Pular para o conteúdo
Publicidade

ਕਹਾਉਤਾਂ 2

ਬੁੱਧੀ ਦੇ ਨੈਤਿਕ ਲਾਭ

1 ਮੇਰੇ ਪੁੱਤਰ, ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨੇ

ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇ,

2 ਜੇਕਰ ਤੂੰ ਬੁੱਧ ਵੱਲ ਕੰਨ ਲਾਵੇਂ

ਅਤੇ ਆਪਣੇ ਦਿਲ ਨੂੰ ਸਮਝ ਉੱਤੇ ਲਾਵੇਂ

3 ਸੱਚ-ਮੁੱਚ, ਜੇ ਤੁਸੀਂ ਸਮਝ ਲਈ ਪੁਕਾਰਦੇ ਹੋ

ਅਤੇ ਸਮਝ ਲਈ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋ,

4 ਅਤੇ ਜੇ ਤੁਸੀਂ ਉਹ ਨੂੰ ਚਾਂਦੀ ਵਾਂਗ ਲੱਭਦੇ ਹੋ

ਅਤੇ ਉਹ ਨੂੰ ਲੁਕੇ ਹੋਏ ਖ਼ਜ਼ਾਨੇ ਵਾਂਗ ਖੋਜ ਕਰਦੇ ਹੋ,

5 ਤਾਂ ਤੁਸੀਂ ਪ੍ਰਭੂ

ਦੇ ਡਰ ਨੂੰ ਸਮਝੋਗੇ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪਾਓਗੇ।

6 ਕਿਉਂਕਿ ਯਾਹਵੇਹ ਹੀ ਬੁੱਧ ਦਿੰਦਾ ਹੈ,

ਉਸ ਦੇ ਮੂੰਹੋਂ ਗਿਆਨ ਅਤੇ ਸਮਝ ਨਿਕਲਦੀ ਹੈ।

7 ਪਰਮੇਸ਼ਵਰ ਨੇਕ ਲੋਕਾਂ ਲਈ ਸਫ਼ਲਤਾ ਰੱਖਦਾ ਹੈ,

ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,

8 ਕਿਉਂ ਜੋ ਉਹ ਧਰਮੀ ਦੇ ਰਾਹ ਦੀ ਰਾਖੀ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਦੇ ਰਾਹ ਦੀ ਰਾਖੀ ਕਰਦਾ ਹੈ।

9 ਤਦ ਤੁਸੀਂ ਸਮਝੋਗੇ ਕਿ ਕੀ ਸਹੀ ਹੈ ਅਤੇ ਕੀ ਜਾਇਜ਼ ਹੈ

ਅਤੇ ਹਰ ਇੱਕ ਚੰਗੇ ਰਸਤੇ ਨੂੰ ਸਮਝੋਗੇ।

10 ਕਿਉਂ ਜੋ ਬੁੱਧ ਤੇਰੇ ਦਿਲ ਵਿੱਚ ਪ੍ਰਵੇਸ਼ ਕਰੇਗੀ,

ਅਤੇ ਗਿਆਨ ਤੇਰੀ ਜਾਨ ਨੂੰ ਚੰਗਾ ਲੱਗੇਗਾ।

11 ਸਮਝਦਾਰੀ ਤੁਹਾਡੀ ਸਹਾਇਤਾ ਕਰੇਗੀ,

ਅਤੇ ਸਮਝ ਤੁਹਾਡੀ ਰੱਖਿਆ ਕਰੇਗੀ।

12 ਸਿਆਣਪ ਤੁਹਾਨੂੰ ਦੁਸ਼ਟ ਮਨੁੱਖਾਂ ਦੇ ਰਾਹਾਂ ਤੋਂ ਬਚਾਵੇਗੀ,

ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਦੀਆਂ ਗੱਲਾਂ ਉਲਟ ਹਨ,

13 ਜਿਨ੍ਹਾਂ ਨੇ ਸਿੱਧੇ ਰਾਹਾਂ ਨੂੰ ਛੱਡ ਦਿੱਤਾ ਹੈ

ਹਨੇਰੇ ਰਾਹਾਂ ਵਿੱਚ ਚੱਲਦੇ ਹਨ,

14 ਜਿਹੜੇ ਬੁਰਿਆਈ ਕਰਨ ਵਿੱਚ ਅਨੰਦ ਹੁੰਦੇ ਹਨ,

ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,

15 ਜਿਨ੍ਹਾਂ ਦੇ ਰਾਹ ਟੇਢੇ ਹਨ

ਅਤੇ ਜਿਹੜੇ ਆਪਣੇ ਰਾਹਾਂ ਵਿੱਚ ਭਟਕਦੇ ਹਨ।

16 ਬੁੱਧ ਤੈਨੂੰ ਵਿਭਚਾਰੀ ਇਸਤਰੀ ਤੋਂ ਵੀ ਬਚਾਵੇਗੀ,

ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,

17 ਜਿਸ ਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਹੈ,

ਅਤੇ ਉਸ ਨੇਮ2:17 ਨੇਮ ਅਰਥਾਤ ਨੂੰ ਅਣਡਿੱਠਾ ਕਰ ਦਿੱਤਾ ਹੈ ਜੋ ਪਰਮੇਸ਼ਵਰ ਦੇ ਸਾਹਮਣੇ ਕੀਤਾ ਸੀ।

18 ਸੱਚ-ਮੁੱਚ ਹੀ ਉਸ ਦਾ ਘਰ ਮੌਤ ਵੱਲ ਲੈ ਜਾਂਦਾ ਹੈ

ਅਤੇ ਉਹ ਦੇ ਰਾਹ ਮੁਰਦਿਆਂ ਦੀਆਂ ਆਤਮਾਵਾਂ ਵੱਲ ਜਾਂਦਾ ਹੈ।

19 ਜਿਹੜੇ ਉਸ ਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ,

ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦੇ ਹਨ।

20 ਇਸ ਤਰ੍ਹਾਂ ਤੁਸੀਂ ਭਲੇ ਦੇ ਰਾਹਾਂ ਉੱਤੇ ਚੱਲੋਗੇ

ਅਤੇ ਧਰਮੀਆਂ ਦੇ ਰਾਹਾਂ ਨੂੰ ਫੜੀ ਰੱਖੇਗਾ।

21 ਕਿਉਂ ਜੋ ਨੇਕ ਲੋਕ ਧਰਤੀ ਵਿੱਚ ਵੱਸਣਗੇ,

ਅਤੇ ਨਿਰਦੋਸ਼ ਉਸ ਵਿੱਚ ਰਹਿਣਗੇ।

22 ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ,

ਅਤੇ ਧੋਖੇਬਾਜ਼ ਪਾੜ ਦਿੱਤੇ ਜਾਣਗੇ।

Estes versículos te tocaram? Ore agora!

+581 estão orando agora.

Junte-se à corrente de oração.