Pular para o conteúdo
Publicidade

ਕਹਾਉਤਾਂ 4

ਕਿਸੇ ਵੀ ਕੀਮਤ ਉੱਤੇ ਬੁੱਧ ਪ੍ਰਾਪਤ ਕਰੋ

1 ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦੇ ਉਪਦੇਸ਼ ਨੂੰ ਸੁਣੋ,

ਧਿਆਨ ਦਿਓ ਅਤੇ ਸਮਝ ਪ੍ਰਾਪਤ ਕਰੋ।

2 ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ,

ਇਸ ਲਈ ਮੇਰੀ ਸਿੱਖਿਆ ਨੂੰ ਨਾ ਛੱਡੋ।

3 ਕਿਉਂ ਜੋ ਮੈਂ ਵੀ ਆਪਣੇ ਪਿਤਾ ਦਾ ਪੁੱਤਰ ਸੀ,

ਅਤੇ ਆਪਣੀ ਮਾਤਾ ਦਾ ਇਕੱਲਾ ਲਾਡਲਾ ਸੀ,

4 ਤਦ ਉਸ ਨੇ ਮੈਨੂੰ ਸਿਖਾਇਆ ਅਤੇ ਮੈਨੂੰ ਆਖਿਆ,

"ਮੇਰੀਆਂ ਗੱਲਾਂ ਨੂੰ ਆਪਣੇ ਪੂਰੇ ਦਿਲ ਨਾਲ ਫੜ ਲੈ।

ਮੇਰੇ ਹੁਕਮਾਂ ਦੀ ਪਾਲਨਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ।

5 ਬੁੱਧ ਪ੍ਰਾਪਤ ਕਰੋ, ਸਮਝ ਨੂੰ ਵੀ ਪ੍ਰਾਪਤ ਕਰੋ,

ਮੇਰੇ ਬਚਨਾਂ ਨੂੰ ਨਾ ਭੁੱਲੋ, ਨਾ ਉਹਨਾਂ ਤੋਂ ਮੂੰਹ ਮੋੜੋ।

6 ਬੁੱਧ ਨੂੰ ਨਾ ਛੱਡੋ ਅਤੇ ਉਹ ਤੁਹਾਡੀ ਰੱਖਿਆ ਕਰੇਗੀ,

ਉਸਨੂੰ ਪਿਆਰ ਕਰੋ ਅਤੇ ਉਹ ਤੁਹਾਡੀ ਦੇਖਭਾਲ ਕਰੇਗੀ।

7 ਬੁੱਧ ਦੀ ਸ਼ੁਰੂਆਤ ਇਹ ਹੈ ਬੁੱਧ ਨੂੰ ਪ੍ਰਾਪਤ ਕਰੋ,

ਭਾਵੇਂ ਤੁਹਾਨੂੰ ਇਸਦੀ ਕੀਮਤ ਦੇਣੀ ਪਵੇ, ਪਰ ਸਮਝ ਨੂੰ ਪ੍ਰਾਪਤ ਕਰੋ।

8 ਉਸ ਦੀ ਕਦਰ ਕਰੋ ਤਾਂ ਉਹ ਤੁਹਾਨੂੰ ਉੱਚਾ ਕਰੇਗੀ।

ਉਸਨੂੰ ਗਲੇ ਲਗਾਓ ਤਾਂ ਉਹ ਤੁਹਾਡਾ ਆਦਰ ਕਰੇਗੀ।

9 ਉਹ ਤੇਰੇ ਸਿਰ ਉੱਤੇ ਸ਼ਿੰਗਾਰ ਦਾ ਸਿਹਰਾ ਬੰਨ੍ਹੇਗੀ,

ਅਤੇ ਤੁਹਾਨੂੰ ਇੱਕ ਸ਼ਾਨਦਾਰ ਤਾਜ ਭੇਟ ਕਰੇਗੀ।"

10 ਹੇ ਮੇਰੇ ਪੁੱਤਰ ਸੁਣ, ਜੋ ਮੈਂ ਆਖਦਾ ਹਾਂ,

ਤਾਂ ਤੇਰੇ ਜੀਵਨ ਦੇ ਸਾਲ ਬਹੁਤ ਹੋਣਗੇ।

11 ਮੈਂ ਤੈਨੂੰ ਬੁੱਧ ਦਾ ਮਾਰਗ ਦੱਸਿਆ ਹੈ,

ਅਤੇ ਮੈਂ ਸਿੱਧੇ ਰਾਹਾਂ ਉੱਤੇ ਤੇਰੀ ਅਗਵਾਈ ਕੀਤੀ ਹੈ।

12 ਜਦੋਂ ਤੁਸੀਂ ਤੁਰੋਗੇ ਤਾਂ ਤੁਹਾਡੇ ਕਦਮਾਂ ਵਿੱਚ ਰੁਕਾਵਟ ਨਹੀਂ ਆਵੇਗੀ,

ਜਦੋਂ ਤੁਸੀਂ ਦੌੜੋਗੇ ਤਾਂ ਵੀ ਤੁਸੀਂ ਠੋਕਰ ਨਹੀਂ ਖਾਓਗੇ।

13 ਉਪਦੇਸ਼ ਨੂੰ ਫੜੀ ਰੱਖੋ, ਇਸ ਨੂੰ ਜਾਣ ਨਾ ਦਿਓ

ਇਸਦੀ ਚੰਗੀ ਤਰ੍ਹਾਂ ਰਾਖੀ ਕਰੋ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਹੈ!

14 ਦੁਸ਼ਟਾਂ ਦੇ ਰਾਹ ਉੱਤੇ ਪੈਰ ਨਾ ਰੱਖ,

ਨਾ ਦੁਸ਼ਟਾਂ ਦੇ ਮਾਰਗ ਉੱਤੇ ਚੱਲ।

15 ਉਸ ਤੋਂ ਦੂਰ ਰਹਿ ਉਸਦੇ ਕੋਲੋਂ ਦੀ ਵੀ ਨਾ ਲੰਘ,

ਇਸ ਤੋਂ ਮੁੜੋ ਅਤੇ ਆਪਣੇ ਰਾਹ ਤੇ ਚੱਲੋ।

16 ਕਿਉਂਕਿ ਉਹ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ ਜਦੋਂ ਤੱਕ ਉਹ ਬੁਰਾਈ ਨਹੀਂ ਕਰਦੇ,

ਅਤੇ ਜਦੋਂ ਤੱਕ ਉਸ ਕਿਸੇ ਦੇ ਠੋਕਰ ਦਾ ਕਰਨ ਨਾ ਬਣ ਜਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ।

17 ਉਹ ਬੁਰਿਆਈ ਦੀ ਰੋਟੀ ਖਾਂਦੇ ਹਨ

ਅਤੇ ਹਿੰਸਾ ਦੀ ਦਾਖ਼ਰਸ ਪੀਂਦੇ ਹਨ।

18 ਧਰਮੀ ਦਾ ਮਾਰਗ ਸਵੇਰ ਦੇ ਸੂਰਜ ਵਰਗਾ ਹੈ,

ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।

19 ਪਰ ਦੁਸ਼ਟ ਦਾ ਰਾਹ ਗਹਿਰੇ ਹਨੇਰੇ ਵਰਗਾ ਹੈ,

ਉਹ ਨਹੀਂ ਜਾਣਦੇ ਕਿ ਕਿਹੜੀ ਚੀਜ਼ ਉਹਨਾਂ ਨੂੰ ਠੋਕਰ ਦਿੰਦੀ ਹੈ।

20 ਹੇ ਮੇਰੇ ਪੁੱਤਰ, ਜੋ ਮੈਂ ਆਖਦਾ ਹਾਂ ਉਸ ਵੱਲ ਧਿਆਨ ਦੇ!

ਮੇਰੇ ਸ਼ਬਦਾਂ ਵੱਲ ਕੰਨ ਲਗਾ।

21 ਉਹਨਾਂ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦਿਓ,

ਉਹਨਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖ।

22 ਕਿਉਂਕਿ ਉਹ ਉਹਨਾਂ ਲਈ ਜੀਵਨ ਹਨ ਜੋ ਉਹਨਾਂ ਨੂੰ ਲੱਭਦੇ ਹਨ

ਅਤੇ ਉਹਨਾਂ ਦੇ ਸਾਰੇ ਸਰੀਰ ਲਈ ਤੰਦਰੁਸਤੀ ਹਨ।

23 ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ,

ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।

24 ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ,

ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।

25 ਤੇਰੀਆਂ ਅੱਖਾਂ ਸਿੱਧੀਆਂ ਅੱਗੇ ਵੇਖਦੀਆਂ ਰਹਿਣ;

ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।

26 ਆਪਣੇ ਪੈਰਾਂ ਦੇ ਰਾਹਾਂ ਨੂੰ ਧਿਆਨ ਨਾਲ ਸਮਝ

ਅਤੇ ਤੇਰੇ ਸਾਰੇ ਰਾਹ ਦ੍ਰਿੜ੍ਹ ਰਹਿਣਗੇ।

27 ਸੱਜੇ ਜਾਂ ਖੱਬੇ ਨਾ ਮੁੜੋ;

ਆਪਣੇ ਪੈਰ ਨੂੰ ਬੁਰਾਈ ਤੋਂ ਬਚਾਓ।

Estes versículos te tocaram? Ore agora!

+581 estão orando agora.

Junte-se à corrente de oração.