Publicidade

Provérbios 27

1 ਕੱਲ੍ਹ ਬਾਰੇ ਸ਼ੇਖੀ ਨਾ ਮਾਰੋ,

ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਇੱਕੋ ਦਿਨ ਵਿੱਚ ਕੀ ਹੋ ਜਾਵੇ।

2 ਕੋਈ ਹੋਰ ਤੁਹਾਡੀ ਉਸਤਤ ਕਰੇ, ਪਰ ਤੁਹਾਡਾ ਆਪਣਾ ਮੂੰਹੋਂ ਨਾ ਕਰੇ,

ਨਾ ਹੀ ਬਾਹਰਲਾ, ਨਾ ਤੁਹਾਡੇ ਆਪਣੇ ਬੁੱਲ੍ਹ।

3 ਪੱਥਰ ਭਾਰਾ ਹੈ ਅਤੇ ਰੇਤ ਇੱਕ ਬੋਝ ਹੈ,

ਪਰ ਮੂਰਖ ਦਾ ਉਕਸਾਉਣਾ ਦੋਹਾਂ ਨਾਲੋਂ ਭਾਰਾ ਹੈ।

4 ਗੁੱਸਾ ਬੇਰਹਿਮ ਅਤੇ ਕ੍ਰੋਧ ਇੱਕ ਹੜ੍ਹ ਹੈ,

ਪਰ ਈਰਖਾ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ?

5 ਲੁਕਵੇਂ ਪਿਆਰ ਨਾਲੋਂ

ਖੁੱਲ੍ਹੀ ਝਿੜਕ ਚੰਗੀ ਹੈ।

6 ਦੋਸਤ ਦੇ ਜ਼ਖਮਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ,

ਪਰ ਦੁਸ਼ਮਣਾਂ ਦਾ ਚੁੰਮਣਾ ਅਣਗਿਣਤ ਹੁੰਦਾ ਹੈ।

7 ਜਿਹੜਾ ਰੱਜਿਆ ਹੋਇਆ ਹੁੰਦਾ ਹੈ ਉਸਨੂੰ ਸ਼ਹਿਦ ਦਾ ਛੱਤਾ ਵੀ ਬੁਰਾ ਲੱਗਦਾ ਹੈ,

ਪਰ ਭੁੱਖੇ ਨੂੰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ।

8 ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ,

ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਲ੍ਹਣੇ ਤੋਂ ਖੁੰਝ ਜਾਵੇ।

9 ਅਤਰ ਅਤੇ ਧੂਪ ਦਿਲ ਨੂੰ ਅਨੰਦ ਦਿੰਦੇ ਹਨ,

ਅਤੇ ਇੱਕ ਮਿੱਤਰ ਦੀ ਖੁਸ਼ੀ

ਉਨ੍ਹਾਂ ਦੀ ਦਿਲੀ ਸਲਾਹ ਤੋਂ ਉੱਗਦੀ ਹੈ।

10 ਆਪਣੇ ਮਿੱਤਰ ਜਾਂ ਆਪਣੇ ਪਰਿਵਾਰ ਦੇ ਮਿੱਤਰ ਨੂੰ ਨਾ ਛੱਡੋ,

ਅਤੇ ਜਦੋਂ ਤੁਹਾਡੇ ਉੱਤੇ ਕੋਈ ਬਿਪਤਾ ਆਵੇ ਤਾਂ ਆਪਣੇ ਰਿਸ਼ਤੇਦਾਰ ਦੇ ਘਰ ਨਾ ਜਾਓ,

ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।

11 ਹੇ ਮੇਰੇ ਪੁੱਤਰ, ਬੁੱਧਵਾਨ ਬਣ, ਅਤੇ ਮੇਰੇ ਦਿਲ ਵਿੱਚ ਅਨੰਦ ਲਿਆ,

ਤਾਂ ਮੈਂ ਉਸ ਨੂੰ ਜਵਾਬ ਦੇ ਸਕਦਾ ਹਾਂ ਜੋ ਮੇਰੇ ਨਾਲ ਨਫ਼ਰਤ ਨਾਲ ਪੇਸ਼ ਆਉਂਦਾ ਹੈ।

12 ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ,

ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।

13 ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ,

ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।

14 ਜੇ ਕੋਈ ਸਵੇਰੇ ਉੱਠ ਕੇ ਉੱਚੀ ਆਵਾਜ਼ ਵਿੱਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ,

ਤਾਂ ਇਹ ਸਰਾਪ ਮੰਨਿਆ ਜਾਵੇਗਾ।

15 ਝਗੜਾਲੂ ਪਤਨੀ ਤੂਫ਼ਾਨ ਵਿੱਚ ਟਪਕਦੀ ਹੋਈ ਛੱਤ ਵਰਗੀ ਹੈ।

16 ਉਸ ਨੂੰ ਰੋਕਣਾ ਹਵਾ ਨੂੰ ਰੋਕਣਾ ਹੈ,

ਜਾਂ ਹੱਥ ਨਾਲ ਤੇਲ ਫੜਨ ਵਰਗਾ ਹੈ।

17 ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,

ਉਸੇ ਤਰ੍ਹਾਂ ਇੱਕ ਵਿਅਕਤੀ ਦੂਜੇ ਨੂੰ ਤਿੱਖਾ ਕਰਦਾ ਹੈ।

18 ਜਿਹੜਾ ਹੰਜ਼ੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਦਾ ਫਲ ਖਾਵੇਗਾ,

ਅਤੇ ਜਿਹੜਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉਹ ਦਾ ਆਦਰ ਕੀਤਾ ਜਾਵੇਗਾ।

19 ਜਿਵੇਂ ਪਾਣੀ ਵਿੱਚ ਚਿਹਰੇ ਦਾ ਪਰਛਾਵਾਂ ਚਿਹਰੇ ਨੂੰ ਪਰਗਟ ਕਰਦਾ ਹੈ,

ਉਸੇ ਤਰ੍ਹਾਂ ਮਨੁੱਖ ਦਾ ਦਿਲ ਉਸਦੇ ਜੀਵਨ ਨੂੰ ਪਰਗਟ ਕਰਦਾ ਹੈ।

20 ਮੌਤ ਅਤੇ ਵਿਨਾਸ਼ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ,

ਅਤੇ ਨਾ ਹੀ ਮਨੁੱਖ ਦੀਆਂ ਅੱਖਾਂ।

21 ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ,

ਉਸੇ ਤਰ੍ਹਾਂ ਲੋਕ ਉਨ੍ਹਾਂ ਦੀ ਉਸਤਤ ਨਾਲ ਪਰਖੇ ਜਾਂਦੇ ਹਨ।

22 ਭਾਵੇਂ ਤੂੰ ਮੂਰਖ ਨੂੰ ਓਖਲੀ ਵਿੱਚ

ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ,

ਤਾਂ ਵੀ ਤੁਸੀਂ ਉਨ੍ਹਾਂ ਦੀ ਮੂਰਖਤਾਈ ਨੂੰ ਉਨ੍ਹਾਂ ਤੋਂ ਦੂਰ ਨਹੀਂ ਕਰ ਸਕਦੇ।

23 ਯਕੀਨ ਬਣਾਓ ਕਿ ਤੁਸੀਂ ਆਪਣੇ ਇੱਜੜਾਂ ਦੀ ਹਾਲਤ ਜਾਣਦੇ ਹੋ,

ਆਪਣੇ ਇੱਜੜਾਂ ਵੱਲ ਧਿਆਨ ਦਿਓ।

24 ਕਿਉਂ ਜੋ ਧਨ ਸਦਾ ਨਹੀਂ ਟਿਕਦਾ,

ਅਤੇ ਤਾਜ ਸਾਰੀਆਂ ਪੀੜ੍ਹੀਆਂ ਲਈ ਸੁਰੱਖਿਅਤ ਨਹੀਂ ਹੈ।

25 ਜਦੋਂ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ ਹੈ,

ਅਤੇ ਪਹਾੜਾਂ ਤੋਂ ਘਾਹ ਇਕੱਠਾ ਹੋ ਜਾਂਦਾ ਹੈ।

26 ਤਾਂ ਲੇਲੇ ਤੁਹਾਨੂੰ ਕੱਪੜੇ ਦੇਣਗੇ,

ਅਤੇ ਬੱਕਰੀਆਂ ਇੱਕ ਖੇਤ ਦੀ ਕੀਮਤ ਦੇਣਗੇ।

27 ਤੁਹਾਡੇ ਕੋਲ ਬੱਕਰੀਆਂ ਦਾ ਦੁੱਧ ਤੁਹਾਡੇ ਪਰਿਵਾਰ ਦਾ ਢਿੱਡ ਭਰਨ ਲਈ,

ਅਤੇ ਆਪਣੀਆਂ ਨੌਕਰਾਂ ਦਾ ਪਾਲਣ ਪੋਸ਼ਣ ਕਰਨ ਲਈ ਬਹੁਤ ਸਾਰਾ ਹੋਵੇਗਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-