Santidade
A santidade é o chamado supremo de Deus para o seu povo. 'Sede santos, porque eu sou santo' — essa ordem ressoa por toda a Escritura, convidando-nos a uma vida separada para Deus.
O chamado à santidade
Deus nos escolheu antes da fundação do mundo para sermos santos. A santificação é sua vontade expressa e nosso destino em Cristo.
ਪਰ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਰਮੇਸ਼ਵਰ ਪਵਿੱਤਰ ਹੈ, ਉਸੇ ਤਰ੍ਹਾਂ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ। ਕਿਉਂਕਿ ਇਹ ਪਵਿੱਤਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: "ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।"
ਪਰ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਰਮੇਸ਼ਵਰ ਪਵਿੱਤਰ ਹੈ, ਉਸੇ ਤਰ੍ਹਾਂ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ। ਕਿਉਂਕਿ ਇਹ ਪਵਿੱਤਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: "ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।"
ਕਿਉਂਕਿ ਪਰਮੇਸ਼ਵਰ ਨੇ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਨੂੰ ਚੁਣਿਆ, ਤਾਂ ਜੋ ਅਸੀਂ ਉਸ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਬਣੀਏ।
ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ: ਅਤੇ ਤੁਹਾਨੂੰ ਹਰਾਮਕਾਰੀ ਤੋਂ ਬਚਣਾ ਚਾਹੀਦਾ ਹੈ; ਕਿ ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਕਾਬੂ ਵਿੱਚ ਰੱਖਣਾ ਸਿੱਖਣਾ ਚਾਹੀਦਾ ਹੈ ਜੋ ਪਵਿੱਤਰ ਅਤੇ ਸਤਿਕਾਰਯੋਗ ਹੋਵੇ, ਨਾ ਕਾਮ-ਵਾਸਨਾ ਨਾਲ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਵਰ ਨੂੰ ਨਹੀਂ ਜਾਣਦੇ; ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਨਾ ਹੀ ਕਿਸੇ ਭਰਾ ਜਾਂ ਭੈਣ ਨਾਲ ਧੋਖਾ ਕਰਨਾ ਚਾਹੀਦਾ ਹੈ। ਪ੍ਰਭੂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦੇਵੇਗਾ ਜੋ ਇਸ ਤਰ੍ਹਾਂ ਦੇ ਪਾਪ ਕਰਦੇ ਹਨ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਅਤੇ ਤੁਹਾਨੂੰ ਚੇਤਾਵਨੀ ਦਿੱਤੀ ਸੀ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਅਸ਼ੁੱਧ ਹੋਣ ਲਈ ਨਹੀਂ, ਬਲਕਿ ਇੱਕ ਪਵਿੱਤਰ ਜੀਵਨ ਜੀਉਣ ਲਈ ਬੁਲਾਇਆ ਹੈ।
ਪਰਮੇਸ਼ਵਰ ਨੇ ਸਾਨੂੰ ਬਚਾਇਆ ਹੈ ਅਤੇ ਸਾਨੂੰ ਇੱਕ ਪਵਿੱਤਰ ਜੀਵਨ ਲਈ ਬੁਲਾਇਆ ਹੈ, ਇਹ ਸਾਡੀ ਕਿਸੇ ਕਰਨੀ ਦੇ ਨਾਲ ਨਹੀਂ ਸਗੋਂ ਉਸ ਦੇ ਆਪਣੇ ਮਕਸਦ ਅਤੇ ਕਿਰਪਾ ਕਰਕੇ ਜਿਹੜੀ ਮਸੀਹ ਯਿਸ਼ੂ ਵਿੱਚ ਸਦੀਪਕ ਸਮਿਆਂ ਤੋਂ ਪਹਿਲਾਂ ਹੀ ਦਿੱਤੀ ਗਈ ਸੀ।
O Deus santo
O Senhor é santo em toda a sua natureza. O universo testemunha sua santidade, e os anjos proclamam: Santo, Santo, Santo.
ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ;
ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।
"ਯਾਹਵੇਹ ਵਰਗਾ ਕੋਈ ਪਵਿੱਤਰ ਨਹੀਂ ਹੈ;
ਤੇਰੇ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ;
ਸਾਡੇ ਪਰਮੇਸ਼ਵਰ ਵਰਗੀ ਕੋਈ ਚੱਟਾਨ ਨਹੀਂ ਹੈ।
ਕਿਉਂ ਜੋ ਉੱਚਾ ਅਤੇ ਉੱਚਾ ਪੁਰਖ ਇਹ ਆਖਦਾ ਹੈ,
ਉਹ ਜਿਹੜਾ ਸਦਾ ਲਈ ਜੀਉਂਦਾ ਹੈ, ਜਿਸ ਦਾ ਨਾਮ ਪਵਿੱਤਰ ਹੈ:
"ਮੈਂ ਉੱਚੇ ਅਤੇ ਪਵਿੱਤਰ ਸਥਾਨ ਵਿੱਚ ਰਹਿੰਦਾ ਹਾਂ,
ਪਰ ਪਛਤਾਉਣ ਵਾਲੇ ਦੇ ਨਾਲ ਵੀ ਅਤੇ ਨੀਚ ਆਤਮਾ ਵਿੱਚ,
ਦੀਨਾਂ ਦੀ ਆਤਮਾ ਨੂੰ ਸੁਰਜੀਤ ਕਰਨ ਲਈ,
ਅਤੇ ਇਸ ਲਈ ਮੈਂ ਆਪਣੀ ਮਹਾਨਤਾ ਅਤੇ ਆਪਣੀ ਪਵਿੱਤਰਤਾ ਨੂੰ ਦਰਸਾਵਾਂਗਾ, ਅਤੇ ਮੈਂ ਆਪਣੇ ਆਪ ਨੂੰ ਬਹੁਤ ਸਾਰੀਆਂ ਕੌਮਾਂ ਦੇ ਸਾਹਮਣੇ ਪ੍ਰਗਟ ਕਰਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’
ਮੈਂ ਆਪਣੇ ਮਹਾਨ ਨਾਮ ਦੀ ਪਵਿੱਤਰਤਾ ਦਿਖਾਵਾਂਗਾ, ਜੋ ਕੌਮਾਂ ਵਿੱਚ ਅਪਵਿੱਤਰ ਹੋਇਆ ਹੈ, ਜਿਸ ਨਾਮ ਨੂੰ ਤੂੰ ਉਹਨਾਂ ਵਿੱਚ ਅਪਵਿੱਤਰ ਕੀਤਾ ਹੈ। ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਦੁਆਰਾ ਪਵਿੱਤਰ ਸਾਬਤ ਹੋਵਾਂਗਾ।
A prática da santidade
A santidade se expressa em pensamentos puros, ações corretas e separação do pecado. É um processo contínuo de purificação e dedicação a Deus.
ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹਿਣ ਅਤੇ ਪਵਿੱਤਰ ਹੋਣ ਦੀ ਹਰ ਕੋਸ਼ਿਸ਼ ਕਰੋ; ਪਵਿੱਤਰਤਾਈ ਤੋਂ ਬਿਨ੍ਹਾਂ ਕੋਈ ਵੀ ਪ੍ਰਭੂ ਨੂੰ ਨਹੀਂ ਵੇਖੇਗਾ।
ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹਿਣ ਅਤੇ ਪਵਿੱਤਰ ਹੋਣ ਦੀ ਹਰ ਕੋਸ਼ਿਸ਼ ਕਰੋ; ਪਵਿੱਤਰਤਾਈ ਤੋਂ ਬਿਨ੍ਹਾਂ ਕੋਈ ਵੀ ਪ੍ਰਭੂ ਨੂੰ ਨਹੀਂ ਵੇਖੇਗਾ।
ਇਸ ਲਈ, ਹੇ ਪਿਆਰੇ ਮਿੱਤਰੋ, ਜਦੋਂ ਇਹ ਵਾਅਦੇ ਸਾਨੂੰ ਦਿੱਤੇ ਗਏ, ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
ਇਸ ਲਈ, ਹੇ ਪਿਆਰੇ ਮਿੱਤਰੋ, ਜਦੋਂ ਇਹ ਵਾਅਦੇ ਸਾਨੂੰ ਦਿੱਤੇ ਗਏ, ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
ਪਰ ਹੁਣ ਜਦੋਂ ਤੁਸੀਂ ਪਾਪ ਤੋਂ ਮੁਕਤ ਹੋ ਚੁੱਕੇ ਹੋ ਅਤੇ ਪਰਮੇਸ਼ਵਰ ਦੇ ਗੁਲਾਮ ਹੋ ਗਏ ਹੋ, ਤਾਂ ਜੋ ਫ਼ਾਇਦਾ ਤੁਸੀਂ ਪ੍ਰਾਪਤ ਕਰਦੇ ਹੋ ਉਹ ਪਵਿੱਤਰਤਾ ਵੱਲ ਲੈ ਜਾਂਦਾ ਹੈ, ਅਤੇ ਨਤੀਜਾ ਸਦਾ ਦਾ ਜੀਵਨ ਹੈ।
ਮੈਂ ਤੁਹਾਡੀਆਂ ਮਨੁੱਖੀ ਕਮੀਆਂ ਕਰਕੇ ਹਰ ਰੋਜ਼ ਦੀ ਜ਼ਿੰਦਗੀ ਦੀ ਉਦਾਹਰਣ ਦੀ ਵਰਤੋਂ ਕਰ ਰਿਹਾ ਹਾਂ। ਜਿਵੇਂ ਤੁਸੀਂ ਆਪਣੇ ਆਪ ਨੂੰ ਅਸ਼ੁੱਧਤਾ ਅਤੇ ਲਗਾਤਾਰ ਵਧ ਰਹੀ ਬੁਰਾਈ ਦੇ ਗੁਲਾਮ ਵਜੋਂ ਪੇਸ਼ ਕਰਦੇ ਸੀ, ਉਸੇ ਤਰ੍ਹਾਂ ਹੁਣ ਆਪਣੇ ਆਪ ਨੂੰ ਧਾਰਮਿਕਤਾ ਦੇ ਗੁਲਾਮ ਵਜੋਂ ਪੇਸ਼ ਕਰੋ ਜੋ ਪਵਿੱਤਰਤਾਈ ਵੱਲ ਜਾਂਦਾ ਹੈ।
ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ।
ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਲੋਕਾਂ ਦਾ ਧਿਆਨ ਰੱਖੋ ਜੋ ਫੁੱਟ ਪਾਉਂਦੇ ਹਨ ਅਤੇ ਤੁਹਾਡੇ ਰਾਹ ਵਿੱਚ ਰੁਕਾਵਟਾਂ ਪਾਉਂਦੇ ਹਨ ਜੋ ਤੁਹਾਨੂੰ ਸਿੱਖਿਆ ਮਿਲੀ ਹੈ ਉਹ ਉਸ ਦੇ ਉਲਟ ਹਨ। ਉਹਨਾਂ ਤੋਂ ਦੂਰ ਰਹੋ।
ਪਰ ਤੁਹਾਡੇ ਵਿੱਚ ਕੋਈ ਵੀ ਵਿਭਚਾਰ, ਜਾਂ ਕਿਸੇ ਕਿਸਮ ਦੀ ਅਸ਼ੁੱਧਤਾ, ਜਾਂ ਲਾਲਚ ਨਾ ਹੋਵੇ, ਕਿਉਂਕਿ ਇਹ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਅਣਉਚਿਤ ਹੈ।
ਪਰ ਤੁਹਾਡੇ ਵਿੱਚ ਕੋਈ ਵੀ ਵਿਭਚਾਰ, ਜਾਂ ਕਿਸੇ ਕਿਸਮ ਦੀ ਅਸ਼ੁੱਧਤਾ, ਜਾਂ ਲਾਲਚ ਨਾ ਹੋਵੇ, ਕਿਉਂਕਿ ਇਹ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਅਣਉਚਿਤ ਹੈ।
ਇਸ ਲਈ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ, ਜੋ ਧੋਖੇ ਦੀ ਲਾਲਸਾ ਦੁਆਰਾ ਭ੍ਰਿਸ਼ਟ ਹੋ ਰਿਹਾ ਹੈ। ਆਪਣੇ ਮਨਾਂ ਦੇ ਵਰਤਾਓ ਵਿੱਚ ਨਵੇਂ ਬਣੋ; ਅਤੇ ਨਵੇਂ ਸੁਭਾਓ ਨੂੰ ਪਹਿਨ ਲਵੋ, ਜੋ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ।
ਇੱਕ ਵਾਰ ਤੁਸੀਂ ਪਰਮੇਸ਼ਵਰ ਤੋਂ ਅਲੱਗ ਹੋ ਗਏ ਸੀ ਅਤੇ ਤੁਹਾਡੇ ਦੁਸ਼ਟ ਵਿਵਹਾਰ ਕਾਰਨ ਤੁਹਾਡੇ ਮਨ ਵਿੱਚ ਦੁਸ਼ਮਣੀ ਸੀ। ਪਰ ਹੁਣ ਪਰਮੇਸ਼ਵਰ ਨੇ ਤੁਹਾਨੂੰ ਮਸੀਹ ਦੇ ਸਰੀਰਕ ਸਰੀਰ ਦੁਆਰਾ ਮੌਤ ਦੇ ਜ਼ਰੀਏ ਤੁਹਾਡੇ ਨਾਲ ਮੇਲ ਕੀਤਾ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਅਤੇ ਦੋਸ਼ ਰਹਿਤ ਪੇਸ਼ ਕਰ ਸਕੇ। ਜੇ ਤੁਸੀਂ ਆਪਣੀ ਨਿਹਚਾ ਵਿੱਚ ਸਥਾਪਤ ਅਤੇ ਦ੍ਰਿੜ ਹੋ, ਅਤੇ ਇਸ ਤੋਂ ਨਾ ਹਟੋ ਉਮੀਦ ਖੁਸ਼ਖ਼ਬਰੀ ਵਿੱਚ ਬਾਹਰ ਆਯੋਜਿਤ। ਇਹੀ ਖੁਸ਼ਖ਼ਬਰੀ ਹੈ ਜੋ ਤੁਸੀਂ ਸੁਣੀ ਹੈ ਅਤੇ ਇਹ ਸਵਰਗ ਦੇ ਹੇਠ ਹਰ ਜੀਵਿਤ ਨੂੰ ਸੁਣਾਇਆ ਗਿਆ ਹੈ, ਅਤੇ ਮੈਂ ਪੌਲੁਸ ਇੱਕ ਸੇਵਕ ਬਣ ਗਿਆ ਹਾਂ।
A Palavra que santifica
Jesus disse: 'Santifica-os na verdade; a tua palavra é a verdade.' A Bíblia é o instrumento de Deus para nos purificar e transformar.
ਉਹਨਾਂ ਨੂੰ ਸਚਿਆਈ ਦੁਆਰਾ ਪਵਿੱਤਰ ਕਰੋ; ਤੁਹਾਡਾ ਬਚਨ ਸੱਚਾ ਹੈ।
ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?
ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।
ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ;
ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।
ਵੇਖ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ?
ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।
Templo do Espírito Santo
Nosso corpo é templo de Deus. Devemos honrá-lo com santidade, guardando mente e coração e buscando a semelhança com Cristo.
ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ?
ਪਰਮੇਸ਼ਵਰ ਦੀ ਕਲੀਸਿਆ ਨੂੰ ਜਿਹੜੀ ਕੁਰਿੰਥੁਸ ਸ਼ਹਿਰ ਵਿੱਚ ਹੈ, ਅਰਥਾਤ ਉਹ ਜਿਹੜੇ ਮਸੀਹ ਯਿਸ਼ੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਉਸ ਦੇ ਪਵਿੱਤਰ ਲੋਕ ਹੋਣ ਲਈ ਬੁਲਾਏ ਗਏ ਹਨ, ਉਹਨਾਂ ਸਭਨਾਂ ਨਾਲ ਜਿਹੜੇ ਹਰੇਕ ਜਗ੍ਹਾ ਸਾਡੇ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਲੈਂਦੇ ਹਨ, ਉਹ ਉਹਨਾਂ ਦਾ ਅਤੇ ਸਾਡਾ ਵੀ ਪ੍ਰਭੂ ਹੈ:
ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:
ਜੇ ਤੁਹਾਨੂੰ ਮਸੀਹ ਦੇ ਨਾਲ ਏਕਤਾ ਵਿੱਚ ਰਹਿਣ ਲਈ ਕੋਈ ਉਤਸ਼ਾਹ ਹੈ, ਜੇ ਉਸ ਦੇ ਪਿਆਰ ਤੋਂ ਕੋਈ ਦਿਲਾਸਾ, ਜੇ ਪਵਿੱਤਰ ਆਤਮਾ ਵਿੱਚ ਕੋਈ ਸਾਂਝੀ ਸਾਂਝ, ਜੇ ਕੋਈ ਕੋਮਲਤਾ ਅਤੇ ਹਮਦਰਦੀ ਹੈ, ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ। ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ, ਆਪਣੇ ਹਿੱਤਾਂ ਦੀ ਨਹੀਂ ਬਲਕਿ ਤੁਹਾਡੇ ਵਿੱਚੋਂ ਹਰ ਕੋਈ ਦੂਜਿਆਂ ਦੇ ਹਿੱਤਾਂ ਵੱਲ ਧਿਆਨ ਕਰੇ।
ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:
ਕਿ ਮਸੀਹ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ
ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।
ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਸੱਖਣਾ ਕੀਤਾ,
ਇੱਕ ਸੇਵਕ ਦਾ ਸੁਭਾਅ ਧਾਰਿਆ,
ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ।
ਮੌਤ ਤੱਕ ਆਗਿਆਕਾਰੀ ਰਿਹਾ।
ਸਲੀਬ ਦੀ ਮੌਤ ਤੱਕ!
ਇਸ ਲਈ ਪਰਮੇਸ਼ਵਰ ਨੇ ਉਸ ਨੂੰ ਉੱਚੇ ਸਥਾਨ ਤੇ ਉੱਚਾ ਕੀਤਾ,
ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਹੋਰ ਸਭਨਾਂ ਨਾਮਾਂ ਤੋਂ ਉੱਤਮ ਹੈ,
ਕਿ ਯਿਸ਼ੂ ਦੇ ਨਾਮ ਦੇ ਅੱਗੇ ਹਰ ਗੋਡਾ ਝੁਕੇਗਾ,
ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ,
ਅਤੇ ਹਰ ਜ਼ੁਬਾਨ ਮੰਨ ਲਵੇਗੀ ਕਿ ਯਿਸ਼ੂ ਮਸੀਹ ਹੀ ਪ੍ਰਭੂ ਹੈ,
ਪਰਮੇਸ਼ਵਰ ਪਿਤਾ ਦੀ ਮਹਿਮਾ ਲਈ।
ਇਸ ਲਈ, ਹੇ ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਸੀਂ ਹਮੇਸ਼ਾ ਆਗਿਆਕਾਰੀ ਰਹੇ ਹੋ ਨਾ ਸਿਰਫ ਮੇਰੀ ਮੌਜੂਦਗੀ ਵਿੱਚ, ਬਲਕਿ ਹੁਣ ਮੇਰੀ ਗੈਰ-ਹਾਜ਼ਰੀ ਵਿੱਚ ਹੋਰ ਵੀ ਬਹੁਤ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ। ਕਿਉਂਕਿ ਇਹ ਪਰਮੇਸ਼ਵਰ ਹੈ ਜੋ ਤੁਹਾਡੇ ਚੰਗੇ ਮਕਸਦ ਨੂੰ ਪੂਰਾ ਕਰਨ ਲਈ ਤੁਹਾਡੇ ਵਿੱਚ ਇੱਛਾ ਅਤੇ ਕਾਰਜ ਕਰਨ ਲਈ ਕੰਮ ਕਰਦਾ ਹੈ।
ਬਿਨਾਂ ਬੁੜ-ਬੁੜਾਏ ਜਾਂ ਕਿਸੇ ਬਹਿਸ ਦੇ ਸਭ ਕੁਝ ਕਰੋ, ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣ ਸਕੋ, "ਇੱਕ ਖਰਾਬ ਅਤੇ ਵਿੰਗੀ ਪੀੜ੍ਹੀ ਵਿੱਚ ਬਿਨਾਂ ਕਸੂਰ ਦੇ ਪਰਮੇਸ਼ਵਰ ਦੇ ਬੱਚੇ ਬਣ ਜਾਵੋ।" ਫਿਰ ਤੁਸੀਂ ਇਸ ਸੰਸਾਰ ਦੇ ਲੋਕਾਂ ਵਿੱਚ ਅਕਾਸ਼ ਦੇ ਤਾਰਿਆਂ ਵਾਂਗ ਚਮਕੋਗੇ ਜਿਵੇਂ ਕਿ ਤੁਸੀਂ ਜੀਵਨ ਦੇ ਬਚਨ ਨੂੰ ਦ੍ਰਿੜਤਾ ਨਾਲ ਫੜੀ ਰੱਖਦੇ ਹੋ। ਅਤੇ ਫਿਰ ਮੈਂ ਮਸੀਹ ਦੇ ਦਿਨ ਤੇ ਮਾਣ ਕਰ ਸਕਾਂਗਾ ਕਿ ਮੈਂ ਭੱਜਿਆ ਨਹੀਂ ਜਾਂ ਵਿਅਰਥ ਮਿਹਨਤ ਨਹੀਂ ਕੀਤੀ। ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਤੋਂ ਆਉਣ ਵਾਲੀ ਬਲੀ ਅਤੇ ਸੇਵਾ ਉੱਤੇ ਪੀਣ ਦੀ ਭੇਟ ਵਾਂਗ ਵਹਾਇਆ ਜਾਣਾ ਪਵੇ, ਫਿਰ ਵੀ ਮੈਂ ਤੁਹਾਡੇ ਸਾਰਿਆਂ ਨਾਲ ਖੁਸ਼ ਹਾਂ ਅਤੇ ਆਨੰਦ ਵਿੱਚ ਹਾਂ। ਇਸ ਲਈ ਤੁਹਾਨੂੰ ਵੀ ਖੁਸ਼ ਹੋਣਾ ਚਾਹੀਦਾ ਹੈ ਅਤੇ ਮੇਰੇ ਨਾਲ ਆਨੰਦ ਕਰਨਾ ਚਾਹੀਦਾ ਹੈ।
ਮੈਂ ਪ੍ਰਭੂ ਯਿਸ਼ੂ ਵਿੱਚ ਉਮੀਦ ਕਰਦਾ ਹਾਂ ਕਿ ਛੇਤੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਾਂ, ਤਾਂ ਜੋ ਜਦੋਂ ਮੈਨੂੰ ਤੁਹਾਡੇ ਬਾਰੇ ਖ਼ਬਰ ਮਿਲੇ ਤਾਂ ਮੈਂ ਵੀ ਖੁਸ਼ ਹੋਵਾਂ। ਮੇਰੇ ਕੋਲ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ, ਜੋ ਤੁਹਾਡੀ ਭਲਾਈ ਲਈ ਸੱਚੀ ਚਿੰਤਾ ਦਿਖਾਏ। ਕਿਉਂਕਿ ਹਰ ਕੋਈ ਆਪਣੇ ਹਿੱਤਾਂ ਦੀ ਭਾਲ ਕਰਦਾ ਹੈ, ਨਾ ਕਿ ਯਿਸ਼ੂ ਮਸੀਹ ਦੇ। ਪਰ ਤੁਸੀਂ ਜਾਣਦੇ ਹੋ ਕਿ ਤਿਮੋਥਿਉਸ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ, ਕਿਉਂਕਿ ਆਪਣੇ ਪਿਤਾ ਦੇ ਨਾਲ ਇੱਕ ਪੁੱਤਰ ਵਜੋਂ ਉਸ ਨੇ ਮੇਰੇ ਨਾਲ ਖੁਸ਼ਖ਼ਬਰੀ ਦੇ ਕੰਮ ਵਿੱਚ ਸੇਵਾ ਕੀਤੀ ਹੈ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਮੈਂ ਵੇਖਾਂਗਾ ਕਿ ਹਾਲਾਤ ਮੇਰੇ ਨਾਲ ਕਿਵੇਂ ਚਲਦੇ ਹਨ ਮੈਂ ਉਸ ਨੂੰ ਭੇਜ ਦੇਵਾਂਗਾ। ਅਤੇ ਮੈਨੂੰ ਪ੍ਰਭੂ ਵਿੱਚ ਭਰੋਸਾ ਹੈ ਕਿ ਮੈਂ ਖੁਦ ਜਲਦੀ ਹੀ ਤੁਹਾਡੇ ਕੋਲ ਆ ਜਾਵਾਂਗਾ।
ਪਰ ਮੈਂ ਸੋਚਦਾ ਹਾਂ ਕਿ ਇਪਾਫ਼ਰੋਦੀਤੁਸ ਆਪਣੇ ਭਰਾ ਨੂੰ ਤੁਹਾਡੇ ਕੋਲ ਵਾਪਸ ਭੇਜਣਾ ਜ਼ਰੂਰੀ ਹੈ, ਜੋ ਮੇਰਾ ਸਾਥੀ-ਵਿਸ਼ਵਾਸੀ, ਸਹਿ-ਕਰਮੀ ਅਤੇ ਸਾਥੀ ਸਿਪਾਹੀ, ਜੋ ਤੁਹਾਡਾ ਸੰਦੇਸ਼ਵਾਹਕ ਵੀ ਹੈ, ਜਿਸ ਨੂੰ ਤੁਸੀਂ ਮੇਰੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਭੇਜਿਆ ਸੀ। ਕਿਉਂ ਜੋ ਇਪਾਫ਼ਰੋਦੀਤੁਸ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਅਤੇ ਉਦਾਸ ਰਹਿੰਦਾ ਸੀ ਕਿਉਂਕਿ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਸੀ। ਦਰਅਸਲ ਉਹ ਬਿਮਾਰ ਸੀ, ਅਤੇ ਲਗਭਗ ਮਰਨ ਵਾਲਾ ਹੋ ਗਿਆ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਾ ਸਿਰਫ ਉਸ ਉੱਤੇ ਬਲਕਿ ਮੇਰੇ ਉੱਤੇ ਵੀ, ਤਾਂ ਜੋ ਮੈਨੂੰ ਦੁੱਖ ਤੇ ਦੁੱਖ ਨਾ ਹੋਵੇ। ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਭੇਜਣ ਲਈ ਬਹੁਤ ਉਤਸੁਕ ਹਾਂ, ਤਾਂ ਜੋ ਜਦੋਂ ਤੁਸੀਂ ਉਸ ਨੂੰ ਦੁਬਾਰਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਮੇਰੀ ਚਿੰਤਾ ਘੱਟ ਜਾਵੇਗੀ। ਤਾਂ ਫਿਰ, ਉਸ ਦਾ ਪ੍ਰਭੂ ਵਿੱਚ ਬਹੁਤ ਖੁਸ਼ੀ ਨਾਲ ਸਵਾਗਤ ਕਰੋ ਅਤੇ ਅਜਿਹੇ ਪਰਮੇਸ਼ਵਰ ਦੇ ਸੇਵਕਾਂ ਦਾ ਆਦਰ ਕਰੋ, ਕਿਉਂਕਿ ਉਹ ਲਗਭਗ ਮਸੀਹ ਦੇ ਕੰਮ ਲਈ ਮਰ ਗਿਆ ਸੀ। ਉਸ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਸ ਸਹਾਇਤਾ ਦੀ ਭਰਪਾਈ ਕੀਤੀ ਜੋ ਤੁਸੀਂ ਖੁਦ ਮੈਨੂੰ ਨਹੀਂ ਦੇ ਸਕਦੇ।
ਇਸ ਲਈ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤੁਸੀਂ ਵੀ ਉਸੇ ਤਰ੍ਹਾਂ ਸੰਪੂਰਨ ਬਣੋ।
"ਕੋਈ ਵੀ ਦੀਵੇ ਨੂੰ ਜਗਾ ਕੇ ਉਸ ਨੂੰ ਮਿੱਟੀ ਦੇ ਘੜੇ ਵਿੱਚ ਨਹੀਂ ਲੁਕਾਉਂਦਾ ਅਤੇ ਨਾ ਹੀ ਮੰਜੇ ਹੇਠ ਰੱਖਦਾ ਹੈ ਪਰ ਉਸ ਨੂੰ ਉੱਚੇ ਥਾਂ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲੇ ਵਿਅਕਤੀ ਚਾਨਣ ਵੇਖ ਸਕਣ।
ਭਲਿਆਈ ਦੀ ਭਾਲ ਕਰੋ, ਬੁਰਿਆਈ ਦੀ ਨਹੀਂ,
ਤਾਂ ਜੋ ਤੁਸੀਂ ਜੀਉਂਦੇ ਰਹੋ।
ਤਦ ਯਾਹਵੇਹ ਸਰਵਸ਼ਕਤੀਮਾਨ ਤੁਹਾਡੇ ਨਾਲ ਹੋਵੇਗਾ,
ਜਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਹੈ।
ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ,
ਅਤੇ ਪਵਿੱਤਰ ਪੁਰਖ ਦਾ ਗਿਆਨ ਸਮਝ ਹੈ।
ਜੇ ਬਿਨ੍ਹਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਪਵਿੱਤਰ ਹੈ,
ਅਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ।
ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ, ਯਾਹਵੇਹ, ਪਵਿੱਤਰ ਹਾਂ, ਅਤੇ ਮੈਂ ਤੁਹਾਨੂੰ ਕੌਮਾਂ ਤੋਂ ਆਪਣੇ ਹੋਣ ਲਈ ਵੱਖਰਾ ਕੀਤਾ ਹੈ।
ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ, ਯਾਹਵੇਹ, ਪਵਿੱਤਰ ਹਾਂ, ਅਤੇ ਮੈਂ ਤੁਹਾਨੂੰ ਕੌਮਾਂ ਤੋਂ ਆਪਣੇ ਹੋਣ ਲਈ ਵੱਖਰਾ ਕੀਤਾ ਹੈ।
" ‘ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ, ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,
ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;
ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।
ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ,
ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।