Pão
O pão é símbolo central na Bíblia: do maná no deserto ao pão da vida — Jesus. A Escritura usa o pão para ensinar sobre provisão divina, comunhão e dependência espiritual.
O maná do céu
Deus alimentou Israel no deserto com pão do céu. O maná era diário, fiel e suficiente — retrato da provisão constante de Deus.
ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਮੈਂ ਇਸਰਾਏਲੀਆਂ ਦੀ ਬੁੜ-ਬੁੜ ਸੁਣੀ ਹੈ। ਉਹਨਾਂ ਨੂੰ ਆਖੋ, ‘ਸਵੇਰ ਦੇ ਵੇਲੇ ਤੁਸੀਂ ਮਾਸ ਖਾਓਗੇ, ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।’ "
ਉਸ ਸ਼ਾਮ ਬਟੇਰਿਆਂ ਨੇ ਆ ਕੇ ਡੇਰੇ ਨੂੰ ਢੱਕ ਲਿਆ ਅਤੇ ਸਵੇਰੇ ਡੇਰੇ ਦੇ ਆਲੇ-ਦੁਆਲੇ ਤ੍ਰੇਲ ਦੀ ਪਰਤ ਸੀ। ਜਦੋਂ ਤ੍ਰੇਲ ਖਤਮ ਹੋ ਗਈ, ਤਾਂ ਉਹਨਾਂ ਦੇਖਿਆ ਕਿ ਧਰਤੀ ਉੱਤੇ ਇੱਕ ਪਤਲੀ ਪਰਤ ਪਈ ਹੋਈ ਹੈ ਜੋ ਬ਼ਰਫ ਵਾਂਗ ਹੈ। ਜਦੋਂ ਇਸਰਾਏਲੀਆਂ ਨੇ ਇਹ ਦੇਖਿਆ, ਤਾਂ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, "ਇਹ ਕੀ ਹੈ?" ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕੀ ਸੀ।
ਮੋਸ਼ੇਹ ਨੇ ਉਹਨਾਂ ਨੂੰ ਆਖਿਆ, "ਇਹ ਉਹ ਰੋਟੀ ਹੈ ਜੋ ਯਾਹਵੇਹ ਨੇ ਤੁਹਾਨੂੰ ਖਾਣ ਲਈ ਦਿੱਤੀ ਹੈ।
ਇਸਰਾਏਲ ਦੇ ਲੋਕ ਰੋਟੀ ਨੂੰ ਮੰਨ ਕਹਿੰਦੇ ਸਨ। ਇਹ ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਪੂੜੇ ਵਰਗਾ ਸੀ
ਤਾਂ ਵੀ ਪਰਮੇਸ਼ਵਰ ਨੇ ਅਕਾਸ਼ ਨੂੰ ਹੁਕਮ ਦਿੱਤਾ
ਅਤੇ ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ;
ਉਸ ਨੇ ਲੋਕਾਂ ਦੇ ਖਾਣ ਲਈ ਮੰਨੇ ਦੀ ਵਰਖਾ ਕੀਤੀ,
ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਲਈ ਦਿੱਤੀ।
ਮਨੁੱਖ ਨੇ ਦੂਤਾਂ ਦੀ ਰੋਟੀ ਖਾਧੀ;
ਪਰਮੇਸ਼ਵਰ ਨੇ ਉਹਨਾਂ ਨੂੰ ਉਹ ਭੋਜਨ ਭੇਜਿਆ ਜੋ ਉਹ ਖਾ ਸਕਦੇ ਸਨ।
ਉਹ ਪਸ਼ੂਆਂ ਲਈ ਘਾਹ
ਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ,
ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ:
ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ,
ਚਿਹਰੇ ਨੂੰ ਚਮਕਾਉਣ ਲਈ ਤੇਲ,
ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।
O pão da vida
Jesus declarou: 'Eu sou o pão da vida.' Quem vem a Ele nunca terá fome, e quem nele crê jamais terá sede. Ele é o sustento eterno.
ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਇਹ ਮੋਸ਼ੇਹ ਨਹੀਂ ਹੈ ਜਿਸ ਨੇ ਤੁਹਾਨੂੰ ਸਵਰਗ ਤੋਂ ਰੋਟੀ ਦਿੱਤੀ ਸੀ, ਪਰ ਇਹ ਮੇਰੇ ਪਿਤਾ ਹੈ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ। ਪਰਮੇਸ਼ਵਰ ਦੀ ਰੋਟੀ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।"
ਉਹਨਾਂ ਨੇ ਕਿਹਾ, "ਸ਼੍ਰੀਮਾਨ, ਇਹ ਰੋਟੀ ਸਾਨੂੰ ਹਮੇਸ਼ਾ ਦਿਓ।"
ਤਦ ਯਿਸ਼ੂ ਨੇ ਕਿਹਾ, "ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਵੀ ਮੇਰੇ ਕੋਲ ਆਵੇਗਾ ਉਹ ਕਦੀ ਭੁੱਖਾ ਨਹੀਂ ਰਹੇਗਾ, ਅਤੇ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਕਦੇ ਪਿਆਸਾ ਨਹੀਂ ਰਹੇਗਾ।
ਮੈਂ ਹੀ ਜੀਵਨ ਦੀ ਰੋਟੀ ਹਾਂ। ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਮਰ ਗਏ। ਮੈਂ ਉਹ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜੋ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ। ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜਿਹੜਾ ਵੀ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਵੇਗਾ। ਇਹ ਰੋਟੀ ਮੇਰਾ ਮਾਸ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਕਿ ਸੰਸਾਰ ਨੂੰ ਜੀਵਨ ਮਿਲੇ।"
ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਫਿਰ ਤੁਹਾਨੂੰ ਮੰਨਾ ਖੁਆਇਆ, ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ, ਤੁਹਾਨੂੰ ਇਹ ਸਿਖਾਉਣ ਲਈ ਕਿ ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਬਚਨ ਨਾਲ ਜੋ ਯਾਹਵੇਹ ਦੇ ਮੂੰਹ ਵਿੱਚੋਂ ਨਿਕਲਦਾ ਹੈ।
ਯਿਸ਼ੂ ਨੇ ਉੱਤਰ ਦਿੱਤਾ, "ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ‘ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਬਚਨ ਨਾਲ ਜੋ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ।’"
Partilha e comunhão
O partir do pão une o corpo de Cristo. Na Ceia, na generosidade e na partilha, expressamos a comunhão com Deus e uns com os outros.
ਅਤੇ ਯਿਸ਼ੂ ਨੇ ਰੋਟੀ ਲਈ, ਪਰਮੇਸ਼ਵਰ ਦਾ ਧੰਨਵਾਦ ਕਰ ਕੇ ਤੋੜੀ ਅਤੇ ਉਹਨਾਂ ਨੂੰ ਦੇ ਕੇ ਕਿਹਾ, "ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਬਦਲੇ ਦਿੱਤਾ ਗਿਆ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।"
ਕਿਉਂਕਿ ਜਦ ਕਦੇ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਪਿਆਲਾ ਪੀਂਦੇ ਹੋ, ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦੋਂ ਤੱਕ ਉਹ ਵਾਪਸ ਨਹੀਂ ਆ ਜਾਂਦਾ।
ਕੀ ਉਹ ਧੰਨਵਾਦ ਦਾ ਪਿਆਲਾ ਨਹੀਂ ਜਿਸ ਵਿੱਚ ਅਸੀਂ ਮਸੀਹ ਦੇ ਲਹੂ ਵਿੱਚ ਸ਼ਾਮਲ ਹੁੰਦੇ ਹਾਂ? ਅਤੇ ਕੀ ਉਹ ਰੋਟੀ ਨਹੀਂ ਜਿਹੜੀ ਅਸੀਂ ਮਸੀਹ ਦੇ ਸਰੀਰ ਵਿੱਚ ਭਾਗੀਦਾਰ ਹੋ ਕੇ ਤੋੜਦੇ ਹਾਂ? ਕਿਉਂਕਿ ਰੋਟੀ ਇੱਕੋ ਹੈ, ਅਸੀਂ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ, ਕਿਉਂਕਿ ਅਸੀਂ ਸਾਰੇ ਇੱਕ ਵਿੱਚ ਭਾਗੀਦਾਰ ਹੋਏ ਹਾਂ।
"ਇਸ ਲਈ ਤੁਸੀਂ ਇਸ ਪ੍ਰਕਾਰ ਪ੍ਰਾਰਥਨਾ ਕਰੋ:
" ‘ਹੇ ਸਾਡੇ ਪਿਤਾ, ਜੋ ਸਵਰਗ ਵਿੱਚ ਹੈ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,
ਤੇਰਾ ਰਾਜ ਆਵੇ,
ਤੇਰੀ ਮਰਜ਼ੀ ਪੂਰੀ ਹੋਵੇ,
ਜਿਸ ਪ੍ਰਕਾਰ ਸਵਰਗ ਵਿੱਚ ਉਸੇ ਤਰ੍ਹਾਂ ਧਰਤੀ ਉੱਤੇ ਵੀ ਹੋਵੇ।
ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ।
ਦਾਨੀ ਆਪ ਹੀ ਮੁਬਾਰਕ ਹੋਣਗੇ,
ਕਿਉਂਕਿ ਉਹ ਗਰੀਬਾਂ ਨਾਲ ਆਪਣਾ ਭੋਜਨ ਵੰਡਦੇ ਹਨ।
ਪਰ ਉਸਨੇ ਜਵਾਬ ਦਿੱਤਾ, "ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।"
ਉਹਨਾਂ ਨੇ ਉਸ ਨੂੰ ਕਿਹਾ, "ਇੰਨੇ ਲੋਕਾਂ ਦੇ ਭੋਜਨ ਲਈ ਘੱਟੋ-ਘੱਟ ਦੋ ਸੌ ਦੀਨਾਰ ਖਰਚ ਹੋਣਗੇ। ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਉਨ੍ਹਾਂ ਲਈ ਇੰਨਾ ਭੋਜਨ ਲਿਆਈਏ?"
ਯਿਸ਼ੂ ਨੇ ਪੁੱਛਿਆ, "ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਅਤੇ ਵੇਖੋ।"
ਜਦੋਂ ਉਹਨਾਂ ਨੇ ਪਤਾ ਕੀਤਾ, ਤਾਂ ਉਹਨਾਂ ਨੇ ਕਿਹਾ, "ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।"
ਤਦ ਯਿਸ਼ੂ ਨੇ ਲੋਕਾਂ ਨੂੰ ਹਰੀ ਘਾਹ ਉੱਤੇ ਸਮੂਹ ਵਿੱਚ ਬੈਠਣ ਲਈ ਕਿਹਾ। ਇਸ ਲਈ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ। ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਅਤੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ। ਤਦ ਉਸਨੇ ਉਹਨਾਂ ਨੂੰ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤਾ। ਉਸਨੇ ਉਹਨਾਂ ਦੋਵਾਂ ਮੱਛੀਆਂ ਨੂੰ ਉਹਨਾਂ ਸਾਰਿਆਂ ਵਿੱਚ ਵੰਡ ਦਿੱਤਾ। ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਮੱਛੀਆਂ ਅਤੇ ਰੋਟੀਆਂ ਦੀਆਂ ਟੁੱਕੜਿਆਂ ਨਾਲ ਬਾਰ੍ਹਾਂ ਟੋਕਰੇ ਭਰੇ ਹੋਏ ਉਠਾਏ।
Provisão divina
O justo não é desamparado e seus descendentes não mendigam pão. Deus provê com fidelidade o alimento de cada dia.
ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ,
ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ
ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।
ਫ਼ਰੀਸੀਆਂ ਅਤੇ ਸਦੂਕੀਆਂ ਦਾ ਖ਼ਮੀਰ
ਜਦੋਂ ਉਹ ਝੀਲ ਦੇ ਪਾਰ ਗਏ, ਤਾਂ ਚੇਲੇ ਰੋਟੀ ਲੈਣਾ ਭੁੱਲ ਗਏ। ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, "ਸਾਵਧਾਨ ਰਹੋ, ਤੁਸੀਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚ ਕੇ ਰਹੋ।"
ਅਤੇ ਉਹ ਆਪਸ ਵਿੱਚ ਵਿਚਾਰ ਕਰਕੇ ਕਹਿਣ ਲੱਗੇ, "ਕਿਉਂਕਿ ਅਸੀਂ ਕੋਈ ਰੋਟੀ ਨਹੀਂ ਲੈ ਕੇ ਆਏ ਇਸ ਲਈ ਉਹ ਇਸ ਤਰ੍ਹਾਂ ਆਖਦਾ ਹੈ।"
ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਯਿਸ਼ੂ ਨੇ ਪੁੱਛਿਆ, "ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਤੁਸੀਂ ਆਪਸ ਵਿੱਚ ਰੋਟੀ ਨਾ ਹੋਣ ਬਾਰੇ ਕਿਉਂ ਗੱਲਾਂ ਕਰਦੇ ਹੋ? ਕੀ ਤੁਹਾਨੂੰ ਹੁਣ ਤੱਕ ਸਮਝ ਨਹੀਂ ਆਈ? ਅਤੇ ਕੀ ਤੁਹਾਨੂੰ ਯਾਦ ਨਹੀਂ? ਜਦੋਂ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕ ਰਜਾਏ ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ? ਅਤੇ ਸੱਤ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਨੂੰ ਰਜਾਇਆ ਅਤੇ ਬਚੇ ਹੋਏ ਭੋਜਨ ਨਾਲ ਕਿੰਨ੍ਹੀਆਂ ਟੋਕਰੀਆਂ ਚੁੱਕੀਆਂ ਸਨ? ਤੁਸੀਂ ਕਿਉਂ ਨਹੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਰੋਟੀ ਬਾਰੇ ਗੱਲ ਨਹੀਂ ਕਰ ਰਿਹਾ ਸੀ? ਪਰ ਤੁਸੀਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚ ਕੇ ਰਹੋ।" ਤਦ ਉਹ ਸਮਝੇ ਕਿ ਉਹ ਸਾਨੂੰ ਰੋਟੀ ਵਿੱਚ ਮਿਲਾਏ ਗਏ ਖ਼ਮੀਰ ਤੋਂ ਨਹੀਂ, ਪਰ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਲਈ ਕਹਿ ਰਹੇ ਸਨ।
ਬਹੁਤ ਸਾਰੇ ਉੱਦਮਾਂ ਵਿੱਚ ਨਿਵੇਸ਼ ਕਰੋ
ਪਾਣੀ ਉੱਤੇ ਆਪਣੀ ਰੋਟੀ ਪਾ ਦਿਓ,
ਤਾਂ ਕਈ ਦਿਨਾਂ ਬਾਅਦ ਤੁਹਾਨੂੰ ਵਾਪਸੀ ਮਿਲ ਜਾਵੇਗੀ।
ਆਪਣੇ ਅੰਸ ਨੂੰ ਸੱਤ ਭਾਗਾਂ ਦੀ ਬਜਾਏ ਅੱਠ ਹਿੱਸਿਆ ਵਿੱਚ ਵੰਡ ਦੇ,
ਕਿਉਂ ਜੋ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਆਫ਼ਤ ਆਵੇਗੀ।