Publicidade

Provérbios 31

1 ਰਾਜਾ ਲਮੂਏਲ ਦੀਆਂ ਗੱਲਾਂ, ਇੱਕ ਪ੍ਰੇਰਿਤ ਸ਼ਬਦ ਜੋ ਉਸਦੀ ਮਾਂ ਨੇ ਉਸਨੂੰ ਸਿਖਾਈਆ ਸੀ।

2 ਸੁਣ, ਹੇ ਮੇਰੇ ਪੁੱਤਰ! ਸੁਣ, ਮੇਰੀ ਕੁੱਖ ਦੇ ਪੁੱਤਰ!

ਮੇਰੇ ਪੁੱਤਰ, ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਸੁਣ!

3 ਆਪਣੀ ਤਾਕਤ ਇਸਤਰੀਆਂ ਉੱਤੇ ਖਰਚ ਨਾ ਕਰੋ,

ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।

4 ਲਮੂਏਲ, ਇਹ ਰਾਜਿਆਂ ਲਈ ਨਹੀਂ ਹੈ,

ਰਾਜਿਆਂ ਲਈ ਸ਼ਰਾਬ ਪੀਣਾ ਯੋਗ ਨਹੀਂ,

ਨਾ ਹਾਕਮ ਆਖਣ ਸ਼ਰਾਬ ਕਿੱਥੇ ਹੈ,

5 ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ,

ਅਤੇ ਦੁਖਿਆਰਾਂ ਦਾ ਹੱਕ ਮਾਰਨ।

6 ਸ਼ਰਾਬ ਉਨ੍ਹਾਂ ਲਈ ਹੋਵੇ ਜਿਹੜੇ ਨਾਸ ਹੋ ਰਹੇ ਹਨ,

ਅਤੇ ਦਾਖ਼ਰਸ ਉਹਨਾਂ ਲਈ ਜੋ ਦੁੱਖ ਵਿੱਚ ਹਨ!

7 ਉਨ੍ਹਾਂ ਨੂੰ ਪੀਣ ਦਿਓ ਤਾਂ ਜੋ ਗਰੀਬੀ ਨੂੰ ਭੁੱਲ ਜਾਣ

ਅਤੇ ਆਪਣੇ ਦੁੱਖ ਨੂੰ ਯਾਦ ਨਾ ਕਰਨ।

8 ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ,

ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।

9 ਬੋਲੋ ਅਤੇ ਨਿਰਪੱਖਤਾ ਨਾਲ ਨਿਆਂ ਕਰ,

ਗਰੀਬਾਂ ਅਤੇ ਲੋੜਵੰਦਾਂ ਦੇ ਅਧਿਕਾਰਾਂ ਦੀ ਰੱਖਿਆ ਕਰ।

10 ਨੇਕ ਸੁਭਾਅ ਵਾਲੀ ਪਤਨੀ ਕੌਣ ਲੱਭ ਸਕਦਾ ਹੈ?

ਉਹ ਹੀਰੇ ਮੋਤੀਆਂ ਨਾਲੋਂ ਕਿਤੇ ਵੱਧ ਕੀਮਤੀ ਹੈ।

11 ਉਸ ਦੇ ਪਤੀ ਨੂੰ ਉਸ ਉੱਤੇ ਪੂਰਾ ਭਰੋਸਾ ਹੈ,

ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।

12 ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਨਾਲ ਭਲਿਆਈ ਹੀ ਕਰੇਗੀ,

ਨਾ ਕਿ ਬੁਰਿਆਈ।

13 ਉਹ ਉੱਨ ਅਤੇ ਕਤਾਨ ਭਾਲ ਕੇ,

ਅਤੇ ਉਤਸੁਕ ਹੱਥਾਂ ਨਾਲ ਕੰਮ ਕਰਦੀ ਹੈ।

14 ਉਹ ਵਪਾਰੀਆ ਦੇ ਜਹਾਜ਼ਾਂ ਵਰਗੀ ਹੈ,

ਉਹ ਦੂਰੋਂ ਆਪਣਾ ਭੋਜਨ ਲਿਆਉਂਦੀ ਹੈ।

15 ਰਾਤ ਰਹਿੰਦਿਆਂ ਉਹ ਉੱਠ ਕੇ

ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਦੀ ਹੈ,

ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ।

16 ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ,

ਆਪਣੇ ਹੱਥਾਂ ਦੀ ਕਮਾਈ ਨਾਲ ਅੰਗੂਰਾਂ ਦੇ ਬਾਗ਼ ਲਾਉਂਦੀ ਹੈ।

17 ਉਹ ਆਪਣਾ ਕੰਮ ਜ਼ੋਰ-ਸ਼ੋਰ ਨਾਲ ਕਰਦੀ ਹੈ,

ਅਤੇ ਆਪਣੀਆਂ ਬਾਹਾਂ ਨੂੰ ਤੱਗੜਿਆਂ ਕਰਦੀ ਹੈ।

18 ਉਹ ਵੇਖਦੀ ਹੈ ਕਿ ਉਸਦਾ ਵਪਾਰ ਲਾਭਦਾਇਕ ਹੈ,

ਅਤੇ ਰਾਤ ਨੂੰ ਉਸਦਾ ਦੀਵਾ ਨਹੀਂ ਬੁਝਦਾ।

19 ਉਹ ਤੱਕਲੇ ਨੂੰ ਹੱਥ ਲਾਉਂਦੀ ਹੈ,

ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ।

20 ਉਹ ਗਰੀਬਾਂ ਲਈ ਆਪਣੀਆਂ ਬਾਹਾਂ ਖੋਲ੍ਹਦੀ ਹੈ

ਅਤੇ ਲੋੜਵੰਦਾਂ ਵੱਲ ਆਪਣਾ ਹੱਥ ਵਧਾਉਂਦੀ ਹੈ।

21 ਜਦੋਂ ਬਰਫ਼ ਪੈਂਦੀ ਹੈ ਤਾਂ ਉਸ ਨੂੰ ਆਪਣੇ ਘਰ ਦਾ ਕੋਈ ਡਰ ਨਹੀਂ ਹੁੰਦਾ,

ਕਿਉਂਕਿ ਉਨ੍ਹਾਂ ਸਾਰਿਆਂ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਹਨ।

22 ਉਹ ਆਪਣੇ ਲਈ ਸਿਰਹਾਣੇ ਬਣਾਉਂਦੀ ਹੈ,

ਉਸਦੇ ਬਸਤਰ ਕਤਾਨੀ ਤੇ ਬੈਂਗਣੀ ਹਨ।

23 ਉਸ ਦੇ ਪਤੀ ਦਾ ਸ਼ਹਿਰ ਦੇ ਦਰਵਾਜ਼ੇ ਉੱਤੇ ਆਦਰ ਕੀਤਾ ਜਾਂਦਾ ਹੈ,

ਜਿੱਥੇ ਉਹ ਦੇਸ਼ ਦੇ ਬਜ਼ੁਰਗਾਂ ਵਿੱਚ ਬੈਠਦਾ ਹੈ।

24 ਉਹ ਵਧੀਆ ਸੂਤੀ ਦੇ ਕੱਪੜੇ ਬਣਾ ਕੇ ਵੇਚਦੀ ਹੈ,

ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ।

25 ਉਸ ਨੇ ਤਾਕਤ ਅਤੇ ਇੱਜ਼ਤ ਦਾ ਲਿਬਾਸ ਪਹਿਨਿਆ ਹੋਇਆ ਹੈ,

ਅਤੇ ਆਉਣ ਵਾਲੇ ਦਿਨਾਂ ਤੇ ਹੱਸਦੀ ਹੈ।

26 ਉਹ ਸਿਆਣਪ ਨਾਲ ਬੋਲਦੀ ਹੈ,

ਅਤੇ ਉਹ ਦੀ ਜ਼ਬਾਨ ਉੱਤੇ ਵਫ਼ਾਦਾਰ ਉਪਦੇਸ਼ ਹੈ।

27 ਉਹ ਆਪਣੇ ਘਰ ਦਾ ਕੰਮ ਵੇਖਦੀ ਹੈ,

ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।

28 ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ,

ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।

29 ਬਹੁਤ ਸਾਰੀਆਂ ਔਰਤਾਂ ਨੇਕ ਕੰਮ ਕਰਦੀਆਂ ਹਨ,

ਪਰ ਤੂੰ ਉਹਨਾਂ ਸਾਰੀਆਂ ਨਾਲੋਂ ਉੱਤਮ ਹੈ।

30 ਆਕਰਸ਼ਤ ਧੋਖਾ ਦੇਣਾ ਹੈ ਅਤੇ ਸੁੰਦਰਤਾ ਵਿਅਰਥ ਹੈ,

ਪਰ ਇੱਕ ਔਰਤ ਜੋ ਯਾਹਵੇਹ ਤੋਂ ਡਰਦੀ ਹੈ, ਉਸਤਤ ਦੇ ਯੋਗ ਹੈ।

31 ਜੋ ਕੁਝ ਉਹ ਦੇ ਹੱਥਾਂ ਨੇ ਕੀਤਾ ਹੈ ਉਸ ਲਈ ਉਹ ਦਾ ਆਦਰ ਕਰੋ,

ਅਤੇ ਉਹ ਦੇ ਕੰਮ ਸ਼ਹਿਰ ਦੇ ਅਨੁਸਾਰ ਸਭਾ ਵਿੱਚ ਉਸਦੀ ਵਡਿਆਈ ਹੋਵੇ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-