Milagres
Os milagres manifestam o poder soberano de Deus. Desde a criação até os sinais de Jesus e dos apóstolos, Deus intervém sobrenaturalmente na história para revelar sua glória e amor.
O Deus dos milagres
Para Deus nada é impossível. Ele abriu o mar, fez cair fogo do céu e ressuscitou mortos. Seu poder não tem limites.
ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, "ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।"
ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, "ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।"
ਪਰਮੇਸ਼ਵਰ ਲਈ ਕੁਝ ਵੀ ਅਣਹੋਣਾ ਨਹੀਂ।"
"ਮੈਂ ਯਾਹਵੇਹ ਸਾਰੀ ਮਨੁੱਖਜਾਤੀ ਦਾ ਪਰਮੇਸ਼ਵਰ ਹਾਂ। ਕੀ ਮੇਰੇ ਲਈ ਕੁਝ ਬਹੁਤ ਔਖਾ ਹੈ?
ਤਦ ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ, ਅਤੇ ਸਾਰੀ ਰਾਤ ਯਾਹਵੇਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ। ਅਤੇ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਦੀ ਕੰਧ ਵਾਂਗੂੰ ਸੀ।
ਮੈਂ ਯਾਹਵੇਹ ਦੇ ਕੰਮਾਂ ਨੂੰ ਯਾਦ ਕਰਾਂਗਾ;
ਹਾਂ, ਮੈਂ ਤੁਹਾਡੇ ਪਹਿਲਾਂ ਦੇ ਚਮਤਕਾਰਾਂ ਨੂੰ ਯਾਦ ਕਰਾਂਗਾ।
ਮੈਂ ਤੁਹਾਡੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ
ਅਤੇ ਤੁਹਾਡੇ ਸਾਰੇ ਮਹਾਨ ਕੰਮਾਂ ਦਾ ਧਿਆਨ ਕਰਾਂਗਾ।"
ਤੁਸੀਂ ਉਹ ਪਰਮੇਸ਼ਵਰ ਹੋ ਜੋ ਚਮਤਕਾਰ ਕਰਦੇ ਹੋ;
ਤੁਸੀਂ ਲੋਕਾਂ ਵਿੱਚ ਆਪਣੀ ਸ਼ਕਤੀ ਪ੍ਰਗਟ ਕਰਦੇ ਹੋ।
Milagres pela fé
Se tiverdes fé como um grão de mostarda, movereis montanhas. A fé é a chave que acessa o poder miraculoso de Deus.
ਉਸਨੇ ਜਵਾਬ ਦਿੱਤਾ, "ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚ ਰਾਈ ਦੇ ਬੀਜ ਸਮਾਨ ਵਿਸ਼ਵਾਸ ਹੈ, ਤਾਂ ਤੁਸੀਂ ਇਸ ਪਹਾੜ ਨੂੰ ਕਹਿ ਸਕਦੇ ਹੋ, ‘ਇੱਥੋਂ ਹੱਟ ਕੇ ਉਸ ਥਾਂ ਚੱਲਿਆ ਜਾ,’ ਅਤੇ ਉਹ ਚੱਲਿਆ ਜਾਵੇਗਾ। ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ।"
ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੇ ਤੁਹਾਨੂੰ ਵਿਸ਼ਵਾਸ ਹੈ ਤੇ ਸ਼ੱਕ ਨਾ ਕਰੋ, ਤੁਸੀਂ ਸਿਰਫ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦੇ ਰੁੱਖ ਨਾਲ ਹੋਇਆ, ਪਰ ਜੇ ਤੁਸੀਂ ਇਸ ਪਹਾੜ ਨੂੰ ਆਖੋਗੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਤਾਂ ਅਜਿਹਾ ਹੋ ਜਾਵੇਗਾ।
ਯਿਸ਼ੂ ਨੇ ਕਿਹਾ, "ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ।"
ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, "ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਨਹੀਂ; ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।"
ਯਿਸ਼ੂ ਨੇ ਉੱਤਰ ਦਿੱਤਾ, "ਜੋ ਮਨੁੱਖ ਲਈ ਅਣਹੋਣਾ ਹੈ ਉਹ ਪਰਮੇਸ਼ਵਰ ਤੋਂ ਹੋ ਸਕਦਾ ਹੈ।"
ਅਤੇ ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਦੀ ਘਾਟ ਦੇ ਕਾਰਨ ਉੱਥੇ ਬਹੁਤ ਚਮਤਕਾਰ ਨਾ ਕੀਤੇ।
Sinais e prodígios
Os apóstolos realizaram sinais e maravilhas em nome de Jesus. Os dons do Espírito incluem a operação de milagres e a fé sobrenatural.
"ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਕਿ ਯਿਸ਼ੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਦੇ ਸੱਚ ਹੋਣ ਦਾ ਪ੍ਰਮਾਣ ਪਰਮੇਸ਼ਵਰ ਦੇ ਵੱਲੋਂ ਉਨ੍ਹਾਂ ਚਮਤਕਾਰਾਂ, ਅਚੰਭਿਆਂ ਅਤੇ ਨਿਸ਼ਾਨਾ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ਵਰ ਨੇ ਯਿਸ਼ੂ ਦੇ ਰਾਹੀਂ ਵਿਖਾਏ, ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ।
ਜਦੋਂ ਉਹ ਪ੍ਰਾਰਥਨਾ ਕਰ ਹਟੇ, ਤਾਂ ਉਹ ਜਗ੍ਹਾ ਹਿੱਲ ਗਈ ਸੀ ਜਿੱਥੇ ਉਹ ਇਕੱਠੇ ਹੋਏ ਸਨ। ਅਤੇ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ਵਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।
ਪਰਮੇਸ਼ਵਰ ਨੇ ਪੌਲੁਸ ਦੁਆਰਾ ਅਨੋਖੇ ਚਮਤਕਾਰ ਕੀਤੇ, ਐਥੋਂ ਤੱਕ ਜੋ ਰੁਮਾਲ ਅਤੇ ਪਰਨਾਂ ਉਹ ਦੇ ਸਰੀਰ ਨਾਲ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ, ਅਤੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਅਤੇ ਉਨ੍ਹਾਂ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।
ਤੁਹਾਡੇ ਵਿੱਚ ਰਹਿੰਦੇ ਹੋਏ ਮੈਂ ਇੱਕ ਸੱਚੇ ਰਸੂਲ ਦੇ ਚਿੰਨ੍ਹ, ਪੂਰੇ ਧੀਰਜ ਨਾਲ ਨਿਸ਼ਾਨੀਆਂ, ਕਰਾਮਾਤਾਂ ਅਤੇ ਚਮਤਕਾਰ ਤੁਹਾਡੇ ਵਿੱਚ ਵਿਖਾਏ।
ਕਲੀਸਿਆ ਵਿੱਚ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਰਸੂਲਾਂ ਨੂੰ, ਦੂਸਰਾ ਨਬੀਆਂ ਨੂੰ, ਤੀਸਰਾ ਉਪਦੇਸ਼ਕਾ ਨੂੰ, ਫਿਰ ਕਰਾਮਾਤਾਂ ਕਰਨ ਵਾਲਿਆਂ ਨੂੰ, ਫਿਰ ਉਹਨਾਂ ਨੂੰ ਜਿਨ੍ਹਾਂ ਕੋਲ ਚੰਗਾ ਕਰਨ ਵਾਲੇ ਵਰਦਾਨ ਹਨ, ਭਲਾ ਕਰਨ ਵਾਲਿਆਂ ਨੂੰ, ਹਾਕਮਾ ਨੂੰ, ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ਨਿਯੁਕਤ ਕੀਤਾ ਹੈ।
ਇੱਕ ਨੂੰ ਤਾਂ ਪਰਮੇਸ਼ਵਰ ਦੇ ਆਤਮਾ ਰਾਹੀ ਬੁੱਧ ਦੀ ਗੱਲ ਪ੍ਰਾਪਤ ਹੁੰਦੀ ਹੈ, ਅਤੇ ਦੂਸਰੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਗਿਆਨ ਨਾਲ ਭਰਿਆ ਸੰਦੇਸ਼ ਪ੍ਰਾਪਤ ਹੁੰਦਾ ਹੈ। ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਵਿਸ਼ਵਾਸ, ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਤੋਂ ਚੰਗਾ ਕਰਨ ਦਾ ਵਰਦਾਨ, ਕਿਸੇ ਨੂੰ ਚਮਤਕਾਰ ਕਰਨ ਦੀ ਸ਼ਕਤੀ, ਕਿਸੇ ਨੂੰ ਭਵਿੱਖਬਾਣੀ ਕਰਨ ਦੀ, ਕਿਸੇ ਨੂੰ ਆਤਮਾ ਪਰਖਣ ਦੀ, ਕਿਸੇ ਨੂੰ ਗ਼ੈਰ-ਭਾਸ਼ਾ ਬੋਲਣ ਅਤੇ ਹੋਰ ਕਿਸੇ ਨੂੰ ਗ਼ੈਰ-ਭਾਸ਼ਾ ਦਾ ਅਨੁਵਾਦ ਕਰਨ ਦੀ।
ਯਿਸ਼ੂ ਨੇ ਕਿਹਾ, "ਉਸਨੂੰ ਨਾ ਰੋਕੋ, ਕਿਉਂਕਿ ਜਿਹੜਾ ਵੀ ਮੇਰੇ ਨਾਮ ਵਿੱਚ ਕੋਈ ਚਮਤਕਾਰ ਕਰਦਾ ਹੈ, ਅਗਲੇ ਹੀ ਪਲ ਵਿੱਚ ਉਹ ਮੇਰੇ ਬਾਰੇ ਕੁਝ ਬੁਰਾ ਨਹੀਂ ਕਹਿ ਸਕਦਾ, ਕਿਉਂਕਿ ਜਿਹੜਾ ਸਾਡੇ ਵਿਰੁੱਧ ਨਹੀਂ ਹੈ ਉਹ ਸਾਡੇ ਨਾਲ ਹੈ।
Milagres de cura e provisão
A oração da fé salvará o enfermo. Deus provê, cura e intervém quando clamamos a Ele com fé genuína.
ਅਤੇ ਵਿਸ਼ਵਾਸ ਵਿੱਚ ਕੀਤੀ ਗਈ ਪ੍ਰਾਰਥਨਾ ਬਿਮਾਰ ਵਿਅਕਤੀ ਨੂੰ ਤੰਦਰੁਸਤ ਕਰੇਗੀ; ਪ੍ਰਭੂ ਉਨ੍ਹਾਂ ਨੂੰ ਉੱਚਾ ਕਰੇਗਾ। ਜੇ ਉਨ੍ਹਾਂ ਨੇ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। ਇਸ ਲਈ ਇੱਕ-ਦੂਜੇ ਦੇ ਅੱਗੇ ਆਪਣੇ ਪਾਪ ਕਬੂਲ ਕਰੋ ਅਤੇ ਇੱਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਵੋ। ਇੱਕ ਧਰਮੀ ਵਿਅਕਤੀ ਦੀ ਪ੍ਰਾਰਥਨਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ।
ਏਲੀਯਾਹ ਇੱਕ ਮਨੁੱਖ ਸੀ, ਜਿਵੇਂ ਕਿ ਅਸੀਂ ਹਾਂ। ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ, ਅਤੇ ਸਾਢੇ ਤਿੰਨ ਸਾਲਾਂ ਤੱਕ ਜ਼ਮੀਨ ਤੇ ਮੀਂਹ ਨਹੀਂ ਪਿਆ। ਫੇਰ ਉਸ ਨੇ ਪ੍ਰਾਰਥਨਾ ਕੀਤੀ, ਅਤੇ ਅਕਾਸ਼ ਨੇ ਮੀਂਹ ਪਾਇਆ ਅਤੇ ਧਰਤੀ ਨੇ ਆਪਣੀਆਂ ਫਸਲਾਂ ਪੈਦਾ ਕੀਤੀਆਂ।
ਤਦ ਯਿਸ਼ੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਦੇ ਦਿੱਤਾ ਕਿ ਉਹ ਉਹਨਾਂ ਨੂੰ ਲੋਕਾਂ ਵਿੱਚ ਵੰਡ ਦੇਣ। ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ।
ਸਬਤ ਦੇ ਦਿਨ ਯਿਸ਼ੂ ਦਾ ਕੁੱਬੀ ਔਰਤ ਨੂੰ ਚੰਗਾ ਕਰਨਾ
ਇੱਕ ਸਬਤ ਦੇ ਦਿਨ ਯਿਸ਼ੂ ਇੱਕ ਪ੍ਰਾਰਥਨਾ ਸਥਾਨ ਵਿੱਚ ਸਿੱਖਿਆ ਦੇ ਰਹੇ ਸਨ। ਉੱਥੇ ਇੱਕ ਔਰਤ ਆਈ ਜਿਸ ਨੂੰ ਅਠਾਰਾਂ ਸਾਲਾਂ ਤੋਂ ਇੱਕ ਆਤਮਾ ਨੇ ਅਪਾਹਜ ਕੀਤਾ ਹੋਇਆ ਸੀ। ਉਹ ਕੁੱਬੀ ਸੀ ਅਤੇ ਬਿਲਕੁਲ ਵੀ ਸਿੱਧਾ ਨਹੀਂ ਹੋ ਸਕਦੀ ਸੀ। ਜਦੋਂ ਯਿਸ਼ੂ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਉਹ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, "ਹੇ ਔਰਤ, ਤੂੰ ਆਪਣੀ ਇਸ ਬੀਮਾਰੀ ਤੋਂ ਮੁਕਤ ਹੋ ਗਈ ਹੈ।" ਤਦ ਯਿਸ਼ੂ ਨੇ ਉਸ ਉੱਪਰ ਆਪਣਾ ਹੱਥ ਰੱਖ ਲਿਆ ਅਤੇ ਉਸੇ ਵੇਲੇ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੀ।
ਪਰ ਯਹੂਦੀ ਪ੍ਰਾਰਥਨਾ ਸਥਾਨ ਦਾ ਆਗੂ ਇਸ ਗੱਲ ਤੇ ਬਹੁਤ ਗੁੱਸੇ ਹੋਇਆ ਕਿਉਂਕਿ ਯਿਸ਼ੂ ਨੇ ਉਸ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ। ਉਸ ਮੁੱਖੀ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਕਿਹਾ, "ਕੰਮ ਕਰਨ ਲਈ ਛੇ ਦਿਨ ਹਨ, ਇਸ ਲਈ ਇਨ੍ਹਾਂ ਛੇ ਦਿਨਾਂ ਵਿੱਚ ਆਓ ਅਤੇ ਚੰਗਿਆਈ ਪਾਓ, ਨਾ ਕਿ ਸਬਤ ਦੇ ਦਿਨ।"
ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, "ਹੇ ਪਖੰਡੀਓ! ਕੀ ਤੁਸੀਂ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਬਾਹਰ ਨਹੀਂ ਲੈ ਜਾਂਦੇ? ਤਾਂ ਕੀ ਇਹ ਔਰਤ, ਜੋ ਅਬਰਾਹਾਮ ਦੀ ਧੀ ਹੈ, ਜਿਸ ਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਬੰਨ੍ਹਿਆ ਹੋਇਆ ਹੈ, ਸਬਤ ਦੇ ਦਿਨ ਇਨ੍ਹਾਂ ਬੰਧਨਾਂ ਤੋਂ ਉਸ ਦਾ ਮੁਕਤ ਹੋਣਾ ਠੀਕ ਨਹੀਂ ਸੀ?"
ਜਦੋਂ ਪ੍ਰਭੂ ਨੇ ਇਹ ਕਿਹਾ, ਤਾਂ ਉਹਨਾਂ ਦੇ ਸਾਰੇ ਵਿਰੋਧੀ ਸ਼ਰਮਿੰਦਾ ਹੋ ਗਏ, ਪਰ ਲੋਕ ਉਹਨਾਂ ਸਾਰੀਆਂ ਸ਼ਾਨਦਾਰ ਕੰਮਾਂ ਨੂੰ ਵੇਖ ਕੇ ਜੋ ਯਿਸ਼ੂ ਕਰ ਰਹੇ ਸਨ ਖੁਸ਼ ਹੋਏ।
ਇਹ ਯਿਸ਼ੂ ਦੇ ਅਨੋਖੇ ਚਿੰਨ੍ਹਾਂ ਨੂੰ ਕਰਨ ਦੀ ਸ਼ੁਰੂਆਤ ਸੀ, ਜੋ ਗਲੀਲ ਦੇ ਕਾਨਾ ਨਗਰ ਵਿੱਚ ਹੋਈ, ਜਿਸ ਦੇ ਦੁਆਰਾ ਯਿਸ਼ੂ ਨੇ ਆਪਣਾ ਪ੍ਰਤਾਪ ਪ੍ਰਗਟ ਕੀਤਾ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।
ਜਦੋਂ ਲੋਕਾਂ ਨੇ ਯਿਸ਼ੂ ਦੇ ਕੀਤੇ ਚਮਤਕਾਰ ਨੂੰ ਵੇਖਿਆ, ਤਾਂ ਉਹ ਕਹਿਣ ਲੱਗੇ, "ਸੱਚ-ਮੁੱਚ ਇਹ ਉਹ ਨਬੀ ਹੈ ਜੋ ਦੁਨੀਆਂ ਵਿੱਚ ਆਉਣ ਵਾਲਾ ਹੈ।"
ਯਿਸ਼ੂ ਨੇ ਥੋਮਸ ਨੂੰ ਕਿਹਾ, "ਕਿਉਂਕਿ ਤੂੰ ਮੈਨੂੰ ਵੇਖਿਆ ਇਸ ਕਰਕੇ ਵਿਸ਼ਵਾਸ ਕੀਤਾ ਹੈ, ਮੁਬਾਰਕ ਉਹ ਜਿਹੜੇ ਮੈਨੂੰ ਬਿਨਾਂ ਵੇਖਿਆ ਵਿਸ਼ਵਾਸ ਕਰਦੇ ਹਨ।"
ਇਸ ਪੁਸਤਕ ਦਾ ਉਦੇਸ਼
ਯਿਸ਼ੂ ਨੇ ਹੋਰ ਵੀ ਕਈ ਚਮਤਕਾਰ ਕੀਤੇ, ਜਿਹੜੇ ਉਹਨਾਂ ਦੇ ਚੇਲਿਆਂ ਨੇ ਵੇਖੇ, ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ। ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ, ਕਿ ਯਿਸ਼ੂ ਮਸੀਹ ਹੀ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ।
ਫਿਰ ਦੂਸਰਾ ਚੇਲਾ ਵੀ ਅੰਦਰ ਗਿਆ, ਇਹ ਉਹ ਚੇਲਾ ਸੀ ਜਿਹੜਾ ਕਿ ਪਤਰਸ ਨਾਲੋਂ ਕਬਰ ਉੱਤੇ ਪਹਿਲਾਂ ਪਹੁੰਚਿਆ ਸੀ, ਜਦ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਵਿਸ਼ਵਾਸ ਕੀਤਾ। ਓਹ ਅਜੇ ਵੀ ਬਚਨ ਤੋਂ ਇਹ ਨਹੀਂ ਸਮਝ ਸਕੇ, ਕਿ ਯਿਸ਼ੂ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ।
Discernimento nos sinais
A Bíblia alerta contra falsos milagres e sinais enganosos. Devemos provar os espíritos e não seguir sinais que desviam de Deus.
ਦੂਜੇ ਦੇਵਤਿਆਂ ਦੀ ਪੂਜਾ
ਜੇ ਕੋਈ ਨਬੀ ਜਾਂ ਉਹ ਜੋ ਸੁਪਨਿਆਂ ਦੁਆਰਾ ਭਵਿੱਖਬਾਣੀ ਕਰਦਾ ਹੈ, ਤੁਹਾਡੇ ਵਿਚਕਾਰ ਪ੍ਰਗਟ ਹੁੰਦਾ ਹੈ ਅਤੇ ਤੁਹਾਨੂੰ ਇੱਕ ਨਿਸ਼ਾਨ ਜਾਂ ਅਚੰਭੇ ਦੀ ਘੋਸ਼ਣਾ ਕਰਦਾ ਹੈ, ਅਤੇ ਜੇ ਉਹ ਨਿਸ਼ਾਨ ਜਾਂ ਅਚੰਭੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਬੀ ਕਹਿੰਦਾ ਹੈ, "ਆਓ ਅਸੀਂ ਦੂਜੇ ਦੇਵਤਿਆਂ ਦੀ ਪਾਲਣਾ ਕਰੀਏ" (ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਨਹੀਂ ਜਾਣਦੇ) "ਅਤੇ ਅਸੀਂ ਉਹਨਾਂ ਦੀ ਉਪਾਸਨਾ ਕਰੀਏ," ਤੁਹਾਨੂੰ ਉਸ ਨਬੀ ਜਾਂ ਸੁਪਨੇ ਲੈਣ ਵਾਲੇ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਜਾਣਨ ਲਈ ਤੁਹਾਡੀ ਪਰਖ ਕਰ ਰਿਹਾ ਹੈ ਕਿ ਤੁਸੀਂ ਉਸਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਰੂਹ ਨਾਲ ਪਿਆਰ ਕਰਦੇ ਹੋ। ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ।
ਤਦ ਮੈਂ ਤਿੰਨ ਡੱਡੂਆਂ ਵਰਗੀਆਂ ਅਸ਼ੁੱਧ ਆਤਮਾਵਾਂ ਵੇਖੀਆ; ਉਹ ਅਜਗਰ ਦੇ ਮੂੰਹ ਵਿੱਚੋਂ, ਦਰਿੰਦੇ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਨਿੱਕਲੀਆ। ਕਿਉਂਕਿ ਉਹ ਚਮਤਕਾਰ ਵਿਖਾਉਣ ਵਾਲੀਆਂ ਦੁਸ਼ਟ ਆਤਮਾ ਸਨ, ਅਤੇ ਉਹ ਸੰਸਾਰ ਦੇ ਰਾਜਿਆਂ ਕੋਲ ਗਈਆ, ਤਾਂ ਕਿ ਉਹਨਾਂ ਨੂੰ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਜਿੱਤ ਦੇ ਮਹਾਨ ਦਿਨ ਉੱਤੇ ਯੁੱਧ ਕਰਨ ਲਈ ਇਕੱਠਾ ਕਰਨ।
ਸਵਰਗ ਤੋਂ ਨਿਸ਼ਾਨ ਦੀ ਮੰਗ
ਇੱਕ ਦਿਨ ਕੁਝ ਫ਼ਰੀਸੀਆਂ ਅਤੇ ਕਾਨੂੰਨ ਦੇ ਸਿਖਾਉਣ ਵਾਲਿਆਂ ਨੇ ਉਸਨੂੰ ਕਿਹਾ, "ਗੁਰੂ ਜੀ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।"
ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਕਿ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ! ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ, ਉਹਨਾਂ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ। ਜਿਸ ਤਰ੍ਹਾਂ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਇੱਕ ਵੱਡੀ ਮੱਛੀ ਦੇ ਪੇਟ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ।
ਉਹਨਾਂ ਨਗਰਾਂ ਉੱਤੇ ਹਾਏ ਜਿਨ੍ਹਾਂ ਨੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕੀਤੀ
ਤਦ ਯਿਸ਼ੂ ਨੇ ਉਨ੍ਹਾਂ ਸ਼ਹਿਰਾਂ ਨੂੰ ਨਿੰਦਣਾ ਸ਼ੁਰੂ ਕੀਤਾ ਜਿੱਥੇ ਉਸਨੇ ਬਹੁਤ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ। "ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਕਦੋਂ ਦੀ ਤੋਬਾ ਕਰ ਲੈਣੀ ਸੀ। ਪਰ ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਰ ਅਤੇ ਸਿਦੋਨ ਤੁਹਾਡੇ ਨਾਲੋਂ ਬਿਹਤਰ ਹੋਵੇਗਾ। ਅਤੇ ਹੇ! ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ। ਜੇ ਇਹ ਚਮਤਕਾਰ ਜਿਹੜੇ ਤੁਹਾਡੇ ਵਿੱਚ ਹੋਏ ਅਗਰ ਸੋਦੋਮ ਵਿੱਚ ਹੁੰਦੇ, ਤਾਂ ਉਹ ਅੱਜ ਤੱਕ ਬਣਿਆ ਰਹਿੰਦਾ। ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਨਿਆਂ ਦੇ ਦਿਨ ਸੋਦੋਮ ਨਗਰ ਦਾ ਹਾਲ ਤੁਹਾਡੇ ਨਾਲੋਂ ਬਿਹਤਰ ਹੋਵੇਗਾ।"
A criação como milagre
O próprio corpo humano é milagre de Deus. Toda a criação testifica do poder e da sabedoria do Criador.
ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;
ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।
ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
ਹੇ ਯਾਹਵੇਹ, ਮੈਂ ਪੂਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ;
ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਬਾਰੇ ਦੱਸਾਂਗਾ।
ਇਸ ਲਈ ਯਾਹਵੇਹ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ: ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸਦਾ ਨਾਮ ਇੰਮਾਨੂਏਲ ਰੱਖੇਗੀ।
ਇਹ ਸਭ ਇਸ ਲਈ ਹੋਇਆ ਕਿ ਜੋ ਵਚਨ ਪ੍ਰਭੂ ਨੇ ਨਬੀਆਂ ਦੇ ਦੁਆਰਾ ਕਿਹਾ ਗਿਆ ਸੀ ਇਹ ਪੂਰਾ ਹੋਵੇ: "ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ," ਜਿਸ ਦਾ ਅਰਥ ਹੈ, "ਪਰਮੇਸ਼ਵਰ ਸਾਡੇ ਨਾਲ।"
ਪਰ ਜਦੋਂ ਉਹਨਾਂ ਨੇ ਯਿਸ਼ੂ ਨੂੰ ਝੀਲ ਦੇ ਪਾਣੀ ਉੱਤੇ ਤੁਰਦੇ ਵੇਖਿਆ, ਤਾਂ ਉਹਨਾਂ ਨੇ ਸੋਚਿਆ ਕਿ ਉਹ ਇੱਕ ਭੂਤ ਹੈ। ਉਹ ਸਭ ਚੀਕਾਂ ਮਾਰਨ ਲੱਗੇ, ਕਿਉਂਕਿ ਉਹਨਾਂ ਸਾਰਿਆਂ ਨੇ ਉਸਨੂੰ ਵੇਖਿਆ ਅਤੇ ਘਬਰਾ ਗਏ!
ਤੁਰੰਤ ਹੀ ਯਿਸ਼ੂ ਨੇ ਉਹਨਾਂ ਨੂੰ ਆਖਿਆ, "ਹੌਸਲਾ ਰੱਖੋ! ਡਰੋ ਨਾ, ਇਹ ਮੈਂ ਹਾਂ।"
ਇਹ ਗੱਲ ਸੁਣ ਕੇ ਯਿਸ਼ੂ ਨੇ ਜਾਇਰੂਸ ਨੂੰ ਕਿਹਾ, "ਡਰ ਨਾ! ਕੇਵਲ ਵਿਸ਼ਵਾਸ ਕਰ ਅਤੇ ਉਹ ਚੰਗੀ ਹੋ ਜਾਵੇਗੀ।"
ਜਦੋਂ ਉਹ ਉਸ ਜਗ੍ਹਾ ਦੇ ਨੇੜੇ ਆਏ ਜਿੱਥੇ ਇਹ ਰਸਤਾ ਜ਼ੈਤੂਨ ਦੇ ਪਹਾੜ ਤੋਂ ਹੇਠਾਂ ਜਾਂਦਾ ਹੈ, ਚੇਲਿਆਂ ਦੀ ਸਾਰੀ ਭੀੜ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲਈ ਉਹਨਾਂ ਸਾਰੇ ਚਮਤਕਾਰਾਂ ਲਈ ਜੋਸ਼ ਨਾਲ ਵੇਖਣ ਲੱਗੀ:
"ਮੁਬਾਰਕ ਹੈ, ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!"
"ਸਵਰਗ ਵਿੱਚ ਸ਼ਾਂਤੀ ਅਤੇ ਸਭ ਤੋਂ ਉੱਚੀ ਵਡਿਆਈ ਹੋਵੇ!"
ਇਹ ਕਹਿਣ ਤੋਂ ਬਾਅਦ, ਉਹ ਉਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਠਾਇਆ ਗਿਆ, ਅਤੇ ਇੱਕ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰ ਤੋਂ ਓਹਲੇ ਕਰ ਦਿੱਤਾ।
ਮੈਂ ਜ਼ਮੀਨ ਤੇ ਡਿੱਗ ਪਿਆ ਅਤੇ ਇੱਕ ਆਵਾਜ਼ ਮੈਨੂੰ ਆਖਦੀ ਸੁਣੀ, ‘ਹੇ ਸੌਲੁਸ! ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?’
ਟਿੱਡੀਆਂ ਦੀ ਮਹਾਂਮਾਰੀ
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਫ਼ਿਰਾਊਨ ਕੋਲ ਜਾ, ਕਿਉਂ ਜੋ ਮੈਂ ਉਸ ਦੇ ਦਿਲ ਅਤੇ ਉਸ ਦੇ ਅਧਿਕਾਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਨ੍ਹਾਂ ਚਮਤਕਾਰਾਂ ਨੂੰ ਉਹਨਾਂ ਵਿੱਚ ਕਰਾਂ। ਤਾਂ ਜੋ ਤੁਸੀਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਦੱਸ ਸਕੋ ਕਿ ਮੈਂ ਮਿਸਰੀਆਂ ਨਾਲ ਕਿਵੇਂ ਕਠੋਰਤਾ ਨਾਲ ਪੇਸ਼ ਆਇਆ ਅਤੇ ਕਿਵੇਂ ਮੈਂ ਉਹਨਾਂ ਵਿੱਚ ਆਪਣੇ ਚਮਤਕਾਰ ਵਿਖਾਏ ਸਨ ਅਤੇ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ।"