1 ਜਿਹੜਾ ਅਨੁਸ਼ਾਸਨ ਨੂੰ ਪਿਆਰ ਕਰਦਾ ਹੈ ਉਹ ਗਿਆਨ ਨੂੰ ਪਿਆਰ ਕਰਦਾ ਹੈ,
ਪਰ ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮੂਰਖ ਹੈ।
2 ਚੰਗੇ ਲੋਕ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ,
ਪਰ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।
3 ਬੁਰਾਈ ਨਾਲ ਕੋਈ ਕਾਇਮ ਨਹੀਂ ਹੋ ਸਕਦਾ,
ਪਰ ਧਰਮੀ ਦੀ ਜੜ੍ਹ ਕਦੀ ਪੁੱਟੀ ਨਹੀਂ ਜਾਵੇਗੀ।
4 ਨੇਕ ਚਰਿੱਤਰ ਵਾਲੀ ਪਤਨੀ ਆਪਣੇ ਪਤੀ ਦਾ ਤਾਜ ਹੈ,
ਪਰ ਘਿਣਾਉਣੀ ਪਤਨੀ ਉਸ ਦੀਆਂ ਹੱਡੀਆਂ ਦਾ ਸਾੜਾ ਹੈ।
5 ਧਰਮੀ ਦੀਆਂ ਯੋਜਨਾਵਾਂ ਨਿਆਂ ਵਾਲੀਆਂ ਹਨ,
ਪਰ ਦੁਸ਼ਟ ਦੀ ਸਲਾਹ ਧੋਖਾ ਦੇਣ ਵਾਲੀ ਹੈ।
6 ਦੁਸ਼ਟ ਦੇ ਬਚਨ ਲਹੂ ਦੀ ਉਡੀਕ ਵਿੱਚ ਪਏ ਰਹਿੰਦੇ ਹਨ,
ਪਰ ਨੇਕ ਦੀ ਗੱਲ ਉਹਨਾਂ ਨੂੰ ਬਚਾਉਂਦੀ ਹੈ।
7 ਦੁਸ਼ਟ ਉਜਾੜ ਦਿੱਤੇ ਜਾਂਦੇ ਹਨ ਅਤੇ ਉਹ ਹੋਰ ਨਹੀਂ ਰਹਿੰਦੇ,
ਪਰ ਧਰਮੀ ਦਾ ਘਰ ਸਥਿਰ ਰਹਿੰਦਾ ਹੈ।
8 ਮਨੁੱਖ ਦੀ ਪ੍ਰਸੰਸ਼ਾ ਉਸਦੀ ਬੁੱਧ ਦੇ ਅਨੁਸਾਰ ਹੁੰਦੀ ਹੈ,
ਅਤੇ ਵਿਗੜੇ ਹੋਏ ਮਨ ਵਾਲੇ ਨੂੰ ਤੁੱਛ ਜਾਣਿਆ ਜਾਂਦਾ ਹੈ।
9 ਇੱਕ ਨੌਕਰ ਦੇ ਨਾਲ ਇੱਕ ਆਮ ਵਿਅਕਤੀ ਹੋਣਾ ਬਿਹਤਰ ਹੈ
ਉਹ ਉਸ ਨਾਲੋਂ ਉੱਤਮ ਹੈ ਜੋ ਆਪਣੇ ਆਪ ਨੂੰ ਦਿਖਾਉਂਦਾ ਹੈ, ਪਰ ਖਾਣ ਲਈ ਰੋਟੀ ਵੀ ਨਹੀਂ।
10 ਧਰਮੀ ਆਪਣੇ ਪਸ਼ੂਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ,
ਪਰ ਦੁਸ਼ਟਾਂ ਦੇ ਚੰਗੇ ਕੰਮ ਬੇਰਹਿਮ ਹਨ।
11 ਜਿਹੜੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਹਨ, ਉਨ੍ਹਾਂ ਕੋਲ ਬਹੁਤ ਸਾਰਾ ਭੋਜਨ ਹੋਵੇਗਾ,
ਪਰ ਜੋ ਕਲਪਨਾਵਾਂ ਦਾ ਪਿੱਛਾ ਕਰਦੇ ਹਨ ਉਹਨਾਂ ਨੂੰ ਕੋਈ ਸਮਝ ਨਹੀਂ ਹੈ।
12 ਦੁਸ਼ਟ ਦੁਸ਼ਟਾਂ ਦੇ ਗੜ੍ਹ ਨੂੰ ਲੋਚਦਾ ਹੈ,
ਪਰ ਧਰਮੀ ਦੀ ਜੜ੍ਹ ਕਾਇਮ ਰਹਿੰਦੀ ਹੈ।
13 ਦੁਸ਼ਟ ਆਪਣੀਆਂ ਪਾਪੀ ਗੱਲਾਂ ਵਿੱਚ ਫਸ ਜਾਂਦੇ ਹਨ,
ਅਤੇ ਇਸ ਤਰ੍ਹਾਂ ਨਿਰਦੋਸ਼ ਮੁਸੀਬਤ ਤੋਂ ਬਚ ਜਾਂਦੇ ਹਨ।
14 ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਵਸਤਾਂ ਨਾਲ ਭਰ ਜਾਂਦੇ ਹਨ,
ਅਤੇ ਉਹਨਾਂ ਦੇ ਹੱਥਾਂ ਦਾ ਕੰਮ ਉਹਨਾਂ ਨੂੰ ਫਲ ਦਿੰਦਾ ਹੈ।
15 ਮੂਰਖਾਂ ਦਾ ਰਾਹ ਉਹਨਾਂ ਨੂੰ ਠੀਕ ਲੱਗਦਾ ਹੈ,
ਪਰ ਬੁੱਧਵਾਨ ਸਲਾਹ ਨੂੰ ਸੁਣਦੇ ਹਨ।
16 ਮੂਰਖ ਇੱਕ ਵਾਰੀ ਆਪਣਾ ਗੁੱਸਾ ਦਿਖਾਉਂਦੇ ਹਨ,
ਪਰ ਸਿਆਣਾ ਅਪਮਾਨ ਨੂੰ ਨਜ਼ਰ ਅੰਦਾਜ਼ ਕਰਦਾ ਹੈ।
17 ਇੱਕ ਇਮਾਨਦਾਰ ਗਵਾਹ ਸੱਚ ਬੋਲਦਾ ਹੈ,
ਪਰ ਝੂਠਾ ਗਵਾਹ ਝੂਠ ਬੋਲਦਾ ਹੈ।
18 ਬਿਨ੍ਹਾ ਸੋਚੇ ਸਮਝੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਵਾਂਗੂੰ ਵਿੰਨ੍ਹਦੀਆਂ ਹਨ,
ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰਦੀ ਹੈ।
19 ਸੱਚੇ ਬੁੱਲ੍ਹ ਸਦਾ ਟਿਕਦੇ ਹਨ,
ਪਰ ਝੂਠੀ ਜੀਭ ਇੱਕ ਪਲ ਹੀ ਰਹਿੰਦੀ ਹੈ।
20 ਬੁਰਿਆਈ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੈ,
ਪਰ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮਨ ਵਿੱਚ ਅਨੰਦ ਹੁੰਦਾ ਹੈ।
21 ਧਰਮੀ ਉੱਤੇ ਕੋਈ ਬਿਪਤਾ ਨਹੀਂ ਆਉਂਦੀ,
ਪਰ ਦੁਸ਼ਟਾਂ ਦੁੱਖ ਨਾਲ ਭਰੇ ਰਹਿੰਦੇ ਹੈ।
22 ਯਾਹਵੇਹ ਝੂਠੇ ਬੁੱਲ੍ਹਾਂ ਨੂੰ ਨਫ਼ਰਤ ਕਰਦਾ ਹੈ,
ਪਰ ਉਹ ਭਰੋਸੇਮੰਦ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।
23 ਸਿਆਣਾ ਆਪਣਾ ਗਿਆਨ ਆਪਣੇ ਕੋਲ ਰੱਖਦਾ ਹੈ,
ਪਰ ਮੂਰਖ ਦਾ ਮਨ ਮੂਰਖਤਾ ਦਾ ਪ੍ਰਚਾਰ ਕਰਦਾ ਹੈ।
24 ਮਿਹਨਤੀ ਹੱਥ ਰਾਜ ਕਰਨਗੇ,
ਪਰ ਆਲਸੀ ਨੂੰ ਮਜ਼ਬੂਰੀ ਵਿੱਚ ਮਜ਼ਦੂਰੀ ਕਰਨੀ ਪੈਂਦੀ ਹੈ।
25 ਚਿੰਤਾ ਦਿਲ ਉੱਤੇ ਭਾਰ ਪਾਉਂਦੀ ਹੈ,
ਪਰ ਇੱਕ ਪਿਆਰਾ ਸ਼ਬਦ ਇਸ ਨੂੰ ਖੁਸ਼ ਕਰਦਾ ਹੈ।
26 ਧਰਮੀ ਆਪਣੇ ਮਿੱਤਰਾਂ ਨੂੰ ਧਿਆਨ ਨਾਲ ਚੁਣਦੇ ਹਨ,
ਪਰ ਦੁਸ਼ਟਾਂ ਦਾ ਰਾਹ ਉਹਨਾਂ ਨੂੰ ਕੁਰਾਹੇ ਪਾਉਂਦਾ ਹੈ।
27 ਆਲਸੀ ਕੋਲ ਪਕਾਉਣ ਲਈ ਕੁਝ ਨਹੀਂ ਹੁੰਦਾ,
ਪਰ ਮਿਹਨਤੀ ਹਰ ਚੀਜ਼ ਦੀ ਵਰਤੋਂ ਕਰਦੇ ਹਨ ਜੋ ਉਹ ਲੱਭਦੇ ਹਨ।
28 ਧਰਮ ਦੇ ਰਾਹ ਵਿੱਚ ਜੀਵਨ ਹੈ।
ਅਤੇ ਉਸਦੇ ਮਾਰਗ ਵਿੱਚ ਮੌਤ ਦਾ ਪਤਾ ਵੀ ਨਹੀਂ ਹੈ।