Pular para o conteúdo
Publicidade

ਕਹਾਉਤਾਂ 7

ਵਿਭਚਾਰ ਕਰਨ ਵਾਲੀ ਇਸਤਰੀ ਦੇ ਵਿਰੁੱਧ ਚੇਤਾਵਨੀ

1 ਹੇ ਮੇਰੇ ਪੁੱਤਰ, ਮੇਰੇ ਬਚਨਾਂ ਦੀ ਪਾਲਨਾ ਕਰ

ਅਤੇ ਮੇਰੇ ਹੁਕਮਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ।

2 ਮੇਰੇ ਹੁਕਮਾਂ ਦੀ ਪਾਲਨਾ ਕਰ ਤਾਂ ਤੂੰ ਜੀਉਂਦਾ ਰਹੇਗਾ,

ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਕਾਕੀ ਵਾਂਗੂੰ ਸਮਝ।

3 ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਬੰਨ੍ਹ ਲੈ;

ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।

4 ਬੁੱਧ ਨੂੰ ਆਖ, "ਤੂੰ ਮੇਰੀ ਭੈਣ ਹੈ,"

ਅਤੇ ਸਮਝ ਨੂੰ ਆਖ, "ਤੂੰ ਮੇਰੀ ਰਿਸ਼ਤੇਦਾਰ ਹੈ।"

5 ਤਾਂ ਜੋ ਉਹ ਤੈਨੂੰ ਵਿਭਚਾਰਨ ਤੀਵੀਂ ਤੋਂ ਬਚਾ ਕੇ ਰੱਖੇ,

ਅਤੇ ਉਸ ਓਪਰੀ ਔਰਤ ਤੋਂ ਜੋ ਭਰਮਾਉਂਣ ਵਾਲੀਆਂ ਗੱਲਾਂ ਕਰਦੀ ਹੈ।

6 ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ

ਮੈਂ ਜਾਲੀ ਵਿੱਚੋਂ ਹੇਠਾਂ ਵੇਖਿਆ।

7 ਮੈਂ ਭੋਲਿਆਂ ਲੋਕਾਂ ਵਿੱਚੋਂ,

ਮੈਂ ਜੁਆਨਾਂ ਨੂੰ ਵੇਖਿਆ,

ਇੱਕ ਨੌਜਵਾਨ ਜੋ ਬੇਸਮਝ ਸੀ।

8 ਉਹ ਉਸ ਔਰਤ ਦੇ ਘਰ ਦੀ ਨੁੱਕਰ ਦੀ ਗਲੀ ਵਿੱਚੋਂ ਦੀ ਲੰਘ ਰਿਹਾ ਸੀ,

ਉਹ ਉਸ ਦੇ ਘਰ ਦੀ ਦਿਸ਼ਾ ਵੱਲ ਜਾ ਰਿਹਾ ਸੀ

9 ਸੰਧਿਆ ਵੇਲੇ, ਜਿਵੇਂ ਦਿਨ ਢਲ ਰਿਹਾ ਸੀ,

ਜਿਵੇਂ ਕਾਲੀ ਰਾਤ ਦਾ ਹਨੇਰਾ ਹੋ ਰਿਹਾ ਸੀ।

10 ਤਦ ਇੱਕ ਤੀਵੀਂ ਉਹ ਨੂੰ ਮਿਲਣ ਲਈ ਨਿੱਕਲੀ,

ਵੇਸਵਾ ਵਾਂਗੂੰ ਪਹਿਰਾਵਾ ਪਹਿਨੀ ਹੋਈ ਸੀ।

11 ਉਹ ਬੇਕਾਬੂ ਅਤੇ ਬੇਵਕੂਫ਼ ਹੈ,

ਉਸਦੇ ਪੈਰ ਕਦੇ ਘਰ ਵਿੱਚ ਨਹੀਂ ਰਹਿੰਦੇ;

12 ਹੁਣ ਕਦੇ ਗਲੀ ਵਿੱਚ, ਅਤੇ ਕਦੇ ਚੌਕਾਂ ਵਿੱਚ

ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।

13 ਉਸਨੇ ਉਸਨੂੰ ਫੜ ਲਿਆ ਅਤੇ ਉਸਨੂੰ ਚੁੰਮਿਆ

ਅਤੇ ਬੇਸ਼ਰਮ ਚਿਹਰੇ ਨਾਲ ਉਸਨੇ ਕਿਹਾ,

14 "ਅੱਜ ਮੈਂ ਆਪਣੀ ਸੁੱਖਣਾ ਪੂਰੀ ਕੀਤੀ,

ਅਤੇ ਮੇਰੇ ਕੋਲ ਆਪਣੀ ਸੰਗਤ ਦੀ ਭੇਟ ਵਿੱਚੋਂ ਘਰ ਵਿੱਚ ਭੋਜਨ ਹੈ।

15 ਇਸ ਲਈ ਮੈਂ ਤੈਨੂੰ ਮਿਲਣ ਲਈ ਬਾਹਰ ਆਈ ਹਾਂ।

ਮੈਂ ਤੈਨੂੰ ਦੇਖਣ ਲਈ ਆਈ ਅਤੇ ਤੈਨੂੰ ਲੱਭ ਲਿਆ!

16 ਮੈਂ ਆਪਣਾ ਬਿਸਤਰਾ ਮਿਸਰ ਦੇਸ਼ ਦੇ ਰੰਗਦਾਰ ਵਧੀਆ ਸੂਤੀ ਨਾਲ ਢੱਕਿਆ ਹੈ।

17 ਮੈਂ ਆਪਣੇ ਬਿਸਤਰੇ ਨੂੰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਸੁਗੰਧਿਤ ਕੀਤਾ ਹੈ।

18 ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ,

ਅਤੇ ਇੱਕ ਦੂਸਰੇ ਦਾ ਪਿਆਰ ਵਿੱਚ ਅਨੰਦ ਮਾਣੀਏ!

19 ਮੇਰਾ ਪਤੀ ਘਰ ਵਿੱਚ ਨਹੀਂ ਹੈ,

ਉਹ ਲੰਬੇ ਸਫ਼ਰ ਉੱਤੇ ਗਿਆ ਹੈ।

20 ਉਹ ਆਪਣਾ ਥੈਲਾ ਪੈਸਿਆ ਨਾਲ ਭਰਿਆ ਹੋਇਆ ਲੈ ਕੇ ਗਿਆ ਹੈ,

ਅਤੇ ਪੂਰਨਮਾਸੀ ਨੂੰ ਘਰ ਆਵੇਗਾ।"

21 ਉਸ ਨੇ ਕਾਇਲ ਕਰਨ ਵਾਲੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ,

ਉਸ ਨੇ ਉਸ ਨੂੰ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭਰਮਾ ਲਿਆ।

22 ਉਹ ਉਸੇ ਵੇਲੇ ਉਸ ਦੇ ਮਗਰ ਆਇਆ

ਜਿਵੇਂ ਇੱਕ ਬਲਦ ਵੱਢੇ ਜਾਣ ਲਈ,

ਅਤੇ ਜਿਵੇਂ ਹਿਰਨ ਫਾਹੀ ਵਿੱਚ ਪੈਰ ਰੱਖਦਾ ਹੈ

23 ਜਿਵੇਂ ਇੱਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹਦਾ ਹੈ,

ਜਿਵੇਂ ਇੱਕ ਪੰਛੀ ਫਾਹੀ ਵੱਲ ਛੇਤੀ ਨਾਲ ਜਾਂਦਾ ਹੈ।

ਇਹ ਜਾਣਨਾ ਕਿ ਇਹ ਉਸਦੀ ਜਾਨ ਗੁਆ ਦੇਵੇਗਾ।

24 ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ,

ਮੇਰੀਆਂ ਗੱਲਾਂ ਵੱਲ ਧਿਆਨ ਦਿਓ।

25 ਤੇਰਾ ਮਨ ਉਹ ਦੇ ਰਾਹਾਂ ਵੱਲ ਨਾ ਮੁੜੇ

ਨਾ ਉਹ ਦੇ ਰਾਹਾਂ ਵਿੱਚ ਭਟਕ ਜਾਵੇ।

26 ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ;

ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ।

27 ਉਹ ਦਾ ਘਰ ਕਬਰ ਨੂੰ ਜਾਣ ਦਾ ਰਸਤਾ ਹੈ,

ਮੌਤ ਦੇ ਕੋਠੜੀਆਂ ਵੱਲ ਜਾਂਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.