Publicidade

Provérbios 14

1 ਬੁੱਧਵਾਨ ਔਰਤ ਆਪਣਾ ਘਰ ਬਣਾਉਂਦੀ ਹੈ,

ਪਰ ਮੂਰਖ ਆਪਣੇ ਹੱਥਾਂ ਨਾਲ ਉਸ ਨੂੰ ਢਾਹ ਦਿੰਦੀ ਹੈ।

2 ਜਿਹੜਾ ਯਾਹਵੇਹ ਤੋਂ ਡਰਦਾ ਹੈ ਉਹ ਸਿੱਧੀ ਚਾਲ ਚੱਲਦਾ ਹੈ,

ਪਰ ਜਿਹੜੇ ਉਸ ਨੂੰ ਤੁੱਛ ਜਾਣਦੇ ਹਨ ਉਹ ਆਪਣੇ ਰਾਹਾਂ ਵਿੱਚ ਭਟਕਦੇ ਹਨ।

3 ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ,

ਪਰ ਬੁੱਧਵਾਨ ਦੇ ਬੁੱਲ੍ਹ ਉਹਨਾਂ ਦੀ ਰੱਖਿਆ ਕਰਦੇ ਹਨ।

4 ਜਿੱਥੇ ਬਲਦ ਨਹੀਂ ਉੱਥੇ ਖੁਰਲੀ ਖਾਲੀ ਹੈ,

ਪਰ ਬਲਦ ਦੇ ਬਲ ਨਾਲ ਭਰਪੂਰ ਫ਼ਸਲ ਹੁੰਦੀ ਹੈ।

5 ਇੱਕ ਇਮਾਨਦਾਰ ਗਵਾਹ ਧੋਖਾ ਨਹੀਂ ਦਿੰਦਾ,

ਪਰ ਝੂਠਾ ਗਵਾਹ ਝੂਠ ਬੋਲਦਾ ਹੈ।

6 ਮਜ਼ਾਕ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਸ ਨੂੰ ਕੁਝ ਨਹੀਂ ਮਿਲਦਾ,

ਪਰ ਸਮਝਦਾਰ ਨੂੰ ਗਿਆਨ ਅਸਾਨੀ ਨਾਲ ਮਿਲਦਾ ਹੈ।

7 ਮੂਰਖ ਤੋਂ ਦੂਰ ਰਹੋ,

ਕਿਉਂ ਜੋ ਤੁਸੀਂ ਉਹਨਾਂ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਓਗੇ।

8 ਸਿਆਣੇ ਦੀ ਬੁੱਧ ਇਹ ਹੈ ਕਿ ਉਹ ਆਪਣੇ ਰਾਹਾਂ ਨੂੰ ਸਮਝੇ,

ਪਰ ਮੂਰਖਾਂ ਦੀ ਮੂਰਖਤਾਈ ਧੋਖਾ ਹੈ।

9 ਮੂਰਖ ਤਾਂ ਪਾਪ ਦੇ ਬਦਲੇ ਦਾ ਮਜ਼ਾਕ ਉਡਾਉਂਦੇ ਹਨ,

ਪਰ ਨੇਕ ਲੋਕਾਂ ਵਿੱਚ ਸਦਭਾਵਨਾ ਪਾਈ ਜਾਂਦੀ ਹੈ।

10 ਹਰ ਇੱਕ ਦਿਲ ਆਪਣੀ ਕੁੜੱਤਣ ਨੂੰ ਜਾਣਦਾ ਹੈ,

ਅਤੇ ਕੋਈ ਵੀ ਉਸਦੀ ਖੁਸ਼ੀ ਸਾਂਝੀ ਨਹੀਂ ਹੋ ਸਕਦਾ।

11 ਦੁਸ਼ਟਾਂ ਦਾ ਘਰ ਨਾਸ ਹੋ ਜਾਵੇਗਾ,

ਪਰ ਨੇਕ ਲੋਕਾਂ ਦਾ ਤੰਬੂ ਅਬਾਦ ਰਹੇਗਾ।

12 ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ,

ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।

13 ਹਾਸੇ ਵਿੱਚ ਵੀ ਦਿਲ ਦੁਖੀ ਰਹਿੰਦਾ ਹੈ,

ਅਤੇ ਅਨੰਦ ਦਾ ਅੰਤ ਸੋਗ ਵਿੱਚ ਹੋ ਸਕਦਾ ਹੈ।

14 ਅਵਿਸ਼ਵਾਸੀਆਂ ਨੂੰ ਉਹਨਾਂ ਦੇ ਚਾਲ-ਚਲਣ ਦਾ ਪੂਰਾ ਫਲ ਦਿੱਤਾ ਜਾਵੇਗਾ,

ਅਤੇ ਭਲੇ ਮਨੁੱਖਾਂ ਨੂੰ ਉਹਨਾਂ ਦਾ ਫਲ ਦਿੱਤਾ ਜਾਵੇਗਾ।

15 ਭੋਲੇ ਲੋਕ ਹਰ ਇੱਕ ਗੱਲ ਨੂੰ ਸੱਚ ਮੰਨਦੇ ਹਨ,

ਪਰ ਸਿਆਣਾ ਆਪਣੇ ਕਦਮਾਂ ਵੱਲ ਧਿਆਨ ਦਿੰਦਾ ਹੈ।

16 ਬੁੱਧਵਾਨ ਯਾਹਵੇਹ ਤੋਂ ਡਰਦਾ ਹੈ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ,

ਪਰ ਮੂਰਖ ਗਰਮ ਹੈ ਅਤੇ ਫਿਰ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ।

17 ਇੱਕ ਜਲਦੀ ਗੁੱਸਾ ਕਰਨ ਵਾਲਾ ਮਨੁੱਖ ਮੂਰਖਤਾ ਭਰਿਆ ਕੰਮ ਕਰਦਾ ਹੈ,

ਅਤੇ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਨਫ਼ਰਤ ਕੀਤੀ ਜਾਂਦੀ ਹੈ।

18 ਭੋਲੇ ਲੋਕ ਮੂਰਖਤਾ ਦੇ ਵਾਰਸ ਹਨ,

ਪਰ ਸਿਆਣਿਆ ਨੂੰ ਗਿਆਨ ਦਾ ਤਾਜ ਦਿੱਤਾ ਜਾਂਦਾ ਹੈ।

19 ਬੁਰੇ ਲੋਕ ਭਲਿਆ ਦੇ ਅੱਗੇ,

ਅਤੇ ਦੁਸ਼ਟ ਧਰਮੀਆਂ ਦੇ ਬੂਹੇ ਅੱਗੇ ਝੁਕਦੇ ਹਨ।

20 ਗਰੀਬ ਆਪਣੇ ਗੁਆਂਢੀ ਤੋਂ ਵੀ ਦੂਰ ਰਹਿੰਦੇ ਹਨ,

ਪਰ ਅਮੀਰਾਂ ਦੇ ਬਹੁਤ ਸਾਰੇ ਮਿੱਤਰ ਹੁੰਦੇ ਹਨ।

21 ਆਪਣੇ ਗੁਆਂਢੀ ਨੂੰ ਤੁੱਛ ਜਾਣਨਾ ਪਾਪ ਹੈ,

ਪਰ ਮੁਬਾਰਕ ਹੈ ਉਹ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ।

22 ਭਲਾ, ਬੁਰਿਆਈ ਦੀ ਸਾਜਿਸ਼ ਕਰਨ ਵਾਲੇ ਕੁਰਾਹੇ ਨਹੀਂ ਪੈ ਜਾਂਦੇ?

ਪਰ ਜਿਹੜੇ ਚੰਗੇ ਕੰਮ ਦੀ ਯੋਜਨਾ ਬਣਾਉਂਦੇ ਹਨ, ਉਹ ਪਿਆਰ ਅਤੇ ਵਫ਼ਾਦਾਰੀ ਪਾਉਂਦੇ ਹਨ।

23 ਮਿਹਨਤ ਦਾ ਲਾਭ ਹੁੰਦਾ ਹੈ,

ਪਰ ਫਾਲਤੂ ਗੱਲਾਂ ਗਰੀਬੀ ਵੱਲ ਲੈ ਜਾਂਦੀਆਂ ਹਨ।

24 ਬੁੱਧਵਾਨਾਂ ਦੀ ਦੌਲਤ ਉਹਨਾਂ ਦਾ ਮੁਕਟ ਹੈ,

ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾਈ ਹੀ ਹੈ।

25 ਇੱਕ ਸੱਚਾ ਗਵਾਹ ਜਾਨ ਬਚਾਉਂਦਾ ਹੈ,

ਪਰ ਝੂਠਾ ਗਵਾਹ ਧੋਖੇਬਾਜ਼ ਹੈ।

26 ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ,

ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।

27 ਯਾਹਵੇਹ ਦਾ ਡਰ ਜੀਵਨ ਦਾ ਸੋਤਾ ਹੈ,

ਜੋ ਇੱਕ ਵਿਅਕਤੀ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦਾ ਹੈ।

28 ਵੱਡੀ ਆਬਾਦੀ ਰਾਜੇ ਦੀ ਸ਼ਾਨ ਹੈ,

ਪਰ ਪਰਜਾ ਤੋਂ ਬਿਨਾਂ ਇੱਕ ਰਾਜਕੁਮਾਰ ਬਰਬਾਦ ਹੋ ਜਾਂਦਾ ਹੈ।

29 ਧੀਰਜ ਰੱਖਣ ਵਾਲੇ ਕੋਲ ਬਹੁਤ ਸਮਝ ਹੈ,

ਪਰ ਜੋ ਕ੍ਰੋਧ ਕਰਨ ਵਾਲਾ ਹੈ ਉਹ ਮੂਰਖਤਾ ਦਾ ਪ੍ਰਦਰਸ਼ਨ ਕਰਦਾ ਹੈ।

30 ਸ਼ਾਂਤੀ ਵਾਲਾ ਦਿਲ ਸਰੀਰ ਨੂੰ ਜੀਵਨ ਦਿੰਦਾ ਹੈ,

ਪਰ ਈਰਖਾ ਹੱਡੀਆਂ ਨੂੰ ਸਾੜਦੀ ਹੈ।

31 ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ ਉਹ ਆਪਣੇ ਸਿਰਜਣਹਾਰ ਨੂੰ ਨਫ਼ਰਤ ਕਰਦਾ ਹੈ,

ਪਰ ਜਿਹੜਾ ਲੋੜਵੰਦਾਂ ਉੱਤੇ ਦਯਾ ਕਰਦਾ ਹੈ ਉਹ ਪਰਮੇਸ਼ਵਰ ਦਾ ਆਦਰ ਕਰਦਾ ਹੈ।

32 ਜਦੋਂ ਬਿਪਤਾ ਆਉਂਦੀ ਹੈ ਤਾਂ ਦੁਸ਼ਟ ਹੇਠਾਂ ਲਿਆਏ ਜਾਂਦੇ ਹਨ,

ਪਰ ਧਰਮੀ ਮੌਤ ਵਿੱਚ ਵੀ ਪਰਮੇਸ਼ਵਰ ਦੀ ਸ਼ਰਨ ਲੈਂਦੇ ਹਨ।

33 ਸਿਆਣਪ ਬੁੱਧਵਾਨ ਦੇ ਦਿਲ ਵਿੱਚ ਵੱਸਦੀ ਹੈ

ਮੂਰਖਾਂ ਦੇ ਅੰਦਰ ਜੋ ਕੁਝ ਹੁੰਦਾ ਹੈ ਪ੍ਰਗਟ ਹੋ ਜਾਂਦਾ ਹੈ।

34 ਧਾਰਮਿਕਤਾ ਕੌਮ ਨੂੰ ਉੱਚਾ ਕਰਦੀ ਹੈ,

ਪਰ ਪਾਪ ਕਿਸੇ ਸਮਾਜ ਨੂੰ ਦੋਸ਼ੀ ਠਹਿਰਾਉਂਦਾ ਹੈ।

35 ਇੱਕ ਰਾਜਾ ਬੁੱਧਵਾਨ ਨੌਕਰ ਤੋਂ ਪ੍ਰਸੰਨ ਹੁੰਦਾ ਹੈ,

ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕ੍ਰੋਧਵਾਨ ਹੁੰਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-