Pular para o conteúdo
Publicidade

ਰਸੂਲਾਂ 6

ਸੱਤਾਂ ਦਾ ਚੁਣਿਆ ਜਾਣਾ

1 ਉਨ੍ਹਾਂ ਦਿਨਾਂ ਵਿੱਚ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ, ਤਾਂ ਯੂਨਾਨੀ6:1 ਇਹ ਉਹ ਯਹੂਦੀ ਜਿਨ੍ਹਾਂ ਨੇ ਯੂਨਾਨੀ ਭਾਸ਼ਾ ਅਤੇ ਸਭਿਆਚਾਰ ਨੂੰ ਅਪਣਾਇਆ ਸੀ ਬੋਲਣ ਵਾਲੇ ਯਹੂਦੀ ਵਿਸ਼ਵਾਸੀ ਇਬਰਾਨੀ ਬੋਲਣ ਵਾਲੇ ਯਹੂਦੀ ਵਿਸ਼ਵਾਸੀਆਂ ਉੱਤੇ ਸ਼ਿਕਾਇਤ ਕਰਨ ਲੱਗੇ, ਕਿਉਂ ਜੋ ਹਰ ਦਿਨ ਭੋਜਨ ਵੰਡਣ ਦੀ ਸੇਵਾ ਦੇ ਸਮੇਂ ਉਹ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਅਣਦੇਖਾ ਕਰਦੇ ਸਨ। 2 ਤਦ ਉਨ੍ਹਾਂ ਨੇ ਬਾਰ੍ਹਾਂ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, "ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ਵਰ ਦਾ ਬਚਨ ਸਿਖਾਉਣਾ ਛੱਡ ਕੇ ਖਿਲਾਉਣ ਪਿਲਾਉਣ ਦੀ ਸੇਵਾ ਕਰੀਏ। 3 ਇਸ ਲਈ, ਹੇ ਭਾਈਉ ਅਤੇ ਭੈਣੋਂ ਆਪਣੇ ਵਿੱਚੋਂ ਸੱਤ ਬੁੱਧਵਾਨ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਲੋਕਾਂ ਨੂੰ ਚੁਣ ਲਵੋ, ਕਿ ਅਸੀਂ ਉਨ੍ਹਾਂ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦੇਈਏ 4 ਅਤੇ ਅਸੀਂ ਪ੍ਰਾਰਥਨਾ ਅਤੇ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।"

5 ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਸਟੀਫਨ ਨੂੰ ਚੁਣਿਆ, ਉਹ ਆਦਮੀ ਜੋ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ; ਅਤੇ ਫਿਲਿਪ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਉਸ ਨੂੰ ਚੁਣ ਲਿਆ ਜੋ ਅੰਤਾਕਿਆ ਸ਼ਹਿਰ ਦਾ ਸੀ ਅਤੇ ਜਿਸਨੇ ਯਹੂਦੀ ਮੱਤ ਨੂੰ ਕਬੂਲ ਕਰ ਲਿਆ ਸੀ। 6 ਸੰਗਤ ਨੇ ਉਨ੍ਹਾਂ ਚੁਣੇ ਹੋਏ ਆਦਮੀਆਂ ਨੂੰ ਰਸੂਲਾਂ ਦੇ ਸਾਹਮਣੇ ਪੇਸ਼ ਕੀਤਾ, ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਉਨ੍ਹਾਂ ਉੱਤੇ ਹੱਥ ਰੱਖੇ।

7 ਇਸ ਤਰਾਂ ਪਰਮੇਸ਼ਵਰ ਦਾ ਬਚਨ ਫੈਲਦਾ ਗਿਆ। ਯੇਰੂਸ਼ਲੇਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਗਈ, ਅਤੇ ਵੱਡੀ ਗਿਣਤੀ ਵਿੱਚ ਯਹੂਦੀ ਜਾਜਕ ਨਿਹਚਾ ਵਿੱਚ ਆਗਿਆਕਾਰ ਹੋ ਗਏ।

ਸਟੀਫਨ ਦੀ ਗ੍ਰਿਫਤਾਰੀ

8 ਹੁਣ ਸਟੀਫਨ, ਇੱਕ ਪਰਮੇਸ਼ਵਰ ਦਾ ਬੰਦਾ ਜੋ ਉਸ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਉਸ ਨੇ ਲੋਕਾਂ ਵਿੱਚ ਨਿਸ਼ਾਨ ਅਤੇ ਵੱਡੇ ਅਚਰਜ਼ ਕੰਮ ਕੀਤੇ। 9 ਹਾਲਾਂਕਿ, ਵਿਰੋਧ ਹੋਇਆ, ਉਸ ਪ੍ਰਾਰਥਨਾ ਸਥਾਨ6:9 ਪ੍ਰਾਰਥਨਾ ਸਥਾਨ ਯਹੂਦੀ ਪ੍ਰਾਰਥਨਾ ਸਥਾਨ ਵਿੱਚੋਂ ਜੋ ਲਿਬਰਤੀਨੀਆਂ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰਿਯਾ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਆ ਅਤੇ ਏਸ਼ੀਆ ਪ੍ਰਾਂਤ ਤੋਂ ਆਏ ਯਹੂਦੀ ਸਨ, ਕਈ ਆਦਮੀ ਉੱਠ ਕੇ ਸਟੀਫਨ ਨਾਲ ਬਹਿਸ ਕਰਨ ਲੱਗੇ। 10 ਪਰ ਉਹ ਉਸ ਦੀ ਬੁੱਧ ਅਤੇ ਪਵਿੱਤਰ ਆਤਮਾ ਦਾ ਜਿਸ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸਕੇ।

11 ਫੇਰ ਉਨ੍ਹਾਂ ਨੇ ਕੁਝ ਮਨੁੱਖਾਂ ਨੂੰ ਭਰਮਾ ਕੇ ਇਹ ਬੋਲਣ ਲਈ ਕਿਹਾ, "ਕਿ ਅਸੀਂ ਇਹ ਨੂੰ ਮੋਸ਼ੇਹ ਅਤੇ ਪਰਮੇਸ਼ਵਰ ਦੇ ਵਿਰੁੱਧ ਕੁਫ਼ਰ ਬੋਲਦੇ ਸੁਣਿਆ ਹੈ।"

12 ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਬਿਵਸਥਾ ਦੇ ਸਿਖਾਉਣ ਵਾਲਿਆਂ ਨੂੰ ਭੜਕਾਇਆ। ਉਹ ਉਸ ਉੱਤੇ ਚੜ੍ਹ ਆਏ ਅਤੇ ਫੜ੍ਹ ਕੇ ਮਹਾਂ ਸਭਾ ਵਿੱਚ ਲੈ ਗਏ। 13 ਉਨ੍ਹਾਂ ਨੇ ਝੂਠੇ ਗਵਾਹ ਪੇਸ਼ ਕੀਤੇ, ਜਿਨ੍ਹਾਂ ਨੇ ਗਵਾਹੀ ਦਿੱਤੀ, "ਇਹ ਵਿਅਕਤੀ ਕਦੇ ਵੀ ਇਸ ਪਵਿੱਤਰ ਅਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣ ਤੋਂ ਨਹੀਂ ਟਲਦਾ। 14 ਕਿਉਂ ਜੋ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਯਿਸ਼ੂ ਨਾਸਰੀ ਇਸ ਜਗ੍ਹਾ6:14 ਪ੍ਰਾਰਥਨਾ ਸਥਾਨ (ਹੈਕਲ) ਨੂੰ ਨਸ਼ਟ ਕਰ ਦੇਵੇਗਾ ਅਤੇ ਮੋਸ਼ੇਹ ਨੇ ਜੋ ਸਾਨੂੰ ਰੀਤੀ ਰਿਵਾਜ਼ ਦਿੱਤੇ ਹਨ, ਉਨ੍ਹਾਂ ਨੂੰ ਬਦਲ ਦੇਵੇਗਾ।"

15 ਜਦੋਂ ਉਨ੍ਹਾਂ ਸਾਰਿਆ ਲੋਕਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ, ਸਟੀਫਨ ਦੀ ਵੱਲ ਬੜੇ ਧਿਆਨ ਨਾਲ ਵੇਖਿਆ, ਤਾਂ ਉਹ ਦਾ ਚਿਹਰਾ ਸਵਰਗਦੂਤ ਦੇ ਰੂਪ ਵਰਗਾ ਚਮਕਦਾ ਦੇਖਿਆ।

Estes versículos te tocaram? Ore agora!

+581 estão orando agora.

Junte-se à corrente de oração.