Pular para o conteúdo
Publicidade

ਕਹਾਉਤਾਂ 20

1 ਦਾਖ਼ਰਸ ਇੱਕ ਮਜ਼ਾਕ ਹੈ ਅਤੇ ਸ਼ਰਾਬ ਇੱਕ ਝਗੜੇ ਵਾਲੀ ਚੀਜ਼ ਹੈ,

ਜੋ ਕੋਈ ਇਹਨਾਂ ਦੁਆਰਾ ਕੁਰਾਹੇ ਪਵੇ ਉਹ ਬੁੱਧੀਮਾਨ ਨਹੀਂ ਹੈ।

2 ਇੱਕ ਰਾਜੇ ਦਾ ਕ੍ਰੋਧ ਬੱਬਰ ਸ਼ੇਰ ਦੀ ਗਰਜ ਵਰਗਾ ਹੈ,

ਜਿਹੜਾ ਉਸ ਨੂੰ ਗੁੱਸਾ ਚੜ੍ਹਾਉਂਦਾ ਹੈ ਉਹ ਆਪਣੀ ਹੀ ਜਾਨ ਗੁਆ ਲੈਂਦਾ ਹੈ।

3 ਝਗੜੇ ਤੋਂ ਬਚਣਾ ਮਾਣ ਦੀ ਗੱਲ ਹੈ,

ਪਰ ਹਰੇਕ ਮੂਰਖ ਝਗੜਾ ਕਰਨ ਵਿੱਚ ਕਾਹਲਾ ਹੁੰਦਾ ਹੈ।

4 ਆਲਸੀ ਠੰਡ ਦੇ ਮਾਰੇ ਹਲ ਨਹੀਂ ਵਾਹੁੰਦਾ,

ਇਸ ਲਈ ਉਹ ਵਾਢੀ ਦੇ ਸਮੇਂ ਦੇਖਣਗੇ ਪਰ ਕੁਝ ਨਹੀਂ ਲੱਭੇਗਾ।

5 ਮਨੁੱਖ ਦੇ ਮਨ ਦੇ ਮਕਸਦ ਡੂੰਘੇ ਪਾਣੀ ਵਰਗੇ ਹਨ,

ਪਰ ਜਿਸ ਕੋਲ ਸਮਝ ਹੈ ਉਹ ਉਹਨਾਂ ਨੂੰ ਕੱਢ ਲੈਂਦਾ ਹੈ।

6 ਬਹੁਤ ਸਾਰੇ ਅਟੱਲ ਪਿਆਰ ਦਾ ਦਾਅਵਾ ਕਰਦੇ ਹਨ,

ਪਰ ਇੱਕ ਵਫ਼ਾਦਾਰ ਵਿਅਕਤੀ ਕੌਣ ਲੱਭ ਸਕਦਾ ਹੈ?

7 ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ,

ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!

8 ਜਦੋਂ ਇੱਕ ਰਾਜਾ ਨਿਆਂ ਕਰਨ ਲਈ ਆਪਣੇ ਸਿੰਘਾਸਣ ਉੱਤੇ ਬੈਠਦਾ ਹੈ,

ਉਹ ਆਪਣੀਆਂ ਅੱਖਾਂ ਨਾਲ ਸਾਰੀਆਂ ਬੁਰਾਈਆਂ ਨੂੰ ਜਿੱਤ ਲੈਂਦਾ ਹੈ।

9 ਕੌਣ ਆਖ ਸਕਦਾ ਹੈ, "ਮੈਂ ਆਪਣੇ ਮਨ ਨੂੰ ਸ਼ੁੱਧ ਰੱਖਿਆ ਹੈ,

ਮੈਂ ਸ਼ੁੱਧ ਅਤੇ ਪਾਪ ਰਹਿਤ ਹਾਂ"?

10 ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ,

ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।

11 ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ,

ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?

12 ਸੁਣਨ ਵਾਲੇ ਕੰਨ ਅਤੇ ਵੇਖਣ ਵਾਲੀਆਂ ਅੱਖਾਂ,

ਯਾਹਵੇਹ ਨੇ ਦੋਹਾਂ ਨੂੰ ਬਣਾਇਆ ਹੈ।

13 ਨੀਂਦ ਨੂੰ ਪਿਆਰ ਨਾ ਕਰ ਕਿਤੇ ਤੂੰ ਗਰੀਬ ਨਾ ਹੋ ਜਾਵੇ,

ਜਾਗਦੇ ਰਹੋ ਕਿ ਤੁਹਾਡੇ ਕੋਲ ਭੋਜਨ ਬਹੁਤ ਹੋਵੇ।

14 "ਇਹ ਚੰਗਾ ਨਹੀਂ ਹੈ, ਇਹ ਚੰਗਾ ਨਹੀਂ ਹੈ!" ਖਰੀਦਦਾਰ ਕਹਿੰਦਾ ਹੈ,

ਫਿਰ ਚਲਾ ਜਾਂਦਾ ਹੈ ਅਤੇ ਖਰੀਦਦਾਰੀ ਬਾਰੇ ਸ਼ੇਖੀ ਮਾਰਦਾ ਹੈ।

15 ਸੋਨਾ ਅਤੇ ਹੀਰੇ ਮੋਤੀ ਬਹੁਤ ਹਨ,

ਪਰ ਗਿਆਨ ਬੋਲਣ ਵਾਲੇ ਬੁੱਲ ਇੱਕ ਦੁਰਲੱਭ ਗਹਿਣਾ ਹਨ।

16 ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ,

ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।

17 ਧੋਖੇ ਨਾਲ ਕਮਾਇਆ ਹੋਇਆ ਭੋਜਨ ਮਿੱਠਾ ਹੁੰਦਾ ਹੈ,

ਪਰ ਅੰਤ ਵਿੱਚ ਉਸਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ।

18 ਯੋਜਨਾਵਾਂ ਸਲਾਹ ਲੈ ਕੇ ਸਥਾਪਿਤ ਕੀਤੀਆਂ ਜਾਂਦੀਆਂ ਹਨ,

ਸੋ ਤੂੰ ਚੰਗੀ ਸਲਾਹ ਲੈ ਕੇ ਯੁੱਧ ਕਰ।

19 ਇੱਕ ਚੁਗ਼ਲੀ ਇੱਕ ਵਿਸ਼ਵਾਸ ਨੂੰ ਧੋਖਾ ਦਿੰਦੀ ਹੈ,

ਇਸ ਲਈ ਉਸ ਵਿਅਕਤੀ ਤੋਂ ਬਚੋ ਜੋ ਬਹੁਤ ਜ਼ਿਆਦਾ ਬੋਲਦਾ ਹੈ।

20 ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ,

ਹਨੇਰੇ ਵਿੱਚ ਉਹ ਦਾ ਦੀਵਾ ਬੁੱਝ ਜਾਵੇਗਾ।

21 ਜਲਦੀ ਨਾਲ ਮਿਲੀ ਹੋਈ ਮਿਰਾਸ,

ਅੰਤ ਵਿੱਚ ਮੁਬਾਰਕ ਨਹੀਂ ਹੋਵੇਗੀ।

22 ਇਹ ਨਾ ਕਹੋ, "ਮੈਂ ਤੁਹਾਨੂੰ ਇਸ ਗਲਤੀ ਦਾ ਬਦਲਾ ਦਿਆਂਗਾ!"

ਯਾਹਵੇਹ ਦੀ ਉਡੀਕ ਕਰੋ, ਅਤੇ ਉਹ ਤੁਹਾਡਾ ਬਦਲਾ ਲਵੇਗਾ।

23 ਘੱਟ ਵੱਧ ਤੋਲਣ ਨੂੰ ਯਾਹਵੇਹ ਨਫ਼ਰਤ ਕਰਦਾ ਹੈ,

ਅਤੇ ਬੇਈਮਾਨ ਤੱਕੜੀ ਉਸਨੂੰ ਪ੍ਰਸੰਨ ਨਹੀਂ ਕਰਦੀ।

24 ਮਨੁੱਖ ਦੇ ਕਦਮਾਂ ਨੂੰ ਯਾਹਵੇਹ ਹੀ ਚਲਾਉਂਦਾ ਹੈ,

ਤਾਂ ਕੋਈ ਆਪਣਾ ਰਾਹ ਕਿਵੇਂ ਸਮਝ ਸਕਦਾ ਹੈ?

25 ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ,

ਅਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।

26 ਇੱਕ ਬੁੱਧੀਮਾਨ ਰਾਜਾ ਦੁਸ਼ਟਾਂ ਨੂੰ ਜਿੱਤਦਾ ਹੈ,

ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ।

27 ਮਨੁੱਖ ਦੀ ਆਤਮਾ ਯਾਹਵੇਹ ਦਾ ਦੀਵਾ ਹੈ,

ਜਿਹੜਾ ਸਾਰੇ ਅੰਦਰਲੇ ਹਿੱਸਿਆ ਨੂੰ ਖੋਜਦਾ ਹੈ।

28 ਪ੍ਰੇਮ ਅਤੇ ਵਫ਼ਾਦਾਰੀ ਰਾਜੇ ਨੂੰ ਸੁਰੱਖਿਅਤ ਰੱਖਦੀ ਹੈ।

ਪ੍ਰੇਮ ਦੁਆਰਾ ਉਸ ਦਾ ਸਿੰਘਾਸਣ ਸੁਰੱਖਿਅਤ ਬਣਿਆ ਰਹਿੰਦਾ ਹੈ।

29 ਜੁਆਨਾਂ ਦੀ ਸ਼ਾਨ ਉਹਨਾਂ ਦੀ ਤਾਕਤ ਹੈ,

ਚਿੱਟੇ ਵਾਲ ਬੁੱਢਿਆਂ ਦੀ ਸ਼ਾਨ ਹਨ।

30 ਸੱਟਾਂ ਲੱਗਣ ਨਾਲ ਜਿਹੜੇ ਜ਼ਖਮ ਹੁੰਦੇ ਹਨ ਉਹ ਬੁਰਿਆਈ ਨੂੰ ਸਾਫ਼ ਕਰਦੇ ਹਨ,

ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ।

Estes versículos te tocaram? Ore agora!

+581 estão orando agora.

Junte-se à corrente de oração.