Publicidade

Provérbios 30

1 ਯਾਕੇਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ।

ਇਹ ਆਦਮੀ ਇਥੀਏਲ ਨੂੰ ਆਖਦਾ ਹੈ:

ਹੇ ਪਰਮੇਸ਼ਵਰ ਮੈਂ ਥੱਕ ਗਿਆ ਹਾਂ,

ਪਰ ਮੈਂ ਜਿੱਤ ਸਕਦਾ ਹਾਂ।

2 ਸੱਚ-ਮੁੱਚ ਮੈਂ ਹੋਰ ਮਨੁੱਖਾਂ ਵਰਗਾ ਨਹੀਂ ਪਸ਼ੂ ਵਰਗਾ ਹਾਂ,

ਮੈਨੂੰ ਮਨੁੱਖੀ ਸਮਝ ਨਹੀਂ ਹੈ।

3 ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ,

ਨਾ ਹੀ ਮੈਂ ਪਵਿੱਤਰ ਪੁਰਖ ਦੇ ਗਿਆਨ ਨੂੰ ਪ੍ਰਾਪਤ ਕੀਤਾ ਹੈ।

4 ਕੌਣ ਸਵਰਗ ਨੂੰ ਗਿਆ ਅਤੇ ਹੇਠਾਂ ਆਇਆ?

ਹਵਾ ਨੂੰ ਕਿਸ ਦੇ ਹੱਥਾਂ ਵਿੱਚ ਸਮੇਟਿਆ?

ਕਿਸ ਨੇ ਪਾਣੀਆਂ ਨੂੰ ਚਾਦਰ ਵਿੱਚ ਲਪੇਟ ਲਿਆ ਹੈ?

ਧਰਤੀ ਦੇ ਸਾਰੇ ਸਿਰਿਆਂ ਨੂੰ ਕਿਸ ਨੇ ਸਥਾਪਿਤ ਕੀਤਾ ਹੈ?

ਉਸਦਾ ਨਾਮ ਕੀ ਹੈ ਅਤੇ ਉਸਦੇ ਪੁੱਤਰ ਦਾ ਨਾਮ ਕੀ ਹੈ?

ਯਕੀਨਨ ਤੁਸੀਂ ਜਾਣਦੇ ਹੋ!

5 ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ,

ਉਹ ਉਨ੍ਹਾਂ ਲਈ ਇੱਕ ਢਾਲ਼ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।

6 ਉਹ ਦੇ ਬਚਨਾਂ ਵਿੱਚ ਕੁਝ ਨਾ ਜੋੜੋ,

ਨਹੀਂ ਤਾਂ ਉਹ ਤੁਹਾਨੂੰ ਝਿੜਕੇਗਾ ਅਤੇ ਤੁਹਾਨੂੰ ਝੂਠਾ ਸਾਬਤ ਕਰੇਗਾ।

7 "ਹੇ ਯਾਹਵੇਹ, ਮੈਂ ਤੇਰੇ ਤੋਂ ਦੋ ਵਰ ਮੰਗੇ ਹਨ,

ਮੇਰੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।

8 ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਰੱਖੀ

ਮੈਨੂੰ ਨਾ ਗਰੀਬੀ ਨਾ ਅਮੀਰੀ ਦੇ,

ਪਰ ਮੈਨੂੰ ਸਿਰਫ ਮੇਰੀ ਰੋਜ਼ੀ ਰੋਟੀ ਦਿਓ।

9 ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਮੇਰੇ ਕੋਲ ਬਹੁਤ ਜ਼ਿਆਦਾ ਹੋਵੇ, ਅਤੇ ਮੈਂ ਤੇਰਾ ਇਨਕਾਰ ਕਰ ਦੋਵਾਂ

ਅਤੇ ਕਹਾਂ, ‘ਯਾਹਵੇਹ ਕੌਣ ਹੈ?’

ਜਾਂ ਮੈਂ ਕੰਗਾਲ ਹੋ ਜਾਵਾਂ ਅਤੇ ਚੋਰੀ ਕਰ ਲਵਾਂ,

ਅਤੇ ਮੈਂ ਪਰਮੇਸ਼ਵਰ ਦੇ ਨਾਮ ਦਾ ਨਿਰਾਦਰ ਕਰਾਂ।"

10 ਕਿਸੇ ਨੌਕਰ ਨੂੰ ਉਸ ਦੇ ਮਾਲਕ ਦੀ ਨਿੰਦਿਆ ਨਾ ਕਰਨ ਦੇ,

ਨਹੀਂ ਤਾਂ ਉਹ ਤੁਹਾਨੂੰ ਸਰਾਪ ਦੇਣਗੇ ਅਤੇ ਤੁਸੀਂ ਇਸਦਾ ਭੁਗਤਾਨ ਕਰੋਗੇ।

11 ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਸਰਾਪ ਦਿੰਦੇ ਹਨ,

ਅਤੇ ਆਪਣੀਆਂ ਮਾਵਾਂ ਨੂੰ ਅਸੀਸ ਨਹੀਂ ਦਿੰਦੇ ਹਨ।

12 ਕੁਝ ਹਨ ਜਿਹੜੇ ਆਪਣੀ ਨਿਗਾਹ ਵਿੱਚ ਸ਼ੁੱਧ ਹਨ

ਪਰ ਆਪਣੀ ਗੰਦਗੀ ਤੋਂ ਸ਼ੁੱਧ ਨਹੀਂ ਹੋਏ।

13 ਜਿਨ੍ਹਾਂ ਦੀਆਂ ਅੱਖਾਂ ਸਦਾ ਹੰਕਾਰੀ ਹਨ,

ਜਿਨ੍ਹਾਂ ਦੀਆਂ ਨਜ਼ਰਾਂ ਬਹੁਤ ਘਿਣਾਉਣੀਆਂ ਹਨ।

14 ਉਹ ਜਿਨ੍ਹਾਂ ਦੇ ਦੰਦ ਤਲਵਾਰਾਂ ਹਨ ਅਤੇ ਜਿਨ੍ਹਾਂ ਦੀਆਂ ਦਾੜ੍ਹਾ ਛੁਰੀਆਂ ਹਨ,

ਧਰਤੀ ਵਿੱਚੋਂ ਮਸਕੀਨਾਂ ਨੂੰ ਅਤੇ ਮਨੁੱਖਾਂ ਵਿੱਚੋਂ ਗਰੀਬਾਂ ਨੂੰ ਨਿਗਲਣ ਲਈ।

15 ਜੋਕ ਦੀਆਂ ਦੋ ਧੀਆਂ ਹਨ।

ਜੋ ਦਿਓ! ਦਿਓ! ਆਖਦੀਆਂ ਰਹਿੰਦੀਆ ਹਨ।

ਤਿੰਨ ਚੀਜ਼ਾਂ ਹਨ ਜੋ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ,

ਸਗੋਂ ਚਾਰ ਹਨ ਜੋ ਕਦੇ ਬੱਸ ਨਹੀਂ ਆਖਦੀਆਂ,

16 ਕਬਰ

ਅਤੇ ਬਾਂਝ ਕੁੱਖ,

ਧਰਤੀ ਜੋ ਪਾਣੀ ਨਾਲ ਕਦੇ ਨਹੀਂ ਰੱਜਦੀ,

ਅਤੇ ਅੱਗ ਜੋ ਕਦੇ ਬਸ ਨਹੀਂ ਕਹਿੰਦੀ।

17 ਉਹ ਅੱਖ ਜੋ ਇੱਕ ਪਿਤਾ ਦਾ ਮਜ਼ਾਕ ਉਡਾਉਂਦੀ ਹੈ,

ਜੋ ਇੱਕ ਬੁੱਢੀ ਮਾਂ ਦਾ ਮਜ਼ਾਕ ਉਡਾਉਂਦੀ ਹੈ,

ਘਾਟੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ,

ਗਿਰਝਾਂ ਦੇ ਬੱਚੇ ਉਹਨਾਂ ਨੂੰ ਖਾ ਜਾਣਗੇ।

18 ਤਿੰਨ ਗੱਲਾਂ ਹਨ ਜੋ ਮੇਰੇ ਲਈ ਬਹੁਤ ਹੈਰਾਨੀਜਨਕ ਹਨ,

ਸਗੋਂ ਚਾਰ ਹਨ ਜੋ ਮੈਂ ਨਹੀਂ ਸਮਝਦਾ,

19 ਅਕਾਸ਼ ਵਿੱਚ ਉਕਾਬ ਦਾ ਰਾਹ,

ਚੱਟਾਨ ਉੱਤੇ ਇੱਕ ਸੱਪ ਦਾ ਰਾਹ,

ਉੱਚੇ ਸਮੁੰਦਰਾਂ ਉੱਤੇ ਇੱਕ ਜਹਾਜ਼ ਦਾ ਰਾਹ,

ਅਤੇ ਇੱਕ ਮੁਟਿਆਰ ਦੇ ਨਾਲ ਇੱਕ ਆਦਮੀ ਦਾ ਰਾਹ।

20 "ਇੱਕ ਵਿਭਚਾਰੀ ਔਰਤ ਦਾ ਇਹ ਤਰੀਕਾ ਹੈ,

ਉਹ ਖਾਂਦੀ ਹੈ ਅਤੇ ਆਪਣਾ ਮੂੰਹ ਪੂੰਝਦੀ ਹੈ

ਅਤੇ ਆਖਦੀ ਹੈ, ‘ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਹੈ।’

21 "ਤਿੰਨ ਚੀਜ਼ਾਂ ਦੇ ਅਧੀਨ ਧਰਤੀ ਕੰਬਦੀ ਹੈ,

ਸਗੋਂ ਚਾਰ ਜਿਹੜੀਆਂ ਉਸ ਤੋਂ ਬਰਦਾਸ਼ਤ ਨਹੀਂ ਹੁੰਦੀਆਂ,

22 ਇੱਕ ਨੌਕਰ ਜੋ ਰਾਜਾ ਬਣ ਜਾਂਦਾ ਹੈ,

ਇੱਕ ਅਧਰਮੀ ਮੂਰਖ ਜਿਸ ਨੂੰ ਖਾਣ ਲਈ ਬਹੁਤ ਕੁਝ ਮਿਲਦਾ ਹੈ,

23 ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ,

ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਿਸ ਬਣੇ।

24 "ਧਰਤੀ ਉੱਤੇ ਚਾਰ ਚੀਜ਼ਾਂ ਛੋਟੀਆਂ ਹਨ,

ਫਿਰ ਵੀ ਉਹ ਬਹੁਤ ਸਿਆਣੀਆਂ ਹਨ,

25 ਕੀੜੀਆਂ ਨਿਰਬਲ ਤਾਂ ਹਨ,

ਫਿਰ ਵੀ ਉਹ ਗਰਮੀਆਂ ਵਿੱਚ ਆਪਣਾ ਭੋਜਨ ਇਕੱਠਾ ਕਰ ਲੈਂਦੀਆਂ ਹਨ;

26 ਪਹਾੜੀ ਸਹੈ ਭਾਵੇਂ ਨਿਰਬਲ ਹਨ,

ਫਿਰ ਵੀ ਉਹ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ;

27 ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ,

ਫਿਰ ਵੀ ਉਹ ਇੱਕਠੇ ਹੋ ਕੇ ਅੱਗੇ ਵਧਦੇ ਹਨ।

28 ਕਿਰਲੀ ਨੂੰ ਹੱਥ ਨਾਲ ਫੜਿਆ ਜਾ ਸਕਦਾ ਹੈ,

ਫਿਰ ਵੀ ਇਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੀ ਹੈ।

29 "ਤਿੰਨ ਵਸਤੂਆਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ,

ਸਗੋਂ ਚਾਰ ਹਨ ਜੋ ਸ਼ਾਨਦਾਰ ਢੰਗ ਨਾਲ ਚੱਲਦੀਆਂ ਹਨ,

30 ਇੱਕ ਸ਼ੇਰ ਜਾਨਵਰਾਂ ਵਿੱਚੋਂ ਤਾਕਤਵਰ ਹੈ, ਜੋ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,

31 ਇੱਕ ਕੁੱਕੜ,

ਇੱਕ ਬੱਕਰਾ,

ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ।

32 "ਜੇ ਤੁਸੀਂ ਮੂਰਖ ਬਣ ਕੇ ਆਪਣੇ ਆਪ ਨੂੰ ਉੱਚਾ ਕਰਦੇ ਹੋ,

ਜਾਂ ਜੇ ਤੁਸੀਂ ਬੁਰਾਈ ਦੀ ਯੋਜਨਾ ਬਣਾਉਂਦੇ ਹੋ

ਤਾਂ ਆਪਣੇ ਮੂੰਹ ਉੱਤੇ ਹੱਥ ਰੱਖ!

33 ਕਿਉਂਕਿ ਜਿਵੇਂ ਮਲਾਈ ਨੂੰ ਰਿੜਕਣ ਨਾਲ ਮੱਖਣ ਪੈਦਾ ਹੁੰਦਾ ਹੈ,

ਅਤੇ ਜਿਵੇਂ ਨੱਕ ਮਰੋੜਨ ਨਾਲ ਖੂਨ ਨਿਕਲਦਾ ਹੈ,

ਇਸ ਤਰ੍ਹਾਂ ਗੁੱਸੇ ਨੂੰ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-