Pecado
O pecado é a realidade que separa a humanidade de Deus. Mas a Bíblia também revela a solução: o sangue de Cristo que nos purifica e a graça que nos liberta de toda condenação.
A universalidade do pecado
Todos pecaram e carecem da glória de Deus. Não há justo, nem sequer um. O pecado entrou no mundo por um homem, mas a graça veio por Jesus.
ਸਾਰਿਆਂ ਨੇ ਪਾਪ ਕੀਤਾ ਹੈ ਅਤੇ ਉਹ ਪਰਮੇਸ਼ਵਰ ਦੀ ਮਹਿਮਾ ਤੋਂ ਵਾਂਝੇ ਹਨ,
ਸਾਰਿਆਂ ਨੇ ਪਾਪ ਕੀਤਾ ਹੈ ਅਤੇ ਉਹ ਪਰਮੇਸ਼ਵਰ ਦੀ ਮਹਿਮਾ ਤੋਂ ਵਾਂਝੇ ਹਨ, ਪਰ ਪਰਮੇਸ਼ਵਰ ਦੀ ਮੁ਼ਫ਼ਤ ਕਿਰਪਾ ਦੇ ਰਾਹੀ ਉਸ ਛੁਟਕਾਰੇ ਦੇ ਰਾਹੀ ਜੋ ਮਸੀਹ ਯਿਸ਼ੂ ਵਿੱਚ ਹੁੰਦਾ ਹੈ ਸਭ ਧਰਮੀ ਠਹਿਰਾਏ ਗਏ ਹਨ।
ਇਸ ਲਈ, ਕੋਈ ਵੀ ਵਿਅਕਤੀ ਬਿਵਸਥਾ ਦੇ ਕੰਮਾਂ ਦੁਆਰਾ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਨਹੀਂ ਠਹਿਰਾਇਆ ਜਾਵੇਗਾ; ਇਸ ਦੀ ਬਜਾਏ, ਬਿਵਸਥਾ ਦੁਆਰਾ ਅਸੀਂ ਆਪਣੇ ਪਾਪ ਬਾਰੇ ਜਾਣੂ ਹੁੰਦੇ ਹਾਂ।
ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰੰਤੂ ਪਰਮੇਸ਼ਵਰ ਦਾ ਤੋਹਫ਼ਾ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਸਦੀਪਕ ਜੀਵਨ ਹੈ।
ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ,
ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ।
ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ,
ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।
ਹਰ ਕੋਈ ਜੋ ਪਾਪ ਕਰਦਾ ਹੈ ਕਾਨੂੰਨ ਨੂੰ ਤੋੜਦਾ ਹੈ; ਅਸਲ ਵਿੱਚ, ਪਾਪ ਕੁਧਰਮ ਹੈ।
Liberdade da condenação
Não há condenação para os que estão em Cristo Jesus. Ele nos libertou da lei do pecado e da morte para vivermos em novidade de vida.
ਇਸ ਲਈ, ਹੁਣ ਉਹਨਾਂ ਲੋਕਾਂ ਲਈ ਸਜ਼ਾ ਦਾ ਹੁਕਮ ਨਹੀਂ ਜਿਹੜੇ ਮਸੀਹ ਯਿਸ਼ੂ ਵਿੱਚ ਹਨ, ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸ਼ੂ ਦੇ ਰਾਹੀਂ ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਮੁਕਤ ਕੀਤਾ ਹੈ।
ਇਸ ਲਈ ਆਪਣੇ ਮਰਨਹਾਰ ਸਰੀਰ ਤੇ ਪਾਪ ਨੂੰ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਇਸ ਦੀਆਂ ਭੈੜੀਆਂ ਇੱਛਾਵਾਂ ਦਾ ਪਾਲਣ ਕਰੋ। ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ। ਪਾਪ ਹੁਣ ਤੁਹਾਡਾ ਮਾਲਕ ਨਹੀਂ ਹੋਵੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਹੇਠ ਨਹੀਂ, ਪਰ ਪਰਮੇਸ਼ਵਰ ਦੀ ਕਿਰਪਾ ਦੇ ਹੇਠ ਹੋ।
ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਬਿਵਸਥਾ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਹਾਂ? ਕਦੇ ਵੀ ਨਹੀਂ! ਕੀ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਆਪਣੇ ਆਪ ਨੂੰ ਆਗਿਆਕਾਰੀ ਵਜੋਂ ਸੌਂਪ ਦੇ ਹੋ, ਤਾਂ ਤੁਸੀਂ ਉਸ ਦੇ ਗੁਲਾਮ ਹੋ ਜਿਸ ਦੀ ਤੁਸੀਂ ਆਗਿਆ ਨੂੰ ਮੰਨਦੇ ਹੋ, ਜੇ ਤੁਸੀਂ ਪਾਪ ਦੇ ਗੁਲਾਮ ਹੋ, ਤਾਂ ਉਹ ਮੌਤ ਵੱਲ ਲੈ ਜਾਂਦਾ ਹੈ, ਅਤੇ ਜੇ ਤੁਸੀਂ ਪਰਮੇਸ਼ਵਰ ਦੀ ਆਗਿਆ ਮੰਨਣ ਲਈ ਇੱਕ ਗੁਲਾਮ ਹੋ, ਤਾਂ ਉਹ ਜੀਵਨ ਵੱਲ ਲੈ ਜਾਂਦਾ ਹੈ। ਪਰ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਪਰ ਹੁਣ ਤੁਸੀਂ ਆਪਣੇ ਦਿਲੋਂ ਉਸ ਸਿੱਖਿਆ ਨੂੰ ਮੰਨ ਲਿਆ ਹੈ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ। ਹੁਣ ਤੁਹਾਨੂੰ ਪਾਪ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਧਾਰਮਿਕਤਾ ਦੇ ਗੁਲਾਮ ਬਣਾ ਦਿੱਤਾ ਗਿਆ ਹੈ।
ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਬਿਵਸਥਾ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਹਾਂ? ਕਦੇ ਵੀ ਨਹੀਂ!
ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਿਕ ਹੈ; ਪਰ ਮੈਂ ਸਰੀਰਕ ਹਾਂ ਅਤੇ ਮੈਂ ਪਾਪ ਦੇ ਗੁਲਾਮ ਵਜੋਂ ਵੇਚਿਆ ਗਿਆ ਹਾਂ। ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ। ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਪਰ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ ਉਹ ਕਰਦਾ ਹਾਂ। ਅਤੇ ਜੇ ਮੈਂ ਉਹ ਕਰਦਾ ਹਾਂ ਜੋ ਮੈਂ ਨਹੀਂ ਕਰਨਾ ਚਾਹੁੰਦਾ, ਤਾਂ ਮੈਂ ਸਹਿਮਤ ਹਾਂ ਕਿ ਬਿਵਸਥਾ ਚੰਗੀ ਹੈ। ਇਸ ਲਈ ਹੁਣ ਇਹ ਕੰਮ ਮੈਂ ਨਹੀਂ ਕਰਦਾ ਪਰ ਮੇਰੇ ਅੰਦਰ ਵੱਸਦਾ ਪਾਪ ਕਰਦਾ ਹੈ।
ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਵਿਅਕਤੀ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ।
Confissão e perdão
Se confessarmos os nossos pecados, Deus é fiel e justo para nos perdoar e purificar de toda injustiça. A confissão liberta a alma.
ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਨਹੀਂ ਹੈ। ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।
ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।
ਜੇ ਅਸੀਂ ਉਸ ਨਾਲ ਸੰਗਤੀ ਰੱਖਣ ਦਾ ਦਾਅਵਾ ਕਰੀਏ ਅਤੇ ਫਿਰ ਵੀ ਹਨੇਰੇ ਵਿੱਚ ਚੱਲਦੇ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚਾਈ ਉੱਤੇ ਨਹੀਂ ਚੱਲਦੇ।
ਹੇ ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ,
ਮੇਰੇ ਉੱਤੇ ਦਯਾ ਕਰ।
ਆਪਣੀ ਰਹਿਮਦਿਲੀ ਦੇ ਅਨੁਸਾਰ,
ਮੇਰੇ ਅਪਰਾਧ ਨੂੰ ਮਿਟਾ ਦੇ।
ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ,
ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।
ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ,
ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ।
ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ,
ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।
ਸੱਚ-ਮੁੱਚ, ਮੈਂ ਬਦੀ ਵਿੱਚ ਜੰਮਿਆ,
ਅਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਲਿਆ।
ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ।
ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।
ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ;
ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।
ਮੈਨੂੰ ਆਨੰਦ ਅਤੇ ਖੁਸ਼ੀ ਸੁਣਾ;
ਜਿਨ੍ਹਾਂ ਹੱਡੀਆਂ ਨੂੰ ਤੂੰ ਕੁਚਲਿਆ ਹੈ ਉਹ ਖੁਸ਼ ਹੋਣ।
ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ।
ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ।
ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ
ਅਤੇ ਆਪਣੀ ਬਦੀ ਨਹੀਂ ਲੁਕਾਈ।
ਮੈਂ ਕਿਹਾ, "ਮੈਂ ਯਾਹਵੇਹ ਅੱਗੇ
ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।"
ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ
ਮਾਫ਼ ਕਰ ਦਿੱਤਾ।
ਮੁਬਾਰਕ ਹੈ ਉਹ
ਜਿਸ ਦੇ ਅਪਰਾਧ ਮਾਫ਼ ਹੋ ਗਏ ਹਨ,
ਜਿਸ ਦੇ ਪਾਪ ਢੱਕੇ ਗਏ ਹਨ।
ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ,
ਮੇਰੀ ਬਦੀ ਨੂੰ ਮਾਫ਼ ਕਰ, ਭਾਵੇਂ ਮੇਰੀ ਬਦੀ ਮਹਾਨ ਹੈ।
ਹੇ ਯਾਹਵੇਹ, ਆਪਣੀ ਮਹਾਨ ਦਯਾ ਅਤੇ ਪਿਆਰ ਨੂੰ ਯਾਦ ਰੱਖ,
ਕਿਉਂਕਿ ਇਹ ਪੁਰਾਣੇ ਸਮੇਂ ਤੋਂ ਹਨ।
ਮੇਰੀ ਜੁਆਨੀ ਦੇ ਪਾਪਾਂ ਨੂੰ
ਅਤੇ ਅਪਰਾਧੀ ਰਾਹਾਂ ਨੂੰ ਚੇਤੇ ਨਾ ਰੱਖ;
ਆਪਣੇ ਪਿਆਰ ਦੇ ਅਨੁਸਾਰ ਮੈਨੂੰ ਯਾਦ ਰੱਖੀਂ,
ਕਿਉਂਕਿ ਯਾਹਵੇਹ, ਤੂੰ ਚੰਗਾ ਹੈ।
ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ?
ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।
ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ,
ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।
Vencendo o pecado
Cristo nos resgatou e nos restaurou. Devemos mortificar as obras da carne, fugir do pecado e prosseguir em santidade.
"ਉਸ ਨੇ ਆਪ ਹੀ ਸਾਡੇ ਪਾਪਾਂ ਨੂੰ ਆਪਣੇ ਸਰੀਰ ਉੱਤੇ ਲੈ ਕੇ ਸਲੀਬ ਤੇ ਚੁੱਕ ਲਏ, ਤਾਂ ਜੋ ਅਸੀਂ ਆਪਣੇ ਪਾਪਾਂ ਲਈ ਮਰ ਕੇ ਧਾਰਮਿਕਤਾ ਲਈ ਜੀ ਸਕੀਏ। ਉਸ ਦੇ ਜ਼ਖਮਾਂ ਨਾਲ ਤੁਸੀਂ ਚੰਗੇ ਕੀਤੇ ਗਏ ਹੋ।"
ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ।"
ਪਰਮੇਸ਼ਵਰ ਨੇ ਯਿਸ਼ੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ, ਸਾਡੀ ਖਾਤਰ ਪਾਪੀ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣੀਏ।
ਇਸ ਲਈ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਮਸੀਹ ਨੂੰ ਇੱਕੋ ਵਾਰ ਬਲੀਦਾਨ ਹੋਣਾ ਪਿਆ; ਅਤੇ ਉਹ ਦੂਜੀ ਵਾਰ ਪ੍ਰਗਟ ਹੋਵੇਗਾ, ਪਾਪ ਦੂਰ ਕਰਨ ਲਈ ਨਹੀਂ, ਬਲਕਿ ਉਹਨਾਂ ਦੀ ਮੁਕਤੀ ਲਈ ਜੋ ਉਸ ਦੀ ਉਡੀਕ ਕਰ ਰਹੇ ਹਨ।
ਉਹ ਜੋ ਪਾਪ ਕਰਦਾ ਹੈ ਉਹ ਦੁਸ਼ਟ ਤੋਂ ਹੈ, ਕਿਉਂਕਿ ਦੁਸ਼ਟ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਕਿ ਦੁਸ਼ਟ ਦੇ ਕੰਮਾਂ ਨੂੰ ਨਸ਼ਟ ਕਰੇ।
ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਉਹ ਪਾਪ ਨਹੀਂ ਕਰਦਾ; ਸਗੋਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਉਹਨਾਂ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।
ਇਸ ਲਈ, ਜੋ ਵੀ ਤੁਹਾਡੇ ਧਰਤੀ ਦੇ ਸੁਭਾਅ ਨਾਲ ਸੰਬੰਧਿਤ ਹੈ ਉਸ ਨੂੰ ਮਾਰ ਦਿਓ: ਜਿਨਸੀ ਅਨੈਤਿਕਤਾ, ਅਪਵਿੱਤਰਤਾ, ਵਾਸਨਾ, ਬੁਰਾਈਆਂ ਦੀਆਂ ਇੱਛਾਵਾਂ ਅਤੇ ਲਾਲਚ, ਜੋ ਮੂਰਤੀ ਪੂਜਾ ਹੈ।
ਪਰ ਤੁਹਾਡੇ ਵਿੱਚ ਕੋਈ ਵੀ ਵਿਭਚਾਰ, ਜਾਂ ਕਿਸੇ ਕਿਸਮ ਦੀ ਅਸ਼ੁੱਧਤਾ, ਜਾਂ ਲਾਲਚ ਨਾ ਹੋਵੇ, ਕਿਉਂਕਿ ਇਹ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਅਣਉਚਿਤ ਹੈ।
ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਸਗੋਂ ਝਿਜਕਦੇ ਹੋਏ ਬੇਨਕਾਬ ਕਰੋ। ਉਨ੍ਹਾਂ ਕੰਮਾਂ ਦੀ ਚਰਚਾ ਕਰਨਾ ਵੀ ਸ਼ਰਮਨਾਕ ਹੈ ਜੋ ਅਣ-ਆਗਿਆਕਾਰੀ ਦੁਆਰਾ ਗੁਪਤ ਵਿੱਚ ਕੀਤੇ ਜਾਂਦੇ ਹਨ।
"ਤੁਸੀਂ ਗੁੱਸਾ ਕਰੋ ਪਰ ਪਾਪ ਨਾ ਕਰੋ," ਅਤੇ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਖਤਮ ਕਰੋ, (ਸੈਪਟੁਜਿੰਟ ਦੇਖੋ)
Responsabilidade e restauração
O pecado tem consequências, mas Deus restaura o arrependido. Devemos corrigir uns aos outros com mansidão e cobrir o pecado com amor.
ਹੇ ਭਰਾਵੋ ਅਤੇ ਭੈਣੋ, ਜੇ ਕੋਈ ਪਾਪ ਵਿੱਚ ਫੜਿਆ ਵੀ ਜਾਵੇ, ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਉਸ ਦਾ ਸੁਧਾਰ ਕਰੋ। ਪਰ ਆਪਣੇ ਆਪ ਨੂੰ ਵੇਖੋ, ਜਾਂ ਤੁਸੀਂ ਵੀ ਅਜਿਹਾ ਕਰਨ ਲਈ ਪਰਤਾਏ ਗਏ।
ਹੇ ਭਰਾਵੋ ਅਤੇ ਭੈਣੋ, ਜੇ ਕੋਈ ਪਾਪ ਵਿੱਚ ਫੜਿਆ ਵੀ ਜਾਵੇ, ਤੁਸੀਂ ਜਿਹੜੇ ਆਤਮਿਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਓ ਨਾਲ ਉਸ ਦਾ ਸੁਧਾਰ ਕਰੋ। ਪਰ ਆਪਣੇ ਆਪ ਨੂੰ ਵੇਖੋ, ਜਾਂ ਤੁਸੀਂ ਵੀ ਅਜਿਹਾ ਕਰਨ ਲਈ ਪਰਤਾਏ ਗਏ। ਇੱਕ-ਦੂਜੇ ਦਾ ਬੋਝ ਚੁੱਕਣ ਵਿੱਚ ਮਦਦ ਕਰੋ, ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋਗੇ।
"ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ।
"ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ।
"ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ, ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਠੋਕਰ ਦਾ ਕਾਰਨ ਬਣਨ, ਤਾਂ ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲੇ ਵਿੱਚ ਇੱਕ ਵੱਡਾ ਚੱਕੀ ਦਾ ਪੁੜਾ ਬੰਨ੍ਹ ਕੇ, ਉਸਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੁਬੋ ਦਿੱਤਾ ਜਾਵੇ।
"ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕੱਖ ਵੱਲ ਤਾਂ ਵੇਖਦਾ ਹੈ ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ, ਉਸ ਵੱਲ ਧਿਆਨ ਨਹੀਂ ਦਿੰਦਾ?
ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰੋ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।
ਇਸ ਲਈ ਇੱਕ-ਦੂਜੇ ਦੇ ਅੱਗੇ ਆਪਣੇ ਪਾਪ ਕਬੂਲ ਕਰੋ ਅਤੇ ਇੱਕ-ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਚੰਗੇ ਹੋ ਜਾਵੋ। ਇੱਕ ਧਰਮੀ ਵਿਅਕਤੀ ਦੀ ਪ੍ਰਾਰਥਨਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ।
ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
ਪਰਮੇਸ਼ਵਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਧੋਵੋ ਅਤੇ ਆਪਣੇ ਦਿਲਾਂ ਨੂੰ ਸ਼ੁੱਧ ਕਰੋ, ਤੁਸੀਂ ਜੋ ਦੋਗਲੇ ਹੋ
ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਦੋਸਤੀ ਕਰਨਾ ਪਰਮੇਸ਼ਵਰ ਨਾਲ ਵੈਰ ਕਰਨਾ ਹੈ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ।
ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ।
ਸਭ ਤੋਂ ਵੱਡੀ ਗੱਲ, ਇੱਕ-ਦੂਜੇ ਨਾਲ ਗੂੜ੍ਹਾ ਪਿਆਰ ਕਰੋ, ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਦਿੰਦਾ ਹੈ।
Fuga do pecado
Bem-aventurado o que não anda no conselho dos ímpios. O caminho do justo é guardado pelo Senhor, e sua Palavra nos protege da queda.
ਮੁਬਾਰਕ ਹੈ ਉਹ ਮਨੁੱਖ
ਜੋ ਦੁਸ਼ਟਾਂ ਦੇ ਕਦਮਾਂ ਤੇ ਨਹੀਂ ਚਲਦਾ,
ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ,
ਨਾ ਹੀ ਮਖੌਲ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠਦਾ ਹੈ,
ਤੂੰ ਮੇਰੇ ਕਦਮਾਂ ਨੂੰ ਆਪਣੇ ਬਚਨਾਂ ਅਨੁਸਾਰ ਸਥਿਰ ਕਰਦੇ,
ਤਾਂ ਕਿ ਕੋਈ ਪਾਪ ਮੇਰੇ ਉੱਤੇ ਰਾਜ ਨਾ ਕਰੇ।
ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ,
ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।
ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ; ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ।
ਅਤੇ ਕੀ ਤੁਸੀਂ ਨਹੀਂ ਜਾਣਦੇ ਅਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖੇ ਵਿੱਚ ਨਾ ਰਹਿਣਾ: ਨਾ ਹਰਾਮਕਾਰ, ਮੂਰਤੀ ਪੂਜਕ, ਨਾ ਵਿਭਚਾਰੀ, ਨਾ ਸਮਲਿੰਗੀ। ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ।
ਪਿਲਾਤੁਸ ਨੇ ਫਿਰ ਬਾਹਰ ਨਿਕਲ ਕੇ ਯਹੂਦੀਆਂ ਨੂੰ ਆਖਿਆ, "ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ ਤਾਂ ਜੋ ਤੁਸੀਂ ਜਾਣੋਂ ਮੈਂ ਉਸ ਦੇ ਵਿੱਚ ਕੋਈ ਦੋਸ਼ ਨਹੀਂ ਪਾਇਆ।" ਜਦੋਂ ਯਿਸ਼ੂ ਬਾਹਰ ਆਏ, ਤਾਂ ਉਸ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ ਹੋਇਆ ਸੀ, ਪਿਲਾਤੁਸ ਨੇ ਉਹਨਾਂ ਨੂੰ ਕਿਹਾ, "ਵੇਖੋ, ਇਸ ਮਨੁੱਖ ਨੂੰ!"
ਜਿਵੇਂ ਹੀ ਮੁੱਖ ਜਾਜਕਾਂ ਅਤੇ ਉਹਨਾਂ ਦੇ ਅਧਿਕਾਰੀਆਂ ਨੇ ਉਸ ਨੂੰ ਵੇਖਿਆ, ਉਹ ਚੀਕਣ ਲੱਗੇ, "ਇਸ ਨੂੰ ਸਲੀਬ ਦਿਓ! ਸਲੀਬ ਦਿਓ!"
ਪਰ ਪਿਲਾਤੁਸ ਨੇ ਕਿਹਾ, "ਤੁਸੀਂ ਇਸ ਨੂੰ ਲੈ ਜਾਵੋਂ ਅਤੇ ਸਲੀਬ ਦਿਓ, ਪਰ ਮੈਨੂੰ ਇਸ ਵਿੱਚ ਕੋਈ ਦੋਸ਼ ਨਹੀਂ ਮਿਲਿਆ।"
ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਜੇ ਤੁਸੀਂ ਉਹਨਾਂ ਦੇ ਪਾਪ ਮਾਫ਼ ਨਾ ਕਰੋ ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ।"
ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।"