੂੰ ਸਮਝ ਵਿੱਚ ਕੋਈ ਆਨੰਦ ਨਹੀਂ ਮਿਲਦਾ
ਪਰ ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਹੀ ਖੁਸ਼ੀ ਹੁੰਦੀ ਹੈ।
ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ,
ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।
ਮੂੰਹ ਦੇ ਬਚਨ ਡੂੰਘੇ ਪਾਣੀ ਹਨ,
ਪਰ ਬੁੱਧੀ ਦਾ ਚਸ਼ਮਾ ਇੱਕ ਵਗਦੀ ਹੋਈ ਨਦੀ ਹੈ।
ਦੁਸ਼ਟ ਦਾ ਪੱਖ ਲੈਣਾ ਠੀਕ ਨਹੀਂ ਹੈ
ਅਤੇ ਨਾ ਹੀ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਨਾ ਠੀਕ ਨਹੀਂ ਹੈ।
ਮੂਰਖਾਂ ਦੇ ਬੁੱਲ੍ਹ ਉਹਨਾਂ ਵਿੱਚ ਝਗੜਾ ਲਿਆਉਂਦੇ ਹਨ,
ਅਤੇ ਉਹਨਾਂ ਨੂੰ ਮਾਰ ਖਾਣ ਦੇ ਯੋਗ ਠਹਿਰਾਉਂਦੇ ਹਨ।
ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ,
ਅਤੇ ਉਹਨਾਂ ਦੇ ਬੁੱਲ ਉਹਨਾਂ ਦੀ ਜਾਨ ਲਈ ਫਾਹੀ ਹਨ।
ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ,
ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
ਜਿਹੜਾ ਆਪਣੇ ਕੰਮ ਵਿੱਚ ਢਿੱਲਾ ਹੈ,
ਉਹ ਤਬਾਹ ਕਰਨ ਵਾਲੇ ਦਾ ਭਰਾ ਹੈ।
ਯਾਹਵੇਹ ਦਾ ਨਾਮ ਇੱਕ ਪੱਕਾ ਬੁਰਜ ਹੈ,
ਧਰਮੀ ਇਸ ਵੱਲ ਭੱਜਦੇ ਹਨ ਅਤੇ ਸੁਰੱਖਿਅਤ ਹੋ ਜਾਂਦੇ ਹਨ।
ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ।
ਉਹ ਇਸਦੀ ਕਲਪਨਾ ਕਰਦੇ ਹਨ ਕਿ ਇੱਕ ਉੱਚੀ ਸ਼ਹਿਰਪਨਾਹ ਵਾਂਗੂੰ ਹੈ।
ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ,
ਪਰ ਨਿਮਰਤਾ ਆਦਰ ਤੋਂ ਪਹਿਲਾਂ ਆਉਂਦੀ ਹੈ।
ਸੁਣਨ ਤੋਂ ਪਹਿਲਾਂ ਉੱਤਰ ਦੇਣਾ,
ਇਹ ਮੂਰਖਤਾ ਅਤੇ ਸ਼ਰਮ ਦੀ ਗੱਲ ਹੈ।
ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ
ਪਰ ਕੁਚਲਿਆ ਹੋਇਆ ਆਤਮਾ ਕੌਣ ਸਹਾਰ ਸਕਦਾ ਹੈ?
ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ,
ਤਾਂ ਕਿ ਪਰਮੇਸ਼ਵਰ ਦਾ ਸੇਵਕ ਹਰ ਚੰਗੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।
ਜਦੋਂ ਉਹ ਮੁਸਿਯਾ ਖੇਤਰ ਦੀ ਸਰਹੱਦ ਤੇ ਪਹੁੰਚੇ, ਉਨ੍ਹਾਂ ਨੇ ਬਿਥੁਨਿਆ ਪ੍ਰਾਂਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਯਿਸ਼ੂ ਦੀ ਆਤਮਾ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ।
ਅੰਤਾਕਿਆ ਸ਼ਹਿਰ ਦੀ ਕਲੀਸਿਆ ਦੇ ਲੋਕਾਂ ਵਿੱਚ ਨਬੀ ਅਤੇ ਉਪਦੇਸ਼ਕ ਸਨ: ਜਿਵੇਂ ਬਰਨਬਾਸ, ਸ਼ਿਮਓਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੀਆਂ ਦਾ ਇੱਕ ਮਨੁੱਖ, ਮਨਏਨ (ਜਿਸ ਦਾ ਰਾਜਾ ਹੇਰੋਦੇਸ ਦੇ ਨਾਲ ਪਾਲਣ-ਪੋਸ਼ਣ ਹੋਇਆਂ ਸੀ) ਅਤੇ ਸੌਲੁਸ। ਇੱਕ ਦਿਨ ਜਦੋਂ ਉਹ ਪ੍ਰਭੂ ਦੀ ਬੰਦਗੀ ਵਰਤ ਰੱਖ ਕਰ ਰਹੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ, "ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।" ਇਸ ਲਈ ਜਦੋਂ ਉਨ੍ਹਾਂ ਨੇ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ, ਤਾਂ ਫਿਰ ਬਰਨਬਾਸ ਅਤੇ ਸੌਲੁਸ ਨੇ ਆਪਣੇ ਹੱਥ ਉਨ੍ਹਾਂ ਤੇ ਰੱਖੇ ਅਤੇ ਉਨ੍ਹਾਂ ਨੂੰ ਭੇਜ ਦਿੱਤਾ।
Confiar e seguir
Seja o que for que façais, fazei tudo para a glória de Deus. O sábio ouve a Deus antes de agir.
ਇਸ ਲਈ ਭਾਵੇਂ ਤੁਸੀਂ ਜੋ ਕੁਝ ਵੀ ਕਰੋ ਚਾਹੇ ਖਾਓ ਚਾਹੇ ਪੀਓ, ਇਹ ਸਭ ਪਰਮੇਸ਼ਵਰ ਦੀ ਮਹਿਮਾ ਲਈ ਕਰੋ।
ਇਸ ਲਈ, ਕਿਉਂਕਿ ਅਸੀਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨਾਲ ਘਿਰੇ ਹੋਏ ਹਾਂ, ਆਓ ਅਸੀਂ ਹਰ ਉਹ ਚੀਜ਼ ਸੁੱਟ ਦੇਈਏ ਜੋ ਰੁਕਾਵਟ ਪਾਉਂਦੀ ਹੈ ਅਤੇ ਉਹ ਪਾਪ ਜੋ ਅਸਾਨੀ ਨਾਲ ਫਸਾ ਲੈਂਦਾ ਹੈ। ਅਤੇ ਆਓ ਅਸੀਂ ਜੋ ਸਾਡੇ ਲਈ ਨਿਰਧਾਰਤ ਦੌੜ ਹੈ ਉਸ ਨੂੰ ਦ੍ਰਿੜਤਾ ਨਾਲ ਦੌੜਦੇ ਰਹੀਏ।
ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸ਼ਲੋਮੋਨ ਨੂੰ ਯਾਹਵੇਹ ਦਾ ਦਰਸ਼ਣ ਹੋਇਆ ਅਤੇ ਪਰਮੇਸ਼ਵਰ ਨੇ ਕਿਹਾ, "ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।"
ਸ਼ਲੋਮੋਨ ਨੇ ਉੱਤਰ ਦਿੱਤਾ, ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਨਾਲ ਵਫ਼ਾਦਾਰੀ ਅਤੇ ਧਰਮ ਅਤੇ ਨੇਕ ਦਿਲ ਨਾਲ ਚੱਲਦਾ ਸੀ। ਤੂੰ ਉਸ ਉੱਤੇ ਇਹ ਵੱਡੀ ਕਿਰਪਾ ਦੀ ਪਾਲਣਾ ਕੀਤੀ ਕਿ ਉਸਨੂੰ ਇੱਕ ਪੁੱਤਰ ਦਿੱਤਾ ਜਿਹੜਾ ਅੱਜ ਦੇ ਦਿਨ ਉਸਦੀ ਰਾਜ ਗੱਦੀ ਤੇ ਬੈਠਾ ਹੈ।
"ਹੁਣ, ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਮੇਰੇ ਪਿਤਾ ਦਾਵੀਦ ਦੀ ਥਾਂ ਰਾਜਾ ਬਣਾਇਆ ਹੈ। ਪਰ ਮੈਂ ਸਿਰਫ ਇੱਕ ਛੋਟਾ ਬੱਚਾ ਹਾਂ ਅਤੇ ਇਹ ਨਹੀਂ ਜਾਣਦਾ ਕਿ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂ। ਤੇਰਾ ਸੇਵਕ ਇੱਥੇ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹੈ, ਉਹ ਬਹੁਤ ਲੋਕ ਹਨ, ਜਿਹੜੇ ਨਾ ਤਾਂ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ। ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?"
ਇਹ ਗੱਲ ਯਾਹਵੇਹ ਦੀ ਨਿਗਾਹ ਵਿੱਚ ਚੰਗੀ ਲੱਗੀ ਕਿ ਸ਼ਲੋਮੋਨ ਨੇ ਇਸ ਚੀਜ਼ ਦੀ ਮੰਗ ਕੀਤੀ ਹੈ। ਤਾਂ ਪਰਮੇਸ਼ਵਰ ਨੇ ਉਹ ਨੂੰ ਆਖਿਆ, ਕਿਉਂ ਜੋ ਤੂੰ ਇਹ ਮੰਗਿਆ ਹੈ ਅਤੇ ਆਪਣੇ ਲਈ ਲੰਮੀ ਉਮਰ ਜਾਂ ਦੌਲਤ ਨਹੀਂ ਮੰਗੀ ਅਤੇ ਨਾ ਹੀ ਆਪਣੇ ਵੈਰੀਆਂ ਦੀ ਮੌਤ ਮੰਗੀ ਹੈ ਸਗੋਂ ਨਿਆਂ ਕਰਨ ਲਈ ਬੁੱਧ ਮੰਗੀ ਹੈ। ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਦਿਲ ਦਿਆਂਗਾ, ਤਾਂ ਜੋ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਹੋਇਆ ਅਤੇ ਨਾ ਹੀ ਤੇਰੇ ਤੋਂ ਬਆਦ ਕੋਈ ਤੇਰੇ ਵਰਗਾ ਹੋਵੇਗਾ।
ਉਸ ਦੀ ਪਤਨੀ ਨੇ ਉਸ ਨੂੰ ਕਿਹਾ, "ਕੀ ਤੁਸੀਂ ਅਜੇ ਵੀ ਆਪਣੀ ਖਰਿਆਈ ਤੇ ਕਾਇਮ ਹੋ? ਪਰਮੇਸ਼ਵਰ ਨੂੰ ਸਰਾਪ ਦੇ ਅਤੇ ਮਰ ਜਾ!"
ਉਸ ਨੇ ਜਵਾਬ ਦਿੱਤਾ, "ਤੂੰ ਇੱਕ ਮੂਰਖ ਔਰਤ ਵਾਂਗ ਗੱਲ ਕਰ ਰਹੀ ਹੈ। ਕੀ ਅਸੀਂ ਪਰਮੇਸ਼ਵਰ ਤੋਂ ਚੰਗਾ-ਚੰਗਾ ਤਾਂ ਲਈਏ ਪਰ ਬੁਰਾ ਨਹੀਂ?"
ਇਸ ਸਭ ਵਿੱਚ, ਅੱਯੋਬ ਨੇ ਜੋ ਕਿਹਾ ਉਸ ਵਿੱਚ ਪਾਪ ਨਹੀਂ ਕੀਤਾ।