Publicidade

Provérbios 19

1 ਉਸ ਮੂਰਖ ਨਾਲੋਂ ਜਿਸ ਦੇ ਬੁੱਲ੍ਹ ਵਿਗੜਦੇ ਹਨ,

ਉਹ ਗਰੀਬ ਚੰਗਾ ਹੈ ਜਿਸ ਦਾ ਤੁਰਨਾ ਨਿਰਦੋਸ਼ ਹੈ।

2 ਗਿਆਨ ਤੋਂ ਬਿਨਾਂ ਇੱਛਾ ਚੰਗੀ ਨਹੀਂ,

ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ!

3 ਮਨੁੱਖ ਦੀ ਆਪਣੀ ਮੂਰਖਤਾਈ ਉਸ ਦੀ ਬਰਬਾਦੀ ਵੱਲ ਲੈ ਜਾਂਦੀ ਹੈ,

ਤਾਂ ਵੀ ਉਹਨਾਂ ਦਾ ਦਿਲ ਯਾਹਵੇਹ ਦੇ ਵਿਰੁੱਧ ਕ੍ਰੋਧਿਤ ਹੁੰਦਾ ਹੈ।

4 ਦੌਲਤ ਬਹੁਤ ਸਾਰੇ ਦੋਸਤਾਂ ਨੂੰ ਖਿੱਚਦੀ ਹੈ,

ਪਰ ਗਰੀਬ ਦਾ ਸਭ ਤੋਂ ਨਜ਼ਦੀਕੀ ਮਿੱਤਰ ਵੀ ਉਹਨਾਂ ਨੂੰ ਛੱਡ ਦਿੰਦਾ ਹੈ।

5 ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ,

ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਅਜ਼ਾਦ ਨਹੀਂ ਹੋਵੇਗਾ।

6 ਬਹੁਤ ਸਾਰੇ ਇੱਕ ਸ਼ਾਸਕ ਦੀ ਕਿਰਪਾ ਕਰਦੇ ਹਨ,

ਅਤੇ ਹਰ ਕੋਈ ਉਸ ਦਾ ਮਿੱਤਰ ਹੈ ਜੋ ਤੋਹਫ਼ੇ ਦਿੰਦਾ ਹੈ।

7 ਗਰੀਬ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ,

ਤਾਂ ਉਹਨਾਂ ਦੇ ਮਿੱਤਰ ਉਹਨਾਂ ਤੋਂ ਕਿਉਂ ਨਾ ਦੂਰ ਰਹਿਣਗੇ!

ਭਾਵੇਂ ਗਰੀਬ ਮਿੰਨਤਾਂ ਕਰਕੇ ਉਹਨਾਂ ਦਾ ਪਿੱਛਾ ਕਰਦੇ ਹਨ,

ਉਹ ਕਿਤੇ ਨਹੀਂ ਲੱਭਦੇ।

8 ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੇ ਜਾਨ ਨੂੰ ਪਿਆਰ ਕਰਦਾ ਹੈ,

ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਸਨੂੰ ਲਾਭ ਮਿਲੇਗਾ।

9 ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ,

ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਨਾਸ ਹੋ ਜਾਵੇਗਾ।

10 ਇੱਕ ਮੂਰਖ ਲਈ ਐਸ਼ੋ-ਆਰਾਮ ਵਿੱਚ ਰਹਿਣਾ ਠੀਕ ਨਹੀਂ ਹੈ,

ਇੱਕ ਗੁਲਾਮ ਦਾ ਹਾਕਮਾ ਉੱਤੇ ਰਾਜ ਕਰਨਾ ਕਿਵੇਂ ਫੱਬੇਗਾ!

11 ਬੁੱਧ ਇੱਕ ਵਿਅਕਤੀ ਵਿੱਚ ਧੀਰਜ ਪੈਦਾ ਕਰਦੀ ਹੈ,

ਕਿਸੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਸਦੀ ਸ਼ਾਨ ਹੈ।

12 ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਰਗਾ ਹੈ,

ਪਰ ਉਹ ਦੀ ਕਿਰਪਾ ਘਾਹ ਉੱਤੇ ਤ੍ਰੇਲ ਵਰਗੀ ਹੈ।

13 ਇੱਕ ਮੂਰਖ ਬੱਚਾ ਪਿਤਾ ਦੇ ਲਈ ਬਰਬਾਦੀ ਹੈ,

ਅਤੇ ਝਗੜਾਲੂ ਪਤਨੀ ਹਮੇਸ਼ਾ ਛੱਤ ਦੇ ਚੋਣ ਵਰਗੀ ਹੁੰਦੀ ਹੈ।

14 ਘਰ ਅਤੇ ਦੌਲਤ ਮਾਤਾ-ਪਿਤਾ ਤੋਂ ਮਿਰਾਸ ਵਿੱਚ ਮਿਲਦੇ ਹਨ,

ਪਰ ਇੱਕ ਬੁੱਧਵਾਨ ਪਤਨੀ ਯਾਹਵੇਹ ਵੱਲੋ ਮਿਲਦੀ ਹੈ।

15 ਆਲਸ ਡੂੰਘੀ ਨੀਂਦ ਲਿਆਉਂਦਾ ਹੈ,

ਇੱਕ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ।

16 ਜਿਹੜਾ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ,

ਪਰ ਜਿਹੜਾ ਆਪਣੇ ਚਾਲ-ਚਾਲਣ ਉੱਤੇ ਧਿਆਨ ਨਹੀਂ ਦਿੰਦਾ ਹੈ ਉਹ ਮਰ ਜਾਵੇਗਾ।

17 ਜੋ ਕੋਈ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਾਹਵੇਹ ਨੂੰ ਉਧਾਰ ਦਿੰਦਾ ਹੈ,

ਅਤੇ ਉਹ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਦੇਵੇਗਾ।

18 ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਓ ਕਿਉਂਕਿ ਇਸ ਵਿੱਚ ਆਸ ਹੈ,

ਜਾਣ ਬੁੱਝ ਕੇ ਉਹਨਾਂ ਦੇ ਨਾਸ ਦਾ ਕਾਰਨ ਨਾ ਬਣੋ।

19 ਇੱਕ ਗਰਮ ਸੁਭਾਅ ਵਾਲੇ ਵਿਅਕਤੀ ਨੂੰ ਸਜ਼ਾ ਭੋਗਣੀ ਚਾਹੀਦਾ ਹੈ,

ਜੇ ਤੂੰ ਉਹਨਾਂ ਨੂੰ ਛੁਡਾਵੇ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ।

20 ਸਲਾਹ ਨੂੰ ਸੁਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ,

ਅਤੇ ਅੰਤ ਵਿੱਚ ਤੁਸੀਂ ਬੁੱਧਵਾਨਾਂ ਵਿੱਚ ਗਿਣੇ ਜਾਵੋਂਗੇ।

21 ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ,

ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।

22 ਇੱਕ ਵਿਅਕਤੀ ਜੋ ਚਾਹੁੰਦਾ ਹੈ ਉਹ ਹੈ ਅਟੁੱਟ ਪਿਆਰ,

ਝੂਠੇ ਨਾਲੋਂ ਗਰੀਬ ਹੋਣਾ ਚੰਗਾ ਹੈ।

23 ਯਾਹਵੇਹ ਦਾ ਡਰ ਜੀਵਨ ਵੱਲ ਲੈ ਜਾਂਦਾ ਹੈ,

ਫਿਰ ਉਹ ਮੁਸੀਬਤ ਤੋਂ ਅਛੂਤ, ਸੰਤੁਸ਼ਟ ਆਰਾਮ ਕਰਦਾ ਹੈ।

24 ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ,

ਪਰ ਐਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ।

25 ਮਖੌਲ ਉਡਾਉਣ ਵਾਲੇ ਨੂੰ ਮਾਰ ਤਾਂ ਭਲੇ ਲੋਕ ਸਿਆਣੇ ਹੋ ਜਾਣਗੇ,

ਸਮਝਦਾਰਾਂ ਨੂੰ ਝਿੜਕ, ਅਤੇ ਉਹ ਗਿਆਨ ਪ੍ਰਾਪਤ ਕਰਨਗੇ।

26 ਜੋ ਕੋਈ ਆਪਣੇ ਪਿਤਾ ਨੂੰ ਲੁੱਟਦਾ ਹੈ ਅਤੇ ਆਪਣੀ ਮਾਂ ਨੂੰ ਬਾਹਰ ਕੱਢਦਾ ਹੈ,

ਉਹ ਬੱਚਾ ਸ਼ਰਮ ਅਤੇ ਬੇਇੱਜ਼ਤੀ ਲਿਆਉਂਦਾ ਹੈ।

27 ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ,

ਉਹ ਦਾ ਸੁਣਨਾ ਹੀ ਛੱਡ ਦੇ।

28 ਇੱਕ ਭ੍ਰਿਸ਼ਟ ਗਵਾਹ ਨਿਆਂ ਦਾ ਮਜ਼ਾਕ ਉਡਾਉਦਾ ਹੈ,

ਅਤੇ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਨਿਗਲਦਾ ਹੈ।

29 ਮਜ਼ਾਕ ਕਰਨ ਵਾਲਿਆਂ ਲਈ ਸ਼ਜਾ,

ਅਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਤਿਆਰ ਹਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-