Dificuldades
As dificuldades são parte da vida, mas Deus é refúgio certo em todo tempo de angústia. A Bíblia promete que nenhuma adversidade pode separar os filhos de Deus do seu amor.
Deus é refúgio
Deus é nosso refúgio e fortaleza, socorro bem presente nas angústias. Nada poderá nos separar do amor de Cristo.
ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,
ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।
ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇਂ।
ਅਤੇ ਪਹਾੜ ਸਮੁੰਦਰ ਵਿੱਚ ਸੁੱਟੇ ਜਾਣ,
ਭਾਵੇਂ ਉਸ ਦਾ ਪਾਣੀ ਗਰਜਦਾ ਅਤੇ ਝੱਗ ਛੱਡਦਾ ਹੈ
ਅਤੇ ਪਰਬਤ ਉਸਦੇ ਉਛਾਲ ਨਾਲ ਕੰਬਦੇ ਹਨ।
ਮੈਂ ਯਾਹਵੇਹ ਦੇ ਬਾਰੇ ਕਹਾਂਗਾ, "ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ,
ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।"
ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ;
ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ,
ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।
ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ,
ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।
ਤੇਰੇ ਨਾਮ ਨੂੰ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ,
ਹੇ ਯਾਹਵੇਹ, ਤੁਸੀਂ ਉਹਨਾਂ ਨੂੰ ਕਦੇ ਨਹੀਂ ਤਿਆਗਿਆ ਜੋ ਤੁਹਾਨੂੰ ਭਾਲਦੇ ਹਨ।
ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਰਾਜ ਕਰਦਾ ਹੈ,
ਜਦੋਂ ਇਸ ਦੀਆਂ ਲਹਿਰਾਂ ਉੱਪਰ ਉੱਠਦੀਆਂ ਹਨ, ਤੂੰ ਉਹਨਾਂ ਨੂੰ ਥੰਮ੍ਹਾ ਦਿੰਦਾ ਹੈ।
ਇਹ ਲਹਿਰਾਂ ਦੀ ਗਰਜ ਬਹੁਤੇ ਪਾਣੀਆਂ ਨਾਲੋਂ ਵੱਧ ਸ਼ਕਤੀਸ਼ਾਲੀ,
ਇਹ ਲਹਿਰਾਂ ਦੀ ਗਰਜ ਕਿਨਾਰੇ ਤੋੜਨ ਵਾਲੇ ਪਾਣੀਆਂ ਨਾਲੋਂ ਵੱਧ ਸ਼ਕਤੀਸ਼ਾਲੀ,
ਪਰ ਯਾਹਵੇਹ ਇਹਨਾਂ ਸਾਰਿਆਂ ਨਾਲੋਂ ਵੱਧ ਸ਼ਕਤੀਸ਼ਾਲੀ ਹੈ।
ਉਸ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ;
ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹੋ ਗਈਆਂ।
ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਮੁਸੀਬਤ ਜਾ ਕਠਿਨਾਈ ਜਾਂ ਅੱਤਿਆਚਾਰ, ਕਾਲ ਜਾਂ ਨੰਗਾਪਨ ਜਾ ਖ਼ਤਰੇ ਜਾ ਤਲਵਾਰ? ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
"ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ;
ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।"
ਫਿਰ ਵੀ ਇਨ੍ਹਾਂ ਸਭ ਗੱਲਾਂ ਵਿੱਚ ਅਸੀਂ ਉਸ ਰਾਹੀਂ ਜਿੱਤ ਪ੍ਰਾਪਤ ਕਰਨ ਵਾਲੇ ਨਾਲੋਂ ਵੱਧ ਹਾਂ ਜਿਸ ਨੇ ਸਾਨੂੰ ਪਿਆਰ ਕੀਤਾ। ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।
Provisão nas dificuldades
O Senhor provê mesmo nos tempos mais difíceis. Ele sustentou Elias, protegeu Israel e cuida dos seus com fidelidade eterna.
ਅਤੇ ਨਾ ਬਰਤਨ ਵਿੱਚੋਂ ਆਟਾ ਮੁੱਕਾ ਨਾ ਕੁੱਪੀ ਦਾ ਤੇਲ ਘਟਿਆ। ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।
ਯਾਹਵੇਹ ਨੇ ਉਹਨਾਂ ਨੂੰ ਢੱਕਣ ਲਈ ਇੱਕ ਬੱਦਲ ਨੂੰ ਫ਼ੈਲਾਇਆ,
ਅਤੇ ਰਾਤ ਨੂੰ ਰੌਸ਼ਨੀ ਲਈ ਇੱਕ ਅੱਗ ਵੀ।
ਉਹਨਾਂ ਨੇ ਮੰਗਿਆ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਖਾਣ ਲਈ ਬਟੇਰੇ ਦਿੱਤੇ।
ਅਤੇ ਉਹਨਾਂ ਨੂੰ ਸਵਰਗੀ ਭੋਜਨ ਨਾਲ ਵੀ ਸੰਤੁਸ਼ਟ ਕੀਤਾ।
ਪਰਮੇਸ਼ਵਰ ਨੇ ਚੱਟਾਨ ਨੂੰ ਖੋਲ੍ਹਿਆ ਅਤੇ ਪਾਣੀ ਵਗਣ ਲੱਗਾ,
ਇਹ ਪਾਣੀ ਜੰਗਲ ਵਿੱਚ ਨਦੀ ਵਾਂਗ ਵਹਿਣ ਲੱਗਾ।
ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ,
ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ
ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।
ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ,
ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।
ਬਿਪਤਾ ਦੇ ਸਮੇਂ ਉਹ ਸ਼ਰਮਿੰਦਾ ਨਹੀਂ ਹੋਣਗੇ;
ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ।
ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ,
ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ।
ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ,
ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।
ਤੂੰ ਤਾਂ ਗਰੀਬਾਂ ਦਾ ਸਹਾਰਾ ਬਣਿਆ,
ਕੰਗਾਲ ਦੇ ਲਈ ਤੂੰ ਉਮੀਦ ਕਾਇਮ ਕੀਤੀ,
ਤੂੰ ਤੂਫਾਨ ਦੇ ਸਮੇਂ ਉਹਨਾਂ ਦੀ ਲਈ ਪਨਾਹ ਬਣਿਆ
ਅਤੇ ਗਰਮੀ ਦੇ ਸਮੇਂ ਉਹਨਾਂ ਲਈ ਸਾਯਾ ਬਣਿਆ,
ਕਿਉਂਕਿ ਬੇਰਹਿਮ ਲੋਕਾਂ ਦੇ ਜ਼ੁਲਮ ਭਰੇ
ਕੰਮ ਕੰਧ ਨਾਲ ਟਕਰਾਉਣ ਵਾਲੇ ਤੂਫ਼ਾਨ ਵਰਗੇ,
ਇਹ ਦਿਨ ਦੀ ਗਰਮੀ ਤੋਂ ਇੱਕ ਪਨਾਹ ਅਤੇ ਛਾਂ ਅਤੇ ਤੂਫਾਨ ਅਤੇ ਮੀਂਹ ਤੋਂ ਇੱਕ ਪਨਾਹ ਅਤੇ ਛੁਪਣ ਦਾ ਸਥਾਨ ਹੋਵੇਗਾ।
ਜਦੋਂ ਤੂੰ ਪਾਣੀਆਂ ਵਿੱਚੋਂ ਦੀ ਲੰਘੇਗਾ,
ਮੈਂ ਤੇਰੇ ਨਾਲ ਹੋਵਾਂਗਾ;
ਅਤੇ ਜਦੋਂ ਤੂੰ ਦਰਿਆਵਾਂ ਵਿੱਚੋਂ ਦੀ ਲੰਘੇਗਾ,
ਉਹ ਤੈਨੂੰ ਨਾ ਡੋਬਣਗੀਆਂ।
ਜਦੋਂ ਤੂੰ ਅੱਗ ਵਿੱਚੋਂ ਦੀ ਲੰਘੇਗਾ,
ਉਹ ਤੈਨੂੰ ਨਾ ਸਾੜੇਗੀ;
ਅੱਗ ਦੀਆਂ ਲਾਟਾਂ ਤੈਨੂੰ ਨਹੀਂ ਸਾੜਨਗੀਆਂ।
Força nas provas
Em tudo somos atribulados, mas não esmagados. O Senhor é bom e é fortaleza no dia da angústia — Ele conhce os seus.
ਅਸੀਂ ਸਾਰੇ ਪਾਸਿਓ ਕਸ਼ਟ ਵਿੱਚ ਹਾਂ, ਪਰ ਮਿੱਧੇ ਨਹੀਂ ਜਾਂਦੇ; ਪਰੇਸ਼ਾਨੀ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ; ਸਤਾਏ ਜਾਂਦੇ ਹਾਂ, ਪਰ ਇਕੱਲੇ ਨਹੀਂ ਛੱਡੇ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ।
ਯਾਹਵੇਹ ਚੰਗਾ ਹੈ,
ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ।
ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,
ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ,
ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।
ਉਹ ਚੰਦਰਮਾ ਦਾ ਚਿਹਰਾ ਢੱਕਦਾ ਹੈ,
ਆਪਣੇ ਬੱਦਲਾਂ ਨੂੰ ਉਸ ਉੱਤੇ ਫੈਲਾਉਂਦਾ ਹੈ।
ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈ
ਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।
ਤੂੰ ਜੀਭ ਦੇ ਕੋਰੜੇ ਤੋਂ ਬਚਾਇਆ ਜਾਵੇਂਗਾ,
ਅਤੇ ਤਬਾਹੀ ਆਉਣ ਤੇ ਤੈਨੂੰ ਡਰਨ ਦੀ ਲੋੜ ਨਹੀਂ ਹੈ।
ਯਿਸ਼ੂ ਨੇ ਉਹਨਾਂ ਨੂੰ ਕਿਹਾ, "ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ?" ਫਿਰ ਉਸ ਨੇ ਉੱਠ ਕੇ ਤੂਫਾਨ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।
ਤਾਂ ਚੇਲੇ ਹੈਰਾਨ ਹੋ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, "ਇਹ ਕਿਸ ਤਰ੍ਹਾਂ ਦਾ ਆਦਮੀ ਹੈ? ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!"
ਜੇ ਪਰਮੇਸ਼ਵਰ ਘਾਹ ਨੂੰ ਜਿਹੜਾ ਅੱਜ ਹੈ ਅਤੇ ਕੱਲ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ, ਅਜਿਹਾ ਸ਼ਿੰਗਾਰਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ? ਇਸ ਲਈ ਤੁਸੀਂ ਚਿੰਤਾ ਨਾ ਕਰੋ ਅਤੇ ਇਹ ਨਾ ਬੋਲੋ, ‘ਅਸੀਂ ਕੀ ਖਾਵਾਂਗੇ?’ ਅਤੇ ‘ਕੀ ਪੀਵਾਂਗੇ?’ ਜਾਂ ‘ਕੀ ਪਹਿਨਾਂਗੇ?’
ਉਹ ਔਰਤ ਉਜਾੜ ਵਿੱਚ ਭੱਜ ਕੇ ਉਸ ਜਗ੍ਹਾ ਤੇ ਚਲੀ ਗਈ ਜੋ ਪਰਮੇਸ਼ਵਰ ਦੁਆਰਾ ਉਸ ਦੇ ਲਈ ਤਿਆਰ ਕੀਤੀ ਗਈ ਸੀ, ਜਿੱਥੇ ਉਸ ਦੀ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਦੇਖਭਾਲ ਕੀਤੀ ਜਾ ਸਕੇ।
ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਦੁਸ਼ਮਣ ਦੀ ਸਾਰੀ ਸ਼ਕਤੀ ਨੂੰ ਨਸ਼ਟ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।