Pular para o conteúdo
Publicidade

ਕਹਾਉਤਾਂ 9

ਬੁੱਧ ਅਤੇ ਮੂਰਖਤਾ ਦਾ ਸੱਦਾ

1 ਬੁੱਧ ਨੇ ਆਪਣਾ ਘਰ ਬਣਾਇਆ ਹੈ,

ਉਸਨੇ ਆਪਣੇ ਸੱਤ ਥੰਮ੍ਹਾਂ ਨੂੰ ਸਥਾਪਿਤ ਕੀਤਾ ਹੈ।

2 ਉਸਨੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ ਅਤੇ ਆਪਣੀ ਦਾਖ਼ਰਸ ਵੀ ਮਿਲਾ ਲਈ,

ਉਸਨੇ ਆਪਣਾ ਮੇਜ਼ ਵੀ ਸਜ਼ਾ ਲਿਆ ਹੈ।

3 ਉਸ ਨੇ ਆਪਣੀਆਂ ਦਾਸੀਆ ਨੂੰ ਸੁਨੇਹਾ ਭੇਜਿਆ ਹੈ,

ਅਤੇ ਉਹ ਸ਼ਹਿਰ ਦੇ ਉੱਚੇ ਸਥਾਨ ਤੋਂ ਬੁਲਾਉਂਦੀ ਹੈ,

4 "ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!"

ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ,

ਉਹ ਆਖਦੀ ਹੈ,

5 "ਆਓ, ਮੇਰਾ ਭੋਜਨ ਖਾਓ

ਅਤੇ ਜਿਹੜਾ ਦਾਖ਼ਰਸ ਮੈ ਮਿਲਾਇਆ ਹੈ ਪੀਓ।

6 ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ।

ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।"

7 ਜੋ ਕੋਈ ਮਖੌਲ ਕਰਨ ਵਾਲੇ ਨੂੰ ਸੁਧਾਰਦਾ ਹੈ, ਆਪਣੀ ਹੀ ਬੇਇੱਜਤੀ ਕਰਵਾਉਂਦਾ ਹੈ,

ਜੋ ਕੋਈ ਦੁਸ਼ਟ ਨੂੰ ਝਿੜਕਦਾ ਹੈ ਆਪਣੇ ਉੱਪਰ ਹੀ ਬੁਰੇ ਸ਼ਬਦ ਲੈਦਾ ਹੈ।

8 ਮਜ਼ਾਕ ਕਰਨ ਵਾਲਿਆਂ ਨੂੰ ਨਾ ਝਿੜਕ, ਨਹੀਂ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ,

ਬੁੱਧਵਾਨਾਂ ਨੂੰ ਝਿੜਕ ਅਤੇ ਉਹ ਤੁਹਾਨੂੰ ਪਿਆਰ ਕਰਨਗੇ।

9 ਬੁੱਧਵਾਨਾਂ ਨੂੰ ਉਪਦੇਸ਼ ਦੇ ਉਹ ਹੋਰ ਵੀ ਸਿਆਣੇ ਹੋ ਜਾਣਗੇ,

ਧਰਮੀ ਨੂੰ ਸਿਖਾ ਅਤੇ ਉਹ ਸਿੱਖਿਆ ਵਿੱਚ ਵੱਧ ਜਾਣਗੇ।

10 ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ,

ਅਤੇ ਪਵਿੱਤਰ ਪੁਰਖ ਦਾ ਗਿਆਨ ਸਮਝ ਹੈ।

11 ਕਿਉਂ ਜੋ ਬੁੱਧ ਦੇ ਕਾਰਨ ਤੁਹਾਡੇ ਦਿਨ ਬਹੁਤ ਹੋਣਗੇ,

ਅਤੇ ਤੁਹਾਡੇ ਜੀਵਨ ਵਿੱਚ ਸਾਲਾਂ ਦਾ ਵਾਧਾ ਹੋਵੇਗਾ।

12 ਜੇ ਤੁਸੀਂ ਸਿਆਣੇ ਹੋ ਤਾਂ ਤੁਹਾਡੀ ਬੁੱਧ ਤੁਹਾਨੂੰ ਇਨਾਮ ਦੇਵੇਗੀ,

ਜੇ ਤੁਸੀਂ ਮਖੌਲ ਕਰਨ ਵਾਲੇ ਹੋ ਤਾਂ ਤੁਸੀਂ ਹੀ ਦੁੱਖ ਝੱਲੋਗੇ।

13 ਮੂਰਖ ਔਰਤ ਬੜਬੋਲੀ ਹੈ,

ਉਹ ਭੋਲੀ ਹੈ ਅਤੇ ਕੁਝ ਨਹੀਂ ਜਾਣਦੀ।

14 ਉਹ ਆਪਣੇ ਘਰ ਦੇ ਦਰਵਾਜ਼ੇ ਤੇ,

ਸ਼ਹਿਰ ਦੇ ਸਭ ਤੋਂ ਉੱਚੇ ਸਥਾਨ ਉੱਤੇ ਬੈਠੀ ਹੈ,

15 ਜਿਹੜੇ ਰਾਹ ਜਾਂਦੇ ਹਨ,

ਆਪਣੇ ਰਾਹ ਤੁਰਨ ਵਾਲਿਆਂ ਨੂੰ ਪੁਕਾਰਦੇ ਹਨ।

16 "ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!"

ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ,

17 "ਚੋਰੀ ਦਾ ਪਾਣੀ ਮਿੱਠਾ ਹੈ,

ਲੁਕ-ਛਿਪ ਕੇ ਖਾਧਾ ਖਾਣਾ ਸੁਆਦੀ ਹੁੰਦਾ ਹੈ!"

18 ਪਰ ਉਹ ਬਹੁਤ ਘੱਟ ਜਾਣਦੇ ਹਨ ਕਿ ਮੁਰਦੇ ਉੱਥੇ ਹਨ,

ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ।

Estes versículos te tocaram? Ore agora!

+581 estão orando agora.

Junte-se à corrente de oração.