ਪ੍ਰਾਰਥਨਾ ਲਈ ਬੇਨਤੀ
1 ਹੇ ਭਰਾਵੋ ਅਤੇ ਭੈਣੋ, ਦੂਸਰੇ ਮਾਮਲਿਆਂ ਬਾਰੇ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲ ਜਾਵੇ ਅਤੇ ਮਹਿਮਾ ਪਾਵੇ, ਜਿਵੇਂ ਕਿ ਇਹ ਤੁਹਾਡੇ ਵਿੱਚ ਹੋਇਆ ਸੀ। 2 ਅਤੇ ਪ੍ਰਾਰਥਨਾ ਕਰੋ ਕਿ ਅਸੀਂ ਦੁਸ਼ਟ ਅਤੇ ਬੁਰੇ ਲੋਕਾਂ ਤੋਂ ਬਚੇ ਰਹੀਏ, ਕਿਉਂਕਿ ਹਰ ਕਿਸੇ ਕੋਲ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਨਹੀਂ ਹੁੰਦਾ।