Pular para o conteúdo
Publicidade

ਕਹਾਉਤਾਂ 21

1 ਯਾਹਵੇਹ ਦੇ ਹੱਥ ਵਿੱਚ ਰਾਜੇ ਦਾ ਦਿਲ ਪਾਣੀ ਦੀ ਇੱਕ ਧਾਰਾ ਵਾਂਗੂੰ ਹੈ,

ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।

2 ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਲੱਗਦੀ ਹੈ,

ਪਰ ਯਾਹਵੇਹ ਦਿਲ ਨੂੰ ਜਾਚਦਾ ਹੈ।

3 ਉਹੀ ਕਰਨਾ ਜੋ ਸਹੀ ਅਤੇ ਨਿਰਪੱਖ ਹੈ

ਕੁਰਬਾਨੀ ਨਾਲੋਂ ਯਾਹਵੇਹ ਨੂੰ ਇਹ ਚੰਗਾ ਲੱਗਦਾ ਹੈ।

4 ਘਮੰਡੀ ਅੱਖਾਂ ਅਤੇ ਹੰਕਾਰੀ ਦਿਲ,

ਅਤੇ ਦੁਸ਼ਟਾਂ ਦਾ ਦੀਵਾ ਪਾਪ ਹਨ।

5 ਮਿਹਨਤੀ ਦੀਆਂ ਯੋਜਨਾਵਾਂ ਲਾਭ ਵੱਲ ਲੈ ਜਾਂਦੀਆਂ ਹਨ,

ਜਿਵੇਂ ਜਲਦਬਾਜ਼ੀ ਗਰੀਬੀ ਵੱਲ ਲੈ ਜਾਂਦੀ ਹੈ।

6 ਝੂਠ ਬੋਲਣ ਦੁਆਰਾ ਕਮਾਇਆ ਗਿਆ ਧਨ

ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ।

7 ਦੁਸ਼ਟਾਂ ਦਾ ਜ਼ੁਲਮ ਉਹਨਾਂ ਨੂੰ ਖਿੱਚ ਲਵੇਗਾ,

ਕਿਉਂਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।

8 ਦੋਸ਼ੀ ਦਾ ਰਾਹ ਭੈੜਾ ਹੈ,

ਪਰ ਨਿਰਦੋਸ਼ ਦਾ ਚਾਲ-ਚਲਣ ਸਿੱਧਾ ਹੈ।

9 ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ,

ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।

10 ਦੁਸ਼ਟ ਬੁਰਿਆਈ ਨੂੰ ਲੋਚਦਾ ਹੈ,

ਉਹਨਾਂ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕੋਈ ਰਹਿਮ ਨਹੀਂ ਹੈ।

11 ਜਦੋਂ ਇੱਕ ਮਖੌਲ ਉਡਾਉਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਧਾਰਨ ਵਿਅਕਤੀ ਬੁੱਧਵਾਨ ਹੋ ਜਾਂਦੇ ਹਨ;

ਸਿਆਣਿਆਂ ਵੱਲ ਧਿਆਨ ਦੇਣ ਨਾਲ ਉਹ ਗਿਆਨ ਪ੍ਰਾਪਤ ਕਰਦੇ ਹਨ।

12 ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ,

ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ।

13 ਜੋ ਕੋਈ ਗਰੀਬਾਂ ਦੀ ਦੁਹਾਈ ਵੱਲ ਕੰਨ ਬੰਦ ਕਰਦਾ ਹੈ

ਉਹ ਆਪ ਵੀ ਪੁਕਾਰੇਗਾ ਅਤੇ ਉੱਤਰ ਨਹੀਂ ਦਿੱਤਾ ਜਾਵੇਗਾ।

14 ਗੁਪਤ ਵਿੱਚ ਦਿੱਤੀ ਹੋਈ ਦਾਤ ਕ੍ਰੋਧ ਨੂੰ ਸ਼ਾਂਤ ਕਰਦੀ ਹੈ,

ਅਤੇ ਚਾਦਰ ਵਿੱਚ ਛੁਪੀ ਹੋਈ ਰਿਸ਼ਵਤ ਨਾਲ ਵੱਡਾ ਕ੍ਰੋਧ ਠੰਡਾ ਹੋ ਜਾਂਦਾ ਹੈ।

15 ਜਦੋਂ ਨਿਆਂ ਕੀਤਾ ਜਾਂਦਾ ਹੈ ਤਾਂ ਧਰਮੀ ਨੂੰ ਖੁਸ਼ੀ ਮਿਲਦੀ ਹੈ,

ਪਰ ਕੁਕਰਮੀਆਂ ਨੂੰ ਡਰ ਲੱਗਦਾ ਹੈ।

16 ਜੋ ਕੋਈ ਸਿਆਣਪ ਦੇ ਰਾਹ ਤੋਂ ਭਟਕਦਾ ਹੈ,

ਉਸਦਾ ਟਿਕਾਣਾ ਮੁਰਦਿਆਂ ਦੀ ਸੰਗਤ ਵਿੱਚ ਹੋਵੇਗਾ।

17 ਜਿਹੜਾ ਅਨੰਦ ਨੂੰ ਪਿਆਰ ਕਰਦਾ ਹੈ ਉਹ ਗਰੀਬ ਹੋ ਜਾਵੇਗਾ,

ਜੋ ਕੋਈ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਪਿਆਰ ਕਰਦਾ ਹੈ ਉਹ ਕਦੇ ਵੀ ਅਮੀਰ ਨਹੀਂ ਹੋਵੇਗਾ।

18 ਦੁਸ਼ਟ ਧਰਮੀ ਲਈ ਨਿਸਤਾਰੇ ਦਾ ਮੁੱਲ,

ਅਤੇ ਧਰਮੀ ਲੋਕਾਂ ਲਈ ਬੇਵਫ਼ਾ ਬਣਦੇ ਹਨ।

19 ਇੱਕ ਝਗੜਾਲੂ ਅਤੇ ਤੰਗ ਕਰਨ ਵਾਲੀ ਪਤਨੀ ਨਾਲ ਰਹਿਣ ਨਾਲੋਂ,

ਇੱਕ ਮਾਰੂਥਲ ਵਿੱਚ ਰਹਿਣਾ ਚੰਗਾ ਹੈ।

20 ਬੁੱਧਵਾਨ ਪਸੰਦੀਦਾ ਭੋਜਨ ਅਤੇ ਜ਼ੈਤੂਨ ਦੇ ਤੇਲ ਨੂੰ ਸੰਭਾਲਦੇ ਹਨ,

ਪਰ ਮੂਰਖ ਉਹਨਾਂ ਨੂੰ ਉਡਾ ਦਿੰਦਾ ਹੈ।

21 ਜੋ ਕੋਈ ਧਰਮ ਅਤੇ ਪਿਆਰ ਦਾ ਪਿੱਛਾ ਕਰਦਾ ਹੈ,

ਉਹ ਜੀਵਨ, ਖੁਸ਼ਹਾਲੀ ਅਤੇ ਸਨਮਾਨ ਲੱਭਦਾ ਹੈ।

22 ਜਿਹੜਾ ਬੁੱਧਵਾਨ ਹੈ ਉਹ ਬਲਵੰਤ ਦੇ ਸ਼ਹਿਰ ਉੱਤੇ ਚੜ੍ਹਾਈ ਕਰ ਸਕਦਾ ਹੈ,

ਅਤੇ ਉਸ ਗੜ੍ਹ ਨੂੰ ਢਾਹ ਸਕਦਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਹਨ।

23 ਜਿਹੜੇ ਆਪਣੇ ਮੂੰਹ ਅਤੇ ਆਪਣੀਆਂ ਜੀਭਾਂ ਦੀ ਰਾਖੀ ਕਰਦੇ ਹਨ,

ਆਪਣੇ ਆਪ ਨੂੰ ਬਿਪਤਾ ਤੋਂ ਬਚਾਉਂਦੇ ਹਨ।

24 ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ,

ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।

25 ਆਲਸੀ ਦੀ ਲਾਲਸਾ ਉਹ ਦੀ ਮੌਤ ਹੋਵੇਗੀ,

ਕਿਉਂ ਜੋ ਉਹ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।

26 ਸਾਰਾ ਦਿਨ ਉਹ ਲੋਭ ਹੀ ਕਰਦਾ ਰਹਿੰਦਾ ਹੈ,

ਪਰ ਧਰਮੀ ਦਿੰਦਾ ਹੈ ਪਰ ਰੁੱਕਦਾ ਨਹੀਂ ਹੈ।

27 ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ,

ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।

28 ਇੱਕ ਝੂਠਾ ਗਵਾਹ ਨਾਸ ਹੋ ਜਾਵੇਗਾ,

ਪਰ ਧਿਆਨ ਨਾਲ ਸੁਣਨ ਵਾਲਾ ਸਫ਼ਲਤਾਪੂਰਵਕ ਗਵਾਹੀ ਦੇਵੇਗਾ।

29 ਦੁਸ਼ਟਾਂ ਨੇ ਦਲੇਰੀ ਨਾਲ ਮੋਰਚਾ ਲਾਇਆ,

ਪਰ ਨੇਕ ਲੋਕ ਆਪਣੇ ਰਾਹਾਂ ਬਾਰੇ ਸੋਚਦੇ ਹਨ।

30 ਇੱਥੇ ਕੋਈ ਬੁੱਧ, ਕੋਈ ਸੂਝ, ਕੋਈ ਯੋਜਨਾ ਨਹੀਂ ਹੈ,

ਜੋ ਯਾਹਵੇਹ ਦੇ ਵਿਰੁੱਧ ਸਫਲ ਹੋ ਸਕੇ।

31 ਘੋੜੇ ਨੂੰ ਲੜਾਈ ਦੇ ਦਿਨ ਲਈ ਤਿਆਰ ਕੀਤਾ ਜਾਂਦਾ ਹੈ,

ਪਰ ਜਿੱਤ ਯਾਹਵੇਹ ਦੇ ਹੱਥ ਵਿੱਚ ਹੈ।

Estes versículos te tocaram? Ore agora!

+581 estão orando agora.

Junte-se à corrente de oração.