Publicidade

Provérbios 3

ਬੁੱਧ ਤੰਦਰੁਸਤੀ ਦਿੰਦੀ ਹੈ

1 ਹੇ ਮੇਰੇ ਪੁੱਤਰ, ਮੇਰੀ ਸਿੱਖਿਆ ਨੂੰ ਨਾ ਭੁੱਲ,

ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖ,

2 ਕਿਉਂਕਿ ਅਜਿਹਾ ਕਰਨ ਨਾਲ ਤੇਰੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ

ਅਤੇ ਤੂੰ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਵੱਸੇਗਾ।

3 ਪਿਆਰ ਅਤੇ ਵਫ਼ਾਦਾਰੀ ਤੈਨੂੰ ਕਦੇ ਨਾ ਛੱਡਣ

ਉਹਨਾਂ ਨੂੰ ਆਪਣੇ ਗਲੇ ਵਿੱਚ ਬੰਨ੍ਹ ਕੇ ਰੱਖਣਾ,

ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।

4 ਤਦ ਤੁਸੀਂ ਪਰਮੇਸ਼ਵਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪ੍ਰਾਪਤ ਕਰੋਗੇ।

5 ਆਪਣੇ ਪੂਰੇ ਦਿਲ ਨਾਲ ਯਾਹਵੇਹ ਉੱਤੇ ਭਰੋਸਾ ਰੱਖੋ,

ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰੋ।

6 ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ,

ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।

7 ਆਪਣੀ ਦ੍ਰਿਸ਼ਟੀ ਵਿੱਚ ਬੁੱਧਵਾਨ ਨਾ ਬਣ

ਯਾਹਵੇਹ ਤੋਂ ਡਰ ਅਤੇ ਬੁਰਾਈ ਤੋਂ ਦੂਰ ਰਹੋ।

8 ਇਸ ਤੋਂ ਤੇਰਾ ਸਰੀਰ ਤੰਦਰੁਸਤ

ਅਤੇ ਤੁਹਾਡੀਆਂ ਹੱਡੀਆਂ ਪੁਸ਼ਟ ਰਹਿਣਗੀਆਂ।

9 ਆਪਣੀ ਦੌਲਤ ਨਾਲ,

ਆਪਣੀਆਂ ਸਾਰੀਆਂ ਫ਼ਸਲਾਂ ਦੇ ਪਹਿਲੇ ਫਲ ਨਾਲ ਯਾਹਵੇਹ ਦਾ ਆਦਰ ਕਰ;

10 ਤਦ ਤੁਹਾਡੇ ਕੋਠੇ ਭਰ ਜਾਣਗੇ,

ਅਤੇ ਤੁਹਾਡੇ ਘੜੇ ਨਵੀਂ ਦਾਖਰਸ ਨਾਲ ਭਰ ਕੇ ਛਲਕਣਗੇ।

11 ਹੇ ਮੇਰੇ ਪੁੱਤਰ, ਯਾਹਵੇਹ ਦੀ ਸਿੱਖਿਆ ਨੂੰ ਤੁੱਛ ਨਾ ਜਾਣ

ਅਤੇ ਉਸ ਦੀ ਝਿੜਕ ਨੂੰ ਬੁਰਾ ਨਾ ਮੰਨੀ।

12 ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,

ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।

13 ਮੁਬਾਰਕ ਹੈ ਉਹ ਜਿਨ੍ਹਾ ਨੂੰ ਬੁੱਧ ਲੱਭ ਪੈਂਦੀ ਹੈ,

ਉਹ ਜਿਹੜੇ ਸਮਝ ਪਾਉਂਦੇ ਹਨ,

14 ਕਿਉਂਕਿ ਉਸਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਚੰਗੀ

ਅਤੇ ਵਧੀਆ ਸੋਨੇ ਨਾਲੋਂ ਲਾਭਦਾਇਕ ਹੈ।

15 ਉਹ ਹੀਰੇ ਮੋਤੀਆਂ ਨਾਲੋਂ ਵੀ ਕੀਮਤੀ ਹੈ;

ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਬਰਾਬਰ ਨਹੀਂ।

16 ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ;

ਉਸਦੇ ਖੱਬੇ ਹੱਥ ਵਿੱਚ ਧਨ ਅਤੇ ਇੱਜ਼ਤ ਹਨ।

17 ਉਸ ਦੇ ਰਾਹ ਸੁਹਾਵਣੇ ਹਨ

ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ।

18 ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਜੋ ਉਸ ਨੂੰ ਫੜੀ ਰੱਖਦੇ ਹਨ;

ਜਿਹੜੇ ਉਸ ਨੂੰ ਫੜੀ ਰੱਖਦੇ ਹਨ ਉਹ ਮੁਬਾਰਕ ਹੋਣਗੇ।

19 ਬੁੱਧ ਨਾਲ ਯਾਹਵੇਹ ਨੇ ਧਰਤੀ ਦੀ ਨੀਂਹ ਰੱਖੀ,

ਸਮਝ ਨਾਲ ਉਸ ਨੇ ਅਕਾਸ਼ ਦੀ ਸਥਾਪਨਾ ਕੀਤੀ।

20 ਉਹ ਦੇ ਗਿਆਨ ਨਾਲ ਪਾਣੀ ਦੀਆਂ ਡੂੰਘਾਈਆਂ ਵੰਡੀਆਂ ਜਾਂਦੀਆਂ ਹਨ,

ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।

21 ਹੇ ਮੇਰੇ ਪੁੱਤਰ, ਬੁੱਧ ਅਤੇ ਸਮਝ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦੇ,

ਨਿਆਂ ਅਤੇ ਸਮਝਦਾਰੀ ਦੀ ਰੱਖਿਆ ਕਰ।

22 ਉਹ ਤੁਹਾਡੇ ਲਈ ਜੀਵਨ ਹੋਣਗੇ,

ਤੁਹਾਡੀ ਗਰਦਨ ਨੂੰ ਸ਼ਿੰਗਾਰ ਕਰਨ ਲਈ ਇੱਕ ਗਹਿਣਾ ਹੋਵੇਗਾ।

23 ਤਦ ਤੂੰ ਸੁਰੱਖਿਅਤ ਨਾਲ ਆਪਣੇ ਰਾਹ ਉੱਤੇ ਚੱਲੇਂਗਾ

ਅਤੇ ਤੇਰੇ ਪੈਰ ਨੂੰ ਠੋਕਰ ਨਾ ਲੱਗੇਗੀ।

24 ਜਦੋਂ ਤੁਸੀਂ ਲੇਟ ਜਾਓਗੇ, ਤੁਸੀਂ ਨਾ ਡਰੋਗੇ;

ਜਦੋਂ ਤੁਸੀਂ ਲੇਟੋਗੇ, ਤੁਹਾਡੀ ਨੀਂਦ ਮਿੱਠੀ ਹੋਵੇਗੀ।

25 ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰ

ਨਾ ਉਸ ਤਬਾਹੀ ਤੋਂ ਜਿਹੜੀ ਦੁਸ਼ਟਾ ਉੱਤੇ ਆਉਂਦੀ ਹੈ।

26 ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ

ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।

27 ਜੇਕਰ ਤੁਹਾਡੇ ਵਿੱਚ ਭਲਾ ਕਰਨ ਦੀ ਸ਼ਕਤੀ ਹੋਵੇ ਅਤੇ ਕਿਸੇ ਨੂੰ ਉਸਦੀ ਲੋੜ ਹੋਵੇ,

ਤਾਂ ਭਲਾ ਕਰਨ ਤੋਂ ਨਾ ਰੁਕੀਂ।

28 ਆਪਣੇ ਗੁਆਂਢੀ ਨੂੰ ਇਹ ਨਾ ਕਹੋ,

ਕੱਲ੍ਹ ਵਾਪਸ ਆ, ਮੈਂ ਤੁਹਾਨੂੰ ਦੇ ਦਿਆਂਗਾ,

ਜਦੋਂ ਇਹ ਤੁਹਾਡੇ ਕੋਲ ਪਹਿਲਾਂ ਹੀ ਹੋਵੇ।

29 ਆਪਣੇ ਗੁਆਂਢੀ ਦੇ ਵਿਰੁੱਧ,

ਜੋ ਤੁਹਾਡੇ ਨੇੜੇ ਭਰੋਸੇ ਨਾਲ ਰਹਿੰਦਾ ਹੈ, ਉਸ ਲਈ ਨੁਕਸਾਨ ਦੀ ਸਾਜ਼ਿਸ਼ ਨਾ ਕਰੋ।

30 ਬਿਨਾਂ ਕਾਰਨ ਕਿਸੇ ਉੱਤੇ ਦੋਸ਼ ਨਾ ਲਗਾਓ,

ਜਦੋਂ ਉਹਨਾਂ ਨੇ ਤੁਹਾਡਾ ਕੋਈ ਨੁਕਸਾਨ ਨਾ ਕੀਤਾ ਹੋਵੇ।

31 ਹਿੰਸਕ ਲੋਕਾਂ ਨਾਲ ਈਰਖਾ ਨਾ ਕਰੋ,

ਅਤੇ ਨਾ ਹੀ ਉਹਨਾਂ ਵਿੱਚੋਂ ਕੋਈ ਰਾਹ ਚੁਣੋ।

32 ਕਿਉਂਕਿ ਭੈੜੇ ਮਨੁੱਖ ਤੋਂ ਯਾਹਵੇਹ ਨਫ਼ਰਤ ਕਰਦਾ ਹੈ,

ਧਰਮੀ ਮਨੁੱਖਾਂ ਨਾਲ ਉਸਦੀ ਦੋਸਤੀ ਹੈ।

33 ਯਾਹਵੇਹ ਦਾ ਸਰਾਪ ਦੁਸ਼ਟ ਦੇ ਘਰ ਉੱਤੇ ਹੈ,

ਪਰ ਉਹ ਧਰਮੀ ਦੇ ਘਰ ਨੂੰ ਬਰਕਤ ਦਿੰਦਾ ਹੈ।

34 ਉਹ ਹੰਕਾਰੀ ਮਖੌਲ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਹੈ

ਪਰ ਨਿਮਰ ਤੇ ਅਤੇ ਸਤਾਏ ਹੋਏ ਲੋਕਾਂ ਉੱਤੇ ਮਿਹਰ ਕਰਦਾ ਹੈ।

35 ਬੁੱਧਵਾਨ ਨੂੰ ਇੱਜ਼ਤ ਮਿਲਦੀ ਹੈ,

ਪਰ ਮੂਰਖਾਂ ਨੂੰ ਸਿਰਫ ਸ਼ਰਮ ਹੀ ਮਿਲਦੀ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-