Publicidade

Provérbios 17

1 ਖੁਸ਼ਹਾਲੀ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਸੁੱਕੀ ਰੋਟੀ

ਦਾ ਭੋਜਨ ਇੱਕ ਝਗੜੇ ਦੇ ਤਿਉਹਾਰ ਨਾਲੋਂ ਬਿਹਤਰ ਹੈ।

2 ਇੱਕ ਸਮਝਦਾਰ ਸੇਵਕ ਬੇਇੱਜ਼ਤ ਕਰਨ ਵਾਲੇ ਪੁੱਤਰ ਉੱਤੇ ਰਾਜ ਕਰੇਗਾ,

ਅਤੇ ਪਰਿਵਾਰ ਵਿੱਚੋਂ ਇੱਕ ਵਜੋਂ ਵਿਰਾਸਤ ਵਿੱਚ ਹਿੱਸਾ ਲਵੇਗਾ।

3 ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ,

ਪਰ ਦਿਲਾਂ ਨੂੰ ਪਰਖਣ ਵਾਲਾ ਯਾਹਵੇਹ ਹੈ।

4 ਇੱਕ ਦੁਸ਼ਟ ਮਨੁੱਖ ਧੋਖੇਬਾਜ਼ ਬੁੱਲ੍ਹਾਂ ਨੂੰ ਸੁਣਦਾ ਹੈ,

ਇੱਕ ਝੂਠਾ ਵਿਨਾਸ਼ਕਾਰੀ ਜੀਭ ਵੱਲ ਧਿਆਨ ਦਿੰਦਾ ਹੈ।

5 ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦਾ ਹੈ,

ਜੋ ਕੋਈ ਬਿਪਤਾ ਉੱਤੇ ਹੰਕਾਰ ਕਰਦਾ ਹੈ ਉਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ।

6 ਪੋਤਰੇ ਬਜ਼ੁਰਗਾਂ ਦੇ ਮੁਕਟ ਹਨ,

ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।

7 ਅਧਰਮੀ ਮੂਰਖ ਲਈ ਉੱਚੇ ਬੁੱਲ੍ਹ ਠੀਕ ਨਹੀਂ ਹਨ,

ਇੱਕ ਹਾਕਮ ਲਈ ਝੂਠ ਬੋਲਣ ਵਾਲੇ ਬੁੱਲ੍ਹ ਕਿੰਨੇ ਮਾੜੇ ਹਨ!

8 ਰਿਸ਼ਵਤ ਦੇਣ ਵਾਲੇ ਨੂੰ ਇੱਕ ਸੁਹਜ ਸਮਝਿਆ ਜਾਂਦਾ ਹੈ,

ਉਹ ਸੋਚਦੇ ਹਨ ਕਿ ਸਫਲਤਾ ਹਰ ਮੋੜ ਤੇ ਆਵੇਗੀ।

9 ਜਿਹੜਾ ਪਿਆਰ ਨੂੰ ਭਾਲਦਾ ਹੈ ਉਹ ਇੱਕ ਅਪਰਾਧ ਨੂੰ ਢੱਕਦਾ ਹੈ,

ਪਰ ਜੋ ਕੋਈ ਗੱਲ ਨੂੰ ਦੁਹਰਾਉਂਦਾ ਹੈ ਉਹ ਪੱਕੇ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ।

10 ਸਮਝਦਾਰ ਉੱਤੇ ਇੱਕ ਝਿੜਕ,

ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।

11 ਦੁਸ਼ਟ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ,

ਮੌਤ ਦਾ ਦੂਤ ਉਹਨਾਂ ਦੇ ਵਿਰੁੱਧ ਭੇਜਿਆ ਜਾਵੇਗਾ।

12 ਮੂਰਖ ਦੀ ਬੇਵਕੂਫ਼ੀ ਵਿੱਚ ਫਸਣ ਨਾਲੋਂ ਚੰਗਾ ਹੋਵੇਗਾ,

ਬੱਚੇ ਖੋਹ ਚੁੱਕੀ ਰਿੱਛਣੀ ਦਾ ਟਾਕਰਾ ਕਰਨਾ ਚੰਗਾ ਹੈ।

13 ਬੁਰਾਈ ਕਦੇ ਵੀ ਉਸ ਦੇ ਘਰ ਨੂੰ ਨਹੀਂ ਛੱਡਦੀ,

ਜੋ ਭਲਿਆਈ ਦੇ ਬਦਲੇ ਹਮੇਸ਼ਾ ਬੁਰਿਆਈ ਹੀ ਕਰਦਾ ਹੈ।

14 ਝਗੜਾ ਸ਼ੁਰੂ ਕਰਨਾ ਪਾਣੀ ਦੇ ਬੰਨ੍ਹ ਨੂੰ ਤੋੜਨ ਦੇ ਬਰਾਬਰ ਹੈ,

ਇਸ ਲਈ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਮਾਮਲਾ ਛੱਡ ਦਿਓ।

15 ਦੋਸ਼ੀ ਨੂੰ ਧਰਮੀ ਠਹਿਰਾਉਣਾ ਅਤੇ ਨਿਰਦੋਸ਼ ਨੂੰ ਦੋਸ਼ੀ ਠਹਿਰਾਉਣਾ,

ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।

16 ਮੂਰਖਾਂ ਦੇ ਹੱਥ ਵਿੱਚ ਸਿਆਣਪ ਲੈਣ ਲਈ ਧਨ ਕਿਉਂ ਹੋਵੇ,

ਜਦੋਂ ਉਹ ਸਮਝ ਨਹੀਂ ਸਕਦੇ?

17 ਇੱਕ ਮਿੱਤਰ ਹਰ ਵੇਲੇ ਪਿਆਰ ਕਰਦਾ ਹੈ,

ਅਤੇ ਇੱਕ ਭਰਾ ਬਿਪਤਾ ਦੇ ਸਮੇਂ ਲਈ ਪੈਦਾ ਹੁੰਦਾ ਹੈ।

18 ਕੇਵਲ ਮੂਰਖ ਮਨੁੱਖ ਹੀ

ਕਿਸੇ ਪਰਾਏ ਮਨੁੱਖ ਦੇ ਕਰਜ਼ੇ ਦੀ ਜਿੰਮੇਦਾਰੀ ਲੈਂਦਾ ਹੈ।

19 ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ ਉਹ ਪਾਪ ਨੂੰ ਪਿਆਰ ਕਰਦਾ ਹੈ,

ਜੋ ਕੋਈ ਉੱਚਾ ਦਰਵਾਜ਼ਾ ਬਣਾਉਂਦਾ ਹੈ ਉਹ ਤਬਾਹੀ ਨੂੰ ਸੱਦਾ ਦਿੰਦਾ ਹੈ।

20 ਜਿਸ ਦਾ ਮਨ ਭ੍ਰਿਸ਼ਟ ਹੈ ਉਹ ਸਫ਼ਲ ਨਹੀਂ ਹੁੰਦਾ,

ਜਿਸ ਦੀ ਜੀਭ ਵਿਗੜਦੀ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

21 ਇੱਕ ਬੱਚੇ ਲਈ ਮੂਰਖ ਹੋਣਾ ਦੁੱਖ ਲਿਆਉਂਦਾ ਹੈ,

ਅਧਰਮੀ ਮੂਰਖ ਦੇ ਮਾਤਾ-ਪਿਤਾ ਲਈ ਕੋਈ ਖੁਸ਼ੀ ਨਹੀਂ ਹੈ।

22 ਖੁਸ਼ਦਿਲ ਦਿਲ ਚੰਗੀ ਦਵਾਈ ਹੈ,

ਪਰ ਕੁਚਲਿਆ ਹੋਇਆ ਆਤਮਾ ਹੱਡੀਆਂ ਨੂੰ ਸੁਕਾ ਦਿੰਦਾ ਹੈ।

23 ਦੁਸ਼ਟ ਨਿਆਂ ਦੇ ਰਾਹ ਨੂੰ,

ਵਿਗਾੜਨ ਲਈ ਗੁਪਤ ਵਿੱਚ ਰਿਸ਼ਵਤ ਲੈਂਦੇ ਹਨ।

24 ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ,

ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆ ਹਨ।

25 ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ,

ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।

26 ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ,

ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।

27 ਜਿਸ ਕੋਲ ਗਿਆਨ ਹੈ ਉਹ ਸੰਜਮ ਨਾਲ ਬਚਨ ਵਰਤਦਾ ਹੈ,

ਅਤੇ ਜਿਸ ਕੋਲ ਸਮਝ ਹੈ ਉਹ ਸ਼ਾਂਤ ਸੁਭਾਅ ਵਾਲਾ ਹੈ।

28 ਮੂਰਖ ਵੀ ਸਿਆਣਾ ਸਮਝਿਆ ਜਾਂਦਾ ਹੈ ਜੇ ਉਹ ਚੁੱਪ ਰਹੇ,

ਅਤੇ ਸਮਝਦਾਰ ਜੇ ਉਹ ਆਪਣੀਆਂ ਜੀਭਾਂ ਨੂੰ ਫੜੀ ਰੱਖੇ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-