10 versículos sobre esperança em tempos difíceis
A vida é feita de momentos de paz e de tormenta, mas, felizmente, a Bíblia nos oferece conforto e esperança em tempos difíceis por meio da Palavra de Deus. Confira abaixo 10 versículos que revelam o cuidado e a onipresença do Senhor conosco em momentos de dificuldade.
Lista de versículos:
1. Jeremias 29:11
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।
2. Salmos 46:1
ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,
ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।
3. Romanos 15:13
ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।
4. Isaías 41:10
ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ,
ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ਵਰ ਹਾਂ,
ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ,
ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
5. Mateus 11:28
"ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ।
6. 2 Coríntios 4:17-18
ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲ ਦਾ ਹੀ ਹੈ, ਸਾਡੇ ਲਈ ਅੱਤ ਭਾਰੀ ਅਤੇ ਸਦੀਪਕ ਮਹਿਮਾ ਨੂੰ ਤਿਆਰ ਕਰਦਾ ਹੈ ਜਿਸ ਦੀ ਤੁਲਨਾ ਵੀ ਨਹੀਂ ਕਰ ਸਕਦੇ। ਇਸ ਲਈ ਅਸੀਂ ਆਪਣਾ ਧਿਆਨ ਦਿੱਸਣ ਵਾਲੀਆਂ ਵਸਤਾਂ ਤੇ ਨਹੀਂ ਸਗੋਂ ਨਾ ਦਿੱਸਣ ਵਾਲੀਆਂ ਵੱਲ ਕਰਦੇ ਹਾਂ, ਕਿਉਂਕਿ ਜੋ ਕੁਝ ਦਿਖਦਾ ਹੈ ਕੁਝ ਸਮੇਂ ਲਈ ਹੈ, ਪਰ ਨਾ ਦਿੱਸਣ ਵਾਲੀਆਂ ਵਸਤਾਂ ਸਦੀਪਕ ਹਨ।
7. Salmos 34:17-18
ਧਰਮੀ ਪੁਕਾਰਦੇ ਹਨ, ਅਤੇ ਯਾਹਵੇਹ ਉਹਨਾਂ ਨੂੰ ਸੁਣਦਾ ਹੈ;
ਯਾਹਵੇਹ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਉਂਦਾ ਹੈ।
ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈ
ਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।
8. Hebreus 10:23
ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸ ਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ।
9. 1 Pedro 5:7
ਆਪਣੀ ਸਾਰੀ ਚਿੰਤਾ ਪਰਮੇਸ਼ਵਰ ਉੱਤੇ ਸੁੱਟ ਦੇਵੋ ਕਿਉਂਕਿ ਉਹ ਤੁਹਾਡਾ ਫ਼ਿਕਰ ਕਰਦਾ ਹੈ।
10. Filipenses 4:6-7
ਕਿਸੇ ਵੀ ਚੀਜ਼ ਬਾਰੇ ਚਿੰਤਤ ਨਾ ਹੋਵੋ, ਪਰ ਹਰ ਸਥਿਤੀ ਵਿੱਚ, ਪ੍ਰਾਰਥਨਾ ਅਤੇ ਬੇਨਤੀ ਦੁਆਰਾ, ਧੰਨਵਾਦ ਦੇ ਨਾਲ, ਆਪਣੀਆਂ ਬੇਨਤੀਆਂ ਪਰਮੇਸ਼ਵਰ ਅੱਗੇ ਪੇਸ਼ ਕਰੋ। ਅਤੇ ਪਰਮੇਸ਼ਵਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰੇ ਹੈ, ਮਸੀਹ ਯਿਸ਼ੂ ਵਿੱਚ ਤੁਹਾਡੇ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗੀ।
Esses são apenas alguns exemplos, mas que podem lhe trazer paz. Nunca deixe de conversar com Deus sobre suas angústias, somente Ele pode acalmar o vosso coração.
Compartilhe esses versículos com alguém que esteja precisando de esperança e calmaria. Ajude a espalhar a palavra de Deus!
Deus abençoe!