O juízo final
O juízo final é a conclusão da história humana. Todos os seres humanos comparecerão diante do trono de Deus para o julgamento eterno — os salvos para a vida, os ímpios para a condenação.
O grande trono branco
Vi um grande trono branco e os mortos diante de Deus. Os livros foram abertos e cada um foi julgado segundo as suas obras.
ਮੁਰਦਿਆਂ ਦਾ ਨਿਆਂ
ਤਦ ਮੈਂ ਇੱਕ ਵੱਡਾ ਚਿੱਟਾ ਸਿੰਘਾਸਣ ਅਤੇ ਜੋ ਉਸ ਉੱਤੇ ਬੈਠੇ ਸੀ ਉਹਨਾਂ ਨੂੰ ਵੇਖਿਆ। ਉਹਨਾਂ ਦੇ ਸਾਹਮਣਿਓ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੀ। ਅਤੇ ਮੈਂ ਮੁਰਦਿਆਂ ਨੂੰ ਵੱਡੇ ਅਤੇ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਕਿਤਾਬਾਂ ਖੋਲ੍ਹੀਆ ਗਈਆ। ਅਤੇ ਇੱਕ ਹੋਰ ਕਿਤਾਬ ਜਿਹੜੀ ਜੀਵਨ ਦੀ ਕਿਤਾਬ ਹੈ ਉਹ ਵੀ ਖੋਲ੍ਹੀ ਗਈ। ਅਤੇ ਮੁਰਦਿਆਂ ਦਾ ਨਿਆਂ ਉਹਨਾਂ ਕਿਤਾਬਾਂ ਵਿੱਚ ਲਿਖੀਆ ਹੋਈਆ ਗੱਲਾਂ ਅਤੇ ਉਹਨਾਂ ਦੇ ਕੰਮਾਂ ਅਨੁਸਾਰ ਕੀਤਾ ਗਿਆ। ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਸ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਵੀ ਜਿਹੜੇ ਮੁਰਦੇ ਉਸ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਂ ਉਹਨਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। ਤਦ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਸਰੀ ਮੌਤ ਹੈ ਅਰਥਾਤ ਅੱਗ ਦੀ ਝੀਲ। ਅਤੇ ਜੇ ਕਿਸੇ ਦਾ ਵੀ ਨਾਮ ਉਸ ਜੀਵਨ ਦੀ ਕਿਤਾਬ ਵਿੱਚ ਲਿਖਿਆ ਨਾ ਮਿਲਿਆ, ਤਾਂ ਉਸ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।
ਸੱਦਾ ਅਤੇ ਚੇਤਾਵਨੀ
"ਵੇਖੋ, ਮੈਂ ਜਲਦੀ ਆਉਂਦਾ ਹਾਂ! ਮੇਰਾ ਇਨਾਮ ਮੇਰੇ ਕੋਲ ਹੈ, ਮੈ ਹਰ ਇੱਕ ਆਦਮੀ ਨੂੰ ਉਸਦੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ।
ਸੱਦਾ ਅਤੇ ਚੇਤਾਵਨੀ
"ਵੇਖੋ, ਮੈਂ ਜਲਦੀ ਆਉਂਦਾ ਹਾਂ! ਮੇਰਾ ਇਨਾਮ ਮੇਰੇ ਕੋਲ ਹੈ, ਮੈ ਹਰ ਇੱਕ ਆਦਮੀ ਨੂੰ ਉਸਦੇ ਕੰਮਾਂ ਦੇ ਅਨੁਸਾਰ ਫ਼ਲ ਦੇਵਾਂਗਾ। ਮੈਂ ਅਲਫਾ ਅਤੇ ਓਮੇਗਾ ਹਾਂ, ਅਤੇ ਪਹਿਲਾਂ ਅਤੇ ਪਿਛਲਾ, ਸ਼ੁਰੂਆਤ ਅਤੇ ਅੰਤ ਹਾਂ।
"ਜਿਵੇਂ ਕਿ ਮੈਂ ਦੇਖਿਆ,
"ਸਿੰਘਾਸਣ ਥਾਂ ਤੇ ਸਥਾਪਿਤ ਕੀਤੇ ਗਏ ਸਨ,
ਅਤੇ ਦਿਨਾਂ ਦੇ ਪ੍ਰਾਚੀਨ ਨੇ ਆਪਣੀ ਥਾਂ ਲੈ ਲਈ।
ਉਸਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ।
ਉਸ ਦੇ ਸਿਰ ਦੇ ਵਾਲ ਉੱਨ ਵਰਗੇ ਚਿੱਟੇ ਸਨ।
ਉਹ ਦਾ ਸਿੰਘਾਸਣ ਅੱਗ ਨਾਲ ਬਲ ਰਿਹਾ ਸੀ,
ਅਤੇ ਉਹ ਦੇ ਸਾਰੇ ਪਹੀਏ ਸੜ ਗਏ ਸਨ।
"ਜਿਵੇਂ ਕਿ ਮੈਂ ਦੇਖਿਆ,
"ਸਿੰਘਾਸਣ ਥਾਂ ਤੇ ਸਥਾਪਿਤ ਕੀਤੇ ਗਏ ਸਨ,
ਅਤੇ ਦਿਨਾਂ ਦੇ ਪ੍ਰਾਚੀਨ ਨੇ ਆਪਣੀ ਥਾਂ ਲੈ ਲਈ।
ਉਸਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ।
ਉਸ ਦੇ ਸਿਰ ਦੇ ਵਾਲ ਉੱਨ ਵਰਗੇ ਚਿੱਟੇ ਸਨ।
ਉਹ ਦਾ ਸਿੰਘਾਸਣ ਅੱਗ ਨਾਲ ਬਲ ਰਿਹਾ ਸੀ,
ਅਤੇ ਉਹ ਦੇ ਸਾਰੇ ਪਹੀਏ ਸੜ ਗਏ ਸਨ।
ਇੱਕ ਅੱਗ ਵਾਲੀ ਨਦੀ ਨਿੱਕਲੀ,
ਜੋ ਉਹ ਦੇ ਅੱਗੋਂ ਦੀ ਵਗਦੀ ਸੀ।
ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ,
ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ!
ਨਿਆਂ ਹੁੰਦਾ ਸੀ
ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।
ਧਰਤੀ ਦੀ ਧੂੜ ਵਿੱਚ ਸੌਣ ਵਾਲੇ ਲੋਕ ਜਾਗ ਉੱਠਣਗੇ: ਕੁਝ ਸਦੀਵੀ ਜੀਵਨ ਲਈ, ਦੂਸਰੇ ਸ਼ਰਮ ਅਤੇ ਸਦੀਵੀ ਨਫ਼ਰਤ ਲਈ। ਜਿਹੜੇ ਬੁੱਧਵਾਨ ਹਨ ਉਹ ਅਕਾਸ਼ ਦੇ ਪ੍ਰਕਾਸ਼ ਵਾਂਗੂੰ ਚਮਕਣਗੇ, ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।
Preparação para o juízo
Deus estabeleceu um dia para julgar o mundo com justiça. Arrependei-vos, porque o juízo se aproxima e cada palavra será pesada.
ਕਿਉਂ ਜੋ ਉਸ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਦੁਨੀਆਂ ਤੇ ਸਾਡੇ ਸਾਰਿਆਂ ਲੋਕਾਂ ਦਾ ਨਿਆਂ ਕਰਨ ਜਾ ਰਿਹਾ ਹੈ। ਉਸ ਨੇ ਸਾਡੇ ਲਈ ਨਿਆਂ ਕਰਨ ਲਈ ਇੱਕ ਆਦਮੀ ਨੂੰ ਨਿਯੁਕਤ ਕੀਤਾ ਹੈ, ਅਤੇ ਉਹ ਆਦਮੀ ਸਾਡੇ ਸਾਰਿਆਂ ਦਾ ਨਿਰਪੱਖਤਾ ਨਾਲ ਨਿਆਂ ਕਰੇਗਾ। "ਪਰਮੇਸ਼ਵਰ ਨੇ ਇਸ ਗੱਲ ਦਾ ਸਬੂਤ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਭ ਨੂੰ ਦਿੱਤਾ ਹੈ।"
ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲਾਂ ਦਾ ਜੋ ਉਹ ਬੋਲਦਾ ਹੈ, ਨਿਆਂ ਦੇ ਦਿਨ ਉਸਦਾ ਹਿਸਾਬ ਦੇਵੇਗਾ। ਇਸ ਲਈ ਤੂੰ ਆਪਣੀਆਂ ਗੱਲਾਂ ਦੇ ਕਾਰਨ ਹੀ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਹੀ ਦੋਸ਼ੀ ਠਹਿਰਾਇਆ ਜਾਵੇਂਗਾ।"
ਨਿਆਂ ਦਾ ਦਿਨ
"ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ, ਤਦ ਉਹ ਆਪਣੀ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ। ਅਤੇ ਸਭ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰੇਂਗਾ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆ ਤੋਂ ਅਲੱਗ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆ ਨੂੰ ਖੱਬੇ ਪਾਸੇ ਰੱਖੇਗਾ।
ਨਿਆਂ ਦਾ ਦਿਨ
"ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਵਿੱਚ ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ, ਤਦ ਉਹ ਆਪਣੀ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ। ਅਤੇ ਸਭ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰੇਂਗਾ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆ ਤੋਂ ਅਲੱਗ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆ ਨੂੰ ਖੱਬੇ ਪਾਸੇ ਰੱਖੇਗਾ।
"ਤਦ ਰਾਜਾ ਉਹਨਾਂ ਨੂੰ ਜਿਹੜੇ ਸੱਜੇ ਪਾਸੇ ਹੋਣਗੇ ਵੇਖ ਕੇ ਆਖੇਗਾ, ‘ਆਓ, ਮੇਰੇ ਪਿਤਾ ਦੇ ਮੁਬਾਰਕ ਲੋਕੋ; ਜਿਹੜਾ ਰਾਜ ਜਗਤ ਦੇ ਸ਼ੁਰੂਆਤ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ ਉਸਦੇ ਵਾਰਸ ਹੋਵੋ। ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ। ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਅਤੇ ਤੁਸੀਂ ਮੈਨੂੰ ਕੱਪੜੇ ਦਿੱਤੇ, ਮੈਂ ਬਿਮਾਰ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਤਾਂ ਤੁਸੀਂ ਮੈਨੂੰ ਮਿਲਣ ਲਈ ਆਏ।’
"ਤਦ ਧਰਮੀ ਉਸ ਨੂੰ ਉੱਤਰ ਦੇਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਖੁਆਇਆ, ਜਾਂ ਤਿਹਾਇਆ ਵੇਖਿਆ ਅਤੇ ਪੀਣ ਨੂੰ ਪਾਣੀ ਦਿੱਤਾ? ਕਦੋਂ ਅਸੀਂ ਤੁਹਾਨੂੰ ਪਰਦੇਸੀ ਵੇਖਿਆ ਤੇ ਆਪਣੇ ਘਰ ਬੁਲਾਇਆ, ਜਾਂ ਕੱਪੜਿਆ ਦੀ ਜ਼ਰੂਰਤ ਸੀ ਤੇ ਕੱਪੜੇ ਦਿੱਤੇ? ਅਤੇ ਕਦੋਂ ਅਸੀਂ ਤੁਹਾਨੂੰ ਬਿਮਾਰ ਅਤੇ ਕੈਦ ਵਿੱਚ ਵੇਖਿਆ ਅਤੇ ਤੁਹਾਡੇ ਕੋਲ ਆਏ?’
"ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਮੇਰੇ ਇਹਨਾਂ ਸਭਨਾਂ ਭੈਣ-ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਤੁਸੀਂ ਮੇਰੇ ਨਾਲ ਕੀਤਾ।’
"ਤਦ ਜਿਹੜੇ ਖੱਬੇ ਪਾਸੇ ਹੋਣਗੇ ਉਹਨਾਂ ਨੂੰ ਵੀ ਕਹੇਗਾ, ‘ਹੇ ਸਰਾਪੇ ਹੋਇਓ, ਮੇਰੇ ਕੋਲੋਂ ਦੂਰ ਚੱਲੇ ਜਾਓ, ਉਸ ਸਦੀਪਕ ਅੱਗ ਵਿੱਚ ਜਿਹੜੀ ਦੁਸ਼ਟ ਅਤੇ ਉਸਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। ਕਿਉਂਕਿ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਪਿਆਸਾ ਸੀ ਤੇ ਤੁਸੀਂ ਮੈਨੂੰ ਪੀਣ ਨੂੰ ਕੁਝ ਨਾ ਦਿੱਤਾ। ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਨਾ ਦਿੱਤੀ, ਮੈਨੂੰ ਕੱਪੜਿਆ ਦੀ ਜ਼ਰੂਰਤ ਸੀ ਪਰ ਤੁਸੀਂ ਮੈਨੂੰ ਨਾ ਦਿੱਤੇ, ਮੈਂ ਬਿਮਾਰ ਅਤੇ ਕੈਦ ਵਿੱਚ ਸੀ ਪਰ ਤੁਸੀਂ ਮੈਨੂੰ ਮਿਲਣ ਨੂੰ ਨਾ ਆਏ।’
"ਉਹ ਵੀ ਉੱਤਰ ਦੇਣਗੇ, ‘ਪ੍ਰਭੂ ਜੀ, ਭਲਾ ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਕੱਪੜਿਆ ਦੀ ਜ਼ਰੂਰਤ ਸੀ ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਮਦਦ ਨਾ ਕੀਤੀ?’
"ਤਦ ਉਹ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਸੀਂ ਉਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨਾਲ ਵੀ ਕੀਤਾ, ਸਮਝ ਲਓ ਮੇਰੇ ਨਾਲ ਕੀਤਾ।’
"ਤਦ ਯਿਸ਼ੂ ਨੇ ਕਿਹਾ, ਉਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।"
ਕਿਉਂ ਜੋ ਪਰਮੇਸ਼ਵਰ ਹਰੇਕ ਕੰਮ ਦਾ ਨਿਆਂ ਕਰੇਗਾ,
ਹਰ ਗੁਪਤ ਚੀਜ਼ ਸਮੇਤ,
ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ।
ਮੈਂ ਆਪਣੇ ਆਪ ਨੂੰ ਕਿਹਾ,
"ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਹਾਂ ਦਾ ਨਿਆਂ ਕਰੇਗਾ,
ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ,
ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।"
"ਇਸ ਲਈ, ਹੇ ਇਸਰਾਏਲੀਓ, ਮੈਂ ਤੁਹਾਡੇ ਵਿੱਚੋਂ ਹਰੇਕ ਦਾ ਨਿਆਂ ਤੁਹਾਡੇ ਆਪਣੇ ਤਰੀਕਿਆਂ ਅਨੁਸਾਰ ਕਰਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ! ਆਪਣੇ ਸਾਰੇ ਅਪਰਾਧਾਂ ਤੋਂ ਮੁੜ ਜਾਓ; ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ। ਆਪਣੇ ਉਹਨਾਂ ਸਾਰੇ ਅਪਰਾਧਾਂ ਨੂੰ ਜਿਹਨਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? ਕਿਉਂ ਜੋ ਮੈਂ ਕਿਸੇ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਤੋਬਾ ਕਰੋ ਅਤੇ ਜੀਉਂਦੇ ਰਹੋ!
Segurança em Cristo
Quem crê no Filho tem a vida eterna e não entra em juízo. O amor de Deus é nosso refúgio diante do juízo vindouro.
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ। ਕਿਉਂਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸੰਸਾਰ ਤੇ ਦੋਸ਼ ਲਗਾਉਣ ਲਈ ਨਹੀਂ ਪਰ ਸੰਸਾਰ ਨੂੰ ਬਚਾਉਣ ਲਈ ਭੇਜਿਆ। ਹਰ ਇੱਕ ਮਨੁੱਖ ਜੋ ਪਰਮੇਸ਼ਵਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਉਸ ਉੱਤੇ ਕਦੇ ਦੋਸ਼ ਨਹੀਂ ਲਗਾਇਆ ਜਾਂਦਾ; ਜੋ ਮਨੁੱਖ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਮੰਨਿਆ ਗਿਆ ਹੈ ਕਿਉਂਕਿ ਉਸ ਨੇ ਪਰਮੇਸ਼ਵਰ ਦੇ ਨਾਮ ਅਤੇ ਉਸ ਦੇ ਇੱਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ। ਉਹਨਾਂ ਦੇ ਦੋਸ਼ੀ ਠਹਿਰਨ ਦਾ ਕਾਰਨ ਇਹ ਹੈ: ਕਿ ਚਾਨਣ ਸੰਸਾਰ ਵਿੱਚ ਆਇਆ ਸੀ ਪਰ ਮਨੁੱਖਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਪਰ ਉਹਨਾਂ ਨੇ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ।
ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਤੁਹਾਡੇ ਭਲੇ ਲਈ ਹੈ ਜੋ ਮੈਂ ਤੁਹਾਡੇ ਤੋਂ ਦੂਰ ਜਾ ਰਿਹਾ ਹਾਂ। ਜਦ ਤੱਕ ਮੈਂ ਨਹੀਂ ਜਾਂਦਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇ ਮੈਂ ਜਾਂਦਾ ਹਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ। ਜਦੋਂ ਉਹ ਆਵੇਗਾ ਉਹ ਸੰਸਾਰ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ, ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਂਗਾ। ਪਾਪ ਬਾਰੇ ਇਸ ਲਈ ਕਿਉਂਕਿ ਲੋਕ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ। ਧਾਰਮਿਕਤਾ ਬਾਰੇ ਇਸ ਲਈ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ, ਜਿੱਥੇ ਤੁਸੀਂ ਮੈਨੂੰ ਨਹੀਂ ਵੇਖ ਸਕੋਂਗੇ। ਅਤੇ ਨਿਆਂ ਬਾਰੇ ਇਸ ਲਈ ਕਿਉਂਕਿ ਇਸ ਸੰਸਾਰ ਦਾ ਰਾਜਕੁਮਾਰ ਹੁਣ ਦੋਸ਼ੀ ਠਹਿਰਾਇਆ ਗਿਆ ਹੈ।
ਅਤੇ ਅਸੀਂ ਪਰਮੇਸ਼ਵਰ ਦੇ ਉਸ ਪਿਆਰ ਨੂੰ ਜਾਣਿਆ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
ਪਰਮੇਸ਼ਵਰ ਪਿਆਰ ਹੈ। ਜੋ ਕੋਈ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਵਿੱਚ ਪਿਆਰ ਨੂੰ ਸੰਪੂਰਨ ਬਣਾਇਆ ਜਾਂਦਾ ਹੈ ਤਾਂ ਜੋ ਸਾਨੂੰ ਨਿਆਂ ਦੇ ਦਿਨ ਵਿਸ਼ਵਾਸ ਹੋਵੇ: ਇਸ ਸੰਸਾਰ ਵਿੱਚ ਅਸੀਂ ਯਿਸ਼ੂ ਵਰਗੇ ਹਾਂ। ਪਿਆਰ ਵਿੱਚ ਕੋਈ ਡਰ ਨਹੀਂ ਹੁੰਦਾ। ਪਰ ਸੰਪੂਰਨ ਪਿਆਰ ਡਰ ਨੂੰ ਬਾਹਰ ਕੱਢਦਾ ਹੈ, ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੁੰਦਾ ਹੈ। ਜਿਹੜਾ ਡਰਦਾ ਹੈ ਉਹ ਪਿਆਰ ਵਿੱਚ ਸੰਪੂਰਨ ਨਹੀਂ ਹੁੰਦਾ।
ਕਿਉਂਕਿ ਅਸੀਂ ਸਾਰਿਆ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ, ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਚਾਹੇ ਚੰਗਾ ਚਾਹੇ ਬੁਰਾ ਅਸੀਂ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫ਼ਲ ਪ੍ਰਾਪਤ ਕਰਾਂਗੇ।
ਇਹ ਉਸ ਦਿਨ ਹੋਵੇਗਾ ਜਦੋਂ ਪਰਮੇਸ਼ਵਰ ਮੇਰੀ ਖੁਸ਼ਖ਼ਬਰੀ ਅਨੁਸਾਰ ਯਿਸ਼ੂ ਮਸੀਹ ਦੇ ਰਾਹੀਂ ਲੋਕਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।
ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਉਸ ਦਾ ਨਿਆਂ ਹੋਣਾ ਠਹਿਰਾਇਆ ਹੋਇਆ ਹੈ, ਇਸ ਲਈ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਮਸੀਹ ਨੂੰ ਇੱਕੋ ਵਾਰ ਬਲੀਦਾਨ ਹੋਣਾ ਪਿਆ; ਅਤੇ ਉਹ ਦੂਜੀ ਵਾਰ ਪ੍ਰਗਟ ਹੋਵੇਗਾ, ਪਾਪ ਦੂਰ ਕਰਨ ਲਈ ਨਹੀਂ, ਬਲਕਿ ਉਹਨਾਂ ਦੀ ਮੁਕਤੀ ਲਈ ਜੋ ਉਸ ਦੀ ਉਡੀਕ ਕਰ ਰਹੇ ਹਨ।
ਜਿਵੇਂ ਬਚਨ ਕਹਿੰਦਾ ਹੈ, ਕੁਝ ਹੀ ਸਮੇਂ ਵਿੱਚ,
"ਜੋ ਆਉਣ ਵਾਲਾ ਹੈ
ਉਹ ਪ੍ਰਭੂ ਆਵੇਗਾ ਅਤੇ
ਦੇਰੀ ਨਹੀਂ ਕਰੇਗਾ।"
ਪਰ,
"ਮੇਰਾ ਧਰਮੀ ਵਿਅਕਤੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।
ਅਤੇ ਮੇਰਾ ਮਨ ਉਸ ਵਿਅਕਤੀ ਤੋਂ ਖੁਸ਼ ਨਹੀਂ ਹੁੰਦਾ ਜੋ ਪਿੱਛੇ ਹਟ ਜਾਂਦਾ ਹੈ।"
ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਲੈਂਦੇ ਹਨ।
ਤਾਂ ਫਿਰ, ਆਓ ਅਸੀਂ ਦੂਜਿਆਂ ਵਰਗੇ ਨਾ ਹੋਈਏ, ਜੋ ਸੁੱਤੇ ਪਏ ਹਨ, ਪਰ ਆਓ ਅਸੀਂ ਜਾਗਦੇ ਅਤੇ ਸੁਚੇਤ ਰਹੀਏ। ਉਨ੍ਹਾਂ ਲਈ ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਹੀ ਸੌਂਦੇ ਹਨ, ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੋ ਜਾਂਦੇ ਹਨ। ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਕ੍ਰੋਧ ਦੇ ਲਈ ਨਹੀਂ ਸਗੋਂ ਸਾਡੇ ਪ੍ਰਭੂ ਯਿਸ਼ੂ ਮਸੀਹ ਰਾਹੀਂ ਮੁਕਤੀ ਪ੍ਰਾਪਤ ਕਰਨ ਲਈ ਨਿਯੁਕਤ ਕੀਤਾ ਹੈ।
ਸਾਰੀ ਸ੍ਰਿਸ਼ਟੀ ਯਾਹਵੇਹ ਦੇ ਅੱਗੇ ਆਨੰਦ ਕਰੇ, ਕਿਉਂਕਿ ਉਹ ਆਉਂਦਾ ਹੈ,
ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।
ਉਹ ਦੁਨੀਆਂ ਦਾ ਧਰਮ ਨਾਲ ਨਿਆਂ ਕਰੇਗਾ
ਅਤੇ ਲੋਕਾਂ ਦਾ ਆਪਣੀ ਵਫ਼ਾਦਾਰੀ ਵਿੱਚ।
Este artigo te tocou? Faça uma oração!
+581 estão orando agora.
Junte-se à corrente de oração.